ਪਹਿਲੇ ਐਟਮ ਬੰਬ ਦਾ ਸਫਰ

ਸਤਿਕਾਰਯੋਗ ਸੰਪਾਦਕ ਜੀ,
ਪਿਆਰ ਸਹਿਤ ਸਤਿ ਸ੍ਰੀ ਅਕਾਲ।
‘ਪੰਜਾਬ ਟਾਈਮਜ਼’ ਵਿਚ ਛਪਿਆ ਸ਼ ਮਝੈਲ ਸਿੰਘ ਸਰਾਂ ਦਾ ਲੇਖ ‘ਪਹਿਲੇ ਐਟਮ ਬੰਬ ਦਾ ਸਫਰ’ ਪੜ੍ਹਿਆ ਜਿਸ ਵਿਚ ਦਰਸਾਏ ਤੱਥਾਂ ਨੇ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ। ਰੱਬ ਕਰੇ ਅੱਜ ਦੇ ਸੰਸਾਰ ਪੱਧਰ ਦੇ ਰਾਜਨੀਤਕ ਲੋਕਾਂ ਨੂੰ ਅਹਿਸਾਸ ਹੋਵੇ ਤੇ ਕਦੀ ਅਜਿਹੀ ਗਲਤੀ ਦੁਬਾਰਾ ਨਾ ਕਰਨ।

ਸਿਲੇਬਸ ਦੀਆਂ ਕਿਤਾਬਾਂ ਨਾਲੋਂ ਕਿਤੇ ਵੱਧ ਜਾਣਕਾਰੀ ਇਸ ਲੇਖ ਤੋਂ ਮਿਲੀ ਜਿਸ ਲਈ ਆਪ ਜੀ ਦਾ ਅਤੇ ਸ਼ ਸਰਾਂ ਦਾ ਧੰਨਵਾਦ।
‘ਪੰਜਾਬ ਟਾਈਮਜ਼’ ਵਿਚ ਛਪਦੀਆਂ ਹੋਰ ਵੀ ਮਿਆਰੀ ਪੱਧਰ ਦੀਆਂ ਲਿਖਤਾਂ ਲਈ ਆਪ ਵਧਾਈ ਦੇ ਪਾਤਰ ਹੋ। ਪੰਜਾਬ ਟਾਈੰਜ਼ ਦੀ ਚੜ੍ਹਦੀ ਕਲਾ ਲਈ ਅਰਦਾਸ ਹੈ।
-ਅਮਰਜੀਤ ਸਿੰਘ ਹੁੰਦਲ
ਫੋਨ: 408-439-4761

__________________
ਸੰਪਾਦਕ ਜੀ,
‘ਪੰਜਾਬ ਟਾਈਮਜ਼’ ਦੇ 29 ਜੁਲਾਈ ਦੇ ਅੰਕ ਵਿਚ ਸ਼ ਮਝੈਲ ਸਿੰਘ ਸਰਾਂ ਦੇ ਲੇਖ ‘ਪਹਿਲੇ ਐਟਮ ਬੰਬ ਦਾ ਸਫਰ’ ਵਿਚ ਬਿਆਨ ਕੀਤਾ ਪਹਿਲੇ ਐਟਮ ਬੰਬ ਵਲੋਂ ਮਚਾਈ ਤਬਾਹੀ ਦਾ ਮੰਜ਼ਰ ਪੜ੍ਹ ਕੇ ਰੌਂਗੜੇ ਖੜ੍ਹੇ ਹੋ ਗਏ। ਲੇਖਕ ਨੇ 72 ਸਾਲ ਪਹਿਲਾਂ ਦੂਜੀ ਵਿਸ਼ਵ ਜੰਗ ਸਮੇਂ ਅਮਰੀਕਾ ਵਲੋਂ ਜਪਾਨ ਦੇ ਸ਼ਹਿਰ ਹੀਰੋਸ਼ੀਮਾ ਉਤੇ ਸੁੱਟੇ ਗਏ ਐਟਮ ਬੰਬ ਦੀ ਦਿਲਕੰਬਾਊ ਕਹਾਣੀ ਆਪਣੇ ਢੰਗ ਨਾਲ ਇਸ ਤਰ੍ਹਾਂ ਪੇਸ਼ ਕੀਤੀ ਹੈ, ਮਾਨੋ ਸਭ ਕੁਝ ਅੱਖਾਂ ਅੱਗੇ ਵਾਪਰ ਰਿਹਾ ਹੋਵੇ।
-ਨਛੱਤਰ ਸਿੰਘ ਗਿਰਨ
ਬਫਲੋ, ਨਿਊ ਯਾਰਕ