ਚੁਤਰਫੀ ਅਫਰਾ-ਤਫਰੀ

ਘਰੀਂ ਗ੍ਰਹਿਸਥੀਆਂ ਪਿਆ ਕਲੇਸ਼ ਰਹਿੰਦਾ, ਰਾਹ ਵੱਖਰੇ ਸਾਰੇ ਜੀਅ ਫੜ੍ਹੀ ਜਾਂਦੇ।
ਮੁੰਡੇ-ਕੁੜੀਆਂ ਸਕੂਲਾਂ ਤੇ ਕਾਲਜਾਂ ਵਿਚ, ਸਿੱਖਿਆ-ਦਾਤਿਆਂ ਨਾਲ ਹੀ ਅੜੀ ਜਾਂਦੇ।
ਸੁਣਦੀ ਨਹੀਂ ਸਰਕਾਰ ਮੁਲਾਜ਼ਮਾਂ ਦੀ, ਰੋਹ ਵਿਚ ਆਣ ਕੇ ਟੈਂਕੀਆਂ Ḕਤੇ ਚੜ੍ਹੀ ਜਾਂਦੇ।
Ḕਟੈਨਸ਼ਨḔ ਚੰਦਰੀ ਚਿੰਬੜੀ ਸਾਰਿਆਂ ਨੂੰ, ਲੋਕੀਂ ਗੁੱਸੇ ਦੇ ਭਾਂਬੜ ਵਿਚ ਸੜੀ ਜਾਂਦੇ।
ਹੁਣ ਕੋਈ ਵਰਜਦਾ ਨਹੀਂ ਐ ਲੜਦਿਆਂ ਨੂੰ, ਫੋਨ-ਕੈਮਰੇ ਲੈ ਲੈ ਕੇ ਖੜ੍ਹੀ ਜਾਂਦੇ।
ਸਹਿਣਸ਼ੀਲਤਾ ਧਰਮ-ਪ੍ਰਚਾਰ ਕਰਦੇ, ਉਹ ਵੀ ਆਪਸ ਵਿਚ ਰੋਜ਼ ਹੀ ਲੜੀ ਜਾਂਦੇ।