ਕੋਈ ਆਖਦਾ ਜੰਮੋ ਜੀ ਤਿੰਨ ਬੱਚੇ, ਕੋਈ ਚਹੁੰ ਦਾ ਕਰੇ ਫੁਰਮਾਨ ਯਾਰੋ।
ਪਾ ਕੇ ਰੱਖੀਏ ਰੋਹਬ ਫਿਰ ਦੂਜਿਆਂ ‘ਤੇ, ਸੁਪਨੇ ਲੈਣ ਪਏ ਬੜੇ ਸ਼ੈਤਾਨ ਯਾਰੋ।
ਸੱਠੇ ਸੱਤਰੇ ਮੱਠਾਂ ਦੇ ਵਿਚ ਬੈਠੇ, ਕਰਦੇ ਗ੍ਰਹਿਸਥੀਆਂ ਤਾਈਂ ਪ੍ਰੇਸ਼ਾਨ ਯਾਰੋ।
ਕਿਰਤ ਕਿਸੇ ਦੀ ਆਸਰੇ ਪਲਣ ਵਾਲੇ, ਦੇਈ ਜਾਂਦੇ ਨੇ ਨਫਰਤੀ ਬਿਆਨ ਯਾਰੋ।
ਦੁਸ਼ਮਣ ਭਰਾਤਰੀ ਸਾਂਝ ਦੇ ਸਮਝਦੇ ਨੇ, ਥਾਂਵੇਂ ‘ਗੁਣਾ’ ਦੇ ‘ਗਿਣਤੀ’ ਨੂੰ ਸ਼ਾਨ ਯਾਰੋ।
ਦਿਲਾਂ ਵਿਚ ਹੈ ਵੱਡਿਆਂ ‘ਧਰਮੀਆਂ’ ਦੇ, ਔਰੰਗਜ਼ੇਬ ਜਿਹੀ ਵੱਜਦੀ ਤਾਨ ਯਾਰੋ!