ਜਦ ਪਾਜ ਉਘੜਦਾ ਏ!

ਆਗੂ ਧਰਮ ਦੇ ਤਾਕਤਾਂ ਰਾਜਸੀ ਵੀ, ਥੱਲੇ ਅਹੁਦਿਆਂ ਢੱਕਦੇ ਖੋਟ ਮੀਆਂ।
ਭਾਸ਼ਣ ਝਾੜਦੇ ਫਿਰਨ ḔਵਿਦਵਾਨḔ ਬਣ ਕੇ, ਪਾ ਕੇ ਬੰਦ ਜਿਹੇ ਗਲੇ ਦਾ ਕੋਟ ਮੀਆਂ।
ਐਸ਼ ਕਰਦਿਆਂ ਇੱਜਤਾਂ ਰੋਲਦੇ ਨੇ, ḔਧੰਦਾḔ ਸਮਝਦੇ ਆ ਗਿਐ ਲੋਟ ਮੀਆਂ।
ਪਾਈਏ ਲਾਹਣਤਾਂ ਉਨ੍ਹਾਂ ਹਮਾਇਤੀਆਂ ਨੂੰ, ਐਸੇ ḔਗੰਦḔ ਨੂੰ ਪਾਉਣ ਜੋ ਵੋਟ ਮੀਆਂ।
ਬਹੁਤੀ ਦੇਰ ਨਾ Ḕਠਕ-ਠਕਾḔ ਚੱਲਦਾ ਏ, ਵਿਚੋਂ ḔਜੂਠḔ ਤੇ ਬਾਹਰ ਤੋਂ ḔਸੁੱਚਿਆਂḔ ਦਾ।
ਤੋਏ ਤੋਏ ਜਹਾਨ ਵਿਚ ਬਹੁਤ ਹੋਵੇ, ਜਦੋਂ ਉਘੜਦਾ ਪਾਜ ਫਿਰ ḔਲੁੱਚਿਆਂḔ ਦਾ!