ਚੰਡੀਗੜ੍ਹ: ਪੰਜਾਬ ਕਾਂਗਰਸ ਨੇ ਸੂਬਾ ਸਰਕਾਰਾਂ ਵੱਲੋਂ ਕੇਂਦਰੀ ਫੰਡਾਂ ਵਿਚ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਕੇਂਦਰੀ ਪੱਧਰ ‘ਤੇ ਵੱਖਰਾ ਸੈੱਲ ਕਾਇਮ ਕਰਨ ਦਾ ਸੁਝਾਅ ਵੀ ਦਿੱਤਾ ਹੈ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਪੰਜਾਬ ਵਿਚ ਕੇਂਦਰੀ ਯੋਜਨਾਵਾਂ ਤਹਿਤ ਆਏ ਫੰਡਾਂ ਤੇ ਗਰੀਬਾਂ ਲਈ ਆਏ ਸਸਤੇ ਰਾਸ਼ਨ ਵਿਚ ਕੀਤੀ ਗਈ ਗੜਬੜੀ ਬਾਰੇ ਤੱਥਾਂ ਸਮੇਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਨਾ ਸਿਰਫ਼ ਭ੍ਰਿਸ਼ਟਾਚਾਰ ਕਰ ਰਹੀ ਹੈ ਬਲਕਿ ਪੂਰੀ ਯੋਜਨਾ ਦਾ ਪੈਸਾ ਹੜੱਪਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਆਮ ਆਦਮੀ ਲਈ ਪੰਜਾਬ ਨੂੰ ਪਿਛਲੇ ਸਾਲਾਂ ਵਿਚ 1æ42 ਕਰੋੜ ਕੁਇੰਟਲ ਕਣਕ 6æ10 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਜਾਰੀ ਕੀਤੀ ਪਰ ਪੰਜਾਬ ਦੇ ਕਿਸੇ ਵੀ ਨਾਗਰਿਕ ਨੂੰ ਇਸ ਭਾਅ ਤਹਿਤ ਕਣਕ ਨਹੀਂ ਮਿਲੀ ਜਦਕਿ ਸਾਰੀ ਕਣਕ ਕਾਲੇ ਬਾਜ਼ਾਰ ਵਿਚ ਵੇਚੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਯੂਥ ਕਾਂਗਰਸ ਤੇ ਐਨæਐਸ਼ਯੂæਆਈæ ਪਾਰਟੀ ਪ੍ਰੋਗਰਾਮਾਂ ਨੂੰ ਆਮ ਜਨਤਾ ਵਿਚ ਪਹੁੰਚਾਉਣ ਲਈ ਯਤਨਸ਼ੀਲ ਹਨ ਪਰ ਉਨ੍ਹਾਂ ਨੂੰ ਦੱਬਣ ਲਈ ਪੰਜਾਬ ਸਰਕਾਰ ਉਨ੍ਹਾਂ ‘ਤੇ ਨਾਜਾਇਜ਼ ਕੇਸ ਬਣਾ ਕੇ ਪ੍ਰੇਸ਼ਾਨ ਕਰ ਰਹੀ ਹੈ।
ਸ੍ਰੀ ਜਾਖੜ ਨੇ ਕਾਂਗਰਸ ਦੇ ਕੌਮੀ ਉਪ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਦੇਸ਼ ਦੇ ਸਾਰੇ ਰਾਜਾਂ ਦੇ ਪਾਰਟੀ ਪ੍ਰਧਾਨਾਂ, ਮੁੱਖ ਮੰਤਰੀਆਂ ਤੇ ਵਿਰੋਧੀ ਧਿਰ ਦੇ ਨੇਤਾਵਾਂ ਦੀ ਦਿੱਲੀ ਵਿਚ ਸੱਦੀ ਮੀਟਿੰਗ ਵਿਚ ਆਪਣੇ ਸੁਝਾਅ ਦਿੰਦਿਆਂ ਕਿਹਾ ਕਿ ਚੋਣਾਂ ਵਿਚ ਉਮੀਦਵਾਰਾਂ ਦੀ ਚੋਣ ਲਈ ਅਬਜ਼ਰਵਰ ਭੇਜਣ ਦੀ ਪ੍ਰਥਾ ਬੰਦ ਕਰਕੇ ਉਮੀਦਵਾਰਾਂ ਦੀ ਚੋਣ ਬਲਾਕ ਤੇ ਜ਼ਿਲ੍ਹਾ ਆਗੂਆਂ ਰਾਹੀਂ ਕਰਵਾਈ ਜਾਵੇ ਤਾਂ ਜੋ ਹਲਕੇ ਤੋਂ ਬਾਹਰੀ ਵਿਅਕਤੀ ਪਾਰਟੀ ਦੀ ਟਿਕਟ ਮੰਗਣ ਦੇ ਸਮਰੱਥ ਹੀ ਨਾ ਹੋ ਸਕਣ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਜਿਥੇ ਪਾਰਟੀ ਜਥੇਬੰਦਕ ਤੌਰ ‘ਤੇ ਮਜ਼ਬੂਤ ਹੋਵੇਗੀ, ਉਥੇ ਪੁਰਾਣੇ ਤੇ ਪਾਰਟੀ ਲਈ ਸਮਰਪਿਤ ਵਰਕਰਾਂ ਦਾ ਉਤਸ਼ਾਹ ਵੀ ਵਧੇਗਾ। ਇਸ ਏਜੰਡੇ ਨੁੰ ਜੈਪੁਰ ਘੋਸ਼ਣਾ ਪੱਤਰ ਨਾ ਜੋੜਨਾ ਚਾਹੀਦਾ ਹੈ। ਦੋ ਦਿਨ ਚੱਲੀ ਇਸ ਮੀਟਿੰਗ ਵਿਚ ਸਭ ਬੁਲਾਰਿਆਂ ਨੂੰ ਆਪਣੇ ਸੁਝਾਅ ਦੇਣ ਲਈ 5-10 ਮਿੰਟ ਦਾ ਸਮਾਂ ਦਿੱਤਾ ਗਿਆ ਪਰ ਸ੍ਰੀ ਜਾਖੜ ਨੇ ਲੰਮਾ ਸਮਾਂ ਲੈ ਕੇ ਆਪਣੇ ਸੁਝਾਅ ਦਿੱਤੇ ਤੇ ਇਸ ਦੀ ਕਈ ਰਾਜਾਂ ਦੇ ਸੀਨੀਅਰਾਂ ਆਗੂਆਂ ਨੇ ਹਮਾਇਤ ਵੀ ਕੀਤੀ।
ਸ੍ਰੀ ਜਾਖੜ ਨੇ ਕਿਹਾ ਕਿ ਅੱਜ ਸਿਰਫ਼ ਰਾਜਸੀ ਵਿਚਾਰਧਾਰਾ ਤੇ ਕੇਂਦਰੀ ਸਰਕਾਰ ਦੇ ਕੰਮਕਾਜ ਵਿਚ ਬਦਲਾਅ ਦੇ ਵਾਅਦਿਆਂ ਨਾਲ ਹੀ ਕੰਮ ਨਹੀਂ ਚੱਲੇਗਾ ਜਦਕਿ ਅਸਲ ਬਦਲਾਅ ਦੀ ਜ਼ਰੂਰਤ ਹੈ। ਉਨ੍ਹਾਂ ਰਾਸ਼ਟਰ ਮੰਡਲ ਖੇਡਾਂ ਜਿਹੇ ਘੁਟਾਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਕਰਨ ਵਾਲੇ ਭਾਵੇਂ ਕਾਂਗਰਸੀ ਹੋਣ ਉਨ੍ਹਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
Leave a Reply