ਸਤਿਕਾਰਯੋਗ ਸੰਪਾਦਕ ਜੀ,
ਗੁਰ ਫਤਿਹ ਪ੍ਰਵਾਨ ਹੋਵੇ ਜੀ।
‘ਪੰਜਾਬ ਟਾਈਮਜ਼’ ‘ਚ ਛਪਦੇ ਸਾਰੇ ਹੀ ਲੇਖ ਬੜੇ ਸਲਾਹੁਣਯੋਗ ਹੁੰਦੇ ਹਨ ਜਿਸ ਲਈ ਆਪ ਵਧਾਈ ਦੇ ਪਾਤਰ ਹੋ। ਡਾæ ਗੁਰਬਖਸ਼ ਸਿੰਘ ਭੰਡਾਲ ਦਾ ਲੇਖ ‘ਬਾਤਾਂ ਸੁਣਾਉਣ ਨੂੰ ਤਰਸਦੇ ਬਾਬੇ’ ਪੜ੍ਹਿਆ ਜੋ ਇਕ ਬੜੇ ਹੀ ਵਧੀਆ ਢੰਗ ਨਾਲ ਜੀਵਨ ਜਾਚ ਦਾ ਅਨੁਭਵ ਕਰਵਾਉਂਦਾ ਹੈ। ਇਸ ਲੇਖ ਵਿਚ ਲੇਖਕ ਨੇ ਚਲੰਤ ਪੀੜ੍ਹੀ ਦੇ ਕੰਨੀਂ ਗੱਲ ਪਾ ਦਿੱਤੀ ਹੈ ਕਿ ਜੇ ਅਸੀਂ ਬਜ਼ੁਰਗਾਂ ਨਾਲ ਦੁਰਵਿਹਾਰ ਜਾਂ ਉਨ੍ਹਾਂ ਨੂੰ ਅਣਗੌਲਿਆਂ ਕਰਦੇ ਹਾਂ, ਤਾਂ ਆਪਣੇ ਬੁਢੇਪੇ ‘ਚ ਬੱਚਿਆਂ ਕੋਲੋਂ ਆਪਣੇ ਪ੍ਰਤੀ ਚੰਗੇ ਵਿਹਾਰ ਦੀ ਕਦੇ ਵੀ ਆਸ ਨਹੀਂ ਕਰ ਸਕਦੇ।
ਇਹ ਗੱਲ ਸਾਨੂੰ ਬੜੀ ਸਾਰਥਕ ਸੇਧ ਦਿੰਦੀ ਹੈ, “ਬਜ਼ੁਰਗਾਂ ਨੇ ਕੁਝ ਦੇਣਾ ਹੀ ਹੁੰਦਾ ਹੈ, ਲੈਣਾ ਨਹੀਂ ਹੁੰਦਾ।”
ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਅਸੀਂ ਇਸ ਲੇਖ ਤੋਂ ਸੇਧ ਲੈ ਕੇ ਇਕ ਵਧੀਆ ਸਮਾਜ ਸਿਰਜ ਸਕੀਏ ਜਿਸ ਵਿਚ ਅੱਜ ਦੀ ਪੀੜ੍ਹੀ ਤੀਜੀ ਪੀੜ੍ਹੀ ਦੇ ਬੱਚਿਆਂ ਨੂੰ ਆਪਣੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਨਾਲ ਜੋੜਨ ਲਈ ਪੁਲ ਦਾ ਕੰਮ ਕਰ ਸਕੇ। ਡਾæ ਭੰਡਾਲ ਦੀ ਕਲਮ ਨੂੰ ਪਰਮਾਤਮਾ ਹੋਰ ਤਾਕਤ ਬਖਸ਼ੇ।
‘ਪੰਜਾਬ ਟਾਈਮਜ਼’ ਅਜਿਹੀਆਂ ਵਡਮੁੱਲੀਆਂ ਰਚਨਾਵਾਂ ਛਾਪਣ ਲਈ ਧੰਨਵਾਦ ਦਾ ਪਾਤਰ ਹੈ। ਪਰਮਾਤਮਾ ਇਸ ਨੂੰ ਦਿਨ ਦੁੱਗਣੀ, ਰਾਤ ਚੌਗੁਣੀ ਤਰੱਕੀ ਬਖਸ਼ੇ।
-ਅਮਰਜੀਤ ਸਿੰਘ ਹੁੰਦਲ
ਫੋਨ: 408-439-4761