ਹੁਕਮ ਮੰਨ ਕੇ ਉਤਲਿਆਂ ਮਾਲਕਾਂ ਦਾ, ਦਿਨ ਨੂੰ ਰਾਤ, ਰਾਤ ਨੂੰ ਦਿਨ ਕਹਿਣਗੇ ਜੀ।
Ḕਵੱਡੇ ਘਰḔ ਤੋਂ ਥਾਪੜਾ ਰਹੇ ਮਿਲਦਾ, ਉਦੋਂ ਤੀਕ ਹੀ ḔਸਰਬਉਚḔ ਰਹਿਣਗੇ ਜੀ।
ਜਥੇਦਾਰ ਜ਼ਮੀਰ ਜੇ ਸੁਣਨ ਲੱਗੇ, ਫੇਰ Ḕਮੋਠਾਂ ਦੀ ਛਾਂਵੇਂḔ ਜਾ ਬਹਿਣਗੇ ਜੀ।
ਪੰਥ ਵਰ੍ਹਿਆਂ ਤੋਂ ਸੋਚਦਾ ਆ ਰਿਹਾ ਏ, ਕਿੱਦਾਂ ਕੌਮ ਦੇ ਗਲੋਂ ਇਹ ਲਹਿਣਗੇ ਜੀ।
ਕਰ ਕੁਰਬਾਨੀਆਂ ਲਈ ਸੀ ਜਥੇਬੰਦੀ, ਆਈ ਹੋਈ ਐ ਜਕੜ ਵਿਚ ਮਨਮੁਖਾਂ ਦੀ।
ਬਸ ਚਾਹੀਦੇ Ḕਚਮਚੇ ਤੇ ਕੜਛੀਆਂḔ ਹੀ, ਐਸ਼ਜੀæਪੀæਸੀæ ਨੂੰ ਲੋੜ ਨਾ ḔਗੁਰਮੁਖਾਂḔ ਦੀ?