ਧਰਤੀ ਬਾਰੇ ਹੁਣ ਤੱਕ ਵੀ ਸਭ ਤੋਂ ਵੱਡੀ ਖੋਜ

ਬਰਲਿਨ: ਸੌਰ ਮੰਡਲ ਵਿਚ ਛੋਟੇ ਗ੍ਰਹਿ ਘੇਰੇ ਵਿਚ ਵਿਗਿਆਨਕਾਂ ਨੇ ਹੱਬਲ ਸਪੇਸ ਦੂਰਬੀਨ ਦੀ ਮਦਦ ਨਾਲ ਇਕ-ਦੂਸਰੇ ਦਾ ਚੱਕਰ ਲਾਉਣ ਵਾਲੇ ਦੋ ਛੋਟੇ ਗ੍ਰਹਿਆਂ ਦੀ ਖੋਜ ਕੀਤੀ ਹੈ। ਖੋਜ ਕਰਨ ਵਾਲੇ ਵਿਗਿਆਨਕਾਂ ਵਿਚ ਭਾਰਤੀ ਮੂਲ ਦੀ ਇਕ ਖੋਜ ਕਰਤਾ ਵੀ ਸ਼ਾਮਲ ਸੀ।

ਦੋਵੇਂ ਛੋਟੇ ਗ੍ਰਹਿਆਂ ‘ਚ ਧੂਮਕੇਤੂ ਵਰਗੀਆਂ ਵਿਸ਼ੇਸ਼ਤਾਵਾਂ ਵੇਖਣ ਨੂੰ ਮਿਲੀਆਂ। ਇਨ੍ਹਾਂ ਵਿਚ ਕੋਮਾ (ਇਕ ਚਮਕੀਲਾ ਪਦਾਰਥ) ਅਤੇ ਧੂੜ ਸ਼ਾਮਲ ਹੈ। ਇਨ੍ਹਾਂ ਛੋਟੇ ਗ੍ਰਹਿਆਂ ‘ਤੇ ਖੋਜ ਨਾਲ ਸੌਰ ਮੰਡਲ ਦੇ ਸ਼ੁਰੂਆਤੀ ਦਿਨਾਂ ਦੀ ਜਾਣਕਾਰੀ ਮਿਲਣ ਦੇ ਨਾਲ ਧਰਤੀ ‘ਤੇ ਅਰਬਾਂ ਸਾਲ ਪਹਿਲਾਂ ਪਾਣੀ ਦੀ ਉਤਪਤੀ ਦੇ ਰਹੱਸ ਤੋਂ ਵੀ ਪਰਦਾ ਉਠ ਸਕਦਾ ਹੈ। ਸਤੰਬਰ 2016 ਵਿਚ ਹੱਬਲ ਦੂਰਬੀਨ ਦੀ ਵਰਤੋਂ ਕਰ ਕੇ ‘ਛੋਟਾ ਗ੍ਰਹਿ’ ਦੀ ਪਹਿਲੀ ਤਸਵੀਰ ਲਈ ਗਈ ਸੀ।
ਉਸ ਵਕਤ ਇਹ ਸੂਰਜ ਦੇ ਸਭ ਤੋਂ ਨਜ਼ਦੀਕ ਪੁੱਜਣ ਵਾਲਾ ਸੀ। ਤਸਵੀਰਾਂ ਦੀ ਡੂੰਘਾਈ ਨਾਲ ਜਾਂਚ ਪਿੱਛੋਂ ਪਤਾ ਚੱਲਿਆ ਕਿ ਇਹ ਇਕ ਨਹੀਂ ਬਲਕਿ ਸਮਾਨ ਵਜ਼ਨ ਅਤੇ ਆਕਾਰ ਵਾਲੇ ਦੋ ਛੋਟੇ ਗ੍ਰਹਿ ਹਨ ਜੋ 96 ਕਿਲੋਮੀਟਰ ਦੀ ਦੂਰੀ ‘ਤੇ ਇਕ-ਦੂਸਰੇ ਦਾ ਚੱਕਰ ਕੱਟ ਰਹੇ ਹਨ। ਇਸ ਤੋਂ ਪਹਿਲੇ ਸਪੇਸਵਾਚ ਪ੍ਰੋਜੈਕਟ ਤਹਿਤ ਨਵੰਬਰ 2006 ਵਿਚ ਵੀ ਵਿਗਿਆਨਕਾਂ ਨੇ ‘ਛੋਟਾ ਗ੍ਰਹਿ’ ਦੀ ਖੋਜ ਕਰ ਲਈ ਸੀ ਪਰ ਨਵੰਬਰ 2011 ਵਿਚ ਇਨ੍ਹਾਂ ਵਿਚ ਧੂਮਕੇਤੂ ਵਰਗੇ ਸੰਭਾਵਿਤ ਲੱਛਣਾਂ ਦਾ ਪਤਾ ਲਗਾਇਆ ਗਿਆ। ਦੱਸਣਯੋਗ ਹੈ ਕਿ ਸਪੇਸਵਾਚ ਅਤੇ ਪੈਨ-ਸਟਾਰਸ ਦੋਵੇਂ ਹੀ ਨਾਸਾ ਦੇ ਛੋਟੇ ਗ੍ਰਹਿ ਸਰਵੇ ਪ੍ਰੋਜੈਕਟ ਦਾ ਹਿੱਸਾ ਹੈ।
__________________________________________________
ਛੇਵੇਂ ਸਮੂਹਿਕ ਵਿਨਾਸ਼ ਵੱਲ ਵਧ ਰਹੀ ਹੈ ਧਰਤੀ
ਬੋਸਟਨ: ਮਹਾਂਸਾਗਰਾਂ ਵਿਚ ਕਾਰਬਨ ਦਾ ਵਧ ਰਿਹਾ ਪੱਧਰ ਸਾਲ 2100 ਤੱਕ ਧਰਤੀ ਦੇ ਇਤਿਹਾਸ ਦੇ ਛੇਵੇਂ ਸਮੂਹਿਕ ਵਿਨਾਸ਼ ਦਾ ਕਾਰਨ ਬਣ ਸਕਦਾ ਹੈ। ‘ਮੈਸਾਚੂਸਟਸ ਇੰਸਟੀਚਿਊਟ ਆਫ ਤਕਨਾਲੋਜੀ’ (ਐਮæਆਈæਟੀæ) ਦੇ ਵਿਗਿਆਨੀਆਂ ਨੇ 54 ਕਰੋੜ ਸਾਲਾਂ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਬਾਅਦ ਇਹ ਭਵਿੱਖਬਾਣੀ ਕੀਤੀ। ਅਮਰੀਕਾ ਆਧਾਰਤ ਐਮæਆਈæਟੀæ ਦੇ ਖੋਜਾਰਥੀਆਂ ਨੇ 54 ਕਰੋੜ ਤੋਂ ਵੱਧ ਸਾਲਾਂ ਦੇ ਕਾਰਬਨ ਚੱਕਰ ਵਿਚਲੀਆਂ ਅਹਿਮ ਤਬਦੀਲੀਆਂ ਤੋਂ ਇਲਾਵਾ ਪੰਜ ਸਮੂਹਿਕ ਵਿਨਾਸ਼ਾਂ ਦੇ ਤੱਥਾਂ ਨੂੰ ਵਿਚਾਰਿਆ। ਉਨ੍ਹਾਂ ਪਾਇਆ ਕਿ ਕਾਰਬਨ ਚੱਕਰ ਵਿਚ ਕਈ ਗੁਣਾ ਤਬਦੀਲੀ ਹੋਈ ਹੈ।