ਜੋ ਜੋ ਬੀਜਿਆ ਹੁੰਦਾ ਏ ਆਪ ਹੱਥੀਂ, ਓਹੀਓ ਪੈਂਦਾ ਏ ਅੰਤ ਨੂੰ ਕੱਟਣਾ ਜੀ।
ਚੜ੍ਹਿਆ ਹੋਵੇ ਮੁਲੰਮਾ ਜੇ ਧੋਖਿਆਂ ਦਾ, ਹੁੰਦਾ ਕਦੇ ਨਾ ਕਦੇ ਤਾਂ ਲੱਥਣਾ ਜੀ।
ਗੁਲਛੱਰੇ ਉਡਾਉਂਦੇ ਨੂੰ ਦੇਖੀਏ ਨਾ, ਚਾਹੀਏ ਚੋਰ ਦਾ ਹਸ਼ਰ ਵੀ ਤੱਕਣਾ ਜੀ।
‘ਕੱਠੇ ਕਰੇ ਹਜੂਮ ਨਾ ਨਾਲ ਨਿਭਦੇ, ਪਾਪੀ ਰਹੇ ਅਖੀਰ ਨੂੰ ਸੱਖਣਾ ਜੀ।
ਸਿਰ ਨੂੰ ਚਿਰਾਂ ਤੋਂ ਚੜ੍ਹਦਾ ਜੋ ਆ ਰਿਹਾ ਸੀ, ਲਾ ਕੇ ਰੱਖ’ਤੀ ਕੁਫਰ ਦੀ ‘ਸੀਪ’ ਯਾਰੋ।
ਪਾ ਕੇ ਤੇਲ ਜਗਾਇਆ ਜਗਦੀਪ ਸਿੰਘ ਨੇ, ਬੁਝਦਾ ਹੋਇਆ ਇਨਸਾਫ ਦਾ ਦੀਪ ਯਾਰੋ!
