ਅੱਤ ਤੇ ਖੁਦਾ ਦਾ ਵੈਰ

ਆਮ ਲੋਕਾਂ ਲਈ ਕਾਨੂੰਨ-ਕਾਇਦੇ, ਡੇਰਾ ਸਭ ਦੀਆਂ ਫੱਕੀਆਂ ਉਡਾਈ ਜਾਂਦਾ।
ਅੱਗੇ ਲਾ ਕੇ ਆਪਣੇ ਚੇਲਿਆਂ ਨੂੰ, ਘੱਟਾ ਅੱਖੀਂ ਸਰਕਾਰ ਦੇ ਪਾਈ ਜਾਂਦਾ।
ਵੋਟਾਂ ਖਾਤਰ ਨੇਤਾ ਜਦ ਲਾਉਣ ਗੇੜੇ, ਸ਼ਰਤਾਂ ਲਾ ਕੇ ਧੂਣੀ ਰਮਾਈ ਜਾਂਦਾ।
ਗੱਲ ਲੱਖਾਂ ਦੀ ਇਕੋ ਸੁਣਾ ਦੇਈਏ, ਜਦੋਂ ਵਕਤ ਸੁਵੱਲੜੇ ਆਂਵਦੇ ਨੇ,
ਹਾਂਡੀ ਕਾਠ ਦੀ ਹਰ ਵਾਰ ਨਹੀਂ ਚੜ੍ਹਦੀ, ਸਾਡੇ ਪੁਰਖੇ ਇਹੀ ਫਰਮਾਂਵਦੇ ਨੇ।
ਅੱਤ ਅਤੇ ਖੁਦਾ ਦਾ ਵੈਰ ਹੁੰਦਾ, ਲੋਕ ਕਵੀ ਵੀ ਨਿੱਤ ਪਏ ਗਾਂਵਦੇ ਨੇ।