ਪੱਥਰ ਦਾ ਦਿਲ

ਬਲਜੀਤ ਬਾਸੀ
ਭਾਵੇਂ ਮਨੁੱਖ ਪੱਥਰ ਯੁੱਗ ਤੋਂ ਬਹੁਤ ਅੱਗੇ ਨਿਕਲ ਚੁਕਾ ਹੈ, ਫਿਰ ਵੀ ਇਸ ਕਰੜੇ, ਠੋਸ ਮਾਦੇ ਬਿਨਾ ਉਸ ਦਾ ਗੁਜ਼ਾਰਾ ਨਹੀਂ ਹੁੰਦਾ। ਪੱਥਰ ਦੀਆਂ ਮੂਰਤੀਆਂ ਨੂੰ ਪੂਜਣਾ ਤਾਂ ਇਕ ਧਰਮ ਦੀ ਜ਼ਰੂਰੀ ਰੀਤੀ ਹੀ ਬਣੀ ਹੋਈ ਹੈ। ਕਹਿੰਦੇ ਹਨ, ਧੰਨੇ ਨੇ ਪੱਥਰ ‘ਚੋਂ ਹੀ ਭਗਵਾਨ ਪਾ ਲਏ ਸਨ। ਪੱਥਰ ਨਾਲ ਪੱਥਰ ਮਾਰ ਕੇ ਅੱਗ ਕੱਢੀ ਜਾਂਦੀ ਰਹੀ ਹੈ। ਸਿਆਸਤਦਾਨਾਂ ਦੇ ਕਰ ਕਮਲ ਪੱਥਰ ਦੀ ਨੀਂਹ ਰੱਖਣ ਲਈ ਹਮੇਸ਼ਾ ਉਤਾਵਲੇ ਰਹਿੰਦੇ ਹਨ। ਆਪਣੀਆਂ ਮੰਗਾਂ ਲਈ ਮੁਜਾਹਰਾ ਕਰ ਰਹੇ ਲੋਕ ਗੁੱਸੇ ਵਿਚ ਆ ਕੇ ਪੁਲਿਸ ਅਤੇ ਵਾਹਨਾਂ ‘ਤੇ ਪਥਰਾਓ ਕਰ ਕੇ ਆਪਣੇ ਗੁੱਸੇ ਦਾ ਇਜ਼ਹਾਰ ਕਰਦੇ ਹਨ।

ਅੱਜ ਕਲ੍ਹ ਘਰਾਂ ਦੇ ਫਰਸ਼ਾਂ ਜੇ ਕੀਮਤੀ ਪੱਥਰਾਂ ਨਾਲ ਨਾ ਜੜੇ ਹੋਣ ਤਾਂ ਸਮਾਜ ਵਿਚ ਨੱਕ ਨਹੀਂ ਰਹਿੰਦਾ। ਮੀਲ ਪੱਥਰ ਹੀ ਇਹ ਜਾਣਕਾਰੀ ਦਿੰਦੇ ਹਨ ਕਿ ਕਿੰਨਾ ਪੈਂਡਾ ਤੈਅ ਹੋ ਗਿਆ ਤੇ ਕਿੰਨਾ ਬਾਕੀ ਹੈ। ਪੱਥਰ ਦੇ ਕੋਲੇ ਬਿਨਾ ਕਈ ਘਰਾਂ ਵਿਚ ਰੋਟੀ ਨਹੀਂ ਪੱਕ ਸਕਦੀ। ਪੱਥਰ ਚੱਟ ਮੱਛੀ ਤੇ ਪੱਥਰ ਚੱਟ ਜੜ੍ਹੀ-ਬੂਟੀ (ਪਖਾਨ ਬੇਦ) ਵੀ ਖੂਬ ਕੰਮ ਦੀਆਂ ਦਾਤਾਂ ਹਨ। ਜੇ ਕਈਆਂ ਦਾ ਦਿਲ ਪੱਥਰ ਹੋ ਜਾਂਦਾ ਹੈ ਤਾਂ ਕਈਆਂ ਦੇ ਜਿਗਰ ਵਿਚ ਪਥਰੀ ਹੀ ਵੜ ਜਾਂਦੀ ਹੈ।
ਪੱਥਰ ਦੀ ਮਹਿਮਾ ਸਿਰਫ ਭੌਤਿਕ ਸੰਸਾਰ ਵਿਚ ਹੀ ਨਹੀਂ, ਭਾਵੁਕ ਜਗਤ ਵਿਚ ਵੀ ਹੈ। ਭਾਵ ਪੱਥਰ ਦੀ ਮੁਹਾਵਰਈ ਅਤੇ ਲਾਖਣਿਕ ਵਰਤੋਂ ਵੀ ਬਥੇਰੀ ਹੁੰਦੀ ਹੈ। ਨਿਰਭਾਵ ਵਿਅਕਤੀ ਨੂੰ ਪੱਥਰ ਦਿਲ, ਪੱਥਰ ਚਿੱਤ ਜਾਂ ਨਿਰਾ ਪੱਥਰ ਹੀ ਕਹਿ ਦਿੱਤਾ ਜਾਂਦਾ ਹੈ। ਰੁਮਾਂਟਿਕ ਸ਼ਾਇਰੀ ਤੇ ਗਜ਼ਲਾਂ ਪੱਥਰ ਤੋਂ ਬਿਨਾ ਜਾਣੋ ਪੱਥਰ ਹੀ ਹਨ। ਸੁਰਿੰਦਰ ਸੋਹਲ ਪੜ੍ਹ ਵੇਖਦੇ ਹਾਂ,
ਇਕ ਤਰਫ ਤਾਂ ਲੋਕ ਸਿੱਲਾਂ-ਪੱਥਰਾਂ ਵਿਚ ਵਟ ਰਹੇ ਨੇ,
ਇਕ ਤਰਫ ਪੱਥਰ ‘ਚੋਂ ਹੱਸਦੀ ਮੂਰਤੀ ਨਿਕਲ ਰਹੀ ਹੈ।
ਸੁਰਜੀਤ ਪਾਤਰ ਸੁਣ ਲਓ,
ਮੁੜ ਤਾਂ ਆਈਆਂ ਮਛਲੀਆਂ ਆਖਰ ਨੂੰ ਪੱਥਰ ਚੱਟ ਕੇ।
ਪਰ ਉਨ੍ਹਾਂ ਦੇ ਮੁੜਨ ਤੱਕ ਪਾਣੀ ਵੀ ਪੱਥਰ ਹੋ ਗਿਆ ਸੀ।
ਤੇ ਜਗਤਾਰ,
ਸ਼ੀਸ਼ਿਆਂ ਵਾਲੇ ਘਰਾਂ ਵਿਚ ਰੌਸ਼ਨੀ ਜੋ ਦਿਸ ਰਹੀ,
ਹੋਠ ਕਚ ਦੇ ਤੇ ਅੱਖਾਂ ਸੀ ਪੱਥਰ ਦੀਆਂ।
ਕਵਿਤਾ ਵਿਚ ਪਾਣੀ ਪਥਰਾ ਜਾਂਦੇ ਹਨ ਤੇ ਪੱਥਰ ਪਿਘਲ ਜਾਂਦੇ ਹਨ। ਖੁਲ੍ਹੇ-ਡੁਲ੍ਹੇ ਦਿਹਾਤੀ ਪਰਿਵੇਸ਼ ਵਿਚ ਪਲੇ ਕਵੀ ਕਿਧਰੇ ਸ਼ਹਿਰ ਚਲੇ ਜਾਣ ਤਾਂ ਸ਼ਹਿਰ ਉਨ੍ਹਾਂ ਨੂੰ ਪੱਥਰ ਹੀ ਜਾਪਦਾ ਹੈ, ‘ਪੱਥਰਾਂ ਦੇ ਇਸ ਸ਼ਹਿਰ ਵਿਚ ਸ਼ੀਸ਼ਾ ਕਿਧਰ ਗਿਆ।’ ਪੱਥਰ ਸ਼ਬਦ ਨਾਲ ਓਤਪੋਤ ਰਚੀਆਂ ਕਵਿਤਾਵਾਂ ਦਾ ਲੇਖਾ ਕਰਨਾ ਮੁਸ਼ਕਿਲ ਹੀ ਹੈ। ਸ਼ਾਇਰ ਕੀ, ਲੋਕ ਮਾਣਸ ਵਿਚ ਵੀ ਪੱਥਰ ਘਰ ਕਰੀ ਬੈਠੇ ਹਨ: ‘ਇੱਟ ਚੁੱਕਦੀ ਨੂੰ ਪੱਥਰ ਤਿਆਰ’ ਨਾਲ ਨਹੀਂ ਸਰਿਆ, ਕਹਿੰਦੇ ‘ਇੱਟ ਦਾ ਜਵਾਬ ਪੱਥਰ ਨਾਲ ਦੇਣਾ ਹੈ।’ ਪਾਣੀ ‘ਤੇ ਲੀਕ ਤਾਂ ਐਵੈਂ ਛਿਣ ਭੰਗਰੀ ਹੈ, ਅਸਲੀ ਸਥਾਈ ਲੀਕ ਪੱਥਰ ‘ਤੇ ਲੀਕ ਹੈ। ਕਈ ਲੋਕ ਪੱਥਰਾਂ ‘ਚੋਂ ਪਾਣੀ ਕੱਢ ਲੈਂਦੇ ਹਨ ਤੇ ਭਗਤੀ ਕੀਤਿਆਂ ਪੱਥਰ ਵੀ ਤਰ ਜਾਂਦੇ ਹਨ। ਲਾਹ ਪਾਹ ਬਰਦਾਸ਼ਤ ਕਰਨ ਲਈ ਹਿੱਕ ‘ਤੇ ਪੱਥਰ ਰੱਖਣਾ ਪੈਂਦਾ ਹੈ। ਪਰ ਜਿਹੜੇ ਪੱਥਰਾਂ ਨੂੰ ਰੁਆ ਸਕਦੇ ਹਨ, ਉਨ੍ਹਾਂ ਦਾ ਕੀ ਕਹਿਣਾ!
ਗੁਰੂਆਂ-ਭਗਤਾਂ ਨੇ ਵੀ ਪੱਥਰਾਂ ਦਾ ਖੂਬ ਰਾਗ ਛੇੜਿਆ ਹੈ। ‘ਪਥਰ ਕੀ ਬੇੜੀ ਜੇ ਚੜੈ ਭਰਿ ਨਾਲਿ ਬੁਡਾਵੈ॥’ (ਗੁਰੂ ਨਾਨਕ ਦੇਵ)। ਗੁਰਮਤਿ ਅਨੁਸਾਰ ਪਰਮਾਤਮਾ ਨੇ ਹਰ ਪ੍ਰਾਣੀ ਦੀ ਉਪਜੀਵਿਕਾ ਦਾ ਪ੍ਰਬੰਧ ਕੀਤਾ ਹੈ, ‘ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ॥’, ‘ਕੂੜਾ ਗੰਢੁ ਨ ਚਲਈ ਚਿਕੜਿ ਪਥਰ ਬੰਧੁ॥ ਅੰਧੇ ਆਪੁ ਨ ਜਾਣਨੀ ਫਕੜੁ ਪਿਟਨਿ ਧੰਧੁ॥’ (ਗੁਰੂ ਅਰਜਨ ਦੇਵ)
ਬੁਲ੍ਹੇ ਸ਼ਾਹ ਨੂੰ ਵੀ ਪੱਥਰ ਨਾਲ ਘਟ ਲਗਾਉ ਨਹੀਂ,
ਪੱਥਰ ਕਦੇ ਗੁਲਾਬ ਨੀ ਹੁੰਦੇ,
ਕੋਰੇ ਵਰਕੇ ਕਿਤਾਬ ਨਹੀਂ ਹੁੰਦੇ।
ਜੇਕਰ ਲਾਈਏ ਯਾਰੀ ਬੁੱਲ੍ਹਿਆ,
ਫੇਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ।
ਪੱਥਰ ਪਹਾੜਾਂ ‘ਚੋਂ ਅਤੇ ਧਰਤੀ ਦੀਆਂ ਖਾਣਾਂ ‘ਚੋਂ ਮਿਲਦੇ ਹਨ। ਵਿਗਿਆਨਕ ਤੌਰ ‘ਤੇ ਰਵੇਦਾਰ ਚੱਟਾਨ ਨੂੰ ਪੱਥਰ ਕਿਹਾ ਜਾਂਦਾ ਹੈ। ਸਾਡੀ ਦਿਲਚਸਪੀ ਹੈ, ‘ਪੱਥਰ’ ਸ਼ਬਦ ਵਿਚ। ਪੱਥਰ ਸ਼ਬਦ ਦਾ ਪੁਰਾਣਾ ਰੂਪ ਹੈ, ‘ਪ੍ਰਸਤਰ’ ਜੋ ‘ਪ੍ਰ’ ਅਗੇਤਰ ਦੇ ਅੱਗੇ ‘ਸਤਰ’ ਸ਼ਬਦ ਲੱਗ ਕੇ ਬਣਿਆ ਹੈ, ਅਰਥਾਤ ਪ੍ਰ+ਸਤਰ। ‘ਪ੍ਰ’ ਇਕ ਬਹੁਤ ਹੀ ਆਮ ਵਰਤਿਆ ਜਾਣ ਵਾਲਾ ਅਗੇਤਰ ਹੈ। ਮੋਟੇ ਤੌਰ ‘ਤੇ ਇਸ ਅਗੇਤਰ ਵਿਚ ਅੱਗੇ ਦਾ ਭਾਵ ਹੈ। ਇਸ ਤੋਂ ਪ੍ਰਗਤੀ, ਪ੍ਰਕਾਰ, ਪ੍ਰਯੋਗ ਆਦਿ ਸ਼ਬਦ ਬਣੇ। ਸਤਰ ਵਿਚ ਖਿੰਡਾਉਣ, ਫੈਲਾਉਣ ਦੇ ਭਾਵ ਹਨ। ਸਤਰ ਦਾ ਅਰਥ ਤਹਿ, ਪਰਤ; ਸਤਹ, ਤਲ ਵੀ ਹੈ। ਸਤਰ ਦੇ ਅੱਗੇ ‘ਵਿ’ ਅਗੇਤਰ ਲਾ ਕੇ ਵਿਸਤਰ ਸ਼ਬਦ ਬਣਿਆ ਜਿਸ ਵਿਚ ਫੈਲਣ, ਖਿੰਡਣ ਦੇ ਭਾਵ ਹਨ। ਅਸੀਂ ਇਸ ਨੂੰ ਵਿਸਤਾਰ ਜਾਂ ਵਿਸਥਾਰ ਦੇ ਰੂਪ ਵਿਚ ਜਾਣਦੇ ਹਾਂ। ਟਾਟਾ ਦੀ ਇਕ ਹਵਾਈ ਜਹਾਜ਼ ਕੰਪਨੀ ਦਾ ਨਾਂ ‘ਵਿਸਤਰ’ ਹੈ। ਸਤਰ ਤੋਂ ਹੀ ਥਰ ਸ਼ਬਦ ਬਣਿਆ ਜਿਸ ਦਾ ਅਰਥ ਵੀ ਤਹਿ, ਪਰਤ ਹੁੰਦਾ ਹੈ। ਇਸ ਤਰ੍ਹਾਂ ਪ੍ਰਸਤਰ ਸ਼ਬਦ ਦਾ ਅੱਖਰੀ ਅਰਥ ਹੈ, ਜੋ ਅੱਗੇ ਨੂੰ ਵਿਛਾਇਆ ਜਾਂ ਫੈਲਾਇਆ ਗਿਆ ਹੈ। ਸ਼ਬਦ ਦਾ ਇਕ ਅਰਥ ਕੋਈ ਵਿਛਾਈ ਹੋਈ ਚੀਜ਼ ਜਿਵੇਂ ਸੱਥਰ, ਵਿਛਾਇਆ ਘਾਹ ਜਾਂ ਵਿਛਾਉਣਾ ਵੀ ਹੈ। ਇਸ ਤੋਂ ਅੱਗੇ ਇਸ ਸ਼ਬਦ ਦੇ ਅਰਥ ਪੱਧਰ, ਸਮਤਲ, ਸਪਾਟ, ਮੈਦਾਨ ਆਦਿ ਵਿਕਸਿਤ ਹੁੰਦੇ ਹਨ। ਫਿਰ ਇਹ ਪੱਥਰ, ਸਿਲ੍ਹ ਦੇ ਅਰਥ ਅਖਤਿਆਰ ਕਰਦਾ ਹੈ।
ਸਾਡੇ ਮਨ ਵਿਚ ਪੱਥਰ ਦਾ ਬਿੰਬ ਇਕ ਅਣਘੜਤ ਜਿਹੇ ਸਖਤ ਪਿੰਡ ਦਾ ਹੈ ਪਰ ਵਾਸਤਵ ਵਿਚ ਚੱਟਾਨੀ ਪੱਥਰ ਫੱਟੇ ਵਰਗੇ ਤਹਿਦਾਰ ਹੁੰਦੇ ਹਨ। ਸੋ ਪ੍ਰਸਤਰ ਸ਼ਬਦ ਵਿਚ ਜੇ ਇਕ ਦੂਜੇ ਤੋਂ ਵਿਰੋਧੀ ਗੁਣਾਂ ਵਾਲੇ ਮੈਦਾਨ ਅਤੇ ਪੱਥਰ ਜਿਹੇ ਦੋਵੇਂ ਅਰਥ ਵਿਦਮਾਨ ਹਨ ਤਾਂ ਕੋਈ ਹੈਰਾਨੀ ਨਹੀਂਂ। ਪ੍ਰਸਤਰ ਵਿਚ ਮਣੀ ਜਾਂ ਥੇਵੇ ਦਾ ਵੀ ਭਾਵ ਹੈ। ਚਕਮਕ ਲਈ ਸੰਸਕ੍ਰਿਤ ਵਿਚ ਅਗਨਿ-ਪ੍ਰਸਤਰ ਸ਼ਬਦ ਹੈ।
ਖੈਰ! ਪ੍ਰਸਤਰ ਤੋਂ ਬਣੇ ਪੱਥਰ ਸ਼ਬਦ ਵਿਚ ਏਨੇ ਭਾਵ ਨਹੀਂ, ਇਹ ਆਮ ਤੌਰ ‘ਤੇ ਸਿਰਫ ਸਿਲ ਦਾ ਅਰਥ ਹੀ ਦਿੰਦਾ ਹੈ। ਪਾਲੀ ਪ੍ਰਾਕ੍ਰਿਤ ਵਿਚ ਵੀ ਪੱਥਰ ਸ਼ਬਦ ਦਾ ਇਹੋ ਅਰਥ ਹੈ। ਕੁਝ ਭਾਸ਼ਾਵਾਂ ਵਿਚ ਇਸ ਦੇ ਪਾਥਰ, ਪਾਥੁਰ, ਪੱਥਲ ਰੂਪ ਵੀ ਮਿਲਦੇ ਹਨ। ਫਾਰਸੀ ਵਿਚ ਬਤਰਾ ਸ਼ਬਦ ਦਾ ਅਰਥ ਪੱਥਰ, ਚੱਟਾਨ, ਪਹਾੜ ਹੈ ਤੇ ਫਤਰ ਦਾ ਅਰਥ ਗਿਟਕ ਹੈ। ਸੰਭਵ ਹੈ, ਇਨ੍ਹਾਂ ਦਾ ਪ੍ਰਸਤਰ ਨਾਲ ਸਬੰਧ ਹੋਵੇ।
ਨਾਮੀ ਨਿਰੁਕਤਸ਼ਾਸਤਰੀ ਗ਼ ਸ਼ ਰਿਆਲ ਨੇ ‘ਪੰਜਾਬੀ ਭਾਸ਼ਾ ਦੇ ਨਿਰੁਕਤ ਕੋਸ਼’ ਵਿਚ ਪਹਾੜ ਸ਼ਬਦ ਦੀ ਵਿਉਤਪਤੀ ‘ਪ੍ਰਸਤਰ’ ਤੋਂ ਦਰਸਾਈ ਹੈ ਅਰਥਾਤ ਪਹਾੜ ਨੂੰ ਇੱਕ ਫੈਲੀ ਹੋਈ ਜਾਂ ਵਿਸਤ੍ਰਿਤ ਧਰਤੀ ਦੇ ਰੂਪ ਵਿਚ ਪ੍ਰਤੀਤ ਕੀਤਾ ਗਿਆ ਹੈ। ਇਸ ਵਿਚ ਕਾਫੀ ਤਰਕ ਮਾਲੂਮ ਹੁੰਦਾ ਹੈ ਪਰ ਮੈਂ ਅਜੇ ਸ਼ੰਕੇ ਵਿਚ ਹਾਂ ਕਿਉਂਕਿ ਪਹਾੜ ਦੀ ਵਿਉਤਪਤੀ ਬਹੁਤਿਆਂ ਨੇ ਪਾਸ਼ਾਣ ਤੋਂ ਦਰਸਾਈ ਹੈ। ਇਥੇ ਇਹ ਵੀ ਵਰਣਨਯੋਗ ਹੈ ਕਿ ਰਿਆਲ ਨੇ ਅੰਕਾਂ ਦਾ ਗੁਣਾਂ ਕਰਨ ਵਾਲੀ ਸੂਚੀ ਲਈ ਵਰਤਿਆ ਜਾਂਦਾ ਸ਼ਬਦ ‘ਪਹਾੜਾ’ ਵੀ ਪ੍ਰਸਤਰ ਤੋਂ ਵਿਉਤਪਤ ਹੋਇਆ ਦੱਸਿਆ ਹੈ। ਪਹਾੜਾ ਇਕ ਤਰ੍ਹਾਂ ਕਿਸੇ ਅੰਕ ਨੂੰ ਅੱਗੇ ਤੋਂ ਅੱਗੇ ਫੈਲਾਉਣ, ਵਧਾਉਣ ਦਾ ਕਰਮ ਹੀ ਹੈ। ਇਸ ਵਿਚਾਰ ਦੀ ਪੁਸ਼ਟੀ ਲਈ ਇਕ ਹੋਰ ਦਲੀਲ ਵੀ ਦਿੱਤੀ ਗਈ ਹੈ ਕਿ ਮੋਨੀਅਮ ਵਿਲੀਅਮ ਨੇ ਪ੍ਰਸਤਰ ਸ਼ਬਦ ਦਾ ਇਕ ਅਰਥ ‘ਕਿਸੇ ਛੰਦ ਦੀਆਂ ਦੀਰਘ ਤੇ ਲਘੂ ਮਾਤਰਾਵਾਂ ਦੀ ਸਾਰਣੀ (ਠਅਬੁਲਅਰ ੍ਰeਪਰeਸeਨਟਅਟਿਨ)’ ਦਿੱਤਾ ਹੈ। ਅੰਗਰੇਜ਼ੀ ਵਿਚ ਪਹਾੜਿਆਂ ਨੂੰ ਠਅਬਲeਸ ਕਿਹਾ ਜਾਂਦਾ ਹੈ। ਉਹ ਪਠਾਰ ਸ਼ਬਦ ਨੂੰ ਵੀ ਇਸੇ ਨਾਲ ਜੋੜਦੇ ਹਨ। ਅੰਗਰੇਜ਼ੀ ਵਿਚ ਪਠਾਰ ਨੂੰ ਠਅਬਲe .ਅਨਦ ਕਿਹਾ ਜਾਂਦਾ ਹੈ। ਇਸ ਬਾਰੇ ਨਿਰਣਾ ਕੁਝ ਧੁਨੀ-ਵਿਗਿਆਨਕ ਤੇ ਹੋਰ ਦਿੱਕਤਾਂ ਦਾ ਸਮਾਧਾਨ ਕਰਕੇ ਕੀਤੀ ਜਾਵੇਗਾ।
ਇਥੇ ਅੰਗਰਜ਼ੀ ਸ਼ਬਦ ਪੈਟਰੋਲੀਅਮ ਦਾ ਜ਼ਿਕਰ ਕਰਨਾ ਬਣਦਾ ਹੈ। ਇਹ ਸ਼ਬਦ ਬਣਿਆ ਹੈ, ਪੱਥਰ ਦੇ ਅਰਥਾਂ ਵਾਲੇ ਪੈਟਰਾ ਅਤੇ ਤੇਲ ਦੇ ਅਰਥਾਂ ਵਾਲੇ ਓਲੀਅਮ ਸ਼ਬਦ ਜੁੜ ਕੇ ਯਾਨਿ ਪੈਟਰਾ+ਓਲੀਅਮ। ਪੈਟਰੋਲ ਧਰਤੀ ਦੇ ਪੱਥਰ ‘ਚੋਂ ਹੀ ਨਿਕਲਦਾ ਹੈ। ਮਿੱਟੀ ਦੇ ਤੇਲ ਨੂੰ ਵੀ ਇਸੇ ਲਈ ਮਿੱਟੀ ਦਾ ਤੇਲ ਕਿਹਾ ਜਾਂਦਾ ਕਿਉਂਕਿ ਇਹ ਧਰਤੀ ਦੀ ਖਾਣ (ਮਿੱਟੀ) ‘ਚੋਂ ਨਿਕਲਿਆ ਹੁੰਦਾ ਹੈ। ਅਸੀਂ ਇਥੇ ਪੱਥਰ ਦੇ ਅਰਥਾਂ ਵਾਲੇ ਪੈਟਰਾ ਸ਼ਬਦ ਦੀ ਗੱਲ ਕਰਨੀ ਹੈ ਜਿਸ ਦਾ ਅਰਥ ਤੇ ਧੁਨੀ ਸਾਡੇ ‘ਪੱਥਰ’ ਸ਼ਬਦ ਨਾਲ ਮਿਲਦੀ ਹੈ।
ਪੈਟਰਾ ਸ਼ਬਦ ਮੁਢਲੇ ਤੌਰ ‘ਤੇ ਗਰੀਕ ਤੋਂ ਆਇਆ ਹੈ ਤੇ ਇਹ ਬਣਿਆ ਹੈ ‘ਫeਰ’ ਅਗੇਤਰ ਦੇ ਨਾਲ ‘ਠਰਅ’ ਲੱਗ ਕੇ ਯਾਨਿ ਫeਰ-ਟਰਅ। ‘ਫeਰ’ ਅਗੇਤਰ ਪ੍ਰਸਤਰ ਵਾਲਾ ‘ਪ੍ਰ’ ਹੀ ਹੈ, ਮਤਲਬ ਉਸ ਦਾ ਸਜਾਤੀ ਹੈ। ‘ਠਰਅ’ ਬਾਰੇ ਕੁਝ ਖੋਜਣਾ ਰਹਿੰਦਾ ਹੈ ਕਿ ਕੀ ਇਹ ਵੀ ਸੰਸਕ੍ਰਿਤ ‘ਸਤਰ’ ਨਾਲ ਹੀ ਤਾਂ ਨਹੀਂ ਜਾ ਮਿਲਦਾ। ਵੈਸੇ ਇਕ ਭਾਰੋਪੀ ਮੂਲ ‘ੰਟeਰe/ੰਟeਰ’ ਹੈ ਜਿਸ ਦਾ ਅਰਥ ਫੈਲਾਉਣਾ, ਖਿੰਡਾਉਣਾ ਹੈ। ਇਸ ਤੋਂ ਬਣੇ ਅੰਗਰੇਜ਼ੀ ਦੇ ਕੁਝ ਸ਼ਬਦ ਹਨ- ੰਟਰਅਟੁਮ, ੰਟਰਅੱ, ੰਟਰਅਟeਗੇ, ੰਟਰੁਚਟੁਰe ਆਦਿ। ਇਸ ਵਿਸ਼ੇ ਬਾਰੇ ਅਜੇ ਬਹੁਤ ਕੁਝ ਲਿਖਣਾ ਬਾਕੀ ਹੈ।