ਮਾਡਰਨ ਚਿੱਤਰ-ਗੁਪਤ!

ਸੁਣਿਐਂ ਕਹੇ ਇਤਿਹਾਸ-ਮਿਥਿਹਾਸ ਏਦਾਂ, ਧਰਮ ਰਾਜ ਨੇ ਲੇਖਾ ਵੀ ਮੰਗਣਾ ਐਂ।
ਹਰ ਪ੍ਰਾਣੀ ਦਾ ਦੇਖ ਕੇ Ḕਵਹੀ-ਖਾਤਾḔ, ਗੁਨਾਹਗਾਰਾਂ ਨੂੰ ਸੂਲੀ ‘ਤੇ ਟੰਗਣਾ ਐਂ।
ਰੱਤ ਪੀਣਿਆਂ ਜ਼ਾਲਮਾਂ ਅੰਤ ਵੇਲੇ, ਮੋਹਰੇ ḔਜਮਾਂḔ ਦੇ ਕਿਸੇ ਨਾ ਖੰਘਣਾ ਐਂ।
ਐਪਰ ਢੀਠ ਨਿਰਲੱਜ ਤੇ ḔਲੁੱਚਿਆਂḔ ਨੇ, ਇਨ੍ਹਾਂ ḔਡਰਾਂḔ ਤੋਂ ਕਿੰਨਾ ਕੁ ਸੰਗਣਾ ਐਂ।
ਚਿੱਤਰ-ਗੁਪਤ ਦੀ Ḕਸ਼ਾਹਦੀḔ ਤੋਂ ਕੌਣ ਡਰਦੈ, ਨੇੜੇ ਰੱਬ ਦੇ ਨਾਲੋਂ ਘਸੁੰਨ ਯਾਰੋ।
ਇਕੋ ਅੱਖ ਸੁਲੱਖਣੀ ਕੈਮਰੇ ਦੀ, ਦੇਵੇ ਜੇਲ੍ਹ ਵਿਚ ਦੋਸ਼ੀ ਨੂੰ ਤੁੰਨ ਯਾਰੋ!