ਮੈਕਸੀਕੋ ਵਿਚ ਭੂਚਾਲ ਨਾਲ ਮਚੀ ਤਬਾਹੀ, 273 ਮੌਤਾਂ

ਮੈਕਸੀਕੋ ਸਿਟੀ: ਮੈਕਸੀਕੋ ਵਿਚ ਭੂਚਾਲ ਨੇ ਵੱਡੀ ਤਬਾਹੀ ਮਚਾਈ ਹੈ। ਇਸ ਕਾਰਨ ਘੱਟੋ-ਘੱਟ 273 ਜਾਨਾਂ ਚਲੀਆਂ ਗਈਆਂ। ਮ੍ਰਿਤਕਾਂ ਵਿਚ ਵੱਡੀ ਗਿਣਤੀ ਸਕੂਲੀ ਬੱਚੇ ਵੀ ਸ਼ਾਮਲ ਹਨ। ਇਹ ਬੱਚੇ ਭੁਚਾਲ ਕਾਰਨ ਢਹਿ ਢੇਰੀ ਹੋਈ ਇਕ ਸਕੂਲ ਦੀ ਇਮਾਰਤ ਹੇਠਾਂ ਦੱਬਣ ਕਾਰਨ ਮਾਰੇ ਗਏ। ਰਿਕਟਰ ਪੈਮਾਨੇ ਉਤੇ ਭੂਚਾਲ ਦੀ ਤੀਬਰਤਾ 7æ1 ਮਾਪੀ ਗਈ। ਭੁਚਾਲ ਕਾਰਨ ਮੈਕਸੀਕੋ ਸਿਟੀ, ਮੋਰਲਿਓਸ, ਗੁਏਰੀਓ ਅਤੇ ਪੁਏਬਲਾ ਸੂਬਿਆਂ ਵਿਚ ਭਾਰੀ ਤਬਾਹੀ ਹੋਈ ਹੈ। ਕਈ ਲੋਕਾਂ ਨੂੰ ਮਲਬੇ ਵਿਚੋਂ ਜਿਊਂਦੇ ਕੱਢਿਆ ਗਿਆ ਹੈ।

ਭੂਚਾਲ ਕਾਰਨ ਸ਼ਹਿਰ ਦੀਆਂ 44 ਇਮਾਰਤਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਜਿਨ੍ਹਾਂ ਵਿਚ ਇਕ ਪ੍ਰਾਇਮਰੀ ਸਕੂਲ ਵੀ ਸ਼ਾਮਲ ਹੈ ਅਤੇ ਕਈ ਮਕਾਨ ਢਹਿ ਢੇਰੀ ਹੋ ਗਏ। ਭੂਚਾਲ ਦਾ ਕੇਂਦਰ ਪੁਏਬਲਾ ਸੂਬੇ ਦੇ ਟੇਂਸਿਗੋ ਦੇ ਨੇੜੇ ਸੀ। ਇਹ ਇਲਾਕਾ ਮੈਕਸੀਕੋ ਸਿਟੀ ਤੋਂ 120 ਕਿਲੋਮੀਟਰ ਦੂਰ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦੀ ਡੁੰਗਾਈ 51 ਕਿਲੋਮੀਟਰ ਸੀ।
ਇਸ ਸ਼ਕਤੀਸ਼ਾਲੀ ਭੂਚਾਲ ਨਾਲ ਹੋਈ ਤਬਾਹੀ ਨੇ ਸਾਲ 1985 ਦੇ ਸ਼ਕਤੀਸ਼ਾਲੀ ਭੂਚਾਲ ਦੀਆਂ ਕਾਲੀਆ ਯਾਦਾਂ ਨੂੰ ਤਾਜ਼ਾ ਕਰ ਦਿੱਤਾ। ਉਸ ਵੇਲੇ ਭੂਚਾਲ ਕਾਰਨ ਤਕਰੀਬਨ 10,000 ਲੋਕਾਂ ਦੀ ਮੌਤ ਹੋ ਗਈ ਸੀ। ਹੁਣ ਮੁੜ 1985 ਦੇ ਵਿਨਾਸ਼ਕਾਰੀ ਭੂਚਾਲ ਦੀ 32ਵੀਂ ਬਰਸੀ ਮੌਕੇ ਸ਼ਕਤੀਸ਼ਾਲੀ ਭੂਚਾਲ ਆਇਆ ਹੈ। ਉਸ ਵੇਲੇ ਇਸੇ ਦਿਨ ਭੂਚਾਲ ਨੇ ਭਾਰੀ ਤਬਾਹੀ ਮਚਾਈ ਸੀ। ਭੂਚਾਲ ਦੇ ਸ਼ਕਤੀਸ਼ਾਲੀ ਝਟਕੇ ਉਸ ਵੇਲੇ ਮਹਿਸੂਸ ਕੀਤੇ ਗਏ ਜਦੋਂ ਮੈਕਸੀਕੋ ਸਿਟੀ ‘ਚ ਲੋਕ ਭੂਚਾਲ ਦੌਰਾਨ ਬਚਾਅ ਸਬੰਧੀ ਅਭਿਆਸ ਕਰ ਰਹੇ ਸਨ। ਇਸ ਇਸ ਤਬਾਹੀ ਦੇ ਬਾਅਦ ਮੈਕਸੀਕੋ ਦੇ ਹਵਾਈ ਅੱਡੇ ਉਤੇ ਥੋੜ੍ਹੀ ਦੇਰ ਲਈ ਹਵਾਈ ਉਡਾਣਾਂ ਰੋਕ ਦਿੱਤੀਆਂ ਗਈਆਂ ਸਨ। ਇਸ ਦੇ ਬਾਅਦ ਪੂਰੇ ਸ਼ਹਿਰ ਦੀਆਂ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ।
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਏਂਟੋਨੀਓ ਗੁਟੇਰੇਸ ਨੇ ਮੈਕਸੀਕੋ ‘ਚ ਸ਼ਕਤੀਸ਼ਾਲੀ ਭੂਚਾਲ ਕਾਰਨ ਮਚੀ ਤਬਾਹੀ ਉਤੇ ਦੁਖ ਪ੍ਰਗਟ ਕਰਦਿਆ ਕਿਹਾ ਕਿ ਸੰਯੁਕਤ ਰਾਸ਼ਟਰ ਉਸ ਦੀ ਸਹਾਇਤਾ ਲਈ ਪੂਰੀ ਤਰ੍ਹਾਂ ਤਿਆਰ ਹੈ। ਗੁਟੇਰੇਸ ਦੇ ਬੁਲਾਰੇ ਸਟੀਫੈਨ ਦੁਜਾਰਿਕ ਨੇ ਕਿਹਾ ਕਿ ਇਹ ਭੁਚਾਲ ਦੇਸ਼ ‘ਚ ਦੋ ਹਫਤੇ ਪਹਿਲਾਂ ਆਏ ਸ਼ਕਤੀਸ਼ਾਲੀ ਭੂਚਾਲ ਦੇ ਬਾਅਦ ਆਇਆ ਹੈ, ਜਿਸ ਕਾਰਨ ਪਹਿਲਾਂ ਹੀ ਵੱਡੇ ਪੱਧਰ ਉਤੇ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ।
_______________________________________________________
1985 ‘ਚ ਵੀ ਇਸੇ ਦਿਨ ਆਇਆ ਸੀ ਭੂਚਾਲ
ਭੂਚਾਲ ਦੇ ਸ਼ਕਤੀਸ਼ਾਲੀ ਝਟਕੇ ਉਸ ਵੇਲੇ ਮਹਿਸੂਸ ਕੀਤੇ ਗਏ ਜਦੋਂ ਮੈਕਸੀਕੋ ਸਿਟੀ ‘ਚ ਲੋਕ ਭੂਚਾਲ ਦੌਰਾਨ ਬਚਾਅ ਸਬੰਧੀ ਅਭਿਆਸ ਕਰ ਰਹੇ ਸਨ। ਇਸ ਇਸ ਤਬਾਹੀ ਦੇ ਬਾਅਦ ਮੈਕਸੀਕੋ ਦੇ ਹਵਾਈ ਅੱਡੇ ਉਤੇ ਥੋੜੀ ਦੇਰ ਲਈ ਹਵਾਈ ਉਡਾਣਾਂ ਰੋਕ ਦਿੱਤੀਆਂ ਗਈਆਂ ਸਨ। ਇਸ ਦੇ ਬਾਅਦ ਪੂਰੇ ਸ਼ਹਿਰ ਦੀਆਂ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ। 1985 ਦੇ ਵਿਨਾਸ਼ਕਾਰੀ ਭੂਚਾਲ ਦੀ 32ਵੀਂ ਬਰਸੀ ਮੌਕੇ ਸ਼ਕਤੀਸ਼ਾਲੀ ਭੂਚਾਲ ਆਇਆ ਹੈ। ਉਸ ਵੇਲੇ ਇਸੇ ਦਿਨ ਭੂਚਾਲ ਨੇ ਭਾਰੀ ਤਬਾਹੀ ਮਚਾਈ ਸੀ।