ਪੰਜਾਬੀ ਨੇੜੇ ਅਤੇ ਅੰਗਰੇਜ਼ੀ ਨੀਅਰ

ਬਲਜੀਤ ਬਾਸੀ
‘ਦਸਮ ਗ੍ਰੰਥ’ ਦੀ ਰਚਨਾਕਾਰਿਤਾ ਬਾਰੇ ਸਿੱਖਾਂ ਵਿਚ ਜ਼ਬਰਦਸਤ ਵਾਦ-ਵਿਵਾਦ ਹੈ। ਮੁਖ ਤੌਰ ‘ਤੇ ਸਿੱਖ ਵਿਦਵਾਨ ਦੋ ਧੜਿਆਂ ਵਿਚ ਵੰਡੇ ਹੋਏ ਹਨ। ਇਕ ਧੜੇ ਦਾ ਮੱਤ ਹੈ ਕਿ ‘ਦਸਮ ਗ੍ਰੰਥ’ ਜਾਂ ਘੱਟੋ ਘੱਟ ਇਸ ਦੇ ਕੁਝ ਅੰਸ਼ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ ਹੋ ਸਕਦੀ ਕਿਉਂਕਿ ਉਨ੍ਹਾਂ ਵਿਚ ਬੇਹੱਦ ਅਸ਼ਲੀਲ ਤੱਤ ਹਨ। ਦੂਜਾ ਧੜਾ ਗੁਰੂ ਦੀ ਕ੍ਰਿਤ ‘ਤੇ ਕਿਸੇ ਪ੍ਰਕਾਰ ਦਾ ਸ਼ੱਕ ਕਰਨ ਨੂੰ ਪਾਪ ਸਮਝਦਿਆਂ ਸਮੁੱਚੇ ਗ੍ਰੰਥ ਨੂੰ ਗੁਰੂ ਜੀ ਦੀ ਰਚਨਾ ਮੰਨਦਾ ਹੈ।

ਦੋਵਾਂ ਧੜਿਆਂ ਦੇ ਵਿਦਵਾਨ ਆਪਣੀਆਂ ਲਿਖਤਾਂ ਵਿਚ ਆਪਣੀਆਂ ਦਲੀਲਾਂ ਦੇ ਨਾਲ ਨਾਲ ਵਿਰੋਧੀਆਂ ਉਤੇ ਘਟੀਆ ਕਿਸਮ ਦੇ ਵਿਅੰਗ ਕੱਸਦਿਆਂ ਦੂਜਿਆਂ ਨੂੰ ਥੱਲੇ ਲਾਉਣ ਦੀ ਕੋਸ਼ਿਸ ਵਿਚ ਰਹਿੰਦੇ ਹਨ ਅਤੇ ਖੁਦ ਨੂੰ ‘ਜੀਨੀਅਸ’ ਸਮਝਦੇ ਹਨ। ਅਫਸੋਸ ਕਿ ਆਪਣੇ ਆਪ ਨੂੰ ਸਿੱਖ ਵਿਦਵਤਾ ਅਤੇ ਸਭਿਆਚਾਰ ਦੇ ਧੁਰੰਤਰ ਸਮਝਦੇ ਇਹ ਲੋਕ ਆਪਣੀ ਹਉਮੈ ਪੁਗਾਉਣ ਖਾਤਿਰ ਦੂਜਿਆਂ ਦੀਆਂ ਪੱਗਾਂ ਉਛਾਲਣ ਲਈ ਕਾਹਲੇ ਪਏ ਰਹਿੰਦੇ ਹਨ।
ਪਿਛਲੇ ਦਿਨੀਂ ਅਜਿਹਾ ਇਕ ਵਾਦ-ਵਿਵਾਦ ਪੜ੍ਹਨ ਨੂੰ ਮਿਲਿਆ। ‘ਦਸਮ ਗ੍ਰੰਥ’ ਨੂੰ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਾ ਮੰਨਣ ਵਾਲੇ ਇਕ ਵਿਦਵਾਨ ਦਾ ਕਹਿਣਾ ਸੀ ਕਿ ਇਹ ਗ੍ਰੰਥ ਅੰਗਰੇਜ਼ਾਂ ਨੇ ਸਿੱਖ ਮਤ ਵਿਚ ਘਚੋਲਾ ਪਾਉਣ ਲਈ ਆਪ ਲਿਖਵਾਇਆ ਹੈ। ਉਨ੍ਹਾਂ ਆਪਣੀ ਦਲੀਲ ਦੀ ਪੁਸ਼ਟੀ ਲਈ ਰਾਮਾਵਤਾਰ ਦੀ ਇਕ ਤੁਕ ਪੇਸ਼ ਕੀਤੀ ਜਿਸ ਵਿਚ ਉਨ੍ਹਾਂ ਅਨੁਸਾਰ ਇਕ ਅੰਗਰੇਜ਼ੀ ਸ਼ਬਦ ਮੌਜੂਦ ਹੈ। ਇਹ ਤੁਕ ਹੈ, “ਏਕ ਮਾਰਗ ਦੂਰ ਹੈ ਇਕ ਨੀਅਰ ਹੈ ਸੁਨਿ ਰਾਮ॥ ਰਾਹ ਮਾਰਤ ਰਾਛਮੀ ਜਿਹ ਤਾਰਕਾ ਗਨਿ ਨਾਮ॥”
ਪਾਠਕ ਸਮਝ ਗਏ ਹੋਣਗੇ ਕਿ ਇਹ ਸ਼ਬਦ ਨੀਅਰ ਹੈ। ਤੁਕ ਵਿਚ ‘ਨੀਅਰ’ ਦਾ ਅਰਥ ਨੇੜੇ, ਨਜ਼ਦੀਕ ਸਹੀ ਸਾਬਿਤ ਹੁੰਦਾ ਹੈ, ਖਾਸ ਤੌਰ ‘ਤੇ ਜਦ ਇਸ ਨੂੰ ਤੁਕ ਵਿਚ ਟਕਰਾਵੇਂ ਰੂਪ ਵਿਚ ਵਰਤੇ ਗਏ ਸ਼ਬਦ ‘ਦੂਰ’ ਨਾਲ ਮਿਲਾ ਕੇ ਸਮਝੀਏ ਤਾਂ। ਇਸ ਸ਼ਬਦ ਉਤੇ ਹੋਰ ਵਿਦਵਾਨਾਂ ਨੇ ਵੀ ਉਂਗਲੀ ਧਰੀ ਹੈ। ਸਾਡਾ ਮਨਸ਼ਾ ‘ਦਸਮ ਗ੍ਰੰਥ’ ਦੇ ਰਚਨਾਕਾਰਿਤਾ ਬਾਰੇ ਛਿੜੇ ਵਿਵਾਦ ਵਿਚ ਕਿਸੇ ਧਿਰ ਦਾ ਪੱਖ ਪੂਰਨਾ ਨਹੀਂ ਬਲਕਿ ‘ਨੀਅਰ’ ਸ਼ਬਦ ਬਾਰੇ ਚਰਚਾ ਛੇੜਨਾ ਹੈ।
ਇਕ ਹੋਰ ਵਿਦਵਾਨ ਡਾæ ਹਰਭਜਨ ਸਿੰਘ ਜੋ ਕਿ ‘ਦਸਮ ਗ੍ਰੰਥ’ ਨੂੰ ਗੁਰੂ ਸਾਹਿਬ ਦੀ ਰਚਨਾ ਮੰਨਦਾ ਹੈ, ਨੇ ਬੜੇ ਠੋਕਵੇਂ ਰੂਪ ਵਿਚ ਆਪਣੀਆਂ ਦਲੀਲਾਂ ਪੇਸ਼ ਕਰਦਿਆਂ ਇਹ ਸਾਬਤ ਕੀਤਾ ਹੈ ਕਿ ਤੁਕ ਵਿਚ ਆਇਆ ‘ਨੀਅਰ’ ਸ਼ਬਦ ਸੰਸਕ੍ਰਿਤ ਪਿਛੋਕੜ ਦਾ ਹੈ ਅਤੇ ਇਸ ਦਾ ਅਰਥ ਅੰਗਰੇਜ਼ੀ ਨੀਅਰ (ਂeਅਰ) ਦੀ ਤਰ੍ਹਾਂ ਨੇੜੇ, ਨਜ਼ਦੀਕ ਹੀ ਹੈ। ਪਾਠਕਾਂ ਦੀ ਦਿਲਚਸਪੀ ਲਈ ਢੁਕਵੀਂ ਟੂਕ ਪੇਸ਼ ਕੀਤੀ ਜਾਂਦੀ ਹੈ,
‘ਨੀਅਰ’ ਸ਼ਬਦ ਭਾਰਤੀ ਸਾਹਿਤ ਵਿਚ ਦਸਮ ਗ੍ਰੰਥ ਦੀ ਸਿਰਜਣਾ ਤੋਂ ਪਹਿਲਾਂ ਇਸੇ ਰੂਪ ਅਤੇ ਇਨ੍ਹਾਂ ਹੀ ਅਰਥਾਂ ਵਿਚ ਵਰਤਿਆ ਜਾਂਦਾ ਰਿਹਾ ਹੈ। ਹਿੰਦੀ ਮਾਨਕ ਕੋਸ਼ ਵਿਚ ਰਾਮ ਚੰਦ੍ਰ ਵਰਮਾ ਲਿਖਦਾ ਹੈ, ਨਿਯਰ: (ਸੰਸਕ੍ਰਿਤ ਨਿਕਟ, ਪ੍ਰਾਕ੍ਰਿਤ ਨਿਅੜੁ) ਸਮੀਪ, ਪਾਸ, ਨਜ਼ਦੀਕ। ਨਿਯਰਾਈ (ਹਿੰਦੀ) ਨਿਯਰ+ਆਈ=ਨਜ਼ਦੀਕ ਆਈ ਅਰਥਾਤ ਨਿਕਟਤਾ। ਨਿਯਰੇ: ਨਿਯਰ (ਨਜ਼ਦੀਕ)। ਨਿਯਰਾਨਾ: ਨੇੜੇ ਆਉਣਾ। ਸ਼੍ਰੀ ਉਦਯ ਚੰਦ ਜੈਨ ਪ੍ਰਾਕ੍ਰਿਤ ਹਿੰਦੀ ਸ਼ਬਦ ਕੋਸ਼ ਵਿਚ ਲਿਖਦੇ ਹਨ, ਣਿਅਡ: ਪਾਸ, ਸਮੀਪ। ਪ੍ਰਾਕ੍ਰਿਤ ਵਿਚ ‘ਨੰਨੇ’ ਵਾਸਤੇ ‘ਣਾਣਾ’ ਵਰਣ ਹੀ ਵਰਤੀਂਦਾ ਹੈ। ‘ੜ’ ਜਿਸ ਵਾਸਤੇ ਇਥੇ ‘ਡ’ ਆਇਆ ਹੈ, ਬਹੁਤ ਥਾਂਵਾਂ ‘ਤੇ ‘ਰਾਰੇ’ ਵਿਚ ਬਦਲ ਜਾਂਦਾ ਹੈ, ਜਿਵੇਂ ਕੌੜਾ ਅਤੇ ਕੌਰਾ, ਲੜਕਾ ਅਤੇ ਲਰਕਾ, ਗਉੜੀ ਅਤੇ ਗਵਰੀ ਆਦਿ। ਇਸ ਤਰ੍ਹਾਂ ਪ੍ਰਾਕ੍ਰਿਤ ‘ਣਿਅਡ’ ਅਸਲ ਵਿਚ ਨਿਯਰ ਤੋਂ ਬਿਲਕੁਲ ਹੀ ਭਿੰਨ ਨਹੀਂ ਹੈ। ਅਪਭ੍ਰੰਸ਼ ਹਿੰਦੀ ਸ਼ਬਦ ਕੋਸ਼ ਵਿਚ ਡਾæ ਨਰੇਸ਼ ਕੁਮਾਰ ‘ਨਿਅਰ’ ਸ਼ਬਦ ਦੀ ਵਰਤੋਂ ਕਰ ਕੇ ਇਸ ਦੇ ਅਰਥ ਸਮੀਪ, ਨਿਕਟ, ਨੇੜੇ ਆਦਿ ਦੱਸਦੇ ਹਨ। ਆਪ ਜੀ ਦੇ ਵਿਦਿਤ ਹੋਣ ਵਾਸਤੇ ਉਹ ‘ਕੀਰਤਿਲਤਾ’ ਗ੍ਰੰਥ ਦਾ ਪ੍ਰਮਾਣ ਵੀ ਪ੍ਰਸਤੁਤ ਕਰਦੇ ਹਨ- ਦੁਟਠ ਦੈਵ ਮਹੁ ਨਿਅਰ ਆਇਅ (ਕੀਰਤਿਲਤਾ 4æ 222)। ਬਹੁਤੇ ਹੈਰਾਨ ਹੋਣ ਦੀ ਜ਼ਰੂਰਤ ਨਹੀਂ, ਵਿਦਵਾਨਾਂ ਦੀ ਮਾਨਤਾ ਹੈ ਕਿ ਸੰਸਕ੍ਰਿਤ ਅਤੇ ਅੰਗਰੇਜ਼ੀ ਦੀ ਸ਼ਬਦਾਵਲੀ ਵਿਚ 60 ਪ੍ਰਤੀਸ਼ਤ ਸ਼ਬਦਾਂ ਦੀ ਸਾਂਝ ਹੈ। ਇਸੇ ਕਾਰਨ ਸੰਸਕ੍ਰਿਤ ਨੂੰ ਭਾਰਤੀ-ਯੋਰਪੀਅਨ ਭਾਸ਼ਾ ਦਾ ਹੀ ਨਾਮ ਦਿੱਤਾ ਜਾਂਦਾ ਹੈ।
ਨੀਅਰ ਸ਼ਬਦ ਦੇ ਪਿਛੋਕੜ ਅਤੇ ਇਸ ਤੋਂ ਬਣੇ ਹਿੰਦੀ, ਪੰਜਾਬੀ ਆਦਿ ਦੇ ਹੋਰ ਸ਼ਬਦਾਂ ਬਾਰੇ ਜੋ ਕੁਝ ਹਰਭਜਨ ਸਿੰਘ ਨੇ ਕਿਹਾ ਹੈ, ਮੈਂ ਉਸ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਬਲਕਿ ਇਸ ਲੰਮੀ ਚੌੜੀ ਟੂਕ ਦੇਣ ਦਾ ਮੇਰਾ ਇਕ ਮਕਸਦ ਇਹ ਵੀ ਹੈ ਕਿ ਡਾਕਟਰ ਸਾਹਿਬ ਨੂੰ ਬਣਦਾ ਕਰੈਡਿਟ ਦਿੱਤਾ ਜਾਵੇ ਅਤੇ ਨਾਲ ਦੀ ਨਾਲ ਖੁਦ ਇਸ ਦੀ ਬਹੁਤੀ ਵਿਆਖਿਆ ਦੇਣ ਤੋਂ ਬਚ ਜਾਵਾਂ। ਪਰ ਟੂਕ ਦੇ ਅਖੀਰ ਵਿਚ ਇਹ ਕਹਿ ਕੇ ਕਿ ‘ਸੰਸਕ੍ਰਿਤ ਅਤੇ ਅੰਗਰੇਜ਼ੀ ਦੀ ਸ਼ਬਦਾਵਲੀ ਵਿਚ 60 ਪ੍ਰਤੀਸ਼ਤ ਸ਼ਬਦਾਂ ਦੀ ਸਾਂਝ ਹੈ, ਜਿਸ ਕਾਰਨ ਸੰਸਕ੍ਰਿਤ ਨੂੰ ਭਾਰਤੀ-ਯੂਰਪੀਅਨ ਭਾਸ਼ਾ ਦਾ ਹੀ ਨਾਮ ਦਿੱਤਾ ਜਾਂਦਾ ਹੈ’ ਸ਼ੱਕ ਪੈਦਾ ਕਰ ਦਿੱਤਾ ਹੈ ਕਿ ਡਾਕਟਰ ਸਾਹਿਬ ਖੁਦ ਇਸ ਸੰਸਕ੍ਰਿਤ ਪਿਛੋਕੜ ਵਾਲੇ ਸ਼ਬਦ ਨੂੰ ਅੰਗਰੇਜ਼ੀ ਨੀਅਰ ਦਾ ਸੁਜਾਤੀ ਸਮਝਦੇ ਹਨ। ਇਹ ਭੁਲੇਖਾ ਬਹੁਤਿਆਂ ਵਿਚ ਹੈ। ਭਾਈ ਕਾਹਨ ਸਿੰਘ ਨਾਭਾ ਦੇ ‘ਮਹਾਨ ਕੋਸ਼’ ਵਿਚ ਵੀ ਇਸ ਦਾ ਸੰਕੇਤ ਹੈ। ਕੋਸ਼ ਵਿਚ ਨੀਅਰ ਦਾ ਇੰਦਰਾਜ ਇਸ ਤਰ੍ਹਾਂ ਦਿੱਤਾ ਹੈ: ਨੀਅਰ ਕ੍ਰਿæ ਵਿ- ਨੇੜੇ ਨਜ਼ਦੀਕæ ਦੇਖੋ, ਅੰæ ਂeਅਰæ “ਏਕ ਮਾਰਗ ਦੂਰ ਹੈ, ਇਕ ਨੀਅਰ ਹੈ, ਸੁਨ ਰਾਮ!” (ਰਾਮਾਵ)।
ਇਹ ਭੁਲੇਖਾ ਹਿੰਦੀ ਦੇ ਵਿਦਵਾਨਾਂ ਵਿਚ ਵੀ ਹੈ। ਕਬੀਰ ਦੇ ਦੋਹੇ ‘ਨਿੰਦਕ ਨਿਅਰੇ ਰਾਖੀਏ ਆਂਗਨ ਕੁਟੀ ਛਬਾਏ’ ਨੂੰ ਲੈ ਕੇ ਇਸ ਸਮਾਨਤਾ ‘ਤੇ ਚਰਚਾ ਹੁੰਦੀ ਰਹਿੰਦੀ ਹੈ। ਇਹ ਦੋਹਾ ਗੁਰੂ ਗ੍ਰੰਥ ਵਿਚ ਨਹੀਂ ਹੈ ਪਰ ਇਸ ਸ਼ਬਦ ਦੀ ਵਰਤੋਂ ਵਾਲਾ ਇਕ ਹੋਰ ਦੋਹਾ ਜ਼ਰੂਰ ਹੈ, “ਜਾ ਕਾਰਣਿ ਜਗੁ ਢੂਢਿਉ ਨੇਰਉ ਪਾਇਓ ਤਾਹ” ਅਰਥਾਤ ਮੈਂ ਉਸ ਨੂੰ ਪਾਉਣ ਖਾਤਰ ਸਾਰਾ ਸੰਸਾਰ ਲੱਭਿਆ ਪਰ ਮੈਂ ਉਸ ਨੂੰ ਆਪਣੇ ਨੇੜੇ ਹੀ ਪਾਇਆ।
ਇਸ ਚਰਚਾ ਨੂੰ ਹੋਰ ਅੱਗੇ ਲਿਜਾਣ ਤੋਂ ਪਹਿਲਾਂ ਗੁਰੂ ਗ੍ਰੰਥ ਵਿਚ ਨੀਅਰ ਸ਼ਬਦ ਦੇ ਹੋਰ ਰੁਪਾਂਤਰ ਵਾਚ ਲਈਏ। ਨੇਰ, ਨੇਰਿ, ‘ਸਾਧੂਸੰਗ ਕੈ ਨਾਹੀ ਨੇਰ॥’ (ਗੁਰੂ ਨਾਨਕ ਦੇਵ); ਨੇਰਹੂ, ‘ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨੇਰਹੂ ਤੇ ਨੇਰਿਆ॥’ (ਗੁਰੂ ਅਰਜਨ ਦੇਵ); ਨੇਰੋ, ਪ੍ਰਭ ਜੀ ਤੂ ਮੇਰੋ ਠਾਕੁਰੁ ਨੇਰੋ॥’ (ਗੁਰੂ ਅਰਜਨ ਦੇਵ)। ਨੇੜ, ਨੇੜਾ, ਨੇੜੇ, ਨੇੜੈ, ‘ਜਿਸ ਬੁਝਾਏ ਆਪਿ ਨੇੜਾ ਤਿਸ ਹੇ॥’ (ਗੁਰੂ ਅਰਜਨ ਦੇਵ)।
ਜਿਵੇਂ ਉਪਰ ਦੱਸਿਆ ਜਾ ਚੁਕਾ ਹੈ, ਇਹ ਸਾਰੇ ਸ਼ਬਦ ਸੰਸਕ੍ਰਿਤ ‘ਨਿਕਟ’ ਤੋਂ ਵਿਉਤਪਤ ਹੋਏ ਹਨ। ਗੁਰੂ ਗ੍ਰੰਥ ਸਾਹਿਬ ਵਿਚ ਨਿਕਟ ਤੇ ਇਸ ਦੇ ਰੁਪਾਂਤਰ ਵੀ ਮਿਲਦੇ ਹਨ ਜਿਵੇਂ ਨਿਕਟ, ਨਿਕਟਿ, ਨਿਕਟਾਇਓ, ਨਿਕਟਾਨੀ, ਨਿਕਟੀ, ਨਿਕਟੇ। ਕੁਝ ਮਿਸਾਲਾਂ ਹਨ, ‘ਹੈ ਨਿਕਟੇ ਘਰੁ ਭੇਦੁ ਨ ਪਾਇਆ॥’, ‘ਰੋਗ ਸੋਗ ਦੁਖ ਜਰਾ ਮਰਾ ਹਰਿ ਜਨਹਿ ਨਹੀ ਨਿਕਟਾਨੀ॥’ (ਗੁਰੂ ਅਰਜਨ ਦੇਵ)। ਆਪਣੇ ਆਪ ਵਿਚ ਨਿਕਟ ਸ਼ਬਦ ਬਣਿਆ ਹੈ, ਨਿ+ਕਟ ਤੋਂ। ‘ਨਿ’ ਅਗੇਤਰ ਵਿਚ ਕੋਲ ਆਉਣ ਦਾ ਭਾਵ ਹੈ ਅਤੇ ‘ਕਟ’ ਧਾਤੂ ਵਿਚ ਜਾਣ, ਸਪਸ਼ਟ ਕਰਨ ਦਾ ਭਾਵ ਹੈ। ਸੋ, ਨਿਕਟ ਸ਼ਬਦ ਵਿਚ ਕੋਲ ਆਉਣ ਦਾ ਭਾਵ ਉਜਾਗਰ ਹੁੰਦਾ ਹੈ।
ਵਿਦਵਾਨਾਂ ਅਨੁਸਾਰ ਨਿਕਟ ਤੋਂ ਹੀ ਸਿੱਖ ਧਰਮ ਅਤੇ ਇਸ ਦੀ ਰਹਿਤ ਲਈ ਵਰਤਿਆ ਜਾਂਦਾ ਆਮ ਸ਼ਬਦ ‘ਨਿਆਰਾ’ ਬਣਿਆ ਹੈ ਜਿਵੇਂ ‘ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉਂ ਮੈਂ ਸਾਰਾ।’ ਨਿਆਰਾ ਸ਼ਬਦ ਦੇ ਅਰਥ ਹਨ-ਅਲੱਗ, ਵੱਖਰਾ, ਨਿਰਾਲਾ ਆਦਿ। ਗੁਰੂ ਤੇਗ ਬਹਾਦਰ ਨੇ ਇਹ ਸ਼ਬਦ ਵਰਤਿਆ ਹੈ, ‘ਹਰਖ ਸੋਗ ਤੇ ਰਹੈ ਨਿਆਰਉ॥’, ‘ਨਾਨ ਰੂਪੁ ਧਰੇ ਬਹੁ ਰੰਗੀ ਸਭ ਤੇ ਰਹੈ ਨਿਆਰਾ॥’ ਹਿੰਦੀ ਵਿਚ ਇਹ ਉਕਤੀ ਵਰਤੀ ਜਾਂਦੀ ਹੈ, ‘ਮਥਰਾ ਤੀਨ ਲੋਕ ਸੇ ਨਿਆਰੀ।’ ਹਿੰਦੀ ‘ਚੋਂ ਆਇਆ ਇਕ ਅਖਾਣ ਦੇਖੋ, ‘ਨਿਆਰਾ ਪੂਤ ਪੜੌਸੀ ਬਰਾਬਰ’ ਅਰਥਾਤ ਪੁੱਤ ਨੂੰ ਵੱਖ ਕਰ ਦੇਣ ਪਿਛੋਂ ਪਿਉ ਦਾ ਪੁਤ ਨਾਲ ਹਿਤ ਘਟ ਜਾਂਦਾ ਹੈ। ਇਕ ਲੋਕ ਗੀਤ ਹੈ, ‘ਕਰ ਦੇ ਸਾਸ ਚੁੱਲਹਾ ਨਿਆਰਾ, ਅਬ ਤੋ ਸੰਗ ਨਾ ਹੋਏ ਗੁਜਾਰਾ।’ ਇਸ ਸ਼ਬਦ ਦਾ ਵਿਕਾਸ ਕੁਝ ਇਸ ਤਰ੍ਹਾਂ ਹੈ: ਸੰਸਕ੍ਰਿਤ ਨਿਨਿਰਕਟ> ਪ੍ਰਾ ਨਿਨਿਅੜ, ਨਿਨਿਅਰ> ਨਿਨਆਰ> ਨਿਆਰ। ਮੋਟੇ ਤੌਰ ‘ਤੇ ਸ਼ਬਦ ਦੇ ਸ਼ੁਰੂ ਵਿਚ ਲੱਗਾ ਇਕ ਹੋਰ ‘ਨਿ’ ਨਾਂਹ ਦਾ ਸੂਚਕ ਹੈ। ਸੋ, ਸ਼ਬਦ ‘ਚੋਂ ਨਿਕਟ ਤੋਂ ਉਲਟ ਅਰਥਾਤ ਦੂਰ, ਅਲੱਗ, ਵੱਖ ਆਦਿ ਹੋਣ ਦਾ ਭਾਵ ਉਜਾਗਰ ਹੁੰਦਾ ਹੈ। ਸੁਨਿਆਰ ਦੀ ਸੁਆਹ ਜਾਂ ਨਦੀ ਆਦਿ ਦੀ ਰੇਤ ਵਿਚੋਂ ਸੋਨਾ-ਚਾਂਦੀ ਵੱਖ ਕਰਨ ਦੀ ਕ੍ਰਿਆ ਨੂੰ ਨਿਆਰਨਾ ਕਿਹਾ ਜਾਂਦਾ ਹੈ। ਸਮਝਿਆ ਜਾਂਦਾ ਹੈ ਕਿ ਇਹ ਸ਼ਬਦ ਨਿਤਾਰਨਾ ਤੋਂ ਬਣਿਆ ਪਰ ਖਿਆਲ ਹੈ ਕਿ ਇਹ ਇਸੇ ਨਿਆਰ ਤੋਂ ਬਣਿਆ ਹੈ। ਸੋਨਾ-ਚਾਂਦੀ ਨਿਆਰਨ ਵਾਲੇ ਨੂੰ ਨਿਆਰੀਆ ਕਿਹਾ ਜਾਂਦਾ ਹੈ।
ਅਸੀਂ ਗੱਲ ਕਰਨੀ ਸੀ ਕਿ ਚਰਚਾ ਵਿਚ ਆਏ ਸੰਸਕ੍ਰਿਤ, ਪੰਜਾਬੀ ਆਦਿ ਭਾਸ਼ਾਵਾਂ ਦੇ ਸ਼ਬਦ ਨੀਅਰ/ਨਿਅਰ/ਨੇਰ/ਨੇੜੇ/ਨਿਕਟ ਆਦਿ ਦਾ ਅੰਗਰੇਜ਼ੀ ਸ਼ਬਦ ਨੀਅਰ (ਂeਅਰ) ਨਾਲ ਕੋਈ ਵੀ ਸੁਜਾਤੀ ਸਬੰਧ ਨਹੀਂ ਹੈ। ਨੇੜੇ ਨੇੜੇ ਲਗਦੇ ਦੋਨੋਂ ਸ਼ਬਦ ਅਸਲ ਵਿਚ ਦੂਰ ਦੂਰ ਹਨ। ਅਰਥ ਅਤੇ ਧੁਨੀ ਦੀ ਮੁਕੰਮਲ ਸਮਾਨਤਾ ਦੀ ਇਹ ਇਕ ਅਦੁੱਤੀ ਮਿਸਾਲ ਹੈ। ਨਿਰੁਕਤਕਾਰਾਂ ਅਨੁਸਾਰ ਅੰਗਰੇਜ਼ੀ ਨੀਅਰ ਦੇ ਸੁਜਾਤੀ ਸ਼ਬਦ ਕੇਵਲ ਜਰਮੈਨਿਕ ਭਾਸ਼ਾਵਾਂ ਜਿਵੇਂ ਜਰਮਨ, ਅੰਗਰੇਜ਼ੀ, ਸੈਕਸਨ, ਫਰੀਜ਼ੀਅਨ ਆਦਿ ਵਿਚ ਮਿਲਦੇ ਹਨ, ਹੋਰ ਕਿਸੇ ਭਾਰੋਪੀ ਭਾਸ਼ਾ ਵਿਚ ਨਹੀਂ। ਪੁਰਾਣੀ ਅੰਗਰੇਜ਼ੀ ਵਿਚ ਂeਅਹ ਸ਼ਬਦ ਹੈ, ਪੁਰਾਣੀ ਸੈਕਸਨ ਵਿਚ ਂਅਹ, ਪੁਰਾਣੀ ਫਰੀਜ਼ੀਅਨ ਵਿਚ ਂe,ਿ ਡੱਚ ਵਿਚ ਂਅ ਅਤੇ ਜਰਮਨ ਵਿਚ ਂਅਹ ਸ਼ਬਦ ਬਣੇ। ਇਸੇ ਤੋਂ ਅੰਗਰੇਜ਼ੀ ਸ਼ਬਦ ਂਗਿਹ ਬਣਿਆ ਜਿਸ ਵਿਚ ਨੇੜੇ ਹੋਣ ਦਾ ਭਾਵ ਹੈ। ਇਸ ਂਗਿਹ ਤੋਂ ਦੂਜੀ ਅਤੇ ਤੀਜੀ ਡਿਗਰੀ ਦੇ ਸ਼ਬਦ ਬਣੇ ਂeਅਰ (ਹੋਰ ਨੇੜੇ) ਅਤੇ ਂeਣਟ (ਸਭ ਤੋਂ ਨੇੜੇ)। ਅੰਗਰੇਜ਼ੀ ਸ਼ਬਦ ਂeਗਿਹਬੋਰ (ਗੁਆਂਢੀ) ਵੀ ਅਸਲ ਵਿਚ ਇਸੇ ਨਾਲ ਸਬੰਧਤ ਹੈ। ਇਸ ਦਾ ਨਿਖੇੜਾ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, ਂਗਿਹ+ਘeਬੁਰ। ਘeਬੁਰ ਸ਼ਬਦ ਦਾ ਪੁਰਾਣੀ ਅੰਗਰੇਜ਼ੀ ਵਿਚ ਅਰਥ ਹੁੰਦਾ ਸੀ-ਰਿਹਾਇਸ਼, ਘਰ। ਇਹ ਵਿਗੜ ਵਿਗੜ ਕੇ ਬੋਰ ਬਣ ਗਿਆ। ਸਾਡਾ ਨਿਕਟਵਰਤੀ ਸ਼ਬਦ ਇਥੇ ਢੁਕਦਾ ਹੈ।