ਦਿੱਲੀ, ਦਿਆਲਾ ਤੇ ਦਿਆਲ ਸਿੰਘ!

‘ਹਰੇ’ ‘ਗੋਰੇ’ ਗਏ ਹੁਣ ‘ਜੋਗੀਆਂ’ ਨੇ ਅਤਿ ਚੁੱਕੀ, ਦੇਖ ਕੇ ਜਹਾਨ ਹੈ ਉਡਾਉਂਦਾ ਆਇਆ ਖਿੱਲੀ ਨੂੰ।
ਥੋੜ੍ਹੇ ਜਿਹੇ ਫਰਕ ਨਾਲ ‘ਨਵਾਂ’ ਕੋਈ ਸਾਂਭ ਲੈਂਦਾ, ਲੋਕ-ਰੋਹ ਦੇ ਸਦਕੇ ਬਗਾਵਤਾਂ ਤੋਂ ਹਿੱਲੀ ਨੂੰ।
ਡੈਣ ਵਾਂਗ ਭੁੱਖੀ ਝੱਟ ਜਾਨ ਉਹਦੀ ਲੈ ਲੈਂਦੀ ਏ, ‘ਕੱਸ’ ਪਾਉਣੀ ਚਾਹੇ ਕੋਈ ‘ਦੁੱਲਾ’ ਇਹਨੂੰ ਢਿੱਲ੍ਹੀ ਨੂੰ।
ਨੌ ਸੌ ਚੂਹਾ ਖਾ ਕੇ ‘ਉਪਦੇਸ਼’ ਦੇਵੇ ਸ਼ਾਂਤੀ ਦਾ, ਆਉਂਦੀ ਨਾ ਸ਼ਰਮ ਜਿੱਦਾਂ ਹੱਜ ਚੱਲੀ ਬਿੱਲੀ ਨੂੰ।
ਚਾਂਦਨੀ ਦਾ ਚੌਂਕ ਪਾਵੇ ਲਾਹਣਤਾਂ ਤਾਰੀਖ ਵਿਚ, ਹੋ ਕੇ ਬੇਕਿਰਕ ਰਾਜ-ਮਦੁ ਵਿਚ ਠਿੱਲ੍ਹੀ ਨੂੰ।
ਦੇਗ ‘ਚ ਉਬਾਲਿਆ ‘ਦਿਆਲੇ’ ਤਾਈਂ ਦਿਨੇ ਦੀਵੀਂ, ਚੰਗੇ ਨਹੀਂਓਂ ਲੱਗਦੇ ‘ਦਿਆਲ ਸਿੰਘ’ ਦਿੱਲੀ ਨੂੰ!