ਮੋਦੀ ਰਾਜ ਵੇਲੇ ਛਾਲਾਂ ਮਾਰ ਕੇ ਵਧੀ ਧਨਾਢਾਂ ਦੀ ਕਮਾਈ

ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਲਗਾਤਾਰ 10ਵੇਂ ਸਾਲ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਬਣ ਕੇ ਉਭਰੇ ਹਨ। ਉਨ੍ਹਾਂ ਦੀ ਕੁਲ ਜਾਇਦਾਦ ਵਧ ਕੇ 38 ਅਰਬ ਡਾਲਰ (2æ5 ਲੱਖ ਕਰੋੜ ਰੁਪਏ) ਹੋ ਗਈ ਹੈ। ਆਰਥਿਕ ਸੁਸਤੀ ਦੇ ਬਾਵਜੂਦ ਵੀ ਸਿਖਰਲੇ 100 ਅਮੀਰ ਲੋਕਾਂ ਦੀ ਜਾਇਦਾਦ ਵਿਚ 26 ਫੀਸਦੀ ਵਾਧਾ ਹੋਇਆ ਹੈ। ਅਮੀਰਾਂ ਦੀ ਜਾਇਦਾਦ ਮਾਪਣ ਵਾਲੇ ਰਸਾਲੇ ਫੋਰਬਸ ਦੀ ਸਾਲਾਨਾ ਸੂਚੀ ‘ਇੰਡੀਆ ਰਿਚ ਲਿਸਟ 2017’ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।

ਰਸਾਲੇ ਅਨੁਸਾਰ ਦੇਸ਼ ਦੀ ਤੀਜੀ ਵੱਡੀ ਸਾਫਟਵੇਅਰ ਕੰਪਨੀ ਵਿਪਰੋ ਦੇ ਅਜ਼ੀਮ ਪ੍ਰੇਮਜੀ 19 ਅਰਬ ਡਾਲਰ ਦੇ ਨੈੱਟਵਰਥ ਨਾਲ ਦੂਜੇ ਸਥਾਨ ਉਤੇ ਕਾਬਜ਼ ਹੋਏ ਹਨ। ਉਹ ਪਿਛਲੇ ਸਾਲ ਦੇ ਮੁਕਾਬਲੇ ਦੋ ਪੌੜੀਆਂ ਉਪਰ ਚੜ੍ਹੇ ਹਨ। ਦਵਾਈਆਂ ਬਣਾਉਣ ਕੰਪਨੀ ਸਨ ਫਾਰਮਾ ਦੇ ਦਿਲੀਪ ਸਾਂਘਵੀ 12æ1 ਅਰਬ ਡਾਲਰ ਦੀ ਜਾਇਦਾਦ ਨਾਲ 9ਵੇਂ ਸਥਾਨ ਉਤੇ ਹਨ। ਉਹ ਪਿਛਲੇ ਸਾਲ ਦੂਜੇ ਨੰਬਰ ‘ਤੇ ਸਨ। ਫੋਰਬਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ‘ਆਰਥਕ ਪ੍ਰਯੋਗਾਂ’ ਦਾ ਭਾਰਤ ਦੇ ਅਰਬਪਤੀਆਂ ਉਤੇ ਨਾਮਾਤਰ ਅਸਰ ਪਿਆ ਹੈ। ਪਿਛਲੇ ਇਕ ਸਾਲ ਦੌਰਾਨ ਮੁਕੇਸ਼ ਅੰਬਾਨੀ ਦੀ ਜਾਇਦਾਦ ਵਿਚ 15æ3 ਅਰਬ ਡਾਲਰ ਯਾਨੀ ਕਿ 67 ਫੀ ਸਦੀ ਵਾਧਾ ਹੋਇਆ ਹੈ। ਇਸ ਤਰ੍ਹਾਂ ਉਹ ਸਿਖਰ ਉਤੇ ਆਪਣੀ ਪਕੜ ਮਜ਼ਬੂਤ ਕਰਨ ਦੇ ਨਾਲ ਹੀ ਏਸ਼ੀਆ ਦੇ ਸਿਖਰਲੇ ਪੰਜ ਅਮੀਰਾਂ ‘ਚ ਸ਼ਾਮਲ ਹੋਣ ਵਿਚ ਸਫਲ ਰਹੇ।
ਮੁਕੇਸ਼ ਅੰਬਾਨੀ ਦੇ ਭਰਾ ਅਨਿਲ ਅੰਬਾਨੀ ਅਮੀਰਾਂ ਦੀ ਸੂਚੀ ਵਿਚ ਕਾਫੀ ਹੇਠਾਂ 45ਵੇਂ ਸਥਾਨ ਉਤੇ ਰਹੇ। ਉਨ੍ਹਾਂ ਦੀ ਜਾਇਦਾਦ 3æ15 ਅਰਬ ਡਾਲਰ ਹੈ। ਪਿਛਲੇ ਸਾਲ ਉਹ 32ਵੇਂ ਅਤੇ 2015 ਵਿਚ 29ਵੇਂ ਸਥਾਨ ‘ਤੇ ਰਹੇ ਸਨ। ਬਾਬਾ ਰਾਮਦੇਵ ਦੇ ਸਹਿਯੋਗੀ ਪਤੰਜਲੀ ਆਯੁਰਵੇਦ ਦੇ ਆਚਾਰੀਆ ਬਾਲਕ੍ਰਿਸ਼ਨ ਲੰਮੀ ਛਾਲ ਮਾਰ ਕੇ 6æ55 ਅਰਬ ਡਾਲਰ ਯਾਨੀ ਕਿ 43 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਨਾਲ 19ਵੇਂ ਸਥਾਨ ਉਤੇ ਪਹੁੰਚ ਗਏ ਹਨ।
ਪਿਛਲੇ ਸਾਲ ਉਹ 48ਵੇਂ ਸਥਾਨ ‘ਤੇ ਰਹੇ ਸਨ। ਰਸਾਲੇ ਨੇ ਕਿਹਾ ਕਿ ਭਾਰਤ ਦੀ ਆਰਥਿਕ ਸਥਿਤੀ ਡਾਵਾਂਡੋਲ ਹੋਣ ਤੋਂ ਬਾਅਦ ਵੀ ਫੋਰਬਸ ਇੰਡੀਆ ਰਿਚ ਲਿਸਟ 2017 ਵਿਚ ਸ਼ਾਮਲ ਅਮੀਰਾਂ ਦੀ ਜਾਇਦਾਦ ਸਾਂਝੇ ਤੌਰ ਉਤੇ 26 ਫੀ ਸਦੀ ਵਧੀ ਹੈ ਅਤੇ ਇਹ 479 ਅਰਬ ਡਾਲਰ ਯਾਨੀ ਕਿ 31 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੋ ਗਈ ਹੈ। ਪਹਿਲੇ 100 ਅਮੀਰਾਂ ਦੀ ਸੂਚੀ ਸਿਰਫ ਸੱਤ ਔਰਤਾਂ ਸ਼ਾਮਲ ਹਨ। ਇਨ੍ਹਾਂ ਵਿਚ ਓæਪੀæ ਜਿੰਦਲ ਸਮੂਹ ਦੀ ਚੇਅਰਪਰਸਨ ਸਾਵਿਤਰੀ ਜਿੰਦਲ ਅਤੇ ਬਾਇਓਟੈਕਨਾਲੋਜੀ ਖੇਤਰ ਦੀ ਕਿਰਨ ਮਜੂਮਦਾਰ ਸ਼ਾਮਲ ਹਨ।
ਰਸਾਲੇ ਨੇ ਅੱਗੇ ਕਿਹਾ ਕਿ ਭਾਰਤ ਦੀ ਤੇਜ਼ੀ ਨਾਲ ਅੱਗੇ ਵਧ ਰਹੇ ਅਰਥਚਾਰੇ ਨੇ ਪਿਛਲੇ ਸਾਲ ਨਵੰਬਰ ਵਿਚ ਨੋਟਬੰਦੀ ਅਤੇ ਜੀæਐਸ਼ਟੀæ ਲਾਗੂ ਹੋਣ ਮਗਰੋਂ ਰਫਤਾਰ ਗੁਆ ਦਿੱਤੀ ਸੀ ਅਤੇ ਜੂਨ ਵਿਚ ਖਤਮ ਤਿਮਾਹੀ ‘ਚ ਆਰਥਿਕ ਵਾਧਾ ਦਰ ਤਿੰਨ ਸਾਲ ਦੇ ਸਭ ਤੋਂ ਹੇਠਲੇ ਪੱਧਰ 5æ7 ਫੀਸਦੀ ਉਤੇ ਆ ਗਈ ਸੀ।