ਗੁਪਤ ਦਾਨ ਨਾਲ ਭਾਜਪਾ ਤੇ ਕਾਂਗਰਸ ਪਾਰਟੀਆਂ ਹੋਈਆਂ ਮਾਲੋ-ਮਾਲ

ਨਵੀਂ ਦਿੱਲੀ: ਸਾਲ 2015-16 ਵਿਚ ਕਾਂਗਰਸ ਤੇ ਭਾਜਪਾ ਨੂੰ ਅਣਪਛਾਤੇ ਸਰੋਤਾਂ ਤੋਂ ਕੁੱਲ 646æ82 ਕਰੋੜ ਰੁਪਏ ਦੀ ਆਮਦਨ ਹੋਈ। 2015-16 ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਅਣਜਾਣ ਸਰੋਤਾਂ ਤੋਂ 461 ਕਰੋੜ ਰੁਪਏ ਮਿਲੇ ਹਨ ਜੋ ਉਸ ਦੀ ਕੁੱਲ ਆਮਦਨ ਦਾ 81 ਫੀਸਦੀ ਹੈ। ਇਸੇ ਸਮੇਂ ‘ਚ ਕਾਂਗਰਸ ਨੂੰ 186 ਕਰੋੜ ਰੁਪਏ ਪ੍ਰਾਪਤ ਹੋਏ ਜੋ ਉਸ ਦੀ ਕੁੱਲ ਆਮਦਨ ਦਾ 71 ਫੀਸਦੀ ਹੈ।
ਰਾਜਨੀਤਕ ਸੁਧਾਰਾਂ ਦੇ ਖੇਤਰ ‘ਚ ਕੰਮ ਕਰਨ ਵਾਲੇ ਐਨæਜੀæਓæ ‘ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਰਸ’ ਦੀ ਇਕ ਰਿਪੋਰਟ ‘ਚ ਇਹ ਖੁਲਾਸਾ ਹੋਇਆ ਹੈ।

ਏæਡੀæਆਰæ ਦੀ ਰਿਪੋਰਟ ਅਨੁਸਾਰ ਕਾਂਗਰਸ ਅਤੇ ਭਾਜਪਾ ਇਸ ਤਰ੍ਹਾਂ ਦੇ ਅਣਪਛਾਤੇ ਸਰੋਤਾਂ ਤੋਂ ਜ਼ਿਆਦਾ ਧਨ ਹਾਸਲ ਕਰਨ ਵਾਲੇ ਦਲ ਹਨ। 2015-16 ਦੇ ਇਸ ਸਮੇਂ ‘ਚ ਕਾਂਗਰਸ ਅਤੇ ਭਾਜਪਾ ਨੂੰ ਅਣਜਾਣ ਸਰੋਤਾਂ ਤੋਂ ਕੁੱਲ 646æ82 ਕਰੋੜ ਰੁਪਏ ਦੀ ਆਮਦਨ ਹੋਈ, ਜੋ ਉਨ੍ਹਾਂ ਦੀ ਕੁੱਲ ਆਮਦਨ ਦਾ 77 ਫੀਸਦੀ ਹੈ।
2015-16 ‘ਚ ਭਾਜਪਾ ਅਤੇ ਕਾਂਗਰਸ ਦੀ ਕੁੱਲ ਐਲਾਨੀ ਆਮਦਨ ਕ੍ਰਮਵਾਰ 570æ86 ਕਰੋੜ ਰੁਪਏ ਅਤੇ 261æ56 ਕਰੋੜ ਰੁਪਏ ਰਹੀ। ਇਹ ਸਿੱਟਾ ਭਾਰਤ ਦੇ ਚੋਣ ਕਮਿਸ਼ਨ ਨੂੰ ਪੇਸ਼ ਦੋਵੇਂ ਪਾਰਟੀਆਂ ਦੀ ਆਮਦਨ ਅਤੇ ਖਰਚਿਆਂ ਦੇ ਅੰਕੜਿਆਂ ਦੇ ਵਿਸ਼ਲੇਸ਼ਣ ‘ਤੇ ਅਧਾਰਤ ਹੈ। ਰਿਪੋਰਟ ਅਨੁਸਾਰ 2015-16 ਦਰਮਿਆਨ ਸੱਤ ਰਾਸ਼ਟਰੀ ਦਲਾਂ ਦੀ ਕੁੱਲ ਆਮਦਨ 1033æ18 ਕਰੋੜ ਰੁਪਏ ਸੀ, ਜਿਨ੍ਹਾਂ ਵਿਚੋਂ ਪਾਰਟੀਆਂ ਨੇ 754æ45 ਕਰੋੜ ਰੁਪਏ ਖਰਚ ਕੀਤੇ ਜਦਕਿ 278æ73 ਕਰੋੜ ਰੁਪਏ (ਕੁਲ ਆਮਦਨ ਦਾ 26æ98 ਫੀਸਦੀ) ਪਾਰਟੀਆਂ ਖਰਚ ਨਹੀਂ ਕਰ ਸਕੀਆਂ। ਵਿਸ਼ਲੇਸ਼ਣ ਅਨੁਸਾਰ ਭਾਜਪਾ ਕੁੱਲ ਆਮਦਨ ਦਾ 23 ਫੀਸਦੀ ਖਰਚ ਨਹੀਂ ਕਰ ਸਕੀ ਜਦਕਿ ਕਾਂਗਰਸ ਦਾ 26 ਫੀਸਦੀ ਖਰਚ ਨਹੀਂ ਹੋਇਆ।
ਇਸ ਰਿਪੋਰਟ ‘ਚ ਸਾਲ 2015- 16 ਦਰਮਿਆਨ 7 ਰਾਸ਼ਟਰੀ ਪਾਰਟੀਆਂ ਦੀ ਆਮਦਨ ਦਾ ਬਿਉਰਾ ਦਿੱਤਾ ਹੈ, ਜਿਸ ਵਿਚ ਭਾਜਪਾ 570æ86 ਕਰੋੜ ਰੁਪਏ ਦੀ ਕੁੱਲ ਆਮਦਨ ਦੇ ਨਾਲ ਪਹਿਲੇ ਸਥਾਨ ‘ਤੇ ਹੈ। ਇਸ ਦੇ ਬਾਅਦ ਕਾਂਗਰਸ ਦਾ ਸਥਾਨ ਹੈ ਜਿਸ ਦੀ ਕੁੱਲ ਆਮਦਨ 261æ56 ਕਰੋੜ ਰੁਪਏ ਹੈ, ਉਥੇ ਹੀ ਸੀæਪੀæਐਮæ (107æ48 ਕਰੋੜ ਰੁਪਏ) ਤੀਜੇ, ਬਸਪਾ (47æ39 ਕਰੋੜ ਰੁਪਏ) ਚੌਥੇ, ਤ੍ਰਿਣਮੂਲ ਕਾਂਗਰਸ (34æ58 ਕਰੋੜ ਰੁਪਏ) 5ਵੇਂ, ਐਨæਸੀæਪੀæ (9æ14 ਕਰੋੜ ਰੁਪਏ) ਛੇਵੇਂ ਅਤੇ ਸੀæਪੀæਆਈæ (2æ18 ਕਰੋੜ ਰੁਪਏ) 7ਵੇਂ ਸਥਾਨ ਉਤੇ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਭਾਜਪਾ ਨੂੰ 76æ85 ਕਰੋੜ ਰੁਪਏ 20 ਹਜ਼ਾਰ ਤੋਂ ਜ਼ਿਆਦਾ ਚੰਦੇ ਜ਼ਰੀਏ ਮਿਲਿਆ ਹੈ ਜੋ ਕੁਲ ਚੰਦੇ ਦਾ 14æ33 ਫੀਸਦੀ ਹੈ, ਉਥੇ ਹੀ ਕਾਂਗਰਸ ਨੂੰ 37æ22 ਕਰੋੜ ਰੁਪਏ ਇਸ ਅਣਪਛਾਤੇ ਸਰੋਤ ਦੇ ਜ਼ਰੀਏ ਮਿਲੇ ਹਨ।
__________________________________
ਸਿਆਸੀ ਲੀਡਰਾਂ ਦੀ ਜਾਇਦਾਦ ‘ਤੇ ਸਰਕਾਰੀ ਪਰਦਾ
ਨਵੀਂ ਦਿੱਲੀ: ਦੋ ਚੋਣਾਂ ਦੇ ਵਕਫੇ ਵਿਚ ਸਿਆਸੀ ਲੀਡਰਾਂ ਦੀ ਜਾਇਦਾਦ 500 ਫੀਸਦੀ ਵਧ ਗਈ ਪਰ ਕੇਂਦਰ ਸਰਕਾਰ ਇਸ ਨੂੰ ਬੇਪਰਦ ਨਹੀਂ ਹੋਣ ਦੇਣਾ ਚਾਹੁੰਦੀ। ਇਸ ਕਰ ਕੇ ਸੁਪਰੀਮ ਕੋਰਟ ਨੇ ਮੋਦੀ ਸਰਕਾਰ ਨੂੰ ਝਾੜ ਪਾਈ ਹੈ। ਕੋਰਟ ਨੇ ਸਰਕਾਰ ਨੂੰ ਇਹ ਵੀ ਨਿਰਦੇਸ਼ ਦਿੱਤੇ ਸਨ ਕਿ ਉਹ ਅਦਾਲਤ ਸਾਹਮਣੇ ਇਸ ਬਾਰੇ ਜ਼ਰੂਰੀ ਜਾਣਕਾਰੀ ਰੱਖੇਗੀ ਪਰ ਕੇਂਦਰ ਦੇ ਰੁਖ ਤੋਂ ਅਦਾਲਤ ਖਫਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਕਿ ਉਹ ਚੋਣ ਸੁਧਾਰਾਂ ਖਿਲਾਫ ਨਹੀਂ ਪਰ ਉਸ ਨੇ ਜ਼ਰੂਰੀ ਵੇਰਵਾ ਪੇਸ਼ ਨਹੀਂ ਕੀਤਾ ਹੈ। ਇਥੋਂ ਤੱਕ ਕਿ ਕੇਂਦਰੀ ਡਾਇਰੈਕਟ ਕਰ ਬੋਰਡ (ਸੀæਬੀæਡੀæਟੀæ) ਨੇ ਅਦਾਲਤ ਵਿਚ ਜੋ ਜਾਣਕਾਰੀ ਹਲਫਨਾਮੇ ਰਾਹੀਂ ਦਿੱਤੀ ਹੈ, ਉਹ ਅਧੂਰੀ ਹੈ। ਸੁਪਰੀਮ ਕੋਰਟ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲੇ ਦੌਰਾਨ ਉਮੀਦਵਾਰਾਂ ਦੀ ਆਮਦਨ ਦੇ ਸਰੋਤਾਂ ਬਾਰੇ ਖੁਲਾਸੇ ਦੀ ਮੰਗ ਕਰਨ ਵਾਲੇ ਪਟੀਸ਼ਨ ‘ਤੇ ਸੁਣਵਾਈ ਕਰ ਰਹੇ ਸਨ।
___________________________________
‘ਆਪ’ ਨੇ ਚੋਣ ਕਮਿਸ਼ਨ ਵੱਲ ਉਂਗਲ ਚੁੱਕੀ
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਨੂੰ ਬੇਨਾਮ ਸਰੋਤਾਂ ਤੋਂ ਮਿਲੇ 647 ਕਰੋੜ ਦੇ ਚੰਦੇ ਨੂੰ ਲੈ ਕੇ ਕੌਮੀ ਚੋਣ ਕਮਿਸ਼ਨ ਵੱਲੋਂ ਇਨ੍ਹਾਂ ਪਾਰਟੀਆਂ ਦੇ ਸਰੋਤਾਂ ਦੀ ਜਾਂਚ ਨਾ ਕਰਵਾਉਣ ਉਤੇ ਆਮ ਆਦਮੀ ਪਾਰਟੀ ਨੇ ਕਮਿਸ਼ਨ ਦੀ ਨਿਰਪੱਖਤਾ ਉਤੇ ਉਂਗਲ ਉਠਾਈ ਹੈ। ‘ਆਪ’ ਦੇ ਕੌਮੀ ਆਗੂ ਸੰਜੇ ਸਿੰਘ ਨੇ ਕਿਹਾ ਜਦੋਂ ਆਮ ਆਦਮੀ ਪਾਰਟੀ ਨੂੰ ਸਾਰੇ ਪਤਿਆਂ ਸਮੇਤ 2 ਕਰੋੜ ਦੇ ਚੰਦੇ ਦੇ ਚੈੱਕ ਮਿਲੇ ਸਨ ਤਾਂ ਕਾਂਗਰਸ ਤੇ ਭਾਜਪਾ ਦੋਵੇਂ ਹੀ ਚੋਣ ਕਮਿਸ਼ਨ ਕੋਲ ਪੁੱਜ ਗਈਆਂ ਸਨ। ਉਨ੍ਹਾਂ ਸਵਾਲ ਕੀਤਾ ਕਿ ਚੋਣ ਕਮਿਸ਼ਨ ਨੇ ਦੋਵਾਂ ਪਾਰਟੀਆਂ ਦੇ ਅਗਿਆਤ ਚੰਦੇ ਉਤੇ ਚੋਣ ਕਮਿਸ਼ਨ ਨੇ ਆਮਦਨ ਕਰ ਵਿਭਾਗ ਵੱਲੋਂ ਜਾਂਚ ਕਿਉਂ ਨਹੀਂ ਕਰਵਾਈ?