ਜੋ ਕਿਛੁ ਪਾਇਆ ਸੁ ਏਕਾ ਵਾਰ

ਬਲਜੀਤ ਬਾਸੀ
‘ਵਾਰ’ ਪੰਜਾਬੀ ਦਾ ਬਹੁਅਰਥਕ ਸ਼ਬਦ ਹੈ। ਇਸ ਦਾ ਇਕ ਰੁਪਾਂਤਰ ਜਾਂ ਕਹਿ ਲਵੋ ਭਿੰਨ ਉਚਾਰਣ ‘ਬਾਰ’ ਵੀ ਹੈ ਜੋ ਉਪ ਭਾਸ਼ਾਈ ਭਿੰਨਤਾ ਕਾਰਨ ਵੀ ਹੈ ਅਤੇ ਫਾਰਸੀ ਉਰਦੂ ਦੇ ਪ੍ਰਭਾਵ ਕਾਰਨ ਵੀ। ਇਸ ਸ਼ਬਦ ਦੇ ਕੁਝ ਹੋਰ ਰੁਪਾਂਤਰ ਵੀ ਹਨ ਪਰ ਉਨ੍ਹਾਂ ਦੀ ਗੱਲ ਵਿਚ ਵਿਚ ਹੁੰਦੀ ਰਹੇਗੀ। ਬਹੁਅਰਥਕ ਸ਼ਬਦ ਮੁੱਖ ਤੌਰ ‘ਤੇ ਦੋ ਤਰ੍ਹਾਂ ਦੇ ਹੁੰਦੇ ਹਨ। ਇਕ, ਜਿਨ੍ਹਾਂ ਦਾ ਮੁੱਢ ਜਾਂ ਮੂਲ ਇਕੋ ਹੁੰਦਾ ਹੈ ਪਰ ਸਮਾਂ ਪੈ ਕੇ ਅਰਥਾਂ ਵਿਚ ਵਿਸਥਾਰ ਹੋ ਗਿਆ ਹੁੰਦਾ ਹੈ।

ਦੂਜਾ, ਜਿਨ੍ਹਾਂ ਦਾ ਮੁੱਢ ਭਿੰਨ ਹੁੰਦਾ ਹੈ ਪਰ ਸਮਾਂ ਪਾ ਕੇ ਉਚਾਰਣ ਕਿਸੇ ਹੋਰ ਮੂਲ ਵਾਲੇ ਸ਼ਬਦ ਦੇ ਸਮਾਨ ਹੋ ਗਿਆ ਹੁੰਦਾ ਹੈ। ਕਈ ਵਾਰੀ ਕਿਸੇ ਹੋਰ ਭਾਸ਼ਾ ਤੋਂ ਉਧਾਰੇ ਲਏ ਸ਼ਬਦ ਦਾ ਰੂਪ ਵੀ ਕਿਸੇ ਹੋਰ ਸ਼ਬਦ ਨਾਲ ਸਮਾਨ ਹੋ ਸਕਦਾ ਹੈ, ਅਜਿਹੇ ਸ਼ਬਦਾਂ ਨੂੰ ਸਮਨਾਮ ਜਾਂ ਸਮਰੂਪਕ ਸ਼ਬਦ ਵੀ ਕਿਹਾ ਜਾਂਦਾ ਹੈ। ਮਿਸਾਲ ਵਜੋਂ ਤੀਰ: 1æ ਬਾਣ 2æ ਕਿਨਾਰਾ; ਬਾਲ: 1æ ਬੱਚਾ 2æ (ਅੰਗਰੇਜ਼ੀ ਵਲੋਂ) ਗੇਂਦ। ਵਾਰ ਸ਼ਬਦ ਦੋਨੋਂ ਕੋਟੀਆਂ ਵਿਚ ਆਉਂਦਾ ਹੈ।
ਪਹਿਲੀ ਕਿਸਮ ਦੇ ‘ਵਾਰ’ ਦੀ ਵਿਆਖਿਆ ਕਰਦੇ ਹਾਂ। ਵਾਰ ਸ਼ਬਦ ਦਾ ਮੁੱਖ ਅਰਥ ਦਫਾ, ਮਰਤਬਾ ਹੈ ਜਿਵੇਂ ‘ਤੈਨੂੰ ਕਿੰਨੀ ਵਾਰ ਕਿਹਾæææ’, ‘ਜੋ ਕਿਛੁ ਪਾਇਆ ਸੁ ਏਕਾ ਵਾਰ॥’ (ਗੁਰੂ ਨਾਨਕ)। ਕਿੰਨੀ ਵਾਰ ਦੇ ਅਰਥ ਵਿਚ ਵਾਰ ਵਾਰ, ਬਾਰ ਬਾਰ ਜਾਂ ਬਾਰੰਬਾਰ ਉਕਤੀਆਂ ਵੀ ਵਰਤੀਆਂ ਜਾਂਦੀਆਂ ਹਨ। ਕਹਾਵਤ ਹੈ, ਕਾਠ ਦੀ ਹਾਂਡੀ ਬਾਰ ਬਾਰ ਨਹੀਂ ਚੜ੍ਹਦੀ। ਇਸ ਦਾ ਅਗਲਾ ਅਰਥ ਹੈ, ਵਾਰੀ ਜੋ ਖੁਦ ਇਸ ਵਾਰ ਸ਼ਬਦ ਦਾ ਹੀ ਰੁਪਾਂਤਰ ਹੈ, “ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ॥” (ਗੁਰੂ ਅਰਜਨ ਦੇਵ)
‘ਹੁਣ ਤੇਰੀ ਵਾਰੀ ਹੈ।’ ‘ਵਾਰ ਵਾਰ’ ਤੇ ‘ਵਾਰੀ ਵਾਰੀ’ ਦੇ ਅਰਥਾਂ ਵਿਚ ਫਰਕ ਇਨ੍ਹਾਂ ਵਾਕਾਂ ਤੋਂ ਸਮਝਿਆ ਜਾ ਸਕਦਾ ਹੈ: ‘ਵਾਰ ਵਾਰ ਖੇਡੋ’ ਤੇ ‘ਵਾਰੀ ਵਾਰੀ ਖੇਡੋ।’ ਵਾਰ ਸ਼ਬਦ ਦਾ ਇਕ ਹੋਰ ਅਹਿਮ ਅਰਥ ਹੈ, ਦਿਨ ਜਾਂ ਰੋਜ਼, ‘ਬੌਂਦਲੇ ਹੋਏ ਬੰਦੇ ਨੂੰ ਤਿਥ-ਵਾਰ ਦਾ ਚੇਤਾ ਕਿੱਥੇ ਰਹਿੰਦੈ।’ ਇਹ ਆਮ ਤੌਰ ‘ਤੇ ਸਮਾਸੀ ਰੂਪ ਵਿਚ ਹੀ ਆਉਂਦਾ ਹੈ ਜਿਵੇਂ ਹਫਤੇ ਦੇ ਦਿਨਾਂ ਦੇ ਨਾਂਵਾਂ ਵਿਚ ਪਿਛੇਤਰ ਦੇ ਤੌਰ ‘ਤੇ-ਐਤਵਾਰ, ਸੋਮਵਾਰ, ਮੰਗਲਵਾਰ ਆਦਿ। ਇਥੇ ਸੂਰਜ ਜਾਂ ਕਿਸੇ ਗ੍ਰਹਿ ਅਧੀਨ ਵਾਰੀ ਸਿਰ ਆ ਰਹੇ ਦਿਨ ਤੋਂ ਭਾਵ ਹੈ। ਮਿਸਾਲ ਵਜੋਂ ਮੰਗਲਵਾਰ ਦਾ ਭਾਵ ਹੈ, ਮੰਗਲ ਗ੍ਰਹਿ ਦੀ ਵਾਰੀ ਦਾ ਦਿਨ। ‘ਵਾਰ ਐਤਵਾਰ’ ਦਾ ਅਰਥ ਹੈ ਸਨਿਚਰਵਾਰ ਅਤੇ ਐਤਵਾਰ। ਅੰਗਰੇਜ਼ੀ ਵੀਕਐਂਡ ਲਈ ਇਹ ਇਕ ਢੁਕਵਾਂ ਪੰਜਾਬੀ ਸ਼ਬਦ ਹੈ।
ਵਾਰ ਦਾ ਅਗਲਾ ਅਰਥ ਹੈ-ਓੜਕ, ਅੰਤ। “ਲੇਖੈ ਵਾਰ ਨ ਆਵਈ ਤੂੰ ਬਖਸਿ ਮਿਲਾਵਣਹਾਰੁ॥” (ਗੁਰੂ ਅਮਰਦਾਸ)। ਇਸ ਦਾ ਇਕ ਅਰਥ ਹੈ-(ਖਾਸ ਤੌਰ ‘ਤੇ ਨਿਸਚਿਤ) ਸਮਾਂ, ਵਕਤ, ਮੌਕਾ, ਅਵਸਰ, ਵੇਲਾ। “ਨਾਨਕ ਸਿਝਿ ਇਵੇਹਾ ਵਾਰ॥” (ਗੁਰੂ ਅਰਜਨ ਦੇਵ); “ਬਿਨਸਿ ਜਾਇ ਖਿਨ ਵਾਰ॥” (ਗੁਰੂ ਅਮਰਦਾਸ)। “ਬਾਰ ਅੰਤ ਕੀ ਹੋਇ ਸਹਾਇ॥” (ਗੁਰੂ ਤੇਗ ਬਹਾਦਰ)।
ਦੋ ਧਿਰਾਂ ਦੀ ਲੜਾਈ ਵਿਚ ਇਕ ਧਿਰ ਵਲੋਂ ਕੀਤਾ ਹਮਲਾ, ਪ੍ਰਹਾਰ ਜਾਂ ਚੋਟ ਨੂੰ ਵੀ ਵਾਰ ਕਿਹਾ ਜਾਂਦਾ ਹੈ, “ਕਰਲਿਹੁ ਵਾਰ ਪ੍ਰਥਮ ਬਲ ਧਰਕੈ॥”, ‘ਛੂ ਮੰਤਰ ਕੀ ਡਾਲੀ ਡਾਲੀ, ਆਪਣਾ ਵਾਰ ਨਾ ਜਾਏ ਖਾਲੀ।’ ‘ਵਾਰ ਖਾਲੀ ਜਾਣਾ’ ਮੁਹਾਵਰਾ ਵੀ ਹੈ। ਇੱਟਾਂ ਦੀ ਚਿਣਾਈ ਦੇ ਪ੍ਰਸੰਗ ਵਿਚ ਵਾਰ ਸ਼ਬਦ ਤੋਂ ਮੁਰਾਦ ਹੈ, ਰਦਾ।
ਵਾਰ ਸ਼ਬਦ ਦੇ ਉਪਰੋਕਤ ਅਰਥਾਂ ਤੋਂ ਨਤੀਜਾ ਕਢਿਆ ਜਾ ਸਕਦਾ ਹੈ ਕਿ ਸਭ ਵਿਚ ਦੁਹਰਾਉ, ਇਕ ਪਿਛੋਂ ਦੂਜੀ ਕ੍ਰਿਆ ਹੋਣ ਦਾ ਭਾਵ ਨਿਹਿਤ ਹੈ। ਇਸ ਅਰਥ ਵਿਚ ਵਾਰ ਸ਼ਬਦ ਪਿਛੇ ‘ਵ੍ਰਿ’ ਧਾਤੂ ਕੰਮ ਕਰ ਰਿਹਾ ਹੈ। ਇਸ ਧਾਤੂ ਵਿਚ ਹੋਰਨਾਂ ਤੋਂ ਇਲਾਵਾ ਘੇਰਨ, ਫੇਰਨ, ਲਪੇਟਣ, ਮੋੜਨ, ਘੁੰਮਣ, ਆਵਰਤਨ ਆਦਿ ਦਾ ਭਾਵ ਹੈ। ਅਜਿਹੇ ਭਾਵਾਂ ਤੋਂ ਹੀ ਦੁਹਰਾਉਣ ਦਾ ਅਰਥ ਵਿਕਸਿਤ ਹੁੰਦਾ ਹੈ। ਘੁਮਾਉ ਨਾਲ ਕੋਈ ਵਸਤੂ ਜਾਂ ਵਰਤਾਰਾ ਮੁੜ ਆਪਣੇ ਸਥਾਨ ‘ਤੇ ਆ ਜਾਂਦਾ ਹੈ। ਇਸ ਲਈ ਵਾਰ ਦਾ ਅਰਥ ਮੁੜ ਉਸੇ ਅਵਸਥਾ ਵਿਚ ਆਉਣ, ਚੱਕਰ ਕੱਟਣ ਦਾ ਹੈ। ਇੱਟਾਂ ਦਾ ਰਦਾ ਮੁੜ ਮੁੜ ਉਸੇ ਸਥਾਨ ਤੋਂ ਸ਼ੁਰੂ ਹੁੰਦਾ ਹੈ ਭਾਵੇਂ ਹਰ ਵਾਰ ਇਕ ਦਰਜਾ ਉਚਾ ਹੋ ਜਾਂਦਾ ਹੈ। ਕਾਲ ਜਾਂ ਸਮਾਂ ਇਕ ਅਜਿਹਾ ਵਰਤਾਰਾ ਹੈ ਜਿਸ ਨੂੰ ਦੁਹਰਾਉ ਦੇ ਤੌਰ ‘ਤੇ ਮਹਿਸੂਸ ਕੀਤਾ ਜਾਂਦਾ ਹੈ। ਵਾਰ ਵਾਰ ਉਹੀ ਰੁੱਤਾਂ ਆਉਂਦੀਆਂ ਹਨ, ਉਹੀ ਸਾਲ, ਮਹੀਨੇ, ਦਿਨ ਆਉਂਦੇ ਹਨ। ਇਸ ਲਈ ਹਫਤੇ ਦੇ ਦਿਨ ਲਈ ਵਾਰ ਸ਼ਬਦ ਰੂੜ ਹੋ ਗਿਆ ਹੈ।
ਲੜਾਈ ਦੇ ਹੀ ਪ੍ਰਸੰਗ ਵਿਚ ਵਾਰ ਦਾ ਇਕ ਅਰਥ ਉਹ ਕਾਵਿ ਹੈ ਜਿਸ ਵਿਚ ਕਿਸੇ ਜੰਗ ਵਿਚ ਦਿਖਾਈ ਗਈ ਵੀਰਤਾ ਦਾ ਬਿਰਤਾਂਤ ਹੋਵੇ। ਮਿਸਾਲ ਵਜੋਂ ਚੰਡੀ ਦੀ ਵਾਰ, ਨਜਾਬਤ ਦੀ ਵਾਰ। ‘ਮਹਾਨ ਕੋਸ਼’ ਅਨੁਸਾਰ ਵਾਰ ਸ਼ਬਦ ਦਾ ਅਰਥ “ਪੌੜੀ (ਨਿ:ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿਚ ਲਿਖਿਆ ਹੈ। ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- “ਵਾਰ ਸਲੋਕਾਂ ਨਾਲਿ।” ਇਸ ਥਾਂ “ਵਾਰ” ਸ਼ਬਦ ਪੌੜੀ ਅਰਥ ਵਿਚ ਹੈ।” ਗ਼ਸ਼ ਰਿਆਲ ਦਾ ਵਿਚਾਰ ਹੈ ਕਿ ਇਹ ਸ਼ਬਦ ਵਾਰਤਾ ਸ਼ਬਦ ਦਾ ਵਿਕਸਿਤ ਰੂਪ ਹੈ। ਕਵਿਤਾ ਵਿਚ ਸ਼ਬਦਾਂ, ਭਾਵਾਂ, ਤਾਲ, ਲੈਅ ਆਦਿ ਦਾ ਦੁਹਰਾਉ ਹੁੰਦਾ ਹੈ। ਜਿਵੇਂ ਅਸੀਂ ਦੇਖਿਆ ਹੈ, ਵਾਰ ਸ਼ਬਦ ਇਸ ਭਾਵ ਨੂੰ ਹੀ ਸਮੋਂਦਾ ਹੈ। ਸੋ, ਸੰਭਵ ਹੈ, ਵਾਰ ਸ਼ਬਦ ਵੀਰ-ਕਾਵਿ ਲਈ ਰੂੜ ਹੋ ਗਿਆ ਹੋਵੇ।
ਹਮਲਾ, ਪ੍ਰਹਾਰ ਦੇ ਅਰਥਾਂ ਵਿਚ ਵਾਰ ਤੋਂ ਮੁਰਾਦ ਹੈ-ਵਾਰੀ ਸਿਰ ਜਾਂ ਜਵਾਬੀ ਤੌਰ ‘ਤੇ ਮਾਰੀ ਸੱਟ। ਇਸ ਤਰ੍ਹਾਂ ਵਾਰ ਵਿਚ ਇਕ ਤਰ੍ਹਾਂ ਮੁਕਾਬਲੇ ਜਾਂ ਟਾਕਰੇ ਦਾ ਭਾਵ ਆ ਜਾਂਦਾ ਹੈ ਜੋ ਹੋਰ ਅੱਗੇ ਜਾ ਕੇ ਬਰਾਬਰ ਦੇ ਭਾਵ ਦੇਣ ਲਗਦਾ ਹੈ। ਵਾਰ ਕਰਨਾ ਨੂੰ ਅਸੀਂ ਬਰਾਬਰ ਮਾਰਿਆ ਵੀ ਕਹਿ ਸਕਦੇ ਹਾਂ। ਅੰਗਰੇਜ਼ੀ ਸ਼ਬਦ ਵਾਰ (ੱਅਰ) ਦਾ ਅਰਥ ਯੁੱਧ, ਜੰਗ ਜਾਂ ਲੜਾਈ ਹੈ। ਕਦੇ ਕਦਾਈਂ ਅਸੀਂ ਪੰਜਾਬੀ ਵੀ ਇਹ ਸ਼ਬਦ ਵਰਤ ਲੈਂਦੇ ਹਾਂ ਜਿਵੇਂ ‘ਵਰਲਡ ਵਾਰ’ ਵਿਚ। ਪਰ ਪੰਜਾਬੀ ਵਾਰ ਸ਼ਬਦ ਦੇ ਪਿਛੇ ਚਰਚਿਤ ਹਮਲਾ, ਪ੍ਰਹਾਰ ਆਦਿ ਵਾਲੇ ਅਰਥ ਤੋਂ ਇਸ ਨੂੰ ਸਮਾਨ ਧੁਨੀ ਦੇ ਆਧਾਰ ‘ਤੇ ਹੀ ਅੰਗਰੇਜ਼ੀ ੱਅਰ ਨਾਲ ਇਕੋ ਸ੍ਰੋਤ ਵਾਲੇ ਸ਼ਬਦ ਕਰਾਰ ਦੇਣਾ ਵੱਡੀ ਭੁੱਲ ਹੈ, ਜਿਵੇਂ ਗੁਰਬਾਣੀ ਵਿਦਵਾਨ ਹਰਭਜਨ ਸਿੰਘ ਦੇਹਰਾਦੂਨ ਨੇ ਕੀਤਾ ਹੈ। ਅਜਿਹਾ ਨਿਰਣਾ ਦੇਣ ਤੋਂ ਪਹਿਲਾਂ ਵਿਚਾਰ ਕਰਨਾ ਚਾਹੀਦਾ ਹੈ ਕਿ ਅੰਗਰੇਜ਼ੀ ਸ਼ਬਦ ਦਾ ਵੀ ਕੋਈ ਆਪਣਾ ਇਤਿਹਾਸ ਹੋ ਸਕਦਾ ਹੈ ਤੇ ਉਸ ਦਾ ਪੁਰਾਣਾ ਰੂਪ ਵਰਤਮਾਨ ਤੋਂ ਵੱਖਰਾ ਹੋ ਸਕਦਾ ਹੈ। ਪੁਰਾਣੀ ਅੰਗਰੇਜ਼ੀ ਵਿਚ ਇਸ ਸ਼ਬਦ ਦਾ ਰੂਪ ਸੀ ੱੇਰਰe ਜਾਂ ੱeਰe ਜੋ ਅੱਗੋਂ ਪੁਰਾਣੀ ਉਤਰੀ ਫਰਾਂਸੀਸੀ ਦੇ ਅਜਿਹੇ ਰੂਪ ਤੋਂ ਅਪਨਾਇਆ ਗਿਆ ਸੀ। ਇਹ ਸ਼ਬਦ ਹੋਰ ਅੱਗੋਂ ਇਕ ਜਰਮੈਨਿਕ ਭਾਸ਼ਾ ਫਰੈਂਕਿਸ਼ ਦੇ ਸ਼ਬਦ ੱeਰਰਅ ਤੋਂ ਲਿਆ ਗਿਆ ਹੈ ਜੋ ਅੰਤਮ ਤੌਰ ‘ਤੇ ਪ੍ਰਾਕ-ਜਰਮੈਨਿਕ ਮੂਲ ੱeਰਡ-ਅ- ਤੋਂ ਉਗਮਿਆ ਹੈ। ਪੁਰਾਣੀ ਫਰਾਂਸੀਸੀ ਨੇ ਇਹ ਸ਼ਬਦ ਘੁeਰਰe ਦੇ ਰੂਪ ਵਿਚ ਅਪਨਾਇਆ। ਆਧੁਨਿਕ ਫਰਾਂਸੀਸੀ ਵਿਚ ਵੀ ਇਹੋ ਰੂਪ ਹੈ। ਪੁਰਾਣੀ ਫਰਾਂਸੀਸੀ ਵਿਚ ਇਸ ਤੋਂ ਬਣੇ ਕੋਈ 200 ਦੇ ਕਰੀਬ ਸ਼ਬਦ ਹਨ। ਇਸ ਦਾ ਭਾਰੋਪੀ ਮੂਲ ੱeਰਸ ਕਲਪਿਆ ਗਿਆ ਹੈ ਜਿਸ ਵਿਚ ਮੁਢਲਾ ਭਾਵ ਗੜਬੜਾਉਣਾ, ਖਲਤ-ਮਲਤ ਕਰਨ ਦਾ ਹੈ। ਗੌਰਤਲਬ ਹੈ ਕਿ ਸਪੈਨਿਸ਼, ਪੁਰਤਗੀਜ਼ ਅਤੇ ਇਤਾਲਵੀ ਭਾਸ਼ਾਵਾਂ ਵਿਚ ਇਸ ਦਾ ਰੂਪ ਘੁeਰਰਅ ਜਿਹਾ ਹੀ ਹੈ। ਉਨ੍ਹੀਵੀਂ ਸਦੀ ਦੇ ਸ਼ੁਰੂ ਵਿਚ ਸਪੈਨਿਸ਼ ਤੋਂ ਅੰਗਰੇਜ਼ੀ ਵਿਚ ਦਾਖਲ ਹੋਏ ਸ਼ਬਦ ਗੁਰੀਲਾ ਵਿਚ ਸਪਸ਼ਟ ਤੌਰ ‘ਤੇ ਘੁeਰਰਅ ਝਲਕਦਾ ਹੈ। ਅੰਗਰੇਜ਼ੀ ਸ਼ਬਦ ੱੋਰਸe ਅਤੇ ੱੋਰਸਟ ਜੋ ਅੱਜ ਕਲ੍ਹ ਭਅਦ ਅਤੇ ਓਵਲਿ ਦੇ ਦੂਜੀ ਅਤੇ ਤੀਜੀ ਡਿਗਰੀ ਦੇ ਸ਼ਬਦ ਸਮਝੇ ਜਾਂਦੇ ਹਨ, ਅਸਲ ਵਿਚ ਇਸੇ ਮੂਲ ਤੋਂ ਉਪਜੇ ਹਨ।