ਧੁਸ ਦੇ ਕੇ ਤੁਰੇ ਰਹਿਣਾ ਕਰਨੀ ਵਿਚਾਰ ਨਾਹੀਂ, ਕਿਹੜਾ ਆਗੂ ਦਾਨਾ ਅਤੇ ਕਿਹੜਾ ਐ ਹੰਕਾਰਿਆ।
ਖੁਸ਼ੀਆਂ ਮਨਾ ਲੈਂਦੇ ਨੇ ਜਿੱਤੇ ਕਿਸੇ ਹਾਰੇ ਦੀਆਂ, ਹੁੰਦਾ ਐ ਅਸਲ ‘ਚ Ḕਪੰਜਾਬ ਸਿੰਹੁḔ ਈ ਹਾਰਿਆ।
ਵਾਰੀ ਸਿਰ ḔਦੋਹਾਂḔ ਨੂੰ ਜਿਤਾਉਣ ਬਾਅਦ ਸੋਚਦੇ ਨੇ, ਤੀਸਰੇ ਬਦਲ ਤਾਈਂ ਕਾਹਤੋਂ ਸੀ ਵਿਸਾਰਿਆ।
ਰਾਜਿਆਂ ਦੇ ਰਗੜੇ ਸਹਾਰਦਿਆਂ ਪਛਤਾਉਂਦੇ, ਰੈਲੀਆਂ ‘ਚ ਜਾ ਜਾ ਐਵੇਂ ਬਾਹਾਂ ਨੂੰ ਉਲਾਰਿਆ।
ਵਾਅਦੇ ਪੂਰੇ ਕਰੇ ਨਾ ਤੇ ਟੈਕਸ ਵੀ ਨਵੇਂ ਠੋਕੇ, ਫੇਰ ਪਤਾ ਲੱਗਦਾ ਐ ਕਿਹਨੇ ਸਾਨੂੰ ਚਾਰਿਆ।
ਸੋਂਹਦੇ ਨਾ ਉਹ ਲੋਕ ਸਰਕਾਰ ਕੋਲੋਂ ਦੁਖੀ ਹੁੰਦੇ, ਜਿਨ੍ਹਾਂ ਨੇ ਕੁਹਾੜਾ ਹੋਵੇ ਆਪ ਪੈਰੀਂ ਮਾਰਿਆ!