ਜੰਨਤ ‘ਚ ਹੂਰਾਂ ਨੂੰ ਮਿਲਣ ਦੀ ਤਾਂਘ ‘ਚ ਆਤਮਘਾਤ ਦਾ ਰਾਹ

ਮੌਸੂਲ: ਸੀਰੀਆ ਵਿਚ ਇਸਲਾਮਿਕ ਸਟੇਟ (ਆਈæਐਸ਼) ਖਿਲਾਫ਼ ਚੱਲ ਰਹੀ ਜੰਗ ਨਾਲ ਜੁੜੀ ਇਕ ਖਬਰ ਤੁਹਾਨੂੰ ਹੈਰਾਨ ਕਰ ਦੇਵੇਗੀ। ਇਸ ਮੁਤਾਬਕ ਆਈæਐਸ਼ ਅਤਿਵਾਦੀ ਲੜਾਈ ਵਿਚ ਮਰਨ ਤੋਂ ਬਾਅਦ ਜੰਨਤ ‘ਚ ਹੂਰਾਂ ਨੂੰ ਮਿਲਣ ਦੀ ਆਸ ਰੱਖਦੇ ਹਨ ਤੇ ਉਨ੍ਹਾਂ ਲਈ ਕੱਪੜਿਆਂ ਦਾ ਪ੍ਰਬੰਧ ਕਰ ਕੇ ਜਾਂਦੇ ਹਨ।

ਇਸ ਜੰਗ ਵਿਚ ਆਈæਐਸ਼ ਦਾ ਸਾਹਮਣਾ ਕਰ ਰਹੀ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਕਈ ਆਤਮਘਾਤੀ ਹਮਲਾਵਰਾਂ ਦੀਆਂ ਜੇਬਾਂ ਵਿਚੋਂ ਔਰਤਾਂ ਦੇ ਵਿਸ਼ੇਸ਼ ਕੱਪੜੇ ਮਿਲੇ ਹਨ। ਸੀਰੀਆਈ ਫੌਜ ਵੱਲੋਂ ਗ੍ਰਿਫਤਾਰ ਕੀਤੇ ਗਏ ਕਈ ਜਹਾਦੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਹ ਕੱਪੜੇ ਜੰਨਤ ਦੀਆਂ ਕੁਆਰੀਆਂ ਹੂਰਾਂ ਲਈ ਲੈ ਕੇ ਜਾ ਰਹੇ ਹਨ। ਕਿਉਂਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਜਹਾਦ ਵਿਚ ਮਾਰੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਜੰਨਤ ਨਸੀਬ ਹੋਵੇਗੀ ਤੇ ਉਸ ਜੰਨਤ ‘ਚ ਉਨ੍ਹਾਂ ਨੂੰ ਹੂਰਾਂ ਮਿਲਣਗੀਆਂ। ਉਹ ਉਨ੍ਹਾਂ ਨੂੰ ਇਹ ਕੱਪੜੇ ਤੋਹਫੇ ਵਿਚ ਦੇਣਗੇ। ਅਤਿਵਾਦੀਆਂ ਦੇ ਇਸ ਇੰਕਸ਼ਾਫ ਤੋਂ ਪਤਾ ਲੱਗਦਾ ਹੈ ਕਿ ਉਹ ਜੰਨਤ ‘ਚ ਹੂਰਾਂ ਨੂੰ ਮਿਲਣ ਦੀ ਆਸ ਲੈ ਕੇ ਆਤਮਘਾਤੀ ਹਮਲਿਆਂ ‘ਚ ਆਪਣੀ ਜਾਨ ਗੁਆਉਣ ਲਈ ਤਿਆਰ ਹੋ ਜਾਂਦੇ ਹਨ। ਕਈ ਸੀਰੀਆਈ ਕਮਾਂਡਰਾਂ ਤੇ ਜਨਰਲਾਂ ਦਾ ਕਹਿਣਾ ਹੈ ਕਿ ਅਸਲ ‘ਚ ਇਨ੍ਹਾਂ ਨੌਜਵਾਨ ਅਤਿਵਾਦੀਆਂ ਦੇ ਦਿਮਾਗ ਵਿਚ ਜਹਾਦ ਵਿਚ ਮਾਰੇ ਜਾਣ ਉਤੇ ਜੰਨਤ ਮਿਲਣ ਦੇ ਸੁਪਨੇ ਦਿਖਾਏ ਜਾਂਦੇ ਹਨ।
ਉਨ੍ਹਾਂ ਨੂੰ ਜੰਨਤ ਦੀ ਜਿਹੜੀ ਤਸਵੀਰ ਪੇਸ਼ ਕੀਤੀ ਜਾਂਦੀ ਹੈ, ਉਹ ਖੁਸ਼ਹਾਲੀ ਤੇ ਖੂਬਸੂਰਤੀ ਦਾ ਅਜਿਹਾ ਬਿਰਤਾਂਤ ਹੁੰਦਾ ਕਿ ਇਹ ਨੌਜਵਾਨ ਆਪਣੀ ਜਾਨ ਤੱਕ ਦਾਅ ਉਤੇ ਲਗਾ ਦਿੰਦੇ ਹਨ। ਫੌਜੀ ਅਧਿਕਾਰੀਆਂ ਦਾ ਕਹਿਣਾ ਹੈ ਕਿ 30 ਦਿਨਾਂ ‘ਚ ਇਸ ਜੰਗ ਦਾ ਫੈਸਲਾ ਹੋ ਜਾਵੇਗਾ। ਉਨ੍ਹਾਂ ਮੁਤਾਬਕ ਆਈæਐਸ਼ ਨੂੰ ਇਥੇ ਹਰਾਉਣ ਲਈ ਹੁਣ ਸਿਰਫ 30 ਦਿਨ ਹੋਰ ਚਾਹੀਦੇ ਹਨ।