ਬਲਜੀਤ ਬਾਸੀ
ਜੇ ਅੰਗਰੇਜ਼ੀ ਸਾਲ ਬੀਤ ਗਿਆ ਹੈ ਤਾਂ ਦੇਸੀ ਕਿਹੜਾ ਪਿਛੇ ਰਹਿਣ ਵਾਲਾ ਹੈ! ਦੇਸੀ ਕੈਲੰਡਰ ਦਾ ਆਖਰੀ ਮਹੀਨਾ ਫੱਗਣ ਗਿਆ ਕਿ ਗਿਆ। ਇਸ ਮਹੀਨੇ ਦੀ ਪੂਰਨਮਾਸ਼ੀ ਨੂੰ ਚੰਦਰਮਾ ਫਲਗੁਨੀ ਨਛੱਤਰ ਦੇ ਕੋਲ ਹੁੰਦਾ ਹੈ। ਸਰਦੀ ਦੇ ਮੌਸਮ ਦਾ ਵੀ ਸਮਝੋ ਇਹ ਆਖਰੀ ਮਹੀਨਾ ਹੀ ਹੈ। ਕਾਇਨਾਤ ਇਕ ਵਾਰੀ ਮੁੜ ਤੋਂ ਇਕ ਸਾਲ ਲਈ ਉਹੀ ਮੌਸਮ ਦੁਹਰਾਏਗੀ। ਇਸ ਮਹੀਨੇ ਪੱਤਝੜ ਬੋਰੀਆ ਬਿਸਤਰਾ ਗੋਲ ਕਰਨ ਲਗਦੀ ਹੈ ਤਾਂ ਬਸੰਤ ਆਪਣੀ ਸਫ਼ ਵਿਛਾਉਣ ਲਗਦੀ ਹੈ। ਫੱਗਣ ਮਹੀਨੇ ਰੁੱਤ ਵਿਚ ਨਿੱਘ ਆਉਣ ਕਾਰਨ ਬਨਸਪਤੀ ਦੇ ਪੱਤੇ ਮੌਲਣ ਲਗਦੇ ਹਨ, ਸਰੀਰ ਵਿਚ ਜੁੰਬਸ਼ ਹੋਣ ਲਗਦੀ ਹੈ ਤੇ ਮਨ ਵਿਚ ਉਮਾਹ ਪੈਦਾ ਹੁੰਦੇ ਹਨ। ਇਸ ਦੌਰਾਨ ਹੀ ਪੀਲੇ ਰੰਗ ਦੇ ਜਸ਼ਨ ਵਾਲੀ ਬਸੰਤ ਪੰਚਮੀ ਆਉਂਦੀ ਹੈ, ਬਨਸਪਤਿ ਮਉਲੀ ਚੜਿਆ ਬਸੰਤੁ ਇਹੁ ਮਨੁ ਮਉਲਿਆ ਸਤਿਗੁਰੂ ਸੰਗਿ॥ -ਗੁਰੂ ਅਮਰ ਦਾਸ
ਇਹ ਚਿਤਰੰਜਕ ਮਹੀਨਾ ਹੋਲੀ ਕਾਰਨ ਤਾਂ ਹੋਰ ਵੀ ਰੰਗਾਂ ਦੀ ਖੇਡ ਬਣ ਜਾਂਦਾ ਹੈ। ਜਦ ਤੋਂ ਈਸਾਈਆਂ ਦਾ ‘ਵੈਲੰਨਟਾਈਨ ਡੇ’ ਮਨਾਇਆ ਜਾਣ ਲੱਗਾ ਹੈ, ਯੁਵਕਾਂ ਲਈ ਇਹ ਹੋਰ ਵੀ ਰੁਮਾਂਟਿਕ ਤੇ ਰੰਗਲਾ ਬਣ ਗਿਆ ਹੈ। ਕਿਸਾਨਾਂ ਲਈ ਕਿਸੇ ਵੀ ਮਹੀਨੇ ਦੀ ਕਦਰ ਉਸ ਦੀ ਖੇਤੀ ਦੇ ਨਜ਼ਰੀਏ ਤੋਂ ਹੀ ਹੈ। ਕਿਸਾਨ ਲਈ ਮੀਂਹ ਹਰ ਮਹੀਨੇ ਲਾਹੇਵੰਦ ਹੈ ਪਰ ਰਾਹ ਸਿਰ ਦਾ। ਫੱਗਣ ਵਿਚ ਮੀਂਹ ਜੇ ਸਹਿੰਦਾ ਸਹਿੰਦਾ ਪੈ ਜਾਵੇ ਤਾਂ ਫਸਲ ਚੌਗੁਣੀ ਹੋ ਜਾਂਦੀ ਹੈ, ਕਿਸਾਨ ਨਿਹਾਲ ਹੋ ਜਾਂਦਾ ਹੈ, “ਵਸੇ ਫੱਗਣ, ਦੂਣ ਚਵੱਗਣ।”
ਪਰ ਜੇ ਇਹ ਕੁਝ ਵਧੇਰੇ ਹੀ ਕਹਿਰ ਢਾਹੁੰਦੀ ਛੋਲਿਆਂ ਤੇ ਕਣਕ ਦੀ ਫਸਲ ਉਤੇ ਗੜ੍ਹੇਮਾਰ ਕਰ ਜਾਵੇ ਤਾਂ ਕਿਸਾਨ ਦੀ ਸਾਰੀ ਮਿਹਨਤ ਅਜਾਈਂ ਜਾਂਦੀ ਹੈ, “ਮੀਂਹ ਵਸੇ ਫੱਗਣ ਚੇਤ, ਨਾ ਘਰ ਮੇਵੇ ਨਾ ਖੇਤ।”
ਗਿਆਨੀ ਗੁਰਦਿੱਤ ਸਿੰਘ ਨੇ ‘ਮੇਰਾ ਪਿੰਡ’ ਵਿਚ ਇਕ ਕਾਵਿ-ਟੋਟਾ ਪੇਸ਼ ਕੀਤਾ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਜਦੋਂ ਫੱਗਣ ਮਹੀਨਾ ਆਪਣਾ ‘ਚਾਰਜ’ ਚੇਤ ਨੂੰ ਸੰਭਾਲਦਾ ਹੈ ਤਾਂ ਉਹ ਉਸ ਨੂੰ ਬੜੀ ਜ਼ੋਰਦਾਰ ਹਦਾਇਤ ਕਰਦਾ ਹੈ, “ਫੱਗਣ ਆਖੇ ਚੇਤਰ ਨੂੰ ਤੂੰ ਸੁਣ ਭਾਈ, ਮੈਂ ਤਾਂ ਚੱਲਿਆਂ ਸੁਣ, ਹੁਣ ਤੂੰ ਬੰਨੇ ਲਾਈਂ।”
ਗੁਰੂ ਸਾਹਿਬਾਂ ਨੇ ਵੀ ਇਸ ਮਹੀਨੇ ਦੀ ਰਮਣੀਕਤਾ ਦਾ ਖੂਬ ਨੋਟਿਸ ਲਿਆ ਹੈ, “ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਭਗਵੰਤ ਜੀਉ।” -ਗੁਰੂ ਅਰਜਨ ਦੇਵ।
ਅਸੀਂ ਉਪਰ ਦੱਸ ਆਏ ਹਾਂ ਕਿ ਇਹ ਮਹੀਨਾ ਸਰਦ ਰੁਤ ਦੇ ਰੁਖ਼ਸਤ ਹੋਣ ਦਾ ਹੈ ਪਰ ਗੁਰੂ ਸਾਹਿਬ ਫਿਰ ਇਸ ਨੂੰ ‘ਹਿਮਕਾਰ’ (ਬਰਫ਼ਬਾਰੀ) ਦਾ ਮਹੀਨਾ ਕਿਉਂ ਕਹਿੰਦੇ ਹਨ? ਧਿਆਨ ਦਿਉ, ਇਸ ਮਹੀਨੇ ਨਾਲ ‘ਮਾਘੁ’ ਲੱਗਾ ਹੋਇਆ ਹੈ।
‘ਫੱਗਣ’ ਸ਼ਬਦ ਦਾ ਸੰਸਕ੍ਰਿਤ ਵਿਚ ਉਪਲਭਦ ਮੁਢਲਾ ਰੂਪ ‘ਫਲਗੁਨ’ ਹੈ। ਗੁਰੂ ਗ੍ਰੰਥ ਸਾਹਿਬ ਵਿਚ ‘ਫਲਗੁਨਿ’ ਤੇ ‘ਫਲਗੁਣਿ’ ਸ਼ਬਦ ਆਉਂਦੇ ਹਨ ਜਿਨ੍ਹਾਂ ਦੀ ਵਰਤੋਂ ਗੁਰੂ ਨਾਨਕ ਦੇਵ ਜੀ ਨੇ ਕੀਤੀ ਹੈ, ‘ਫਲਗੁਨਿ ਮਨਿ ਰਹਸੀ ਪ੍ਰੇਮ ਸੁਭਾਇਆ’ ਅਤੇ ‘ਫਲਗੁਣਿ ਨਿਤ ਸਲਾਹੀਐ।’
ਫਲਗੁਨ ‘ਅਰਜਨ’ ਤੇ ਗਯਾ ਕੋਲ ਵਗਦੀ ਇਕ ਨਦੀ ਦਾ ਨਾਂ ਵੀ ਹੈ। ਨਦੀ ਦਾ ਨਾਂ ਇਸ ਦੇ ਰੰਗ ਕਾਰਨ ਪਿਆ ਹੈ। ਇਕ ਪੌਦੇ ਦਾ ਨਾਂ ਵੀ ‘ਫਲਗੁਨ’ ਹੈ ਜੋ ਸੋਮ ਦੇ ਬਦਲ ਵਜੋਂ ਵਰਤਿਆ ਜਾਂਦਾ ਸੀ।
‘ਫਲਗੁਨ’ ਸ਼ਬਦ ਵਿਚੋਂ ‘ਲ’ ਧੁਨੀ ਲੋਪ ਹੋ ਗਈ ਤੇ ਸ਼ਬਦ ਪਹਿਲਾਂ ਫਾਗੁਨ ਬਣਿਆ ਤੇ ਫਿਰ ਰਹਿ ਗਿਆ-ਫੱਗਣ। ਫਲਗੁਨ ਆਪਣੇ ਤੌਰ ‘ਤੇ ‘ਫਲਗੁ’ ਤੋਂ ਬਣਿਆ ਹੈ ਜਿਸ ਦਾ ਅਰਥ ਲਾਲ ਹੁੰਦਾ ਹੈ। ਇਕ ਰੰਗ ਦਾ ਨਾਂ ਵੀ ‘ਫਲਗੂ’ ਹੈ ਜੋ ਜੰਗਲੀ ਗੂਲਰ ਕਹਾਉਂਦੇ ਇਕ ਪ੍ਰਕਾਰ ਦੇ ਅਦਰਕ ਦੀ ਕਿਸਮ ਦੇ ਪੌਦੇ ਦੀ ਜੜ੍ਹ ਤੋਂ ਬਣਾਇਆ ਜਾਂਦਾ ਹੈ। ਏਹੀ ਹੈ ਹੋਲੀ ਦੌਰਾਨ ਵਰਤਿਆ ਜਾਂਦਾ ਗੁਲਾਲ ਜਾਂ ਅਬੀਰ। ਬਸੰਤ ਮੌਸਮ ਨੂੰ ਫਾਗ, ਜਾਂ ਫਾਗੂ ਵੀ ਕਿਹਾ ਜਾਂਦਾ ਹੈ। ਹੋਲੀ ਨੂੰ ਵੀ ਕਈ ਇਲਾਕਿਆਂ ਵਿਚ ਫਾਗ ਜਾਂ ਫਗੂਆ ਕਿਹਾ ਜਾਂਦਾ ਹੈ। ਹੋਲੀ ਤੇ ਫੱਗਣ ਇਕ ਦੂਜੇ ਨਾਲ ਗੂੜ੍ਹੀ ਤਰ੍ਹਾਂ ਜੁੜੇ ਹੋਏ ਹਨ। ਗੁਰੂ ਅਰਜਨ ਦੇਵ ਜੀ ਨੇ ਇਹ ਸ਼ਬਦ ਹੋਲੀ ਦੇ ਅਰਥਾਂ ਵਿਚ ਵਰਤਿਆ ਹੈ। ਹੇਠ ਲਿਖੇ ਖੁਬਸੂਰਤ ਪਦ ਵਿਚ ਉਨ੍ਹਾਂ ਪਰਮਾਤਮਾ ਦੀ ਬੰਦਨਾ ਨੂੰ ਹੀ ਫਾਗ ਬਣਾ ਦੇਣ ਦਾ ਉਪਦੇਸ਼ ਕੀਤਾ ਹੈ,
ਗੁਰੁ ਸੇਵਕ ਕਰਿ ਨਮਸਕਾਰ
ਆਜ ਹਮਾਰੇ ਮੰਗਲਾਚਾਰ॥
ਆਜੁ ਹਮਾਰੈ ਮਹਾ ਅਨੰਦ
ਚਿੰਤ ਲਥੀ ਭੇਟੇ ਗੋਬਿੰਦ॥
ਅਜੁ ਹਮਾਰੈ ਗ੍ਰਿਹਿ ਬਸੰਤ
ਗੁਨ ਗਾਏ ਪ੍ਰਭ ਤੁਮ੍ਹ ਬੇਅੰਤ॥ਰਹਾਉ॥
ਆਜ ਹਮਾਰੇ ਬਨੇ ਫਾਗ॥
‘ਫਾਗੂ’ ਇਕ ਦਰਖਤ ਦਾ ਨਾਂ ਵੀ ਹੈ ਜਿਸ ਦਾ ਫਲ ਖਾਧਾ ਜਾਂਦਾ ਹੈ। ਅਸੀਂ ਪੰਜਾਬੀ ‘ਫਾਗੂਰੀ’ ਜਾਂ ‘ਫਗੂੜਾ’ ਨਾਂ ਦੇ ਝਾੜੀਨੁਮਾ ਰੁੱਖ ਤੋਂ ਵਾਕਿਫ ਹਾਂ। ਫਗੂੜਾ ਅਸਲ ਵਿਚ ਫਾਗੂਆਂ ਦਾ ਝੁੰਡ ਹੀ ਹੈ। ਮੁਰੱਬੇਬੰਦੀ ਤੋਂ ਪਹਿਲਾਂ ਇਹ ਪੰਜਾਬ ਦੇ ਧਰਤ-ਦ੍ਰਿਸ਼ ‘ਤੇ ਆਮ ਹੀ ਦਿਖਾਈ ਦਿੰਦੇ ਸਨ ਤੇ ਹਮਾਤੜ ਵਰਗੇ ਮਿੱਠੇ ਦੀ ਭਾਲ ਵਿਚ ਇਸ ਦੇ ਫਲ ਲਭਦੇ ਰਹਿੰਦੇ ਸਨ। ਫਗੂੜਾ ਦਾ ਪਹਿਲਾ ਰੂਪ ‘ਫਗਵਾੜਾ’ ਜਾਪਦਾ ਹੈ। ਸੰਸਕ੍ਰਿਤ ਵਿਚ ਇਸ ਨੂੰ ਫਲਗੂ-ਵਟਿਕਾ (ਵਾਟਿਕਾ=ਵਾੜਾ) ਕਿਹਾ ਜਾਂਦਾ ਹੈ। ਦੁਆਬੇ ਦੇ ਫਗਵਾੜਾ ਨਾਂ ਨਾਲ ਜਾਣੇ ਜਾਂਦੇ ਨਗਰ ਦਾ ਨਾਮਕਰਣ ਇਸ ਦੀ ਬਦੌਲਤ ਹੀ ਹੈ। ਦੰਦ ਕਥਾ ਅਨੁਸਾਰ ਇਹ ਸ਼ਹਿਰ ਸ਼ਾਹ ਜਹਾਨ ਨੇ ਵਸਾਇਆ। ਗੁਰੂ ਹਰਗੋਬਿੰਦ ਜੀ 1635 ਵਿਚ ਕਰਤਾਰਪੁਰ ਅਤੇ ਪਲਾਹੀ ‘ਤੇ ਫਤਿਹ ਪਾਉਣ ਉਪਰੰਤ ਇਸ ਜਗ੍ਹਾ ਪਧਾਰੇ। ‘ਫੱਗੂ’ ਨਾਂ ਦਾ ਗੁਰੂ ਜੀ ਦਾ ਇਕ ਸ਼ਰਧਾਲੂ ਇਸ ਜਗ੍ਹਾ ਰਹਿੰਦਾ ਸੀ। ਕਹਿੰਦੇ ਹਨ, ਫੱਗੂ ਨੇ ਮੁਗਲਾਂ ਤੋਂ ਡਰਦੇ ਹੋਏ ਗੁਰੂ ਜੀ ਦੀ ਮਦਦ ਨਾ ਕੀਤੀ। ਗੁਰੂ ਜੀ ਨੇ ਸ਼ਬਦ ਉਚਰੇ, “ਫੱਗੂ ਦਾ ਵਾੜਾ, ਬਾਹਰੋਂ ਮਿੱਠਾ ਅੰਦਰੋਂ ਖਾਰਾ।” ਉਦੋਂ ਤੋਂ ਹੀ ਇਹ ਸਥਾਨ ਫਗਵਾੜਾ ਨਾਮ ਨਾਲ ਪ੍ਰਚਲਿਤ ਹੋਇਆ ਦਸਿਆ ਜਾਂਦਾ ਹੈ। ਪਰ ਪਿੰਡਾਂ ਥਾਂਵਾਂ ਦੇ ਨਾਂ ਆਮ ਹੀ ਦਰਖਤਾਂ ਦੇ ਨਾਂ ‘ਤੇ ਪੈ ਜਾਂਦੇ ਹਨ ਜਿਵੇਂ ਜੰਡਿਆਲਾ, ਪਿਪਲੀਵਾਲਾ, ਟਾਹਲੀ ਪਿੰਡ, ਸਰੀਂਹ, ਬਡਾਲਾ, ਤੂਤਾਂ ਵਾਲੀ ਆਦਿ। ਇਸ ਲਈ ਇਹ ਤੱਥ ਵੀ ਹੋ ਸਕਦਾ ਹੈ ਕਿ ਇਹ ਇਲਾਕਾ ਫੱਗੂ ਦੇ ਰੁੱਖਾਂ ਨਾਲ ਭਰਪੂਰ ਹੋਣ ਕਾਰਨ ਫੱਗੂਵਾੜਾ ਤੇ ਫਿਰ ਫਗਵਾੜਾ ਦੇ ਨਾਂ ਨਾਲ ਪ੍ਰਚਲਿਤ ਹੋਇਆ।
ਫੱਗੂ ਨਾਲ ਮਿਲਦੇ-ਜੁਲਦੇ ਅਨੇਕਾਂ ਦਰਖਤ ਹਨ ਜਿਨ੍ਹਾਂ ਦੇ ਕਈ ਹੋਰ ਨਾਂ ਵੀ ਹਨ। ਇਨ੍ਹਾਂ ਵਿਚੋਂ ਬਹੁਤ ਸਾਰੇ ਾਚੁਸ (ਫਿਕਸ) ਪ੍ਰਜਾਤੀ ਅਧੀਨ ਆਉਂਦੇ ਹਨ। ਇਸ ਪ੍ਰਜਾਤੀ ਵਿਚ ਕੋਈ 850 ਕਿਸਮ ਦੇ ਰੁੱਖ, ਝਾੜੀਆਂ, ਵੇਲਾਂ ਆਦਿ ਹਨ। ਾਂਗਿ, ਜਿਸ ਨੂੰ ਅਸੀਂ ਆਮ ਤੌਰ ‘ਤੇ ਅੰਜੀਰ ਆਖਦੇ ਹਾਂ, ਇਸ ਪ੍ਰਜਾਤੀ ਦਾ ਆਮ ਜਾਣਿਆ ਜਾਂਦਾ ਦਰਖਤ ਹੈ। ਬਹੁਤ ਸਾਰੇ ਲੋਕ ਇਸ ਦੇ ਫਲ ਨੂੰ ਚਾਹ ਕੇ ਖਾਂਦੇ ਹਨ। ਇਹ ਇਕ ਬਹੁਤ ਚਿਰ ਤੋਂ ਜਾਣਿਆ ਜਾਂਦਾ ਫਲ ਹੈ ਜੋ ਦੱਖਣ ਪੂਰਬ ਏਸ਼ੀਆ ਤੋਂ ਪੱਛਮ ਏਸ਼ੀਆ ਤੱਕ ਪਾਇਆ ਜਾਂਦਾ ਹੈ। ਇਸ ਦਾ ਜ਼ਿਕਰ ਬਾਈਬਲ ਵਿਚ ਵੀ ਆਉਂਦਾ ਹੈ। ਉਂਜ ਪਿਪਲ, ਬੋਹੜ, ਪਿਲਕਨ, ਜੰਗਲੀ ਅੰਜੀਰ, ਗੁਲਰ ਦੇ ਦਰਖਤ ਵੀ ਇਸ ਪ੍ਰਜਾਤੀ ਵਿਚ ਆਉਂਦੇ ਹਨ। ਬੋੜ੍ਹ ਦੀਆਂ ਗੋਲ੍ਹਾਂ ਵੀ ਮੈਂ ਬਹੁਤ ਸਾਰੇ ਲੋਕ ਖਾਂਦੇ ਦੇਖੇ ਹਨ। ਇਨ੍ਹਾਂ ਦਰਖਤਾਂ ਦੀ ਇਕ ਖਾਸੀਅਤ ਇਹ ਹੈ ਕਿ ਇਨ੍ਹਾਂ ਦੇ ਪੱਤੇ ਟਾਹਣੀ ਦੇ ਦੋਵੇਂ ਪਾਸੇ ਇਕ ਇਕ ਛੱਡ ਕੇ ਲੱਗੇ ਹੁੰਦੇ ਹਨ। ਅਸਲ ਵਿਚ ਇਹ ਸਾਰੇ ਸ਼ਬਦ ਫਗੂ, ਫਾਗੂ, ਫਗੂਰਾ, ਫਗੂੜਾ ਆਦਿ ਅੰਗਰੇਜ਼ੀ ਸ਼ਬਦ ਾਗਿ ਦੇ ਸੁਜਾਤੀ ਹਨ ਤੇ ਇਹ ਸਾਰੇ ਾਚੁਸ ਪ੍ਰਜਾਤੀ ਦੇ ਅਧੀਨ ਆਉਂਦੇ ਹਨ।
ਹੁਣ ਅਸੀਂ ਾਗਿ ਦੀ ਗੱਲ ਕਰ ਲਈਏ। ਲਾਤੀਨੀ ਵਿਚ ਇਸ ਸ਼ਬਦ ਦਾ ਰੂਪ ਾਚੁਸ ਹੈ ਜੋ ਗਰੀਕ ਵਿਚ ਬਦਲ ਕੇ ਹੋ ਗਿਆ ਸੇਕੋਨ। ਇਹ ਸ਼ਬਦ ਮੁਢੋਂ-ਸੁਢੋਂ ਸਾਮੀ ਭਾਸ਼ਾ ਪਰਿਵਾਰ ਦਾ ਲਗਦਾ ਹੈ। ਪ੍ਰਾਚੀਨ ਫੋਨੀਸ਼ੀਅਨ ਭਾਸ਼ਾ ਵਿਚ ਇਸ ਸ਼ਬਦ ਦਾ ਰੂਪ ਸੀ ਪਾਗ (ਪਅਗਹ) ਜਿਸ ਦਾ ਅਰਥ ‘ਅਧ-ਪਕੀ ਅੰਜੀਰ’ ਹੈ। ਲਗਦਾ ਹੈ, ਇਥੋਂ ਹੀ ਰੂਪ ਬਦਲ ਕੇ ਇਹ ਗਰੀਕ ਵਿਚ ਆਇਆ ਤੇ ਇਥੋਂ ਲਾਤੀਨੀ ਵੱਲ ਵਧਿਆ। ਲਾਤੀਨੀ ਵਿਚ ਇਸ ਦਾ ਰੂਪ ਾਚੁਸ ਹੋ ਗਿਆ। ਇਥੋਂ ਇਹ ਫਰਾਂਸੀਸੀ ਵਿਚ ਾਤੁe ਦੇ ਰੂਪ ਵਿਚ ਆਇਆ। ਫਰਾਂਸੀਸੀ ਨੌਰਮਨਾਂ ਨੇ ਜਦ ਇੰਗਲੈਂਡ ‘ਤੇ ਜਿੱਤ ਹਾਸਿਲ ਕੀਤੀ ਤਾਂ ਇਹ ਸ਼ਬਦ 13ਵੀਂ ਸਦੀ ਵਿਚ ਅੰਗਰੇਜ਼ੀ ਵਿਚ ਾਗਿ ਦਾ ਰੂਪ ਧਾਰ ਕੇ ਆ ਵੜਿਆ। ਇਸ ਦਾ ਦੂਜਾ ਸਫਰ ਭਾਰਤ ਵੱਲ ਸੀ ਜਿਥੇ ਆ ਕੇ ਇਸ ਨੇ ‘ਫਲਗੁ’ ਦਾ ਰੂਪ ਧਾਰਿਆ। ਯਾਦ ਰਹੇ ਕਿ ਇਹ ਫਿਗ ਪੰਜਾਬੀ ਵਿਚ ਅੰਜੀਰ ਕਹਾਉਂਦੇ ਫਲ ਦਾ ਨਾਂ ਹੈ।
ਉਪਰ ਅਸੀਂ ਇਸ ਸ਼ਬਦ ਦੇ ਗਰੀਕ ਰੂਪ ‘ਸਾਈਕੋਨ’ ਦਾ ਜ਼ਿਕਰ ਕੀਤਾ ਹੈ। ਦਿਲਚਸਪ ਗੱਲ ਹੈ ਕਿ ਪੁਰਾਣੇ ਜ਼ਮਾਨੇ ਵਿਚ ਮੁਖਬਰੀ, ਬਦਖੋਹੀ ਅਤੇ ਅੱਜ ਕਲ੍ਹ ਖੁਸ਼ਾਮਦ, ਚਾਪਲੂਸੀ, ਚਮਚਾਗੀਰੀ ਦੇ ਅਰਥਾਂ ਵਾਲਾ ਅੰਗਰੇਜ਼ੀ ਸ਼ਬਦ ਸੇਚੋਪਹਅਨਚੇ ਇਸੇ ਸਾਈਕੋਨ ਤੋਂ ਬਣਿਆ ਹੈ। ਗਰੀਕ ਵਿਚ ਇਸ ਦਾ ਰੂਪ ਸੀ ਸੇਕੋਨ+ਪਹਅਨeਨਿ ਦੂਜੇ ਅੰਸ਼ ਦਾ ਗਰੀਕ ਵਿਚ ਅਰਥ ਹੈ ਦਿਖਾਉਣਾ। ਸੋ, ਪੂਰਾ ਸ਼ਾਬਦਿਕ ਅਰਥ ਬਣਿਆ ‘ਅੰਜੀਰ ਦਿਖਾਉਣਾ।’ ਅਸਲ ਵਿਚ ਫਿਗ (ਅੰਜੀਰ) ਨੂੰ ਇਸਤਰੀ ਦੇ ਗੁਪਤ ਅੰਗ ਦਾ ਪ੍ਰਤੀਕ ਸਮਝਿਆ ਜਾਂਦਾ ਹੈ ਕਿਉਂਕਿ ਇਸ ਦੀ ਸ਼ਕਲ ਪੱਕ ਕੇ ਫਟੇ ਹੋਏ ਅੰਜੀਰ ਦੇ ਫਲ ਨਾਲ ਮਿਲਦੀ-ਜੁਲਦੀ ਹੈ। ਪ੍ਰਾਚੀਨ ਗਰੀਸ ਤੇ ਕਈ ਹੋਰ ਦੇਸ਼ਾਂ ਵਿਚ ਦੋ ਉਂਗਲੀਆਂ ਦੇ ਵਿਚਕਾਰ ਦੀ ਅੰਗੂਠਾ ਕੱਢ ਕੇ ਦਿਖਾਉਣ ਦਾ ਮਤਲਬ ਇਸਤਰੀ ਦੇ ਗੁਪਤ ਅੰਗ ਵੱਲ ਇਸ਼ਾਰਾ ਕਰਨਾ ਹੁੰਦਾ ਸੀ। ਇਸ ਸੈਨਤ ਨੂੰ ਗਰੀਕ ਵਿਚ ਸਾਈਕੋਫੈਂਸੀ ਕਿਹਾ ਜਾਂਦਾ ਸੀ। ਪ੍ਰਾਚੀਨ ਗਰੀਸ ਦੇ ਸਿਆਸਤਦਾਨ ਆਪ ਤਾਂ ਪਿਛੇ ਰਹਿੰਦੇ ਸਨ ਪਰ ਆਪਣੇ ਚੇਲੇ ਬਾਲਕਿਆਂ ਨੂੰ ਚੁਕਦੇ ਰਹਿੰਦੇ ਸਨ ਕਿ ਉਹ ਵਿਰੋਧੀਆਂ ਨੂੰ ਅਜਿਹੀਆਂ ਅਸ਼ਲੀਲ ਸੈਨਤਾਂ ਕਰਕੇ ਛੇੜਨ ਤੇ ਥੱਲੇ ਲਾਉਣ। ਇਸ ਤਰ੍ਹਾਂ ਉਹ ਆਪਣੇ ਵਿਰੋਧੀਆਂ ਨੂੰ ਚਿੜ੍ਹਾਉਂਦੇ ਹੋਏ ਆਪਣੇ ਆਕਾਵਾਂ ਦੀ ਚਮਚਾਗੀਰੀ ਕਰਦੇ ਸਨ। ਸਾਡੇ ਦੇਸ਼ ਵਿਚ ਕਿਸੇ ਨੂੰ ਥੱਲੇ ਲਾਉਣ ਲਈ ਖੱਬੇ ਹੱਥ ਉਤੇ ਸੱਜੇ ਹੱਥ ਦੀ ਕੂਹਣੀ ਰੱਖ ਕੇ ਤੇ ਸੱਜੇ ਹੱਥ ਦਾ ਮੁੱਕਾ ਬਣਾ ਕੇ ਸੱਜੇ ਖੱਬੇ ਹਿਲਾਇਆ ਜਾਂਦਾ ਹੈ। ਇਹ ਸੈਨਤ ਮਰਦ ਅੰਗ ਵੱਲ ਇਸ਼ਾਰਾ ਕਰਦੀ ਹੈ।
Leave a Reply