ਮੱਛੀ ਬਨਾਮ ਮਨੁੱਖ!

‘ਸੈਟ’ ਹੋਣ ਲਈ ਜਾਲਦੇ ਜਫਰ ਲੋਕੀਂ, ਕਰਿਆ ਲਾਲਚ ਪਰ ਸੁੱਟਦੈ ਪੱਟ ਕੇ ਜੀ।
ਆਖਰ ਸਬਰ ਸੰਤੋਖ ਹੀ ਤ੍ਰਿਪਤ ਕਰਦੇ, ਕੋਈ ਨਾ ਰੱਜਿਆ ਮਾਇਆ ਨੂੰ ਖੱਟ ਕੇ ਜੀ।
ਮਗਰੋਂ ਫੇਰ ਪਛਤਾਇਆਂ ਕੀ ਹੱਥ ਆਉਂਦੈ, ਨੀਤੀਵਾਨਾਂ ਦੇ ਕਥਨਾਂ ਨੂੰ ਕੱਟ ਕੇ ਜੀ।
ਦੁਨੀਆਂ ਵਿਚ ਉਹ ਲੋਕ ਮਿਸਾਲ ਬਣਦੇ, ਦੁਨੀਆਂਦਾਰੀ ਤੋਂ ਜਿਉਂਦੇ ਜੋ ਹੱਟ ਕੇ ਜੀ।
ਅਮਲ ਕਰੇ ਤੋਂ ਜ਼ਿੰਦਗੀ ਸੁਧਰ ਜਾਵੇ, ਨਾ ਕਿ ਸਿਰਫ ਅਸੂਲਾਂ ਨੂੰ ਰੱਟ ਕੇ ਜੀ।
ਮੱਛੀ ਫੇਰ ਵੀ ਚੰਗੀ ਇਨਸਾਨ ਨਾਲੋਂ, ਮੁੜ ਤਾਂ ਪੈਂਦੀ ਏ ਪੱਥਰ ਨੂੰ ਚੱਟ ਕੇ ਜੀ!