ਕੰਸ ਤੇ ਕਨ੍ਹੱਈਆ ਕੁਮਾਰ!

ਹਾਕਮ ਕਾਹਦੇ ਉਹ ਜਿੰਨ ਤੇ ਭੂਤ ਯਾਰੋ, ਸਾਂਝ ਤੋੜਦੇ ਆਪਣੀ ਕਾਲ ਬਣ ਕੇ।
ਥਾਹ ਪਾਉਣ ਲਈ ਇਨ੍ਹਾਂ ਦੇ ਕਾਰਿਆਂ ਦੀ, ਫਸਣਾ ਪਵੇਗਾ ਚੂਲ ਵਿਚ ਫਾਲ ਬਣ ਕੇ।
ਦਾਣਾ ਸਾਬਤਾ ਰਹੇ ਤਾਂ ਉਗਦਾ ਏ, ਤਾਕਤ ਰਹੇ ਨਾ ਪਾਟਿਆਂ ਦਾਲ ਬਣ ਕੇ।
ਤੰਦਾਂ ਗਿਆਨ ਦੇ ਨਾਲ ਮਜ਼ਬੂਤ ਕਰੀਏ, ਥਾਂ ਥਾਂ ‘ਲੱਗੀਏ’ ਫਾਹੁਣ ਲਈ ਜਾਲ ਬਣ ਕੇ।
ਢਾਹ ਕੇ ਢੇਰੀਆਂ ਸੋਚਾਂ ਵਿਚ ਪੈਣ ਨਾਲੋਂ, ਚਾਹੀਏ ਵੱਜਣਾ ਹਿੰਮਤ ਦੀ ਛਾਲ ਬਣ ਕੇ।
ਜੇਕਰ ਰੋਕਣੇ ‘ਕੰਸ’ ਦੇ ਕਾਰਨਾਮੇ, ਤੁਰੀਏ ਨਾਲ ‘ਕਨੱ੍ਹਈਏ’ ਦੀ ਢਾਲ ਬਣ ਕੇ!