ਨੇੜੇ ਦਾ ਪੁਆੜਾ

ਬਲਜੀਤ ਬਾਸੀ
‘ਪੰਜਾਬੀ ਨੇੜੇ ਅਤੇ ਅੰਗਰੇਜ਼ੀ ਨੀਅਰ’ ਸਿਰਲੇਖ ਵਾਲੀ ਮੇਰੀ ਪੋਸਟ ਉਤੇ ਹਰਭਜਨ ਸਿੰਘ ਦੇਹਰਾਦੂਨ ਦੀ ਪ੍ਰਤੀਕ੍ਰਿਆ ਆਈ ਹੈ। ਆਪਣੇ ਲੇਖ ਵਿਚ ਮੈਂ ਨੇੜਾ ਸ਼ਬਦ ਬਾਰੇ ਉਨ੍ਹਾਂ ਵਲੋਂ ਦਰਸਾਈ ਵਿਉਤਪਤੀ ਪੇਸ਼ ਕਰਦਿਆਂ ਉਨ੍ਹਾਂ ਨਾਲ ਸਹਿਮਤੀ ਪ੍ਰਗਟਾਈ ਸੀ, ਇਸ ਲਈ ਜੇ ਮੇਰੇ ਕੋਲੋਂ ਉਨ੍ਹਾਂ ਅਨੁਸਾਰ ਕੋਈ ਬੇਸਮਝੀ ਦਿਖਾਈ ਗਈ ਹੈ ਤਾਂ ਉਨ੍ਹਾਂ ਵਲੋਂ ਸਪੱਸ਼ਟੀਕਰਣ ਦੇਣਾ ਬਿਲਕੁਲ ਹੀ ਜਾਇਜ਼ ਹੈ। ਅਜਿਹਾ ਕਰਦਿਆਂ ਉਨ੍ਹਾਂ ਮੇਰੇ ‘ਤੇ ਬਹੁ-ਪਾਸੜ ਹਮਲਾ ਕੀਤਾ ਹੈ।

ਉਹ ਅਨੁਚਿਤ ਤੌਰ ‘ਤੇ ਵਸਤੂ ਨੂੰ ਏਨਾ ਲਾਂਭੇ ਲੈ ਗਏ ਹਨ ਕਿ ਮੈਨੂੰ ਸਮਝ ਨਹੀਂ ਲਗਦੀ ਕਿ ਇਸ ਨੂੰ ਕਿਸ ਤਰ੍ਹਾਂ ਹੱਥ ਪਾਇਆ ਜਾਵੇ। ਪਰ ਤਨਜ਼ ਵਾਲੀ ਗੱਲ ਹੈ ਕਿ ਇੰਨੇ ਖਿਲਾਰੇ ਨਾਲ ਉਨ੍ਹਾਂ ਦੀ ਵਿਦਵਤਾ ਦੀਆਂ ਊਣਤਾਈਆਂ ਜ਼ਾਹਰ ਹੋ ਗਈਆਂ ਹਨ। ਉਨ੍ਹਾਂ ਮੇਰੇ ਇਸ ਕਾਲਮ ‘ਤੇ ਹੀ ਇਕ ਤਰ੍ਹਾਂ ਸਵਾਲੀਆ ਚਿੰਨ੍ਹ ਲਾਇਆ ਹੈ। ਜਾਪਦਾ ਹੈ, ਉਨ੍ਹਾਂ ਚਰਚਿਤ ਲੇਖ ਤੋਂ ਇਲਾਵਾ ਸ਼ਾਇਦ ਹੀ ਮੇਰਾ ਕੋਈ ਹੋਰ ਲੇਖ ਪੜ੍ਹਿਆ ਹੋਵੇ। ਫਿਰ ਵੀ ਇਕ ਗੱਲੋਂ ਮੈਂ ਉਨ੍ਹਾਂ ਦਾ ਰਿਣੀ ਹਾਂ ਕਿ ਉਨ੍ਹਾਂ ਮੇਰੇ ਵਲੋਂ ਵਾਰ ਵਾਰ ਕੀਤੀ ਇਕ ਉਕਾਈ ਵੱਲ ਧਿਆਨ ਦਿਵਾਇਆ ਹੈ।
‘ਸਜਾਤੀ’ ਸ਼ਬਦ ਨੂੰ ਮੈਂ ਆਪਣੀ ਲੇਖ-ਲੜੀ ਦੇ ਸ਼ੁਰੂ ਵਿਚ ਦਰੁਸਤ ਸ਼ਬਦ-ਜੋੜ ‘ਸਜਾਤੀ’ ਵਜੋਂ ਹੀ ਲਿਖਦਾ ਰਿਹਾ ਹਾਂ ਪਰ ਪਤਾ ਨਹੀਂ ਕਿਹੜੇ ਵੇਲੇ ਤੇ ਕਿਉਂ ‘ਸੁਜਾਤੀ’ ਲਿਖਣ ਦੀ ਐਸੀ ਆਦਤ ਪੈ ਗਈ ਕਿ ਮੈਂ ਇਸ ਤੋਂ ਅਵੇਸਲਾ ਹੀ ਹੋ ਗਿਆ। ਸਜਾਤੀ ਤੇ ਸੁਜਾਤੀ ਦੇ ਫਰਕ ਬਾਰੇ ਮੈਂ ਖੂਬ ਜਾਣਦਾ ਹਾਂ। ਕੁਝ ਇਸ ਤਰ੍ਹਾਂ ਦੀ ਗੱਲ ਹੋਈ ਜਿਵੇਂ ਕਈ ਲੋਕ ਪੁੱਟਣਾ ਨੂੰ ਪੱਟਣਾ ਅਤੇ ਚੁੱਕਣਾ ਨੂੰ ਚੱਕਣਾ ਬੋਲਦੇ ਹਨ। ਮੈਂ ਸਜਾਤੀ ਸ਼ਬਦ ਦੇ ਅਗੇਤਰ ‘ਸ’ ਬਾਰੇ ਇਕ ਲੇਖ ਵੀ ਲਿਖਿਆ ਸੀ। ਸਜਾਤੀ ਦਾ ਅਰਥ ਹੈ, ਇਕੋ ਜਾਤ ਵਾਲਾ ਅਤੇ ਸੁਜਾਤੀ ਦਾ ਅਰਥ ਹੈ, ਚੰਗੀ ਜਾਤ ਵਾਲਾ। ਇਹ ਭੁੱਲ ਇਕ ਤਰ੍ਹਾਂ ਮੇਰੀ ਕਲਮ ਦੀ ਚੁੱਕ ਹੈ ਤੇ ਭੁੱਲ ਚੁੱਕ ਲੈਣੀ ਦੇਣੀ ਹੁੰਦੀ ਹੈ!
ਜੇ ਉਨ੍ਹਾਂ ਨੇੜਾ/ਨੀਅਰ ਸ਼ਬਦ ਬਾਰੇ ਹੋਰ ਲਿਖਣਾ ਹੀ ਸੀ ਤਾਂ ਚੰਗਾ ਹੁੰਦਾ ਉਹ ਇਸ ਦੀ ਹੋਰ ਖੋਲ੍ਹ ਕੇ ਵਿਆਖਿਆ ਕਰਦੇ। ਦਸਮ ਗ੍ਰੰਥ ਵਿਚ ਆਏ ਨੀਅਰ ਸ਼ਬਦ ਬਾਰੇ ਉਨ੍ਹਾਂ ਖੁਦ ਰਾਮ ਚੰਦ੍ਰ ਵਰਮਾ ਦੇ ‘ਮਾਨਕ ਕੋਸ਼’ ਦਾ ਹਵਾਲਾ ਦੇ ਕੇ ਇਕ ਤਰ੍ਹਾਂ ਉਸ ਨਾਲ ਸਹਿਮਤੀ ਦਰਸਾਈ ਹੈ, “ਨਿਯਰ: (ਸੰਸਕ੍ਰਿਤ ਨਿਕਟ, ਪ੍ਰਾਕ੍ਰਿਤ ਨਿਅੜੁ) ਸਮੀਪ, ਪਾਸ, ਨਜ਼ਦੀਕ। ਨਿਯਰਾਈ (ਹਿੰਦੀ) ਨਿਯਰ+ਆਈ=ਨਜ਼ਦੀਕ ਆਈ ਅਰਥਾਤ ਨਿਕਟਤਾ। ਨਿਯਰੇ: ਨਿਯਰ (ਨਜ਼ਦੀਕ)। ਨਿਯਰਾਨਾ: ਨੇੜੇ ਆਉਣਾ।” ਪਰ ਹੁਣ ਆਪਣੀ ਪ੍ਰਤੀਕ੍ਰਿਆ ਵਿਚ ਇਹ ਕਹਿ ਕੇ ਕਿ “ਇਹ ਵੀ ਇਕ ਕਿਆਸ ਹੈ ਕਿ ਭਾਰਤੀ ਭਾਸ਼ਾਵਾਂ ਵਿਚ ਆਏ ‘ਨਿਅਰ’ ਸ਼ਬਦ ਦਾ ਵਿਕਾਸ ‘ਨਿਕਟ’ ਵਿਚੋਂ ਹੋਇਆ ਹੈ। ਜੇ ਅਜਿਹਾ ਹੁੰਦਾ ਤਾਂ ‘ਨਿਕਟ’ ਦੀ ਥਾਂ ‘ਨੀਅਰ’ ਸ਼ਬਦ ਦੀ ਵਰਤੋਂ ਵੱਧ ਹੋਣੀ ਸੀ ਕਿਉਂਕਿ ਇਸ ਦਾ ਉਚਾਰਣ ਵੱਧ ਸਹਿਜ ਹੈ।” ਤਾਂ ਫਿਰ ਇਸ ਸ਼ਬਦ ਦਾ ਪੂਰਵਵਰਤੀ ਰੂਪ ਕੀ ਹੈ? ਕੁਝ ਨਹੀਂ ਦੱਸਿਆ।
ਸੰਸਕ੍ਰਿਤ ਵਿਚ ਇਕ ਸ਼ਬਦ ‘ਨੇਦ’ ਆਉਂਦਾ ਹੈ ਜਿਸ ਦਾ ਅਰਥ ‘ਨੇੜੇ’ ਹੈ। ਹਰਭਜਨ ਸਿੰਘ ਹੁਰਾਂ ਇਸ ਦਾ ਜ਼ਿਕਰ ਹੀ ਨਹੀਂ ਕੀਤਾ। ਗ਼ ਸ਼ ਰਿਆਲ ਨੇ ਨੇੜਾ ਦਾ ਪਿਛੋਕੜ ਏਹੀ ḔਨੇਦḔ ਦੱਸਿਆ ਹੈ। ਇਸ ਸ਼ਬਦ ਦਾ ਦੂਜੀ ਡਿਗਰੀ ਦਾ ਰੂਪ ਹੈ, ਨੇਦੀਯਸ ਯਾਨਿ ਬਹੁਤ ਨੇੜੇ ਅਤੇ ਤੀਜੀ ਡਿਗਰੀ ਦਾ ਰੂਪ ਹੈ, ਨੇਦਿਸ਼ਠ ਯਾਨਿ ਸਭ ਤੋਂ ਨੇੜੇ। ਸ਼ਿਆਮ ਦੇਵ ਪ੍ਰਾਸ਼ਰ ਨੇ ‘ਨੇਦ’ ਅਤੇ ‘ਨਿਕਟ’ ਦੋਵੇਂ ਦੱਸ ਕੇ ਮਸਲਾ ਹੱਲ ਹੀ ਨਹੀਂ ਕੀਤਾ, ਸ਼ਾਇਦ ਉਹ ਦੋਨਾਂ ਨੂੰ ਇਕੋ ਸ਼ਬਦ ਸਮਝਦੇ ਹੋਣ। ਹੋਰ ਵੀ ਕੁਝ ਸ੍ਰੋਤਾਂ ਨੇ ਨੇਦ ਵੱਲ ਸੰਕੇਤ ਕੀਤਾ ਹੈ। ਅਜਿਤ ਵਡਨੇਰਕਰ ਨੇ ਨਿਕਟ ਵਾਲੀ ਵਿਉਤਪਤੀ ਨੂੰ ਵਧੇਰੇ ਤਾਰਕਿਕ ਮੰਨਿਆ ਹੈ, ਭਾਵੇਂ ਕੋਈ ਖਾਸ ਦਲੀਲ ਨਹੀਂ ਦਿੱਤੀ।
ਪਹਿਲਾਂ ਨੇਦ ਦੀ ਗੱਲ ਕਰੀਏ। ਰਾਮ ਵਿਲਾਸ ਸ਼ਰਮਾ ਅਨੁਸਾਰ ਇਸ ਨੇਦ ਤੋਂ ਹੀ ਨੇਰੇ, ਨੇੜੇ ਅਤੇ ਅੰਗਰੇਜ਼ੀ ਨਿਯਰ ਸ਼ਬਦ ਬਣੇ ਹਨ। ਨੇਦ ਦਾ ਪ੍ਰਾਚੀਨ ਰੂਪ ਨਧ ਹੈ। ਪਲੈਟਸ ਦੇ ਹਿੰਦੁਸਤਾਨੀ ਕੋਸ਼ ਵਿਚ ਫਾਰਸੀ ਦਾ ਇਕ ਉਪਭਾਸ਼ਾਈ ਸ਼ਬਦ ਮਿਲਦਾ ਹੈ, ਨਜ਼ਦ ਜਿਸ ਦਾ ਅਰਥ ḔਨੇੜੇḔ ਹੈ। ਇਸ ਦਾ ਜ਼ੈਂਦ ਰੂਪ ਸੀ, ਨਜ਼ਦ। ਇਸ ਨੂੰ ਸੰਸਕ੍ਰਿਤ ਦੇ ਧਾਤੂ ਨਧ ਨਾਲ ਜੋੜਿਆ ਗਿਆ ਹੈ। ਇਸੇ ਤੋਂ ਅਜੋਕੀ ਫਾਰਸੀ ਦਾ ਸ਼ਬਦ ਨਜ਼ਦੀਕ ਬਣਿਆ। ਪੰਜਾਬੀ ਹਿੰਦੀ ਵਿਚ ਇਸ ਦਾ ਵਿਗੜਿਆ ਰੂਪ ਨਜੀਕ ਵੀ ਚਲਦਾ ਹੈ। ਨਜ਼ਦੀਕ ਦਾ ਪੁਰਾਣਾ ਜ਼ੈਂਦ ਰੂਪ ਨਜ਼ਦੀਗ ਜਾਂ ਨਜ਼ਦਿਸਤ ਸੀ ਜੋ ਨਜ਼ਦ ਦਾ ਤੀਜੀ ਡਿਗਰੀ ਦਰਸਾਉਂਦਾ ਲਫਜ਼ ਹੈ। ਦਿਲਚਸਪ ਗੱਲ ਹੈ ਕਿ ਇਹ ਸ਼ਬਦ ਸੰਸਕ੍ਰਿਤ ਦੇ ਨੇਦਿਸ਼ਠ ਸ਼ਬਦ ਦੇ ਟਾਕਰੇ ਦਾ ਹੈ ਤੇ ਸੰਭਵ ਤੌਰ ‘ਤੇ ਜ਼ੈਂਦ Ḕਨਜ਼ਦਿਸ਼ਤḔ ਸੰਸਕ੍ਰਿਤ Ḕਨੇਦਿਸ਼ਠḔ ਦਾ ਵਰਣਵਿਪਰੈ ਰੂਪ ਹੋਵੇਗਾ।
ਨੇੜਾ ਸ਼ਬਦ ਪੰਜਾਬੀ ਤੋਂ ਬਿਨਾ ਰਾਜਸਥਾਨੀ ਅਤੇ ਮੱਧ ਪ੍ਰਦੇਸ਼ ਦੇ ਮਾਲਵੇ ਵਿਚ ਵੀ ਬੋਲਿਆ ਜਾਂਦਾ ਹੈ ਜਦ ਕਿ ਨਿਅਰਾ/ਨੇਰਾ ਬਹੁਤਾ ਪੂਰਬੀ ਭਾਰਤ ਦੀਆਂ ਬੋਲੀਆਂ ਅਵਧੀ, ਭੋਜਪੁਰੀ ਆਦਿ ਵਿਚ ਬੋਲਿਆ ਜਾਂਦਾ ਹੈ। ਇਨ੍ਹਾਂ ਸ਼ਬਦਾਂ ਦੀ ਵਿਉਤਪਤੀ ਸੰਸਕ੍ਰਿਤ ਦੇ ḔਨਿਕਟḔ ਤੋਂ ਮੰਨਣਾ ਹੀ ਵਧੇਰੇ ਭਰੋਸੇਯੋਗ ਹੈ। ਅਜਿਤ ਵਡਨੇਰਕਰ ਨੇ ਦੋਹਾਂ ਰੂਪਾਂ ਦਾ ਕ੍ਰਮਵਾਰ ਵਿਕਾਸ ਇਸ ਤਰ੍ਹਾਂ ਉਲੀਕਿਆ ਹੈ: ਨਿਕਟਮ>ਨਿਅਡਮ>ਨੇੜਾ ਅਤੇ ਨਿਕਟਮ>ਨਿਅਡਮ> ਨਿਅਰਾ>ਨਿਅਰ/ਨਿਅਰ। ਨੇੜਾ, ਨੇਰਾ ਆਦਿ ਨੂੰ ਅੰਗਰੇਜ਼ੀ ਂeਅਰ ਦਾ ਸਜਾਤੀ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਅੰਗਰੇਜ਼ੀ ਨੇੜਾ ਜਿਵੇਂ ਪਹਿਲੇ ਲੇਖ ਵਿਚ ਵੀ ਦੱਸਿਆ ਜਾ ਚੁਕਾ ਹੈ, ਅੰਗਰੇਜ਼ੀ ਂਗਿਹ ਦਾ ਦੂਜੀ ਡਿਗਰੀ ਦਾ ਸ਼ਬਦ ਹੈ ਜਿਸ ਦਾ ਪੁਰਾਣਾ ਜਰਮੈਨਿਕ ਰੂਪ ਂਅਹ ਜਿਹਾ ਸੀ। ਅੰਗਰੇਜ਼ੀ ਨਿਰੁੱਕਤਕਾਰਾਂ ਦਾ ਦਾਅਵਾ ਹੈ ਕਿ ਇਸ ਸ਼ਬਦ ਦੇ ਸਜਾਤੀ ਰੂਪ ਜਰਮੈਨਿਕ ਭਾਸ਼ਾਵਾਂ ਤੋਂ ਬਾਹਰ ਹੋਰ ਭਾਸ਼ਾਵਾਂ ਵਿਚ ਨਹੀਂ ਮਿਲਦੇ।
ਅੰਗਰੇਜ਼ੀ ਨਿਅਰ ਦਾ ਪਹਿਲਾਂ ਪਹਿਲਾਂ ਅਰਥ ‘ਹੋਰ ਨੇੜੇ ਦਾ’ (ਜੇ ਚੰਗੇਰਾ ਦੀ ਤਰਜ਼ ‘ਤੇ ਪੰਜਾਬੀ ਵਿਚ ਨੜੇਰਾ ਕਹਿ ਸਕੀਏ) ਹੀ ਹੁੰਦਾ ਸੀ। ਇਹ ਪਹਿਲੀ ਡਿਗਰੀ ਵਜੋਂ ਤੇਰ੍ਹਵੀਂ ਸਦੀ ਵਿਚ ਵਰਤਿਆ ਜਾਣ ਲੱਗਾ ਤੇ ਇਸ ਦਾ ਅਰਥ ਨੇੜੇ ਹੋ ਗਿਆ। ਫਿਰ ਇਸ ਦਾ ਦੂਜੀ ਡਿਗਰੀ ਦਾ ਸ਼ਬਦ ਨਿਅਰਰ ਅਤੇ ਤੀਜੀ ਡਿਗਰੀ ਦਾ ਨਿਅਰੈਸਟ (ਪ੍ਰਾਚੀਨ ਰੂਪ ਂਇਹਸਟਅ, ਨੇਹਸਟਅ ਅਤੇ ਅਗਲੇਰਾ ਂeਣਟ) ਬਣਿਆ। ਏਥੇ ਸੰਸਕ੍ਰਿਤ ਨੇਦ ਦੇ ਤੀਜੀ ਡਿਗਰੀ ਵਾਲੇ ਰੂਪ ਨੇਦਿਸ਼ਠ ਨਾਲ ਸਮਾਨਤਾ ਜਰੂਰ ਦਿਖਾਈ ਦਿੰਦੀ ਹੈ। ਇਸ ਲਈ ਸੰਸਕ੍ਰਿਤ ਨੇਦ ਅਤੇ ਅੰਗਰੇਜ਼ੀ ਨਿਅਰ ਦੇ ਸਜਾਤੀ ਹੋਣ ਦੀ ਸੰਭਾਵਨਾ ਹੈ, ਜਿਸ ਵੱਲ ਥਿਓਡੋਰ ਬੈਨਫੀ ਨੇ ਆਪਣੇ ਸੰਸਕ੍ਰਿਤ-ਅੰਗਰੇਜ਼ੀ ਕੋਸ਼ ਵਿਚ ਸੰਕੇਤ ਕੀਤਾ ਹੈ।
ਸੰਸਕ੍ਰਿਤ ਆਦਿ ਦੇ ਨਿਯਰ ਸ਼ਬਦ ਨੂੰ ਅੰਗਰੇਜ਼ੀ ਨਿਅਰ ਦਾ ਸਜਾਤੀ ਮੇਰੀ ਜਾਚੇ ਦੋ ਕਾਰਨਾਂ ਕਰਕੇ ਨਹੀਂ ਮੰਨਿਆ ਜਾ ਸਕਦਾ। ਪਹਿਲਾ ਇਹ ਕਿ ਅੰਗਰੇਜ਼ੀ ਂeਅਰ ਵਿਚਲਾ ਅਰ ਅੰਸ਼ ਦੂਜੀ ਡਿਗਰੀ ਦਾ ਸੂਚਕ ਹੈ ਜੋ ਹੋਰ ਕ੍ਰਿਆ-ਵਿਸ਼ੇਸ਼ਣਾਂ ਵਿਚ ਵੀ ਲਾਇਆ ਜਾਂਦਾ ਹੈ ਜਿਵੇਂ ੰਲੋੱ ਤੋਂ ੰਲੋੱeਰ ਆਦਿ। ਜਰਮੈਨਿਕ ਨਾਹ (ਂਅਹ) ਵੀ ਸੰਸਕ੍ਰਿਤ ḔਨਿḔ ਦਾ ਸਜਾਤੀ ਨਹੀਂ ਲਗਦਾ ਕਿਉਂਕਿ ਸੰਸਕ੍ਰਿਤ ḔਨਿḔ ਕੋਈ ਸੁਤੰਤਰ ਸ਼ਬਦ ਨਹੀਂ, ਇਕ ਅਗੇਤਰ ਹੈ, ਬਲਕਿ ਦੋ ਅਗੇਤਰ ਹਨ। ਪਹਿਲੇ ਵਿਚ ਇਹ ਨਾਂਹ-ਸੂਚਕ ਹੈ ਜਿਵੇਂ ਨਿਸੱਤਾ। ਇਸ ਦੇ ਹੋਰ ਰੂਪ ਨਿਹ (ਨਿਹਕਲੰਕ), ਨਿਸ਼ (ਨਿਸ਼ਕਾਮ), ਨਿਰ (ਨਿਰਮਾਣ) ਹਨ। ਇਸ ਦੇ ਭਾਰੋਪੀ ਮੂਲ ḔਨੀḔ, ḔਨਹਿḔ ਹਨ। ਦੂਜੇ ਵਿਚ ਇਸ ਦੇ ਅਰਥ ਹਨ-ਹੇਠਾਂ, ਪਿਛੇ ਨੂੰ, ਅੰਦਰ ਵੱਲ, ਵਿਚ ਵਿਚ, ਕੋਲ ਨੂੰ ਆਦਿ। ਇਸ ਤਰ੍ਹਾਂ ਇਸ ḔਨਿḔ ਦਾ ਜੋੜ ਜਰਮੈਨਿਕ ਨਾਹ ਨਾਲ ਸੂਤ ਨਹੀਂ ਬੈਠਦਾ।
ਨਿਕਟ ਸ਼ਬਦ ਤੋਂ ਨਿਅਰ, ਨੇਰਾ, ਨੇੜਾ ਆਦਿ ਸ਼ਬਦ ਬਣੇ ਹੋਣ ਦੀ ਸੰਭਾਵਨਾ ਵਧੇਰੇ ਹੈ। ਪਿਛਲੇ ਲੇਖ ਵਿਚ ਵੀ ਦੱਸਿਆ ਗਿਆ ਸੀ ਕਿ ਇਹ ਸ਼ਬਦ ਬਣਿਆ ਹੈ, ਨਿ+ਕਟ ਤੋਂ ਜਿਸ ਵਿਚ ‘ਨਿ’ ਤਾਂ ਉਪਰੋਕਤ ਅਗੇਤਰ ਹੀ ਹੈ ਜਿਸ ਦਾ ਭਾਵ ‘ਕੋਲ ਨੂੰ’ ਹੈ ਅਤੇ ‘ਕਟ’ ਧਾਤੂ ਵਿਚ ਜਾਣ, ਸਪੱਸ਼ਟ ਕਰਨ ਦਾ ਭਾਵ ਹੈ। ਸੋ, ਨਿਕਟ ਸ਼ਬਦ ‘ਕੋਲ ਆਉਣ’ ਦਾ ਅਰਥਾਵਾਂ ਬਣਦਾ ਹੈ। ਪਲੈਟਸ ਦੇ ਕੋਸ਼ ਅਨੁਸਾਰ ਨਿਯਰ ਜਾਂ ਨੇਰ ਸ਼ਬਦ ਸੰਸਕ੍ਰਿਤ ਨਿਕਟ ਤੋਂ ਵਿਉਤਪਤ ਹੋਏ ਹਨ।
ਸ਼ ਹਰਭਜਨ ਸਿੰਘ ਨੇ ਅੰਗਰੇਜ਼ੀ ਨੈਕਸਟ ਦੀ ਸਾਂਝ ਸੰਸਕ੍ਰਿਤ ਨਿਕਟਸਥ ਨਾਲ ਦਰਸਾਈ ਹੈ। ਵਿਦਵਾਨ ਇਕਮੱਤ ਹਨ ਕਿ ਅੰਗਰੇਜ਼ੀ ਨੈਕਸਟ ਪੁਰਾਣੇ ਸ਼ਬਦ ਂਗਿਹ ਦਾ ਤੀਜੀ ਡਿਗਰੀ ਦਾ ਸ਼ਬਦ ਹੈ। ਫਿਰ ਕੀ ਇਹ ਸਾਂਝ ਦਰਸਾ ਕੇ ਡਾæ ਸਾਹਿਬ ਅਣਜਾਣੇ ਹੀ ਇਹੀ ਨਹੀਂ ਕਹਿ ਰਹੇ ਕਿ ਨੇੜੇ/ਨੇਰੇ/ਨਿਅਰੇ ਸ਼ਬਦ ਨਿਕਟ ਤੋਂ ਹੀ ਬਣੇ ਹਨ? ਜੇ ਉਹ ਆਪਣਾ ਮਤ ਦਲੀਲਾਂ ਸਹਿਤ ਸਪੱਸ਼ਟ ਕਰਨ ਤਾਂ ਮੈਨੂੰ ਉਨ੍ਹਾਂ ਨਾਲ ਸਹਿਮਤ ਹੋਣ ਵਿਚ ਸੰਕੋਚ ਨਹੀਂ ਹੋਵੇਗਾ।
ਨਿਅਰ ਸ਼ਬਦ ਬਾਰੇ ਹਰਭਜਨ ਸਿੰਘ ਨਾਲ ਸਹਿਮਤੀ ਪ੍ਰਗਟਾਉਂਦੇ ਆਪਣੇ ਲੇਖ ਵਿਚ ਉਨ੍ਹਾਂ ਦਾ ਹਵਾਲਾ ਦਿੰਦਿਆਂ ਮੈਂ ਸਾਫ ਲਿਖਿਆ ਸੀ, “ਟੂਕ ਦੇ ਅਖੀਰ ਵਿਚ ਇਹ ਕਹਿ ਕੇ ਕਿ Ḕਸੰਸਕ੍ਰਿਤ ਅਤੇ ਅੰਗਰੇਜ਼ੀ ਦੀ ਸ਼ਬਦਾਵਲੀ ਵਿਚ 60 ਪ੍ਰਤੀਸ਼ਤ ਸ਼ਬਦਾਂ ਦੀ ਸਾਂਝ ਹੈ, ਜਿਸ ਕਾਰਨ ਸੰਸਕ੍ਰਿਤ ਨੂੰ ਭਾਰਤੀ-ਯੂਰਪੀਅਨ ਭਾਸ਼ਾ ਦਾ ਹੀ ਨਾਮ ਦਿੱਤਾ ਜਾਂਦਾ ਹੈ’ ਸ਼ੱਕ ਪੈਦਾ ਕਰ ਦਿੱਤਾ ਹੈ ਕਿ ਡਾæ ਸਾਹਿਬ ਖੁਦ ਇਸ ਸੰਸਕ੍ਰਿਤ ਪਿਛੋਕੜ ਵਾਲੇ ਸ਼ਬਦ ਨੂੰ ਅੰਗਰੇਜ਼ੀ ਨੀਅਰ ਦਾ ਸੁਜਾਤੀ ਸਮਝਦੇ ਹਨ।” ਇਥੋਂ ਉਨ੍ਹਾਂ ਇਹ ਅੰਦਾਜ਼ਾ ਲਾਇਆ ਕਿ ਮੈਂ ਸ਼ਾਇਦ ਸੰਸਕ੍ਰਿਤ ਤੇ ਅੰਗਰੇਜ਼ੀ ਨੂੰ ਸਜਾਤੀ ਅਰਥਾਤ ਹਿੰਦ-ਯੂਰਪੀ ਪਰਿਵਾਰ ਦੀਆਂ ਭਾਸ਼ਾਵਾਂ ਨਹੀਂ ਮੰਨਦਾ ਅਤੇ ਇਹ ਸਾਬਤ ਕਰਨ ਲਈ ਘਟੋ ਘਟ ਦੋ ਦਰਜਨ ਅਜਿਹੇ ਸ਼ਬਦ ਗਿਣਾ ਦਿੱਤੇ ਜੋ ਉਨ੍ਹਾਂ ਅਨੁਸਾਰ ਸਜਾਤੀ ਹਨ। ਪਹਿਲੀ ਗੱਲ ਤਾਂ ਇਹ ਕਿ ਮੈਂ ਸਿਰਫ ਨਿਅਰ ਸ਼ਬਦ ਦੇ ਪ੍ਰਸੰਗ ਵਿਚ ਇਹ ਗੱਲ ਕੀਤੀ ਸੀ ਕਿ ਇਹ ਅੰਗਰੇਜ਼ੀ ਤੇ ਸੰਸਕ੍ਰਿਤ ਦੇ ਸਮਾਨ ਧੁਨੀ ਅਤੇ ਅਰਥ ਵਾਲੇ ਸ਼ਬਦ ਸਜਾਤੀ ਨਹੀਂ। ਪਾਠਕ ਜਾਣਦੇ ਹੀ ਹਨ ਕਿ ਮੈਂ ਕੋਈ ਤੀਹ-ਚਾਲੀ ਲੇਖਾਂ ਵਿਚ ਇਹੀ ਦਰਸਾਇਆ ਹੈ ਕਿ ਸੰਸਕ੍ਰਿਤ, ਪੰਜਾਬੀ ਤੇ ਅੰਗਰੇਜ਼ੀ ਦੇ ਸ਼ਬਦਾਂ ਦੀ ਕਿੰਨੀ ਸਮੂਲਕ ਸਾਂਝ ਹੈ। ਜਾਪਦਾ ਹੈ, ਉਨ੍ਹਾਂ ਮੇਰਾ ਹੋਰ ਕੋਈ ਲੇਖ ਨਹੀਂ ਪੜ੍ਹਿਆ।
ਰਹੀ ਗੱਲ ਉਨ੍ਹਾਂ ਵਲੋਂ ਦਰਸਾਏ ਸਜਾਤੀ ਅੰਗਰੇਜ਼ੀ ਸੰਸਕ੍ਰਿਤ ਸ਼ਬਦਾਂ ਬਾਰੇ, ਡਾæ ਸਾਹਿਬ ਦਾ ਵੱਕਾਰ ਦੇਖ ਕੇ ਭਲੀ ਤਾਂ ਚੁੱਪ ਹੀ ਹੈ ਪਰ ਨਿਰੁਕਤੀ ਜਿਹੇ ਵਿਸ਼ੇ ਬਾਰੇ ਪਾਇਆ ਏਨਾ ਹਨੇਰ ਦੇਖ ਕੇ ਚੁੱਪ ਰਿਹਾ ਨਹੀਂ ਜਾ ਸਕਦਾ। ਉਨ੍ਹਾਂ ਵਲੋਂ ਗਿਣਾਏ ਦੋ ਕੁ ਦਰਜਨ ਸ਼ਬਦਾਂ ਵਿਚੋਂ ਕੁਝ ਇਕ ਮਾਤਾ/ਮਦਰ ਜਿਹੇ ਆਮ ਜਾਣੇ ਜਾਂਦੇ ਸੰਸਕ੍ਰਿਤ/ਅੰਗਰੇਜ਼ੀ ਸ਼ਬਦਾਂ ਤੋਂ ਛੁੱਟ ਕੋਈ ਵੀ ਸ਼ਬਦ ਨਿਰੁਕਤੀ ਦੀ ਕਸਵੱਟੀ ‘ਤੇ ਸਜਾਤੀ ਸਾਬਤ ਨਹੀਂ ਹੁੰਦੇ। ਕਰੈਕਟਰ ਅਤੇ ਵਾਰ ਸ਼ਬਦਾਂ ਬਾਰੇ ਭੁਲੇਖਾ ਤਾਂ ਪਹਿਲਾਂ ਹੀ ਦੂਰ ਕਰ ਚੁਕਾ ਹਾਂ। ਧੁਨੀ ਅਤੇ ਅਰਥ ਸਮਾਨਤਾ ਤੋਂ ਹੋਰ ਜਿਨ੍ਹਾਂ ਸ਼ਬਦਾਂ ਦੇ ਸਜਾਤੀ ਹੋਣ ਦਾ ਉਨ੍ਹਾਂ ਦਾਅਵਾ ਕੀਤਾ ਹੈ, ਉਨ੍ਹਾਂ ਉਤੇ ਸਿਰਫ ਹੱਸਿਆ ਹੀ ਜਾ ਸਕਦਾ ਹੈ। ਫਿਰ ਵੀ ਗਿਣਾਉਂਦਾ ਹਾਂ, ਉਨ੍ਹਾਂ ਬਾਰੇ ਲਿਖਿਆ ਫਿਰ ਕਦੇ ਜਾਵੇਗਾ; ਸ਼ਬਦ ਜੋੜਿਆਂ ਵਿਚ ਪਹਿਲਾ ਸ਼ਬਦ ਅੰਗਰੇਜ਼ੀ ਦਾ ਹੈ ਤੇ ਦੂਜਾ ਪੰਜਾਬੀ/ਸੰਸਕ੍ਰਿਤ ਦਾ: ਸੀਡ ਸਿਧ; ਜੌਹਨ ਯੋਵਨ; ਵਾਟਰ ਵਤ੍ਰ; ਕਰੱਸ਼ ਕ੍ਰਿਸ਼; ਇਟ ਇਤਿ; ਗ੍ਰਾਸ ਗ੍ਰਾਹੀ (ਡਾæ ਸਾਹਿਬ ਨੂੰ ਘਾਸ ਕਿਉਂ ਨਹੀਂ ਸੁਝਿਆ?); ਵੇਕ ਵਿਵੇਕ; ਸਰ ਸਿਰਸ; ਪਾਥ ਪਥ; ਪ੍ਰੀ ਪ੍ਰਿਯ; ਵਿਦ ਵਿਢ; ਵੈਲੀ ਵਲਯ; ਬੁਸ਼ ਬੁਸ਼ਮ; ਲੁੱਕ ਲੋਕ। ਵਾਰੇ ਵਾਰੇ ਜਾਈਏ ਡਾæ ਸਾਹਿਬ ਦੀ ਸਿਰਜਣਹਾਰ ਵਲੋਂ ਬਖਸ਼ੀ ਸੋਚਣ ਅਤੇ ਸਮਝਣ ਦੀ ਸਮਰਥਾ ‘ਤੇ। ਨਿਰੁਕਤਕਾਰੀ ਲਈ ਅਜਿਹੀਆਂ ਬਖਸ਼ਿਸ਼ਾਂ ਦਰਕਾਰ ਹਨ ਪਰ ਇਨ੍ਹਾਂ ਦੇ ਬਲਬੂਤੇ ਬਿਨਾ ਕਿਸੇ ਠੋਸ ਪ੍ਰਮਾਣ ਤੋਂ ਸ਼ਬਦਾਂ ਦੇ ਹਵਾਈ ਕਿਲੇ ਉਸਾਰਨੇ ਸਰਾਸਰ ਨਿਰੁਕਤਕਾਰੀ ਦਾ ਬਲਾਤਕਾਰ ਹੈ। ਹੋਰ ਹਨੇਰ ਦੇਖੋ, ਅਰਬੀ ਨੂੰ ਹਿੰਦ-ਯੂਰਪੀ ਭਾਸ਼ਾ ਪਰਿਵਾਰ ਨਾਲ ਜੋੜ ਦਿੱਤਾ ਹੈ ਜੋ ਕਿ ਸੈਮਿਟਿਕ ਪਰਿਵਾਰ ਨਾਲ ਸਬੰਧ ਰੱਖਦੀ ਹੈ। ਸਪੱਸ਼ਟ ਕਰ ਦੇਵਾਂ ਕਿ ਗ਼ ਸ਼ ਰਿਆਲ ਸਮੇਤ ਹੋਰ ਵਿਦਵਾਨਾਂ ਵਾਂਗ ਮੈਂ ਨਿਰੁਕਤੀ ਸ਼ਬਦ ਅੰਗਰੇਜ਼ੀ ਐਟੀਮਾਲੋਜੀ ਦੇ ਅਰਥਾਂ ਵਿਚ ਵਰਤ ਰਿਹਾ ਹਾਂ।