ਕਰੈਕਟਰ ਅਤੇ ਚਰਿੱਤਰ

ਬਲਜੀਤ ਬਾਸੀ
ਅੰਗਰੇਜ਼ੀ ਦੇ ਸ਼ਬਦ ਕਰੈਕਟਰ ਨੂੰ ਪੰਜਾਬੀ ਵਿਚ ਚਰਿੱਤਰ ਅਨੁਵਾਦਿਆ ਜਾਂਦਾ ਹੈ। ਧੁਨੀ ਅਤੇ ਅਰਥ ਪੱਖੋਂ ਮਿਲਦੇ-ਜੁਲਦੇ ਹੋਣ ਕਰਕੇ ਡਾæ ਹਰਭਜਨ ਸਿੰਘ ਦੇਹਰਾਦੂਨ ਸਮੇਤ ਕੁਝ ਵਿਦਵਾਨਾਂ ਦਾ ਮੱਤ ਹੈ ਕਿ ਦੋਨੋਂ ਸ਼ਬਦ ਸਜਾਤੀ ਅਰਥਾਤ ਇਕੋ ਸ੍ਰੋਤ ਤੋਂ ਉਪਜੇ ਹਨ। ਚਲੋ, ਪਹਿਲਾਂ ਕਰੈਕਟਰ ਦਾ ਕਰੈਕਟਰ ਪਰਖੀਏ।

ਅੰਗਰੇਜ਼ੀ ਕਰੈਕਟਰ ਨੂੰ ਅਸੀਂ ਪੰਜਾਬੀ ਵਿਚ ਮੁਖ ਤੌਰ ‘ਤੇ ਚਰਿੱਤਰ ਜਾਂ ਚਾਲ-ਚਲਨ ਦੇ ਅਰਥਾਂ ਵਜੋਂ ਜਾਣਦੇ ਵੀ ਹਾਂ ਤੇ ਆਮ ਤੌਰ ‘ਤੇ ਵਰਤਦੇ ਵੀ ਹਾਂ। ਮਿਸਾਲ ਵਜੋਂ ਸਕੂਲ ਛੱਡਣ ਵੇਲੇ ‘ਕਰੈਕਟਰ ਸਰਟੀਫਿਕੇਟ’ ਲਿਆ ਜਾਂਦਾ ਹੈ। ਕਿਸੇ ਦਾ ਲਿੰਗਕ ਪੱਖੋਂ ਮਾੜਾ ਚਰਿੱਤਰ ਹੋਵੇ ਤਾਂ ਉਸ ਨੂੰ ਅਸੀਂ ਚਰਿੱਤਰਹੀਣ ਕਹਿਣ ਦੀ ਥਾਂ ਬੋਲਚਾਲ ਵਿਚ ਕਰੈਕਟਰਲੈਸ ਕਹਿ ਦਿੰਦੇ ਹਾਂ।
ਸੱਚੀ ਗੱਲ ਤਾਂ ਇਹ ਹੈ ਕਿ ਅੰਗਰੇਜ਼ੀ ਵਿਚ ਕਰੈਕਟਰਲੈਸ ਸ਼ਬਦ ਇਨ੍ਹਾਂ ਅਰਥਾਂ ਵਿਚ ਵਰਤਿਆ ਹੀ ਨਹੀਂ ਜਾਂਦਾ। ਇਸ ਭਾਸ਼ਾ ਵਿਚ ਇਸ ਦੇ ਮੁਖ ਅਰਥ ਹਨ-ਆਮ ਜਿਹਾ, ਨੀਰਸ, ਫਿੱਕਾ, ਰੁੱਖਾ, ਨਕਸ਼ਹੀਣ, ਗੁਣਹੀਣ, ਬੇਜ਼ਮੀਰਾ। ਕਈ ਵਾਰੀ ਤਾਂ ਇਉਂ ਲਗਦਾ ਹੈ ਕਿ ਅਸੀਂ ਬਹੁਤੇ ਪ੍ਰਸੰਗਾਂ ਵਿਚ ਚਰਿੱਤਰ ਨਾਲੋਂ ਕਰੈਕਟਰ ਸ਼ਬਦ ਦੀ ਬਹੁਤੀ ਵਰਤੋਂ ਕਰਦੇ ਹਾਂ। ਅੰਗਰੇਜ਼ੀ ਵਿਚ ਇਸ ਦਾ ਮੁਖ ਅਰਥ ਮਨੁੱਖ ਦਾ ਚਾਲ-ਚਲਨ ਨਹੀਂ ਹੈ ਬਲਕਿ ਹੋਰ ਅਰਥ ਪਹਿਲਾਂ ਆਉਂਦੇ ਹਨ: ਕਾਸੇ ਦਾ ਮੁੱਖ ਸੁਭਾਅ, ਗੁਣ, ਸਿਫਤ, ਪ੍ਰਕ੍ਰਿਤੀ, ਲੱਛਣ, ਖਾਸੀਅਤ; ਵਿਸ਼ੇਸ਼ ਨਿਸ਼ਾਨ, ਲਿੰਗ, ਲਿਪੀ, ਅੱਖਰ; ਚਰਿੱਤਰ, ਚਾਲ-ਚਲਨ, (ਨਾਵਲ, ਨਾਟਕ, ਫਿਲਮ ਆਦਿ ਦਾ) ਪਾਤਰ, ਕਿਰਦਾਰ, ਮੌਜੀ ਬੰਦਾ ਆਦਿ। ਦੋ ਫਿਕਰਿਆਂ ਨਾਲ ਕੁਝ ਫਰਕ ਸਮਝ ਲਈਏ: ‘੍ਹe ਸਿ ਅ ਰeਅਲ ਚਹਅਰਅਚਟeਰ’ ਦਾ ਮਤਲਬ ਹੈ ਕਿ ਉਹ ਆਪਣੀ ਹੀ ਕਿਸਮ ਦਾ (ਸਨਕੀ ਜਾਂ ਮਨਮੌਜੀ) ਬੰਦਾ ਹੈ ਜਦ ਕਿ ‘੍ਹe ਹਅਸ ਰeਅਲ ਚਹਅਰਅਚਟeਰ’ ਤੋਂ ਭਾਵ ਹੈ ਕਿ ਉਹ ਸੱਚੇ ਸੁੱਚੇ ਚਰਿੱਤਰ ਵਾਲਾ ਹੈ। ਪੰਜਾਬੀ ਚਰਿੱਤਰ ਤੋਂ ਇਨ੍ਹਾਂ ਹੋਰ ਅਰਥਾਂ ਦਾ ਕੰਮ ਨਹੀਂ ਲਿਆ ਜਾ ਸਕਦਾ।
ਕਰੈਟਰ ਦੇ ਉਪਰੋਕਤ ਸਾਰੇ ਅਰਥਾਂ ਵਿਚ ਕਾਸੇ ਦੀ ਵਿਸ਼ੇਸ਼ਤਾ, ਖਾਸੀਅਤ ਆਦਿ ਦਾ ਭਾਵ ਸਪਸ਼ਟ ਨਿਹਿਤ ਹੈ। ਅਸਲ ਵਿਚ ਇਸ ਸ਼ਬਦ ਦਾ ਮੁਢ ਗਰੀਕ ਤੋਂ ਬੱਝਾ। ਗਰੀਕ ਭਾਸ਼ਾ ਦੇ ਇਸ ਸ਼ਬਦ ਨੂੰ ਰੋਮਨ ਅੱਖਰਾਂ ਵਿਚ ਕਹਅਰਅਕਟeਰ ਲਿਖਿਆ ਜਾ ਸਕਦਾ ਹੈ। ਪ੍ਰਾਚੀਨ ਵਿਚ ਇਸ ਦੇ ਸਹੀ ਉਚਾਰਣ ਬਾਰੇ ਨਿਸਚੇ ਨਾਲ ਨਹੀਂ ਕਿਹਾ ਜਾ ਸਕਦਾ। ਹਾਂ, ਅੱਜ ਕਲ੍ਹ ਇਸ ਨੂੰ ਖਰਕਤੀਰਾ ਜਿਹਾ ਉਚਾਰਿਆ ਜਾਂਦਾ ਹੈ। ਉਦੋਂ ਗਰੀਕ ਵਿਚ ਇਸ ਦਾ ਅਰਥ ਸੀ-ਨਿਸ਼ਾਨ, ਚਿੰਨ੍ਹ ਅਰਥਾਤ ਕਾਸੇ ਦਾ ਵਿਸ਼ੇਸ਼ ਗੁਣ ਜਾਂ ਪਛਾਣ। ਇਹ ਸ਼ਬਦ ਲਾਤੀਨੀ ਅਤੇ ਫਰਾਂਸੀਸੀ ਰਾਹੀਂ ਅੰਗਰੇਜ਼ੀ ਵਿਚ ਕੋਈ 15ਵੀਂ ਸਦੀ ਦੇ ਅੱਧ ਵਿਚ ਪ੍ਰਵੇਸ਼ ਹੋਇਆ। ਇਨ੍ਹਾਂ ਭਾਸ਼ਾਵਾਂ ਰਾਹੀਂ ਅੰਗਰੇਜ਼ੀ ਵਿਚ ਪੁੱਜਦੇ ਹੋਏ ਇਸ ਨੇ ਕਈ ਲਾਖਣਿਕ ਅਤੇ ਵਿਸ਼ੇਸ਼ ਅਰਥ ਗ੍ਰਹਿਣ ਕਰਦਿਆਂ ਖੂਬ ਸੈਮਾਂਟਿਕ ਪਸਾਰਾ ਕੀਤਾ। ਗਰੀਕ ਭਾਸ਼ਾ ਵਿਚ ਇਹ ਸ਼ਬਦ ਛਹਅਰਅਸਸeਨਿ ਸ਼ਬਦ ਤੋਂ ਬਣਿਆ ਜਿਸ ਦਾ ਅਰਥ ਸੀ-ਚੰਡਣਾ, ਤਿੱਖਾ ਕਰਨਾ, ਖੁਣਨਾ, ਝਿਰੀ ਪਾਉਣਾ। ਗੌਰਤਲਬ ਹੈ ਕਿ ਪ੍ਰਾਚੀਨ ਵਿਚ ਬੰਧਕ ਗੁਲਾਮਾਂ ਨੂੰ ਪਛਾਣਨ ਲਈ ਉਨ੍ਹਾਂ ਦੇ ਮੱਥੇ ਉਤੇ ਘੋੜੇ ਦਾ ਚਿੱਤਰ ਖੁਣ ਦਿੱਤਾ ਜਾਂਦਾ ਸੀ। ਇਸ ਸ਼ਬਦ ਦੇ ਏਹੀ ਖੁਣਨ, ਦਾਗਣ, ਨਿਸ਼ਾਨ ਲਾਉਣ ਵਾਲੇ ਅਰਥਾਂ ਤੋਂ ਅੱਜ ਇਸ ਦੇ ਅਰਥ ਲਿਪੀ, ਅੱਖਰ, ਹਰਫ ਆਦਿ ਦੇ ਲਏ ਜਾਂਦੇ ਹਨ। ਜਾਦੂ-ਟੂਣੇ ਦੇ ਵਿਸ਼ੇਸ਼ ਚਿੰਨਾਂ ਜਾਂ ਆਕ੍ਰਿਤੀਆਂ ਲਈ ਵੀ ਇਹ ਸ਼ਬਦ ਵਰਤਿਆ ਜਾਂਦਾ ਸੀ।
ਇਸ ਸ਼ਬਦ ਦਾ ਪਿਛੋਕੜ ਹੈ ਖਹਅਰਅਣ ਜਿਸ ਦਾ ਅਰਥ ਹੈ-ਨੁਕੀਲੀ ਕੀਲੀ, ਖੁੰਡੀ, ਗੁੱਲੀ ਜੋ ਖੁਣਨ ਜਾਂ ਲਿਖਣ ਦੇ ਕੰਮ ਆਉਂਦੀ ਹੈ। ਅਸੀਂ ਇਸ ਨੂੰ ਕਲਮ ਵੀ ਕਹਿ ਸਕਦੇ ਹਾਂ। ਧਿਆਨਯੋਗ ਹੈ ਕਿ ਅੰਗਰੇਜ਼ੀ ਸਟਾਈਲ ਵਿਚ ਮੁਢਲੇ ਅਰਥ ਕਲਮ, ਬੁਰਸ਼ ਦੇ ਹਨ, ਅੱਜ ਵਿਕਾਸ ਕਰਕੇ ਇਹ ਸ਼ਬਦ ਵਿਸ਼ੇਸ਼ ਗੁਣ, ਸ਼ੈਲੀ ਦੇ ਅਰਥਾਂ ਦਾ ਧਾਰਨੀ ਬਣ ਗਿਆ ਹੈ। ਲਿਥੂਏਨੀਅਨ ਵਿਚ ਖਹਅਰਅਣ ਦਾ ਸਜਾਤੀ ਸ਼ਬਦ ਢeਰਟ ਿਲਭਿਆ ਗਿਆ ਹੈ ਜਿਸ ਦਾ ਅਰਥ ਇਹੋ ਹੁੰਦਾ ਹੈ। ਇਸ ਦਾ ਭਾਰੋਪੀ ਮੂਲ ਘਹeਰ ਦੱਸਿਆ ਜਾਂਦਾ ਹੈ ਜਿਸ ਵਿਚ ਕੱਟਣ ਦੇ ਭਾਵ ਹਨ। ਮੈਂ ਇਸ ਦੀ ਹੋਰ ਖੋਜ ਨਹੀਂ ਕਰ ਸਕਿਆ।
ਕਿਸੇ ਚੀਜ਼ ਦੀ ਖਾਸੀਅਤ ਪ੍ਰਗਟਾਉਂਦੇ ਨਿਵੇਕਲੇ ਚਿੰਨ੍ਹ ਜਾਂ ਲੱਛਣ ਤੋਂ ਇਸ ਵਿਚ ਵਿਸ਼ੇਸ਼ਤਾ, ਖਾਸੀਅਤ, ਵਿਲੱਖਣਤਾ, ਗੁਣ ਦੇ ਅਰਥ ਪ੍ਰਗਟ ਹੋਏ। ਪਰ ਸਮਝਣ ਵਾਲੀ ਗੱਲ ਹੈ ਕਿ ਕਰੈਕਟਰ ਸ਼ਬਦ ਵਿਚ ਆਮ ਤੌਰ ‘ਤੇ ਕਿਸੇ ਵਿਅਕਤੀ ਜਾਂ ਵਸਤੂ ਦੇ ਭੌਤਿਕ ਗੁਣ ਦੀ ਵਿਸ਼ੇਸ਼ਤਾ ਵੱਲ ਸੰਕੇਤ ਨਹੀਂ ਬਲਕਿ ਅੰਤਰੀਵ ਗੁਣ ਜਾਂ ਖੂਬੀ ਵੱਲ ਹੈ। ਮਿਸਾਲ ਵਜੋਂ ਕੋਈ ਵਿਅਕਤੀ ਲੰਗੜਾ ਜਾਂ ਬੌਣਾ ਹੈ ਤਾਂ ਇਹ ਇਸ ਦਾ ਕਰੈਕਟਰ ਨਹੀਂ। ਵਿਸ਼ੇਸ਼ਤਾ, ਖੂਬੀ, ਖਾਸੀਅਤ ਜਾਂ ਪਛਾਣ ਚਿੰਨ੍ਹ ਦੇ ਭਾਵ ਤੋਂ ਅੱਗੇ ਵਧਦਿਆਂ ਇਸ ਨੇ ਆਮ ਅਰਥ ਗ੍ਰਹਿਣ ਕਰ ਲਿਆ, ‘ਕਿਸੇ ਵਿਅਕਤੀ ਵਸਤੂ ਦੇ ਸਮੁੱਚੇ ਵਿਸ਼ੇਸ਼ ਗੁਣ ਅਰਥਾਤ ਸੁਭਾਅ, ਪ੍ਰਕ੍ਰਿਤੀ’। ਸਤ੍ਹਾਰਵੀਂ ਸਦੀ ਦੇ ਪਹਿਲੇ ਅੱਧ ਵਿਚ ਆ ਕੇ ਹੀ ਇਸ ਸ਼ਬਦ ਵਿਚ ਮਨੁੱਖ ਦੇ ਨੈਤਿਕ ਗੁਣਾਂ ਦਾ ਭਾਵ ਸਮੋਇਆ ਜਿਸ ਨੂੰ ਅਸੀਂ ਪੰਜਾਬੀ ਵਿਚ ਚਰਿੱਤਰ, ਚਾਲ-ਚਲਨ ਜਾਂ ਆਚਰਣ ਕਹਿੰਦੇ ਹਾਂ। ਇਸ ਤੋਂ ਸੌ ਸਾਲ ਬਾਅਦ ਇਸ ਵਿਚ ਮੌਜੀ ਆਦਮੀ ਦੇ ਅਰਥ ਆਏ।
ਸ਼ਬਦਾਂ ਵਿਚ ਅਰਥ ਦੇ ਪੱਖੋਂ ਖਾਸ ਤੋਂ ਆਮ ਵੱਲ ਵਿਸਤ੍ਰਿਤ ਹੋਣ ਅਤੇ ਆਮ ਤੋਂ ਖਾਸ ਵੱਲ ਸੰਕੁਚਿਤ ਹੋਣ ਦੀ ਪ੍ਰਵ੍ਰਿਤੀ ਹੁੰਦੀ ਹੈ। ਅਠਾਰਵੀਂ ਸਦੀ ਵਿਚ ਨਾਟਕ ਜਾਂ ਗਲਪ ਦੇ ਪਾਤਰ ਲਈ ਵੀ ਇਹ ਸ਼ਬਦ ਵਰਤਿਆ ਜਾਣ ਲੱਗਾ ਅਰਥਾਤ ਕਿਸੇ ਵਿਅਕਤੀ ਦੇ ਵਿਸ਼ੇਸ਼ ਗੁਣ ਨਿਭਾਉਣ ਵਾਲਾ ਵਿਅਕਤੀ। ਸਾਹਿਤ ਵਿਚ ਰੁਚੀ ਰੱਖਣ ਵਾਲੇ ਪਾਠਕ ਨੋਟ ਕਰਨ ਕਿ ਛਹਅਰਅਚਟeਰਡਿਅਟਿਨ ਲਈ ਪੰਜਾਬੀ ਸ਼ਬਦ ਪਾਤਰ-ਚਿੱਤਰਣ ਘੜਿਆ ਗਿਆ ਹੈ ਜਦ ਕਿ ਹਿੰਦੀ ਵਿਚ ਚਰਿੱਤਰ-ਚਿਤਰਣ ਹੈ। ਇਸ ਤਰ੍ਹਾਂ ਇਸ ਸ਼ਬਦ ਦੇ ਵਿਭਿੰਨ ਅਜੋਕੇ ਅਰਥਾਂ ਨੇ ਇਸ ਦੇ ਮੁਢਲੇ ਅਰਥ ਨੂੰ ਇਕ ਤਰ੍ਹਾਂ ਦੱਬ ਘੁਟ ਹੀ ਲਿਆ ਹੈ। ਸਪੱਸ਼ਟ ਹੈ ਕਿ ਕਰੈਕਟਰ ਸ਼ਬਦ ਨੂੰ ਚਰਿੱਤਰ ਵਾਲੇ ਅਰਥ ਗ੍ਰਹਿਣ ਕਰਨ ਵਿਚ ਚੋਖਾ ਸਮਾਂ ਲੱਗਾ।
ਕੀ ਪੰਜਾਬੀ ਜਾਂ ਹੋਰ ਭਾਰਤੀ ਭਾਸ਼ਾਵਾਂ ਦਾ ਸ਼ਬਦ ਚਰਿੱਤਰ ਇਹੋ ਕਰੈਕਟਰ ਹੈ? ਜੇ ਇਹੋ ਹੈ ਤਾਂ ਫਿਰ ਕੀ ਇਹ ਗਰੀਕ ਸ਼ਬਦ ਦਾ ਸਜਾਤੀ ਹੈ ਜਾਂ ਗਰੀਕ ਤੋਂ ਸਾਡੀਆਂ ਭਾਸ਼ਾਵਾਂ ਵਿਚ ਦਾਖਲ ਹੋਇਆ? ਜਾਂ ਤੀਜੀ ਸੰਭਾਵਨਾ ਹੈ ਕਿ ਅੰਗਰੇਜ਼ੀ ਰਾਜ ਸਮੇਂ ਇਹ ਸਿੱਧਾ ਸਾਡੀਆਂ ਭਾਸ਼ਾਵਾਂ ਵਿਚ ਚਰਿੱਤਰ ਵਜੋਂ ਆ ਘੁਸਿਆ। ਖੈਰ! ਇਹ ਸਾਰੀਆਂ ਸੰਭਾਵਨਾਵਾਂ ਰੱਦ ਹਨ ਕਿਉਂਕਿ ਇਸ ਸ਼ਬਦ ਦਾ ਚਰਿੱਤਰ ਸ਼ਬਦ ਨਾਲ ਸਜਾਤੀ ਜਾਂ ਮਾਂਗਵਾਂ ਹੋਣ ਦਾ ਕੋਈ ਸਬੰਧ ਨਹੀਂ ਹੈ। ਚਰਿੱਤਰ ਸੁਤੰਤਰ ਤੌਰ ‘ਤੇ ‘ਦੇਸੀ’ ਸ਼ਬਦ ਹੈ, ਇਸ ਦੇ ਕਿਸੇ ਵੀ ਅੰਸ਼ ਦਾ ਕਰੈਕਟਰ ਸ਼ਬਦ ਨਾਲ ਕੋਈ ਸਜਾਤੀ ਜੋੜ ਨਹੀਂ ਬੈਠਦਾ। ਚਰਿੱਤਰ ਸ਼ਬਦ ਸੰਸਕ੍ਰਿਤ ਵਿਚ ਮੌਜੂਦ ਹੈ।
ਆਪਟੇ ਦੇ ਸੰਸਕ੍ਰਿਤ ਕੋਸ਼ ਵਿਚ ਚਾਰਿਤ੍ਰਮ ਸ਼ਬਦ ਹੈ ਜਿਸ ਦੇ ਅਰਥ ਹਨ-ਵਤੀਰਾ, ਵਰਤਾਉ, ਆਚਾਰ; ਸਦਾਚਾਰ, ਸਦਗੁਣ, ਪ੍ਰਤਿਸ਼ਠਾ, ਪੈਂਠ। ਇਸ ਦਾ ਇਕ ਗੌਲਣਯੋਗ ਅਰਥ ਇਸਤਰੀ ਦੇ ਪ੍ਰਸੰਗ ਵਿਚ ਹੈ ਅਰਥਾਤ (ਲੈਂਗਿਕ) ਪਵਿੱਤਰਤਾ, ਅਛੂਤਤਾ, ਸਤੀਤਵ, ਅਸਮਤ, ਪਾਕੀਜ਼ਗੀ, ਸ਼ੀਲਤਾ, ਇਸਤਰੀ-ਧਰਮ ਆਦਿ। ਭਾਰਤੀ ਸੰਸਕ੍ਰਿਤੀ ਵਿਚ ਇਸਤਰੀ ਤੋਂ ਸਤੀ ਸਵਿਤਰੀ ਹੋਣ ਦੀ ਆਸ ਕੀਤੀ ਜਾਂਦੀ ਹੈ। ਹੋਰ ਤਾਂ ਹੋਰ ਇਸ ਗੁਣ ਦਾ ਰਖਵਾਲਾ ਇਕ ਦੇਵਤਾ ਵੀ ਹੈ, ਚਾਰਿਤ੍ਰਮ ਦੇਵਤਾ। ਇਸੇ ਕਰਕੇ ਚਰਿੱਤਰ ਜਿਸ ਦਾ ਇਕ ਰੁਪਾਂਤਰ ਚਲਿੱਤਰ ਵੀ ਹੈ, ਔਰਤਾਂ ਦੇ ਪ੍ਰਸੰਗ ਵਿਚ ਛਲ ਕਪਟ ਜਿਹੇ ਨਿਖੇਧਾਤਮਕ ਭਾਵ ਗ੍ਰਹਿਣ ਕਰ ਗਿਆ। ਪੁਰਾਣੇ ਗ੍ਰੰਥਾਂ ਵਿਚ 360 ਤ੍ਰਿਆ ਚਲਿੱਤਰ ਦੱਸੇ ਜਾਂਦੇ ਹਨ।
ਸੰਸਕ੍ਰਿਤ ਵਿਚ ਚਰਿਤਰ ਸ਼ਬਦ ਵੀ ਮੌਜੂਦ ਹੈ ਜਿਸ ਦਾ ਮੁੱਖ ਅਰਥ ਪੈਰ, ਲੱਤ ਹੈ। ਮੋਨੀਅਰ-ਵਿਲੀਅਮਜ਼ ਅਨੁਸਾਰ ਪਾਣਿਨੀ ਨੇ ਇਹ ਸ਼ਬਦ ਵਰਤਿਆ ਹੈ। ‘ਮਹਾਨ ਕੋਸ਼’ ਨੇ ਇਸ ਦੇ ਅਰਥ ਪਿਆਦਾ, ਪੈਦਲ ਵੀ ਦਿੱਤੇ ਹਨ। ਅਸਲ ਵਿਚ ਇਥੋਂ ਹੀ ਇਸ ਚਰਿੱਤਰ ਸ਼ਬਦ ਦਾ ਅਰਥ-ਵਿਕਾਸ ਹੁੰਦਾ ਹੈ। ਅਸੀਂ ਪੈਰ ਦੇ ਅਰਥਾਂ ਵਿਚ ਚਰਣ ਸ਼ਬਦ ਜਾਣਦੇ ਹਾਂ। ਫਿਰ ਇਸ ਵਿਚ ਚੱਲਣ, ਫਿਰਨ, ਘੁੰਮਣ, ਵਰਤਾਉ ਕਰਨ, ਕਾਰਨਾਮੇ ਆਦਿ ਦੇ ਅਰਥ ਵਿਕਸਿਤ ਹੁੰਦੇ ਹਨ। ਫਿਰ ਪ੍ਰਕ੍ਰਿਤੀ, ਸੁਭਾਅ ਦੇ। ਇਕ ਹੋਰ ਅਹਿਮ ਅਰਥ ਹੈ-ਰਵਾਇਤੀ ਨਿਯਮ, ਰੀਤੀ। ਇਸ ਸ਼ਬਦ ਪਿਛੇ ḔਚਰḔ ਧਾਤੂ ਕੰਮ ਕਰ ਰਿਹਾ ਹੈ ਜਿਸ ਵਿਚ ਚੱਲਣ, ਤੁਰਨ, ਫਿਰਨ, ਘੁੰਮਣ ਦੇ ਭਾਵ ਹਨ। ਚਰਣ (ਪੈਰ) ਚੱਲਣ ਦਾ ਅੰਗ ਹੀ ਹੈ। ਖੁਦ ਚੱਲਣਾ ਅਤੇ ਚਰਨਾ ਸ਼ਬਦ ਇਸ ਤੋਂ ਬਣੇ। ਇਸ ਧਾਤੂ ਤੋਂ ਬੇਸ਼ੁਮਾਰ ਸ਼ਬਦਾਂ ਦਾ ਨਿਰਮਾਣ ਹੋਇਆ ਹੈ ਜਿਨ੍ਹਾਂ ਦੀ ਚਰਚਾ ਫਿਰ ਕਦੇ ਕਰਾਂਗੇ। ਚਾਲ-ਚਲਨ, ਚਰਿੱਤਰ, ਚਰਿਤ, ਆਚਰਣ ਸ਼ਬਦ ਇਸੇ ਤੋਂ ਬਣੇ। ਇਥੇ ਚੱਲਣ ਤੋਂ ਭਾਵ ਹੈ-ਸਮਾਜ ਵਿਚ ਵਿਚਰਨਾ ਜੋ ਖੁਦ ਇਸ ਧਾਤੂ ਦੀ ਪੈਦਾਵਾਰ ਹੈ: ਵਿ+ਚਰ। ਆਦਮੀ ਸਮਾਜ ਵਿਚ ਜਿਸ ਤਰ੍ਹਾਂ ਵਿਚਰਦਾ ਹੈ, ਉਹੀ ਉਸ ਦਾ ਚਰਿੱਤਰ ਆਦਿ ਹੁੰਦਾ ਹੈ।
‘ਚਰਿਤ’ ਦਾ ਸ਼ਾਬਦਿਕ ਅਰਥ ਹੈ, ਘੁੰਮਿਆ-ਫਿਰਿਆ ਤੇ ਵਿਸਤ੍ਰਿਤ ਅਰਥ ਕਿਰਿਆ, ਕੌਤਕ, ਕਾਰਨਾਮਾ, ਬਿਰਤਾਂਤ ਜੋ ਨਾਇਕ ਦੇ ਬਹੁਤ ਘੁੰਮਣ ਫਿਰਨ ਅਤੇ ਅਨੁਭਵੀ ਹੋਣ ਵੱਲ ਸੰਕੇਤ ਕਰਦਾ ਹੈ। ਤੁਲਸੀ ਦਾਸ ਦੀ ‘ਰਾਮਚਰਿਤਮਾਨਸ’ ਵਿਚਲੇ ਚਰਿਤ ਦਾ ਇਹੋ ਆਸ਼ਾ ਹੈ। ਗੁਰੂ ਅਰਜਨ ਦੇਵ ਜੀ ਦੀ ਬਾਣੀ ਦੀਆਂ ਤੁਕਾਂ ਹਨ, Ḕਅਪਨੇ ਚਰਿਤ ਪ੍ਰਭਿ ਆਪਿ ਬਨਾਏ॥’ ਅਤੇ ‘ਏਕ ਨਿਮਖ ਓਪਾਇ ਸਮਾਵੈ ਦੇਖਿ ਚਰਿਤ ਮਨ ਮੋਹੰ॥’ ਚਰ ਸ਼ਬਦ ਭਾਰੋਪੀ ਖਾਸੇ ਦਾ ਹੈ ਜਿਸ ਦਾ ਮੂਲ ਖੱeਲ ਕਲਪਿਆ ਗਿਆ ਹੈ। ਇਸ ਵਿਚ ਘੁੰਮਣਾ ਫਿਰਨਾ, ਵਸਣਾ ਆਦਿ ਦੇ ਭਾਵ ਹਨ। ਇਸ ਕਵੈਲ ਦਾ ਹਿੰਦ-ਯੂਰਪੀ ਭਾਸ਼ਾਵਾਂ ਵਿਚ ਖੂਬ ਪਸਾਰਾ ਹੈ ਪਰ ਇਸ ਵਿਚ ਫਿਰ ਕਦੇ ਛਾਲ ਮਾਰਾਂਗੇ। ਹਾਲ ਦੀ ਘੜੀ ਏਨਾ ਦੱਸ ਦੇਈਏ ਕਿ ਕਈ ਵਿਦਵਾਨਾਂ ਅਨੁਸਾਰ ਨਿਖੜੇ ਨਿਖੜੇ ਜਾਪਦੇ ਬਾਈਸਿਕਲ, ਰਿਕਸ਼ਾ, ਚੱਕਰ, ਕਲੋਨੀ, ਪੁਲੀ, ਤਲਿਸਮਾ, ਕਲਚਰ, ਕਾਲਰ, ਚੱਜ ਸ਼ਬਦ ਇਸ ਦੀ ਲਪੇਟ ਵਿਚ ਹਨ। ਮੈਂ ਐਵੇਂ ਨਹੀਂ ਚਾਰ ਰਿਹਾ, ਵਿਦਵਾਨਾਂ ਨੇ ਖੋਜਾਂ ਕਰਕੇ ਸਿੱਟੇ ਕਢੇ ਹਨ।
ਉਪਰੋਕਤ ਚਰਚਾ ਤੋਂ ਸਪੱਸ਼ਟ ਹੈ ਕਿ ਕਰੈਕਟਰ ਅਤੇ ਚਰਿੱਤਰ ਸ਼ਬਦ ਬਿਲਕੁਲ ਵੱਖੋ ਵੱਖਰੇ ਧਾਤੂਆਂ ਤੋਂ ਉਪਜੇ ਹਨ, ਦੋਨੋਂ ਇਕ ਦੂਜੇ ਤੋਂ ਸੁਤੰਤਰ ਤੌਰ ‘ਤੇ ਵਿਕਸਿਤ ਹੋਏ ਹਨ ਪਰ ਸਮਾਂ ਪਾ ਕੇ ਦੋਨਾਂ ਨੇ ਕੁਝ ਸਮਾਨ ਪਰ ਅਨੇਕਾਂ ਵੱਖਰੇ ਅਰਥ ਧਾਰਨ ਕਰ ਲਏ। ਵਿਉਤਪਤੀ ਦੇ ਪੱਖ ਤੋਂ ਦੋਨਾਂ ਦਾ ਕੋਈ ਮੇਲ ਨਹੀਂ, ਕੇਵਲ ਧੁਨੀ ਸਮਾਨਤਾ ਕਾਰਨ ਸਜਾਤੀ ਹੋਣ ਦੀ ਭ੍ਰਾਂਤੀ ਪੈਦਾ ਹੋਈ ਹੈ।