ਬੈਂਗਣ ਲੈਣਾ?

ਬਲਜੀਤ ਬਾਸੀ
ਜੀ ਹਾਂ, ਮੈਂ ਪਾਠਕਾਂ ਨੂੰ ਇਹ ਸਵਾਲ ਪੁੱਛ ਰਿਹਾ ਹਾਂ ਤੇ ਜਵਾਬ ਉਡੀਕੇ ਬਿਨਾ ਹੀ ਬੈਂਗਣ ਪੇਸ਼ ਕਰ ਰਿਹਾ ਹਾਂ। ਭਲਾ ਬੈਂਗਣ ਵੀ ਕੋਈ ਪੇਸ਼ ਕਰਨ ਵਾਲੀ ਚੀਜ਼ ਹੈ? ਜਾਮਨੀ ਕਾਲਾ ਜਿਹਾ ਇਸ ਦਾ ਰੰਗ, ਜਿਸ ਨੂੰ ਬੈਂਗਣ ਸ਼ਬਦ ਤੋਂ ਹੀ ਬੈਂਗਣੀ ਵੀ ਕਿਹਾ ਜਾਂਦਾ ਹੈ। ਕਿਸੇ ਦਾ ਕਾਲਾ ਜਿਹਾ ਰੰਗ ਹੋਵੇ ਤਾਂ ਉਸ ਨੂੰ ਨੀਲਾ ਜਾਂ ਬੈਂਗਣੀ ਵੀ ਕਹਿ ਦਿੱਤਾ ਜਾਂਦਾ ਹੈ, ਹਾਲਾਂਕਿ ਬੈਂਗਣ ਹਰੇ, ਚਿੱਟੇ ਅਤੇ ਚਿਤਕਬਰੇ ਵੀ ਹੁੰਦੇ ਹਨ। ਮੇਰੇ ਇਸ ਦੇਸ਼ (ਅਮਰੀਕਾ) ਵਿਚ ਆਉਣ ਤੋਂ ਕੁਝ ਸਮੇਂ ਬਾਅਦ ਇਕ ਵਿਆਹ ਦੀ ਪਾਰਟੀ ਵਿਚ ਜਾਣ ਦਾ ਮੌਕਾ ਮਿਲਿਆ। ਸ਼ਿਕਾਗੋ ਤੋਂ ਆਏ ਇਕ ਬੈਂਗਣੀ ਬੰਦੇ ਤੋਂ ਮੈਂ ਪੁੱਛਿਆ, ਕੀ ਕੰਮ ਕਰਦੇ ਹੋ? ਉਸ ਨੇ ਕਿਹਾ, ‘ਬੈਂਗਣ ਬੀਜਿਆ ਨਹੀਂ, ਭੜਥਾ ਬਣਾ ਲਿਆ।’

ਮੈਂ ਆਊਂ ਬਤਾਊਂ, ਇਹ ਕੀ ਜਵਾਬ ਹੋਇਆ! ਸ਼ਾਇਦ ਉਸ ਕੋਈ ਕਹਾਵਤ ਕਥੀ ਸੀ ਜੋ ਮੈਂ ਨਹੀਂ ਸੀ ਸਮਝ ਸਕਿਆ। ਨਹੀਂ ਤਾਂ ਇਸ ਵਿਚ ਕਹਾਵਤ ਬਣਨ ਦੀ ਪੂਰੀ ਯੋਗਤਾ ਸੀ। ਜਦ ਵੀ ਮੈਂ ਮੁੜ ਮੁੜ ਉਸ ਨੂੰ ਪੁੱਛਾਂ ਤਾਂ ਉਹੀ ਰਹੱਸਵਾਦੀ ਤੋੜਾ, “ਬੈਂਗਣ ਬੀਜਿਆ ਨਹੀਂ, ਭੜਥਾ ਬਣਾ ਲਿਆ।” ਹਾਰ ਕੇ ਮੈਂ ਆਪਣੇ ਕੋਲ ਬੈਠੇ ਇਕ ਹੋਰ ਜਣੇ ਤੋਂ ਪੁਛਿਆ। ਉਸ ਨੇ ਕੁਝ ਗੁਣਨ ਗੁਣਨ ਕੀਤਾ ਜੋ ਦਾਰੂ ਨਾਲ ਘੁੰਮਦੇ ਸਿਰ, ਖੌਰੂ ਪਾਉਂਦੇ ਭੰਗੜੇ ਅਤੇ ਉਚੇ ਸੰਗੀਤ ਕਾਰਨ ਮੇਰੇ ਖੋਪਰੇ ਵਿਚ ਨਹੀਂ ਵੜਿਆ। ਪੰਜ ਸੱਤ ਵਾਰੀ ਗੁਣਨ-ਗੁਣਨ ਪਿਛੋਂ ਜੋ ਟੋਟਿਆਂ ਵਿਚ ਗ੍ਰਹਿਣ ਹੋਇਆ, ਉਸ ਨੂੰ ਜੋੜਨ ਪਿਛੋਂ ਮਤਲਬ ਇਹ ਨਿਕਲਿਆ ਕਿ ਇਹ ਸ਼ਖਸ ਇੱਲਲੀਗਲ ਆਇਆ ਹੈ ਤੇ ਜੋ ਵੀ ਕੰਮ ਕਰਦਾ ਹੈ, ਉਸ ਵਿਚ ਵਾਹਵਾ ਕਮਾਈ ਹੈ।
‘ਫੜ੍ਹ ਲਓ ਬੈਂਗਣ’ ਜਾਂ ‘ਪੱਟ ਲਓ ਬੈਂਗਣ’ ਜਿਹੀਆਂ ਉਕਤੀਆਂ ਰਾਹੀਂ ਬੈਂਗਣ ਦੀ ਚੋਖੀ ਬੇਇਜਤੀ ਕੀਤੀ ਜਾਂਦੀ ਹੈ। ਇਥੇ ਥੋੜ੍ਹੀ ਜਿਹੀ ਅਸ਼ਲੀਲਤਾ ਵੀ ਝਲਕਦੀ ਹੈ। ‘ਬਿਨ ਪੈਂਦੇ ਦੇ ਲੋਟੇ’ ਵਾਂਗ ‘ਥਾਲੀ ਦੇ ਬੈਂਗਣ’ ਨੂੰ ਖੂਬ ਫਿਟਕਾਰਿਆ ਜਾਂਦਾ ਹੈ। ਖਾਲਸਈ ਬੋਲਿਆਂ ਵਿਚ ਇਸ ਨਿਆਮਤ ਨੂੰ ‘ਇਕ ਟੰਗੀ ਬਟੇਰਾ’ ਜਾਂ ਸਿਰਫ ਬਟੇਰਾ ਹੀ ਕਿਹਾ ਜਾਂਦਾ ਹੈ। ਬੈਂਗਣ, ਗਾਜਰ, ਮੂਲੀ, ਸ਼ਲਗਮ, ਕੱਦੂ ਮਿਲਾ ਕੇ ਬਣਾਏ ਸਲੂਣੇ ਨੂੰ ਉਹ ਪੰਜ ਰਤਨਾ ਆਖਦੇ ਹਨ। ਦੋ ਸਬਜ਼ੀਆਂ-ਬੈਂਗਣ ਅਤੇ ਭਿੰਡੀ ਬਾਰੇ ਮੇਰਾ ਪ੍ਰਭਾਵ ਹੈ ਕਿ 59 ਫੀਸਦੀ ਪੰਜਾਬੀ ਇਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ ਤੇ ਬਾਕੀ ਦੇ 31 ਫੀਸਦੀ ਇਨ੍ਹਾਂ ਨੂੰ ਦੇਖ ਕੇ ਕਚਿਆਣ ਮਹਿਸੂਸ ਕਰਦੇ ਹਨ। ਇਨ੍ਹਾਂ ਸਬਜ਼ੀਆਂ ਵਿਚ ਬੀਜਾਂ ਦੀ ਭਰਮਾਰ ਕਈਆਂ ਨੂੰ ਸੁਖਾਉਂਦੀ ਨਹੀਂ। ਇਕ ਸੁਹਜਵਾਦੀ ਦਾ ਕਹਿਣਾ ਹੈ ਕਿ ਜਿਨ੍ਹਾਂ ਨੂੰ ਗੇਂਦੇ ਦਾ ਫੁੱਲ ਚੰਗਾ ਲਗਦਾ ਹੈ, ਉਨ੍ਹਾਂ ਨੂੰ ਹੀ ਬੈਂਗਣ ਚੰਗਾ ਲਗਦਾ ਹੈ। ਕੀੜਾ ਖਾਧੇ ਬੈਂਗਣ ਨੂੰ ਕਾਣਾ ਕਿਹਾ ਜਾਂਦਾ ਹੈ ਜੋ ਸ਼ਾਇਦ ਕਿਸੇ ਹੋਰ ਸਬਜ਼ੀ ਜਾਂ ਫਲ ਲਈ ਨਹੀਂ ਵਰਤਿਆ ਜਾਂਦਾ। ਮਿਸਾਲ ਵਜੋਂ ਕੀੜੇ ਖਾਧਾ ਅਮਰੂਦ ਕਾਣਾ ਨਹੀਂ ਹੁੰਦਾ।
ਇਕ ਵਾਰੀ ਅਕਬਰ ਬੀਰਬਲ ਦੇ ਸਾਹਮਣੇ ਬੈਂਗਣ ਦੀ ਤਾਰੀਫ ਕਰਨ ਲੱਗਾ ਤਾਂ ਬੀਰਬਲ ਨੇ ਬੈਂਗਣ ਦੀ ਉਸ ਤੋਂ ਵੀ ਵੱਧ ਤਾਰੀਫ ਕੀਤੀ। ਅਕਬਰ ਨੇ ਬੀਰਬਲ ਦੇ ਮਿਰਾਸੀਪੁਣੇ ਦਾ ਇਮਤਿਹਾਨ ਲੈਣਾ ਚਾਹਿਆ। ਉਸ ਨੇ ਬੈਂਗਣ ਦੀ ਬੁਰਾਈ ਕਰਨੀ ਸ਼ੁਰੂ ਕਰ ਦਿੱਤੀ ਤਾਂ ਬੀਰਬਲ ਬੈਂਗਣ ਖਾਣ ਨਾਲ ਹੁੰਦੀਆਂ ਬੀਮਾਰੀਆਂ ਗਿਣਾਉਣ ਲੱਗ ਪਿਆ। ਅਕਬਰ ਨੂੰ ਗੁੱਸਾ ਆਇਆ, “ਤੂੰ ਵੀ ਥਾਲੀ ਦਾ ਬੈਂਗਣ ਏਂ, ਜੇ ਮੈਂ ਬੈਂਗਣ ਦੀ ਤਾਰੀਫ ਕਰਦਾਂ ਤਾਂ ਤੂੰ ਵੀ ਇਸ ਦੇ ਗੁਣ ਗਾਉਣ ਲਗਦਾ ਏਂ, ਜੇ ਬੁਰਾਈ ਕਰਦਾਂ ਤਾਂ ਬੁਰਾਈ ਕਰਨ ਲਗਦਾਂ, ਤੇਰੇ ‘ਤੇ ਕੀ ਯਕੀਨ ਕੀਤਾ ਜਾਵੇ?” ਬੀਰਬਲ ਜ਼ਰਾ ਹਲੀਮੀ ਨਾਲ ਬੋਲਿਆ, “ਬਾਦਸ਼ਾਹ ਸਲਾਮਤ ਮੈਂ ਤੁਹਾਡਾ ਨੌਕਰ ਹਾਂ, ਬੈਂਗਣ ਦਾ ਨਹੀਂ।” ਇਸ ਪ੍ਰਸੰਗ ਵਿਚ ਰਈਸ ਅਮਰੋਹੀ ਦੀਆਂ ਚਾਰ ਸਤਰਾਂ ਸੁਣੋ:
ਅਗਰ ਸਰਕਾਰ ਬੈਂਗਨ ਕੇ ਮੁਖਾਲਿਫ ਹੈ ਤੋ ਫਿਰ ਬੈਂਗਨ ਮੁਜ਼ਿਰ ਹੈ,
ਔਰ ਅਗਰ ਹਜ਼ਰਤ ਮੁਆਫਿਕ ਹੈਂ ਤੋ ਹਾਜ਼ਿਮ ਹੈਂ।
ਬਹਰ ਸੂਰਤ ਨਮਕ ਖਵਾਰੋਂ ਕੋ ਬੈਂਗਨ ਸੇ ਤਅਲੁਕ ਕਿਆ
ਕਿ ਹਮ ਸਰਕਾਰ ਕੇ ਨੌਕਰ ਹੈਂ ਹਜ਼ਰਤ ਕੇ ਮੁਲਾਜ਼ਿਮ ਹੈਂ।
(ਮੁਜ਼ਿਰ = ਨੁਕਸਾਨਦੇਹ)
ਆਯੁਰਵੇਦ ਅਨੁਸਾਰ ਬੈਂਗਣ ਖਾਣ ਨਾਲ ਵਾਤ ਰੋਗ ਹੋ ਜਾਂਦੇ ਹਨ ਜਿਸ ਨੂੰ ਅਸੀਂ ਪੰਜਾਬੀ ਵਾਇ ਜਾਂ ਬਾਦੀ (ਦੁਆਬੀ ਵਿਚ ਬਾਇ) ਆਖਦੇ ਹਾਂ। ਇਕ ਘੜੰਤ ਵਿਉਤਪਤੀ ਅਨੁਸਾਰ ਬੈਂਗਣ ਸ਼ਬਦ ਬੇਗੁਣ ਅਰਥਾਤ ‘ਬਿਨਾ ਗੁਣ’ ਤੋਂ ਬਣਿਆ ਹੈ। ਕੁਝ ਲੋਕ ਇਸ ਨੂੰ ਬੰਗ (ਬੰਗਾਲ) ਨਾਲ ਜੋੜਦੇ ਹਨ, ਅਰਥਾਤ ਬੰਗਾਲ ਵਿਚ ਪੈਦਾ ਹੁੰਦੀ ਸਬਜ਼ੀ। ਨਿਰੁਕਤਸ਼ਾਸਤਰੀ ਅਜਿਤ ਵਡਨੇਰਕਰ ਅਨੁਸਾਰ ਬੈਂਗਣ ਸ਼ਬਦ ਦਾ ਸਬੰਧ ਵਾਯੂ ਅਰਥਾਤ ਹਵਾ ਨਾਲ ਹੈ। ਇਸ ਦਾ ਸੰਸਕ੍ਰਿਤ ਰੂਪ ਹੈ, ਵਾਤਿੰਗਮ। ਸ਼ਬਦ ਦੇ ਸ਼ੁਰੂ ਵਿਚ ਵਾਤ ਤਾਂ ਸਪੱਸ਼ਟ ਝਲਕਦਾ ਹੈ। ਦੂਜਾ ਅੰਸ਼ ਸੰਸਕ੍ਰਿਤ ਧਾਤੂ ‘ਗਮ’ ਨਾਲ ਜੁੜਿਆ ਹੋਇਆ ਹੈ। ਇਸ ਧਾਤੂ ਵਿਚ ਮੁਖ ਭਾਵ ਜਾਣ, ਚੱਲਣ, ਫਿਰਨ ਆਦਿ ਦਾ ਹੈ ਪਰ ਹੋਰ ਭਾਵ ਹੈ-ਭੋਗਣਾ, ਅਨੁਭਵ ਕਰਨਾ ਸਮਝੋ ਕਾਸੇ ਦੇ ਵਿਚ ਦੀ ਜਾਣਾ। ਸੋ ਵਾਤਿੰਗਮ ਦਾ ਅਰਥ ਹੋਇਆ, ਜਿਸ ਰਾਹੀਂ ਵਾਤ (ਹਵਾ) ਦਾ ਅਨੁਭਵ ਹੋਵੇ। ਸੰਸਕ੍ਰਿਤ ਦੇ ਇਸ ਸ਼ਬਦ ਨੇ ਸਹਿਜੇ ਸਹਿਜੇ ਵਾਤਿੰਗਣ ਦਾ ਰੂਪ ਧਾਰਿਆ ਤੇ ਫਾਰਸੀ ਵਿਚ ਬਾਦਿੰਜਨ ਦੇ ਤੌਰ ‘ਤੇ ਦਾਖਲ ਹੋਇਆ।
ਅੰਗਰੇਜ਼ੀ ਠਹe ਦੀ ਤਰ੍ਹਾਂ ਅਰਬੀ ਦੇ ਸ਼ਬਦਾਂ ਦੇ ਮੁਹਰੇ ‘ਅਲ’ ਆਰਟੀਕਲ ਲੱਗ ਜਾਂਦਾ ਹੈ। ਫਾਰਸੀ ਬਾਦਿੰਜਾਨ ਅਰਬੀ ਵਿਚ ਅਲਬਾਦਿੰਜਾਨ ਵਜੋਂ ਅਪਨਾਇਆ ਗਿਆ। ਬੈਂਗਣ ਦੀ ਇਹ ਵਿਆਖਿਆ ਹੀ ਸਵੀਕਾਰੀ ਜਾਂਦੀ ਹੈ। ਬਹੁਤ ਸਾਰੇ ਸ੍ਰੋਤਾਂ ਨੇ ਸੰਸਕ੍ਰਿਤ ਦੇ ਇਸ ਸ਼ਬਦ ਪਿਛੇ ਦ੍ਰਾਵੜੀ ਮੂਲ ਦੀ ਚਰਚਾ ਕੀਤੀ ਹੈ। ਇਸ ਬਾਰੇ ਕੁਝ ਖੋਜ ਦੀ ਜ਼ਰੂਰਤ ਹੈ। ਅਜਿਤ ਵਡਨੇਰਕਰ ਦੀ ਵਿਆਖਿਆ ਬਹੁਤੀ ਖਿੱਚ ਕੇ ਕੀਤੀ ਲਗਦੀ ਹੈ। ਇਹ ਸਹੀ ਹੈ ਕਿ ਪੁਰਾਣੇ ਸੰਸਕ੍ਰਿਤ ਵਿਦਵਾਨ ਦ੍ਰਾਵੜੀ ਜਾਂ ਹੋਰ ਭਾਸ਼ਾਵਾਂ ਤੋਂ ਅਪਨਾਏ ਸ਼ਬਦਾਂ ਦੀ ਵੀ ਅਜਿਹੀ ਵਿਆਖਿਆ ਕਰਦੇ ਸਨ ਕਿ ਉਹ ਮੌਲਿਕ ਸੰਸਕ੍ਰਿਤ ਦੇ ਹੀ ਲਗਦੇ ਸਨ। ਜਿੰਜਰ ਸ਼ਬਦ ਨਾਲ ਉਨ੍ਹਾਂ ਅਜਿਹਾ ਹੀ ਕੀਤਾ ਸੀ। ਤਾਮਿਲ ਵਿਚ ਬੈਂਗਣ ਲਈ ਵਰੁਤਲਾਈ ਜਿਹਾ ਸ਼ਬਦ ਹੈ। ਉਂਜ ਪ੍ਰਾਚੀਨ ਕਾਲ ਤੋਂ ਹੀ ਵੈਂਗਣ ਦੀ ਸਬਜ਼ੀ ਦੱਖਣੀ ਅਤੇ ਪੂਰਬੀ ਏਸ਼ੀਆਂ ਵਿਚ ਹੀ ਉਗਾਈ ਜਾਂਦੀ ਰਹੀ ਹੈ।
ਅੰਗਰੇਜ਼ੀ ਵਿਚ ਬੈਂਗਣ ਲਈ ਦੋ ਸ਼ਬਦ ਪ੍ਰਚਲਿਤ ਹਨ- ਉਬeਰਗਨਿe ਅਤੇ ਭਰਨਿਜਅਲ। ਅੰਗਰੇਜ਼ੀ ਔਬਰਜੀਨ ਦੀ ਵਿਉਤਪਤੀ ਦੋ ਤਰ੍ਹਾਂ ਕੀਤੀ ਜਾਂਦੀ ਹੈ। ਇਕ ਅਨੁਸਾਰ ਇਹ ਫਰਾਂਸੀਸੀ ਸ਼ਬਦ ਉਬeਰਗe ਤੋਂ ਬਣਿਆ ਜੋ ਖੁਦ ਸਪੇਨੀ Aਲਬeਰਚਹਗੋ ਦਾ ਬਦਲਿਆ ਰੂਪ ਹੈ। ਫਰਾਂਸੀਸੀ ਉਬeਰਗe ਇਕ ਪ੍ਰਕਾਰ ਦਾ ਆੜੂ ਹੁੰਦਾ ਹੈ ਤੇ ਸਪੇਨੀ ਵਿਚ Aਲਬeਰਚਹਗੋ ਖੁਰਮਾਨੀ ਨੂੰ ਆਖਦੇ ਹਨ। ਪ੍ਰਸਿੱਧ ਅੰਗਰੇਜ਼ੀ ਨਿਰੁੱਕਤਕਾਰ ਕਲਾਇਨ ਅਨੁਸਾਰ ਇਹ ਸ਼ਬਦ ਸਪੇਨ ਦੇ ਉਤਰ-ਪੂਰਬੀ ਭਾਗ ਕੈਟਾਲੋਨੀਆ (ਪਿਛਲੇ ਦਿਨੀਂ ਇਥੋਂ ਦੇ ਬਹੁਤੇ ਲੋਕਾਂ ਨੇ ਸਪੇਨ ਤੋਂ ਵੱਖ ਹੋਣ ਲਈ ਵੋਟ ਪਾਈ ਹੈ) ਦੀ ਭਾਸ਼ਾ ਕੈਟਾਲੋਨ ਦੇ ਅਲਬਰਜੇਨਾ ਤੋਂ ਸਪੇਨੀ ਰਾਹੀਂ ਫਰਾਂਸੀਸੀ ਅਤੇ ਫਿਰ ਅੰਗਰੇਜ਼ੀ ਵਿਚ ਉਬeਰਗਨਿe ਵਜੋਂ ਪ੍ਰਚਲਿਤ ਹੋਇਆ। ਯਾਦ ਰਹੇ, ਅੱਠਵੀਂ ਸਦੀ ਤੋਂ ਹੀ ਸਪੇਨ ਵਿਚ ਅਰਬੀਆਂ-ਮੁਸਲਮਾਨਾਂ ਦਾ ਰਾਜ ਰਿਹਾ ਹੈ ਤੇ ਇਸ ਰਾਜ ਦੌਰਾਨ ਇਹ ਸ਼ਬਦ ਕੈਟਾਲੋਨ ਵਿਚ ਦਾਖਲ ਹੋਇਆ ਸਮਝਿਆ ਜਾਂਦਾ ਹੈ। ਅੱਜ ਇਸ ਵਿਉਤਪਤੀ ਨੂੰ ਵਧੇਰੇ ਮੰਨਣਯੋਗ ਸਮਝਿਆ ਜਾ ਰਿਹਾ ਹੈ। ਇਹ ਸ਼ਬਦ ਭਾਰਤ ਤੋਂ ਮਲਾਇਆ ਪੁੱਜਾ ਤੇ ਉਥੋਂ ਪੁਰਤਗੀਜ਼ ਭਾਸ਼ਾ ਵਿਚ ਇਹ ਸ਼ਬਦ ਭeਰਨਿਜeਲਅ ਵਜੋਂ ਅਪਨਾਇਆ ਗਿਆ। ਇਥੋਂ ਅੰਗਰੇਜ਼ੀ ਨੇ ਇਸ ਨੂੰ ਬ੍ਰਿੰਜਲ (ਭਰਨਿਜਅਲ) ਕਰਕੇ ਚੁੱਕਿਆ। ਹੈਰਾਨੀ ਦੀ ਗੱਲ ਹੈ ਕਿ ਇਤਾਲਵੀ ਵਿਚ ਇਸ ਨੂੰ ੰeਲਅਨਡਅਨਅ ਕਿਹਾ ਜਾਂਦਾ ਹੈ ਜਿਸ ਦਾ ਸ਼ਾਬਦਿਕ ਅਰਥ ਹੈ, ਜ਼ਹਿਰੀਲਾ ਫਲ। ਸਪੱਸ਼ਟ ਹੈ ਕਿ ਉਨ੍ਹਾਂ ਨੇ ਇਸ ਫਲ ਨੂੰ ਬਦਹਜ਼ਮੀ ਕਰਨ ਵਾਲਾ ਸਮਝਦਿਆਂ ਇਸ ਦਾ ਇਹ ਨਾਂ ਰੱਖਿਆ।
ਅਮਰੀਕਾ ਵਿਚ ਰਹਿੰਦੇ ਇਟਲੀ ਮੂਲ ਦੇ ਲੋਕ ਕਾਲੇ ਰੰਗ ਦੇ ਲੋਕਾਂ ਨੂੰ ਮਿਲਨਜ਼ਾਨੇ ਆਖਦੇ ਹਨ। ਸਿਸਲੀ ਵਿਚ ਹੈਜ਼ਾ ਫੈਲਣ ਸਮੇਂ ਬੈਂਗਣ ਤੋਂ ਪ੍ਰਹੇਜ਼ ਕਰਨ ਲਈ ਕਿਹਾ ਜਾਂਦਾ ਸੀ ਜਿਵੇਂ ਸਾਡੇ ਖਰਬੂਜ਼ਾ ਇਸ ਦੋਸ਼ ਦਾ ਭਾਗੀ ਬਣਦਾ ਹੈ। ਦਸਵੀਂ-ਗਿਆਰਵੀਂ ਸਦੀ ਵਿਚ ਇਰਾਨ ਦੇ ਮਸ਼ਹੂਰ ਹਕੀਮ ਅਬੂ ਅਲੀ ਸੀਨਾ ਅਨੁਸਾਰ ਬੈਂਗਣ ਖਾਣ ਨਾਲ ਮਾਲੀਖੌਲੀਆ ਹੋ ਸਕਦਾ ਹੈ। ਹੜੌਤੀ ਵਿਚ ਕਹਾਵਤ ਹੈ, ‘ਭੜ ਜੀ ਭੱਟਾ ਖਾਵੈ, ਔਰੋਂ ਨੇ ਪਚ ਬਤਾਵੈ।’ ਅਰਥਾਤ ਭਟ ਜੀ ਖੁਦ ਤਾਂ ਬੈਂਗਣ ਬੜੇ ਚਾਅ ਨਾਲ ਖਾਂਦੇ ਹਨ ਪਰ ਦੂਸਰਿਆਂ ਨੂੰ ਇਸ ਦੇ ਨੁਕਸਾਨ ਦੱਸਦੇ ਹੋਏ ਨਾ ਖਾਣ ਦੀ ਸਲਾਹ ਦਿੰਦੇ ਹਨ।
ਭਾਰਤ ਦੀਆਂ ਕੁਝ ਬੋਲੀਆਂ ਵਿਚ ਇਸ ਨੂੰ ਭੱਟਾ ਜਾਂ ਭੰਟਾ ਵੀ ਕਿਹਾ ਜਾਂਦਾ ਹੈ ਅਤੇ ਪੰਜਾਬੀ ਵਿਚ ਬਤਾਊਂ ਜਾਂ ਵਤਾਊਂ ਤੇ ਹਿੰਦੀ ਵਿਚ ਬਤੀਆ ਵੀ ਚਲਦਾ ਹੈ। ਇਹ ਸ਼ਬਦ ਸੰਸਕ੍ਰਿਤ ਵ੍ਰਿਤਮ ਦੇ ਵਿਗੜੇ ਰੂਪ ਹਨ। ਇਸ ਪਿਛੇ ‘ਵ੍ਰਿ’ ਧਾਤੂ ਕੰਮ ਕਰ ਰਿਹਾ ਹੈ ਜਿਸ ਦਾ ਅਰਥ ਹੈ, ਚੁਣਨਾ। ਇਸ ਤੋਂ ਬਣੇ ਵ੍ਰਿੰਤ ਸ਼ਬਦ ਦਾ ਇਕ ਅਰਥ ਹੈ, ਕਿਸੇ ਪੱਤੇ, ਫੁੱਲ ਜਾਂ ਫਲ ਦਾ ਡੰਡਲ। ਸੰਸਕ੍ਰਿਤ ਵਿਚ ਵ੍ਰਿੰਤ ਦਾ ਅਰਥ ਬੈਂਗਣ ਵੀ ਹੈ। ਅਜਿਤ ਵਡਨੇਰਕਰ ਅਨੁਸਾਰ ਕਿਸੇ ਪੌਦੇ ਤੋਂ ਫੁੱਲ ਜਾਂ ਫਲ ਨੂੰ ਚੁਣਨ ਲਈ ਉਸ ਦੇ ਡੰਡਲ ਨੂੰ ਹੀ ਚੁਣਿਆ ਜਾਂਦਾ ਹੈ ਅਤੇ ਉਥੋਂ ਹੀ ਤੋੜਿਆ ਜਾਂਦਾ ਹੈ। ਬੈਂਗਣ ਦੇ ਲੰਬੇ ਸਾਰੇ ਡੰਡਲ ਜਾਂ ਡੰਡੀ ‘ਤੇ ਧਿਆਨ ਮਾਰਿਆਂ ਇਹ ਨਾਂ ਸਹੀ ਸਾਬਿਤ ਹੁੰਦਾ ਹੈ। ਇਸ ਡੰਡਲ ਦੀ ਵਜ੍ਹਾ ਕਰਕੇ ਹੀ ਇਸ ਨੂੰ ‘ਏਕ ਟਾਂਗ ਕਾ ਮੁਰਗਾ’ ਜਾਂ ਸਿੰਘ ਬੋਲਿਆਂ ਵਿਚ ‘ਇਕ ਟੰਗੀ ਬਟੇਰਾ’ ਕਿਹਾ ਜਾਂਦਾ ਹੈ। ਸੰਸਕ੍ਰਿਤ ਵਿਚ ਬੈਂਗਣ ਲਈ ਇਸੇ ਨਾਲ ਜੁੜਦਾ ਇਕ ਹੋਰ ਸ਼ਬਦ ਹੈ, ਵ੍ਰਿਤਾਂਕ। ਇਸ ਤੋਂ ਹੀ ਇਸ ਦਾ ਵਿਕਾਸ ਕੁਝ ਇਸ ਤਰ੍ਹਾਂ ਉਲੀਕਿਆ ਜਾ ਸਕਦਾ ਹੈ: ਵਿੰ੍ਰਤਾਕ>ਵੰਟਾਹ>ਭੰਟਾ>ਭਟਾ। ਵੰਟਾਹ ਤੋਂ ਹੀ ਵਤਾਊਂ ਬਣੇ ਹੋਣ ਦੀ ਕਲਪਨਾ ਕੀਤੀ ਜਾ ਸਕਦੀ ਹੈ।