ਮੋਦੀ ਸਰਕਾਰ ਦੇ ‘ਗੱਬਰ ਸਿੰਘ ਟੈਕਸ’ ਖਿਲਾਫ ਸਿੱਧੂ ਨੇ ਸੰਭਾਲਿਆ ਮੋਰ

ਅੰਮ੍ਰਿਤਸਰ: ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਸਰਕਾਰ ਦੇ ਜੀæਐਸ਼ਟੀæ ਖਿਲਾਫ ਮੋਰਚਾ ਖੋਲ੍ਹਿਆ ਹੈ। ਜੀæਐਸ਼ਟੀæ ਖਿਲਾਫ ਅੰਮ੍ਰਿਤਸਰ ਵਿਚ ਵੱਡੇ ਪੱਧਰ ‘ਤੇ ਰੋਸ ਰੈਲੀ ਕੀਤੀ ਗਈ। ਸਿੱਧੂ ਨੇ ਰੈਲੀ ਦੀ ਅਗਵਾਈ ਕਰਦਿਆਂ ਇਸ ਨੂੰ ਆਰਥਿਕ ਅਤਿਵਾਦ ਦਾ ਨਾਂ ਦਿੱਤਾ। ਸਿੱਧੂ ਨੇ ਦੋਸ਼ ਲਾਇਆ ਕਿ ਜੀæਐਸ਼ਟੀæ ਲਾਗੂ ਕਰ ਕੇ ਸੂਬਿਆਂ ਦੀ ਵਿੱਤੀ ਆਜ਼ਾਦੀ ਖੋਹ ਲਈ ਗਈ ਹੈ। ਕਾਂਗਰਸ ਨੇ ਹਾਲ ਗੇਟ ਤੋਂ ਕਾਂਗਰਸ ਭਵਨ ਤੱਕ ਰੋਸ ਮਾਰਚ ਕੀਤਾ ਅਤੇ ਕਾਰਕੁਨਾਂ ਨੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਵੀ ਕੀਤਾ।

ਪਾਰਟੀ ਕਾਰਕੁਨਾਂ ਨੇ ਜੀæਐਸ਼ਟੀæ ਖਿਲਾਫ਼ ਕਾਲੀਆਂ ਝੰਡੀਆਂ, ਤਖਤੀਆਂ ਤੇ ਬੈਨਰ ਵੀ ਫੜੇ ਹੋਏ ਸਨ। ਇਕ ਹਾਥੀ ਉਪਰ ਵੀ ਜੀæਐਸ਼ਟੀæ ਮੁਰਦਾਬਾਦ (ਗੱਬਰ ਸਿੰਘ ਟੈਕਸ) ਦੇ ਬੈਨਰ ਲਟਕਾਏ ਹੋਏ ਸਨ। ਰੋਸ ਮਾਰਚ ਦੀ ਅਗਵਾਈ ਨਵਜੋਤ ਸਿੰਘ ਸਿੱਧੂ ਨੇ ਕੀਤੀ। ਉਹ ਆਪਣੀ ਕਾਰ ਦੀ ਛੱਤ ਖੋਲ੍ਹ ਕੇ ਖੜ੍ਹੇ ਹੋ ਗਏ ਅਤੇ ਕਾਲੀ ਝੰਡੀ ਲਹਿਰਾ ਕੇ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਗਟਾਵਾ ਕੀਤਾ। ਉਨ੍ਹਾਂ ਆਖਿਆ ਕਿ ਇਸ ਟੈਕਸ ਰਾਹੀਂ ਕੇਂਦਰ ਸਰਕਾਰ ਨੇ ਸੂਬਿਆਂ ਦੀ ਵਿੱਤੀ ਆਜ਼ਾਦੀ ਉਤੇ ਹਮਲਾ ਕੀਤਾ ਹੈ। ਇਹ ਨਵਾਂ ਟੈਕਸ ਆਰਥਿਕ ਅਤਿਵਾਦ ਹੈ, ਜਿਸ ਰਾਹੀਂ ਕੇਂਦਰ ਦੀ ਭਾਜਪਾ ਸਰਕਾਰ ਨੇ ਮਾਲੀਆ ਆਪਣੇ ਹੱਥ ਲੈ ਲਿਆ ਹੈ ਅਤੇ ਸੂਬੇ ਹੁਣ ਕੇਂਦਰ ਸਰਕਾਰ ਉਤੇ ਨਿਰਭਰ ਹੋ ਗਏ ਹਨ।
ਆਪਣਾ ਹੱਕ ਲੈਣ ਲਈ ਸੂਬਿਆਂ ਨੂੰ ਤਰਲੇ ਮਿੰਨਤਾਂ ਕਰਨੇ ਪੈ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦਾ ਮਾਲੀਏ ਵਿਚੋਂ ਲਗਭਗ 36 ਸੌ ਕਰੋੜ ਰੁਪਏ ਦਾ ਹਿੱਸਾ ਬਕਾਇਆ ਹੈ। ਕੇਂਦਰ ਸਰਕਾਰ ਨੇ ਸੂਬਿਆਂ ਦਾ ਲਗਭਗ ਇਕ ਲੱਖ ਕਰੋੜ ਰੁਪਿਆ ਰੋਕ ਕੇ ਰੱਖਿਆ ਹੋਇਆ ਹੈ, ਜਿਸ ਦੇ ਵਿਆਜ ਤੋਂ ਲਾਹਾ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਵਤੀਰੇ ਕਾਰਨ ਪੰਜਾਬ ਸਰਕਾਰ ਆਪਣੇ ਕਰਮਚਾਰੀਆਂ ਦੀਆਂ ਤਨਖਾਹਾਂ ਦੇ ਭੁਗਤਾਨ ਲਈ ਕਰਜ਼ਾ ਲੈਣ ਵਾਸਤੇ ਮਜਬੂਰ ਹੋਈ ਹੈ। ਜੀæਐਸ਼ਟੀæ ਕਾਰਨ ਸਿਰਫ ਗੁਜਰਾਤ ਹੀ ਨਹੀਂ, ਪੰਜਾਬ ਸਮੇਤ ਹੋਰ ਸੂਬੇ ਵੀ ਪ੍ਰਭਾਵਿਤ ਹੋਏ ਹਨ ਅਤੇ ਲੋਕ ਪਰੇਸ਼ਾਨ ਹਨ।
______________________________________
ਜੀæਐਸ਼ਟੀæ ਨੇ ਵਿਦੇਸ਼ੀ ਕਾਰੋਬਾਰੀਆਂ ਦੇ ਹੱਥ ਖੜ੍ਹੇ ਕਰਵਾਏ
ਨਵੀਂ ਦਿੱਲੀ: ਦਿੱਲੀ ਦੇ ਪ੍ਰਗਤੀ ਮੈਦਾਨ ਵਿਚ ਕੌਮਾਂਤਰੀ ਵਪਾਰ ਮੇਲੇ ਦੌਰਾਨ ਵਿਦੇਸ਼ੀ ਦੁਕਾਨਦਾਰਾਂ ਨੂੰ ਜੀæਐਸ਼ਟੀæ ਨੇ ਉਲਝਾ ਕੇ ਰੱਖਿਆ। ਇਸ ਵਾਰ ਮੇਲੇ ਦੀ ਰੌਣਕ ਵੀ ਫਿੱਕੀ ਹੀ ਨਜ਼ਰ ਆਈ। ਇਹ ਮੇਲਾ 27 ਨਵੰਬਰ ਤੱਕ ਚੱਲਿਆ। ਪ੍ਰਗਤੀ ਮੈਦਾਨ ਦਾ ਨਵੀਨੀਕਰਨ ਹੋਣ ਕਰ ਕੇ ਇਸ ਸਾਲ ਅੱਧੀ ਥਾਂ ‘ਤੇ ਹੀ ਮੇਲਾ ਲਾਇਆ ਗਿਆ ਹੈ ਅਤੇ ਰੋਜ਼ਾਨਾ ਦਰਸ਼ਕਾਂ ਦੀ ਗਿਣਤੀ ਵੀ ਅੱਧੀ ਕਰ ਦਿੱਤੀ ਗਈ ਹੈ। ਦੇਸ਼-ਵਿਦੇਸ਼ ਦੇ ਇਸ ਵਾਰ ਤਕਰੀਬਨ 200 ਦੁਕਾਨਦਾਰ ਆਪਣਾ ਸਾਮਾਨ ਲੈ ਕੇ ਆਏ ਹਨ। ਅਫਗਾਨਿਸਤਾਨ, ਤੁਰਕੀ, ਇਰਾਨ, ਭੂਟਾਨ ਆਦਿ ਮੁਲਕਾਂ ਤੋਂ ਆਏ ਕਾਰੋਬਾਰੀਆਂ ਨੂੰ ਜੀæਐਸ਼ਟੀæ ਕਾਰਨ ਪਰੇਸ਼ਾਨੀ ਹੋ ਰਹੀ ਹੈ। ਪਿਛਲੇ ਸਾਲ 6000 ਕੰਪਨੀਆਂ ਜਾਂ ਦੁਕਾਨਦਾਰ ਸ਼ਾਮਲ ਹੋਏ ਸਨ ਪਰ ਇਸ ਸਾਲ ਇਨ੍ਹਾਂ ਦੀ ਗਿਣਤੀ 3000 ਹੀ ਹੈ।
ਰਿਪੋਰਟਾਂ ਮੁਤਾਬਕ ਦੁਕਾਨਦਾਰ ਵੀ ਵਪਾਰ ਅੱਧਾ ਰਹਿਣ ਦਾ ਅੰਦਾਜ਼ਾ ਲਾ ਰਹੇ ਹਨ। ਤੁਰਕੀ ਤੋਂ ਆਏ ਕਾਰੋਬਾਰੀ ਮੁਤਾਬਕ ਉਹ 19 ਸਾਲਾਂ ਤੋਂ ਇਥੇ ਵਪਾਰ ਕਰ ਰਹੇ ਹਨ ਅਤੇ ਜੀæਐਸ਼ਟੀæ ਕਾਰਨ ਪਰੇਸ਼ਾਨ ਹਨ। ਉਸ ਨੇ 19 ਲੱਖ ਦਾ ਨਿਵੇਸ਼ ਕੀਤਾ ਹੈ। 10 ਸਾਲਾਂ ਤੋਂ ਮੇਲੇ ਵਿਚ ਆ ਰਹੇ ਇਕ ਅਫਗਾਨਿਸਤਾਨੀ ਨੇ ਦੱਸਿਆ ਕਿ ਉਸ ਕੋਲ ਮਹਿੰਗੇ ਗੱਦੇ ਹਨ ਪਰ ਲੋਕ ਜੀæਐਸ਼ਟੀæ ਕਾਰਨ ਨਹੀਂ ਖਰੀਦ ਰਹੇ। ਸ਼ਾਰਜਾਹ ਤੋਂ ਆਏ ਕੱਪੜਾ ਵਪਾਰੀ ਨੇ ਦੱਸਿਆ ਕਿ ਨੋਟਬੰਦੀ ਤੇ ਜੀæਐਸ਼ਟੀæ ਮਗਰੋਂ ਵਧੇ ਕਰਾਂ ਕਾਰਨ ਖਰੀਦਦਾਰ ਦੁਕਾਨਦਾਰੀ ਤੋਂ ਦੂਰ ਰਹੇ ਹਨ। ਜ਼ਿਕਰਯੋਗ ਹੈ ਕਿ ਵਿਦੇਸ਼ੀ ਸਾਮਾਨ ਭਾਰਤੀ ਸਾਮਾਨ ਨਾਲੋਂ ਮਹਿੰਗਾ ਹੋਣ ਕਰ ਕੇ ਜੀæਐਸ਼ਟੀæ ਦੀ ਦਰ ਦਾ ਅਨੁਪਾਤ ਵੀ ਵਧ ਜਾਂਦਾ ਹੈ ਜੋ ਗਾਹਕ ਦੀ ਜੇਬ ‘ਤੇ ਭਾਰੀ ਪੈਂਦਾ ਹੈ।