ਸਿਹਤ ਸਹੂਲਤਾਂ ‘ਚ ਹਰਿਆਣਾ ਤੇ ਹਿਮਾਚਲ ਨੇ ਪੰਜਾਬ ਨੂੰ ਪਾਈ ਮਾਤ

ਚੰਡੀਗੜ੍ਹ: ਪੰਜਾਬ ਨਾਲੋਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਾ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਅਨੁਸਾਰ ਪੰਜਾਬ ਵਿਚ ਡਾਕਟਰਾਂ ਦੀ ਗਿਣਤੀ ਲੋੜ ਨਾਲੋਂ ਨੌਂ ਗੁਣਾ ਘੱਟ ਹੈ। ਸੂਬੇ ਵਿਚ 8910 ਮਰੀਜ਼ਾਂ ਪਿੱਛੇ ਇਕ ਡਾਕਟਰ ਹੈ, ਜਦੋਂਕਿ ਵਿਸ਼ਵ ਸਿਹਤ ਸੰਸਥਾ ਵੱਲੋਂ ਹਜ਼ਾਰ ਮਰੀਜ਼ਾਂ ਪਿੱਛੇ ਇਕ ਡਾਕਟਰ ਦਾ ਅਨੁਪਾਤ ਮਿਥਿਆ ਗਿਆ ਹੈ।
ਕੇਂਦਰੀ ਸਿਹਤ ਮੰਤਰਾਲੇ ਦੇ ਸੈਂਟਰਲ ਬਿਊਰੋ ਆਫ ਹੈਲਥ ਇੰਟੈਲੀਜੈਂਸ ਵੱਲੋਂ ਇਹ ਸਰਵੇਖਣ ਜਨਵਰੀ ਵਿਚ ਕੀਤਾ ਗਿਆ ਸੀ।

ਰਿਪੋਰਟ ਮੁਤਾਬਕ ਪੰਜਾਬ ਸਰਕਾਰ ਪ੍ਰਤੀ ਮਰੀਜ਼ 1001 ਰੁਪਏ ਸਾਲਾਨਾ ਖਰਚ ਕਰ ਰਹੀ ਹੈ, ਜਦੋਂਕਿ ਹਰਿਆਣਾ 1055 ਰੁਪਏ ਅਤੇ ਹਿਮਾਚਲ ਪ੍ਰਦੇਸ਼ 2228 ਰੁਪਏ ਪ੍ਰਤੀ ਮਰੀਜ਼ ਸਾਲਾਨਾ ਖਰਚ ਕਰ ਰਹੇ ਹਨ। ਸੂਬੇ ਵਿਚ ਡੈਂਟਲ ਸਰਜਨਾਂ ਦੀ ਗਿਣਤੀ 300 ਦੱਸੀ ਗਈ ਹੈ ਅਤੇ ਇਕ ਡੈਂਟਲ ਸਰਜਨ ਹਿੱਸੇ 97079 ਮਰੀਜ਼ ਆ ਰਹੇ ਹਨ।
ਨੈਸ਼ਨਲ ਕਮਿਸ਼ਨ ਆਫ ਪਾਪੂਲੇਸ਼ਨ ਦੇ ਅੰਕੜਿਆਂ ਵਿਚ ਪਹਿਲੀ ਜਨਵਰੀ ਨੂੰ ਪੰਜਾਬ ਦੀ ਆਬਾਦੀ 2æ91 ਕਰੋੜ ਸੀ। ਰਿਪੋਰਟ ਮੁਤਾਬਕ ਸੂਬੇ ਦੇ ਸਰਕਾਰੀ ਹਸਪਤਾਲਾਂ ਵਿਚ 1æ21 ਲੱਖ ਮਰੀਜ਼ ਇਲਾਜ ਕਰਾ ਰਹੇ ਹਨ। ਪੰਜਾਬ ਵਿਚ 3286 ਸਰਕਾਰੀ ਡਾਕਟਰ ਹਨ। ਚੰਡੀਗੜ੍ਹ ਦੇ ਸਰਕਾਰੀ ਹਸਪਤਾਲਾਂ ਵਿਚ ਕੰਮ ਕਰ ਰਹੇ ਡਾਕਟਰਾਂ ਦੀ ਗਿਣਤੀ 141 ਹੈ ਅਤੇ 17 ਡੈਂਟਲ ਸਰਜਨ ਇਸ ਤੋਂ ਵੱਖਰੇ ਹਨ। ਪੀæਜੀæਆਈæ ਨੂੰ ਇਸ ਗਿਣਤੀ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ। ਹਰਿਆਣਾ ਵਿਚ 506 ਸਰਕਾਰੀ ਹਸਪਤਾਲ ਹਨ ਅਤੇ ਡਾਕਟਰਾਂ ਦੀ ਗਿਣਤੀ 2618 ਹੈ। ਹਿਮਾਚਲ ਪ੍ਰਦੇਸ਼ ਵਿਚ 4639 ਮਰੀਜ਼ਾਂ ਪਿੱਛੇ ਇਕ ਡਾਕਟਰ ਹੈ। ਸਰਕਾਰੀ ਹਸਪਤਾਲਾਂ ਵਿਚ ਸਿਰਫ 4300 ਮਰੀਜ਼ ਇਲਾਜ ਲਈ ਦਾਖਲ ਹੋ ਰਹੇ ਹਨ। ਇਥੇ ਸਰਕਾਰੀ ਡਾਕਟਰਾਂ ਦੀ ਗਿਣਤੀ 1517 ਹੈ ਅਤੇ 276 ਡੈਂਟਲ ਸਰਜਨ ਹਨ। ਸਰਕਾਰੀ ਹਸਪਤਾਲਾਂ ਵਿਚ 746 ਮਰੀਜ਼ਾਂ ਪਿੱਛੇ ਇਕ ਡਾਕਟਰ ਹੈ।
ਉਧਰ, ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ 30 ਜੁਲਾਈ ਨੂੰ ਇਕ ਸਮਾਗਮ ਦੌਰਾਨ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਪੂਰੇ ਭਾਰਤ ਨਾਲੋਂ ਦੰਦਾਂ ਦੀਆਂ ਬਿਮਾਰੀਆਂ ਦਾ ਬਿਹਤਰ ਇਲਾਜ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਸਰਕਾਰੀ ਹਸਪਤਾਲਾਂ ਵਿਚ ਚੱਲਦੇ ਦੰਦਾਂ ਦੀਆਂ ਬਿਮਾਰੀਆਂ ਦੇ ਵਿਭਾਗਾਂ ‘ਚ ਮੁੱਢਲਾ ਆਧਾਰੀ ਢਾਂਚਾ ਮਜ਼ਬੂਤ ਕਰਨ ਲਈ ਤਿੰਨ ਕਰੋੜ ਰੁਪਏ ਦਾ ਸਾਜੋ ਸਾਮਾਨ ਦੇਣ ਦਾ ਵੀ ਐਲਾਨ ਕੀਤਾ ਹੈ, ਜਦੋਂਕਿ ਕੇਂਦਰੀ ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਰਹੀ ਹੈ।
________________________________
ਐਨæਆਰæਆਈæ ਪਾੜ੍ਹਿਆਂ ਦੀ ਡਾਕਟਰੀ ਪੜ੍ਹਨ ਤੋਂ ਤੌਬਾ
ਫਰੀਦਕੋਟ: ਪੰਜਾਬ ਵਿਚ ਡਾਕਟਰੀ ਦੀ ਪੜ੍ਹਾਈ ਕਰਨ ਵਿਚ ਐਨæਆਰæਆਈæ ਵਿਦਿਆਰਥੀਆਂ ਨੂੰ ਭੋਰਾ ਵੀ ਦਿਲਚਸਪੀ ਨਹੀਂ ਹੈ। ਜਿਸ ਕਾਰਨ ਸੱਤ ਮੈਡੀਕਲ ਅਤੇ 15 ਡੈਂਟਲ ਕਾਲਜਾਂ ਵਿਚ ਐਨæਆਰæਆਈæ ਕੋਟੇ ਦੀਆਂ 104 ਐਮæਬੀæਬੀæਐਸ਼ ਅਤੇ 161 ਬੀæਡੀæਐਸ਼ ਸੀਟਾਂ ਜਨਰਲ ਸ਼੍ਰੇਣੀ ਵਿਚ ਤਬਦੀਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸੂਬੇ ਵਿਚ ਐਨæਆਰæਆਈæ ਕੋਟੇ ਦੀਆਂ ਐਮæਬੀæਬੀæਐਸ਼ ਤੇ ਬੀæਡੀæਐਸ਼ ਦੀਆਂ 300 ਸੀਟਾਂ ਹਨ। ਇਨ੍ਹਾਂ ਸੀਟਾਂ ਲਈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਵੱਲੋਂ ਕੀਤੀ ਕਾਊਂਸਲਿੰਗ ‘ਚ ਮਹਿਜ਼ 35 ਵਿਦਿਆਰਥੀ ਹੀ ਪਹੁੰਚੇ। ਐਨæਆਰæਆਈæ ਕੋਟੇ ਦੀਆਂ 136 ਐਮæਬੀæਬੀæਐਸ਼ ਸੀਟਾਂ ਲਈ 32 ਵਿਦਿਆਰਥੀ ਹੀ ਮੌਜੂਦ ਸਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਨੇ ਡੀæਐਮæਸੀæ ਲੁਧਿਆਣਾ (11 ਉਮੀਦਵਾਰ) ਦੀ ਚੋਣ ਕੀਤੀ।
ਇਸ ਬਾਅਦ ਸੀæਐਮæਸੀæ ਲੁਧਿਆਣਾ (9), ਸਰਕਾਰੀ ਮੈਡੀਕਲ ਕਾਲਜ ਪਟਿਆਲਾ (4), ਅੰਮ੍ਰਿਤਸਰ (4), ਫਰੀਦਕੋਟ (2) ਅਤੇ ਸ੍ਰੀ ਗੁਰੂ ਰਾਮ ਦਾਸ ਮੈਡੀਕਲ ਕਾਲਜ ਅੰਮ੍ਰਿਤਸਰ (2) ਦੀ ਚੋਣ ਕੀਤੀ ਗਈ। ਆਦੇਸ਼ ਮੈਡੀਕਲ ਕਾਲਜ ਲੁਧਿਆਣਾ ਤੇ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਜਲੰਧਰ ਨੂੰ ਕੋਈ ਐਨæਆਰæਆਈæ ਵਿਦਿਆਰਥੀ ਹੀ ਨਹੀਂ ਮਿਲਿਆ। ਭਾਵੇਂ ਸ੍ਰੀ ਗੁਰੂ ਰਾਮ ਦਾਸ ਮੈਡੀਕਲ ਕਾਲਜ ਨੇ ਐਨæਆਰæਆਈæ ਵਿਦਿਆਰਥੀਆਂ ਨੂੰ ਲੁਭਾਉਣ ਲਈ ਦੋ ਦਿਨ ਪਹਿਲਾਂ ਐਮæਬੀæਬੀæਐਸ਼ ਕੋਰਸ ਲਈ ਟਿਊਸ਼ਨ ਫੀਸ 70 ਲੱਖ ਤੋਂ ਘਟਾ ਕੇ 60æ47 ਲੱਖ ਕਰ ਦਿੱਤੀ ਸੀ ਅਤੇ 10æ5 ਲੱਖ ਰੁਪਏ ਦੇ ਕਰੀਬ ਰਜਿਸਟਰੇਸ਼ਨ ਫੀਸ ਮੁਆਫ ਕਰ ਦਿੱਤੀ ਸੀ ਪਰ ਇਸ ਕਾਲਜ ਨੂੰ ਸਿਰਫ ਦੋ ਵਿਦਿਆਰਥੀ ਹੀ ਜੁੜੇ ਹਨ। ਇਸ ਕਾਲਜ ਨੇ ਬੀæਡੀæਐਸ਼ ਕੋਰਸ ਦੀ ਟਿਊਸ਼ਨ ਫੀਸ ਵੀ 28 ਲੱਖ ਤੋਂ ਘਟਾ ਕੇ 19æ09 ਲੱਖ ਰੁਪਏ ਕਰ ਦਿੱਤੀ ਸੀ ਪਰ ਇਸ ਕੋਰਸ ਲਈ ਇਕ ਵੀ ਵਿਦਿਆਰਥੀ ਨਹੀਂ ਬਹੁੜਿਆ। 164 ਬੀæਡੀæਐਸ਼ ਸੀਟਾਂ ਲਈ ਸਿਰਫ ਤਿੰਨ ਚਾਹਵਾਨ ਵਿਦਿਆਰਥੀ ਉਪਲਬਧ ਸਨ, ਜਿਨ੍ਹਾਂ ‘ਚੋਂ ਇਕ ਨੇ ਕ੍ਰਿਸ਼ਚੀਅਨ ਡੈਂਟਲ ਕਾਲਜ, ਇਕ ਨੇ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਇਕ ਨੇ ਸੁਖਮਨੀ ਡੈਂਟਲ ਕਾਲਜ ਦੀ ਚੋਣ ਕੀਤੀ।