ਬਲਜੀਤ ਬਾਸੀ
ਪੁਰਾਣੇ ਜ਼ਮਾਨੇ ਵਿਚ ਦਿਲ ਨੂੰ ਮਨੁੱਖੀ ਭਾਵਨਾਵਾਂ ਦਾ ਸ੍ਰੋਤ ਮੰਨਿਆ ਜਾਂਦਾ ਸੀ। ਇਹ ਰੂਹ, ਆਤਮਾ, ਨੀਅਤ, ਜ਼ਮੀਰ, ਮਨ, ਚਿਤ-ਇੱਥੋਂ ਤੱਕ ਕਿ ਦਿਮਾਗ ਦੀ ਥਾਂ ਲੈਂਦਾ ਹੋਇਆ ਚਿੰਤਨ ਅਤੇ ਬੌਧਿਕਤਾ ਦਾ ਵੀ ਆਸਣ ਮੰਨਿਆ ਜਾਂਦਾ ਸੀ। ਸੰਚਾਰ ਵਜੋਂ ਭਾਸ਼ਾਈ ਵਿਧੀ ਦੇ ਤੌਰ ‘ਤੇ ਇਹ ਗੱਲ ਅੱਜ ਤੱਕ ਚਲੀ ਆ ਰਹੀ ਹੈ। ਜ਼ਰਾ ਧਿਆਨ ਦਿਓ, ‘ਮੈਂ ਆਪਣੇ ਦਿਲ ਵਿਚ ਸੋਚਿਆ’, ਭਲਾ ਦਿਲ ਨਾਲ ਸੋਚੀਦਾ ਹੈ? ਫਿਰ ‘ਇਥੇ ਮੇਰਾ ਦਿਲ ਨਹੀਂ ਲਗਦਾ’, ਦਿਲ ਤਾਂ ਸਰੀਰ ਦੇ ਅੰਦਰ ਕੈਦ ਪਿਆ ਹੈ, ਇਸ ਨੇ ਬਾਹਰ ਕਿਸ ਕੰਧ ਨਾਲ ਲੱਗਣਾ ਹੈ? ਥੋੜ੍ਹੇ ਜਿਹੇ ਦਿਮਾਗ ਦੀ ਵੀ ਵਰਤੋਂ ਕਰੀਏ ਤਾਂ ਇਸ ਸਿੱਟੇ Ḕਤੇ ਪੁੱਜਾਂਗੇ ਕਿ ਦਰਅਸਲ ਦਿਮਾਗ ਹੀ ਭਾਵਨਾਵਾਂ ਅਤੇ ਅਮੂਰਤ ਚਿੰਤਨ ਦਾ ਪੁੰਜ ਹੈ।
ਦਿਲ ਦੀ ਬਣਤਰ ਅਤੇ ਪ੍ਰਕਾਜ ਇਸ ਤਰ੍ਹਾਂ ਦੇ ਨਹੀਂ ਹਨ ਕਿ ਇਸ ਵਿਚੋਂ ਜਜ਼ਬਾਤ ਫੁੱਟਦੇ ਹੋਣ ਜਾਂ ਸੋਚਾਂ ਫੁਰਦੀਆਂ ਹੋਣ। ਭਾਵਨਾਵਾਂ ਦੇ ਜ਼ੋਰ ਨਾਲ ਦਿਲ ਦੀ ਧੜਕਣ ਵਧ ਜਾਂਦੀ ਹੈ, ਜਿਸ ਕਾਰਨ ਖੂਨ ਦਾ ਦੌਰਾ ਵਧ-ਘਟ ਜਾਂਦਾ ਹੈ। ਕਈ ਵਾਰੀ ਸ਼ੋਕਮਈ ਖਬਰ ਨਾਲ ਦਿਲ ਦੀ ਧੜਕਣ ਇਸ ਕਦਰ ਵਧ ਜਾਂਦੀ ਹੈ ਕਿ ਅਸੀਂ ਅਚੇਤ ਹੀ ਆਪਣਾ ਹੱਥ ਦਿਲ ‘ਤੇ ਰੱਖ ਦਿੰਦੇ ਹਾਂ। ਕੁਝ ਲੋਕਾਂ ਦਾ ਅਜਿਹਾ ਵਿਚਾਰ ਹੈ ਕਿ ਦਿਲ ਵੀ ਤੰਤੂਆਂ ਦਾ ਇਕ ਜਾਲ ਹੈ ਜੋ ਸੁਤੰਤਰ ਤੌਰ ‘ਤੇ ਦਿਮਾਗ ਦੇ ਕੁਝ ਪ੍ਰਕਾਰਜ ਨਿਭਾਉਂਦਾ ਹੈ। ਇਹ ਗੱਲ ਜ਼ਰੂਰ ਹੈ ਕਿ ਸਾਡੇ ਸਰੀਰ ਦਾ ਸਮੁੱਚਾ ਢਾਂਚਾ ਇਸ ਪ੍ਰਕਾਰ ਜਟਿਲ ਹੈ ਕਿ ਇਹ ਤੰਤੂਆਂ ਨਾਲ ਅੰਤਰ ਸਬੰਧਤ ਹੈ ਤੇ ਮਨੁੱਖੀ ਪ੍ਰਤਿਕ੍ਰਿਆ ਦਾ ਕਾਰਕ ਬਣਦਾ ਹੈ। ਭਾਵਨਾਵਾਂ ਜਾਂ ਸੋਚਾਂ ਦੇ ਉਤਰਾ-ਚੜ੍ਹਾ ਨਾਲ ਸਰੀਰ ਵਿਚ ਬੇਹੱਦ ਰਸਾਇਣਕ, ਤੰਤਵਿਕ ਹਲਚਲ ਮਚਦੀ ਹੈ। ਦਿਮਾਗ ਅਤੇ ਦਿਲ ਦੀ ਅਜਿਹੀ ਸਥਿਤੀ ਸਮਝਣ ਵਾਸਤੇ ਬੇਅੰਤ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਇਸੇ ਲਈ ਸ਼ਾਇਦ ਇਹ ਸਮਝਿਆ ਜਾਂਦਾ ਹੈ ਕਿ ਦਿਲ ਭਾਵਨਾਵਾਂ ਦਾ ਅੱਡਾ ਹੈ। ਪਰ ਦਿਲ ਸੁਤੰਤਰ ਤੌਰ ‘ਤੇ ਚੇਤਨਤਾ ਦਾ ਧਾਰਨੀ ਨਹੀਂ ਹੈ।
ਭਾਸ਼ਾਈ ਬਣਤਰ ਵਿਗਿਆਨਕ ਨਿਸ਼ਚਿਤਤਾ ਦੇ ਸਮਾਨੰਤਰ ਨਹੀਂ ਚਲਦੀ। ਇਹ ਪੀੜ੍ਹੀਓ ਪੀੜ੍ਹੀ ਸ਼ਬਦਾਂ ਤੇ ਉਕਤੀਆਂ ਦੇ ਨਵੇਂ ਅਰਥ ਗ੍ਰਹਿਣ ਕਰਦੀ ਤੇ ਪੁਰਾਣੇ ਵੀ ਨਾਲ ਲਈ ਤੁਰਦੀ ਰਹਿੰਦੀ ਹੈ। ਇਸ ਲਈ ਭਾਸ਼ਾਈ ਵਰਤਾਰੇ ਵਿਚ ਘੜਮੱਸ ਪਿਆ ਰਹਿੰਦਾ ਹੈ। ਇਸ ਘੜਮੱਸ ਵਿਚੋਂ ਹੀ ਸਾਹਿਤ ਜਿਹੀ ਕਲਾ ਦਾ ਵੀ ਜਨਮ ਹੁੰਦਾ ਹੈ। ਅਰਥਾਂ ਦੇ ਨਜ਼ਰੀਏ ਤੋਂ ਦਿਲ ਦੀ ਵਿਸ਼ਾਲਤਾ ਦੇਖੋ: ‘ਦਿਲ ਥੋੜ੍ਹਾ ਨਾ ਕਰ’, ‘ਤੇਰਾ ਤਾਂ ਚਿੜੀ ਜਿੰਨਾ ਦਿਲ ਹੈ’, ‘ਸ਼ੇਰ ਦਿਲ’। ਸੋ, ਇਥੇ ਦਿਲ ਸ਼ਬਦ ਮਨ, ਚਿੱਤ ਆਦਿ ਦਾ ਸਮਾਨਰਥੀ ਤਾਂ ਹੈ ਹੀ, ਨਾਲ ਹੀ ਕਈ ਇਕ ਭਾਵਨਾਵਾਂ, ਅਹਿਸਾਸਾਂ ਦਾ ਵੀ ਅਰਥਾਵਾਂ ਬਣ ਜਾਂਦਾ ਹੈ। ਦਰਅਸਲ ਦਿਲ ਨੂੰ ਮਨੁੱਖ ਦੇ ਅੰਦਰਲਾ, ਖਾਸ ਤੌਰ ‘ਤੇ ਢਿੱਡ ਸਮਝਿਆ ਜਾਂਦਾ ਹੈ। ਇਹ ਗੱਲ ਸਰੀਰ ਦੇ ਹੋਰ ਅੰਦਰਲੇ ਅੰਗਾਂ ਜਿਵੇਂ ਗੁਰਦਾ, ਕਲੇਜਾ ਆਦਿ ‘ਤੇ ਵੀ ਲਾਗੂ ਹੁੰਦੀ ਹੈ ਪਰ ਇਸ ਵਿਸ਼ੇ ‘ਤੇ ਫਿਰ ਕਦੀ ਆਵਾਂਗੇ।
ਲੋਕਯਾਨ ਅਤੇ ਸਾਹਿਤ ਦਿਲ ਨਾਲ ਲਬਰੇਜ਼ ਹੋਇਆ ਪਿਆ ਹੈ: ‘ਦਿਲਾਂ ਨੂੰ ਦਿਲਾਂ ਦਾ ਰਾਹ ਹੁੰਦਾ ਹੈ’, ‘ਦਿੱਲੀ ਦੇ ਦਿਲਵਾਲੀ, ਮੂੰਹ ਚੋਪੜਿਆ ਪੇਟ ਖਾਲੀ, ‘ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ’, ‘ਦਿਲ ਹੋਵੇ ਚੰਗਾ, ਕਟੋਰੇ ਵਿਚ ਗੰਗਾ’ ਇਤਿਆਦਿ। ਕਵਿਤਾ ਵਿਚ ਤਾਂ ਦਿਲ ਦਾ ਵੀ ਆਪਣਾ ਦਿਲ ਹੁੰਦਾ ਹੈ, “ਹਮਦਰਦਾ, ਕਿਉਂ ਨਹੀਂ ਲਗਦਾ, ਮੇਰੇ ਦਿਲ ਦੇ ਦਿਲ ਦਾ ਦਿਲ।” ਕੁਝ ਮੁਹਾਵਰੇ ਵੀ ਹੋ ਜਾਣ: ਦਿਲ ਉਛਲਣਾ, ਦਿਲ ਆ ਜਾਣਾ, ਦਿਲ ਹਾਰਨਾ, ਦਿਲ ਖੱਟਾ ਹੋਣਾ, ਦਿਲ ਕੱਚਾ ਹੋਣਾ, ਦਿਲ ਘਾਊਂ ਮਾਊਂ ਹੋਣਾ, ਦਿਲ ‘ਤੇ ਪੱਥਰ ਰੱਖਣਾ, ਦਿਲ ਛੱਡਣਾ, ਦਿਲ ਠਹਿਰਨਾ ਜਾਂ ਠਿਕਾਣੇ ਲੱਗਣਾ, ਦਿਲ ਤੋੜਨਾ, ਦਿਲ ਦੀਆਂ ਦਿਲ ਵਿਚ ਰਹਿਣਾ। ਗਿਣਤੀ ਪੱਖੋਂ ਦਿਲ ਦੇ ਮੁਹਾਵਰੇ ਅੱਖ ਨਾਲ ਮੁਕਾਬਲਾ ਕਰਦੇ ਹਨ।
ਦਿਲ ਸਭ ਤੋਂ ਵੱਧ ਰੁਮਾਂਟਕ ਭਾਵਾਂ ਨਾਲ ਜੁੜਿਆ ਹੋਇਆ ਹੈ, ‘ਦਿਲ ਆਵੇ ਗਧੀ ‘ਤੇ ਤਾਂ ਪਰੀ ਕੀ ਚੀਜ਼ ਹੈ!’ ਦਿਲ ਤਾਂ ਫੈਂਕਿਆ ਵੀ ਜਾਂਦਾ ਹੈ, ਤਦੇ ਤਾਂ ਦਿਲ-ਫੈਂਕ ਸ਼ਬਦ ਬਣਿਆ। ਦਿਲ ਤੋਂ ਬਣੇ ਕੁਝ ਹੋਰ ਸ਼ਬਦ ਹਨ-ਦਿਲਚਸਪ, ਦਿਲਾਸਾ, ਦਿਲਗੀਰ, ਦਿਲਬਰ, ਦਿਲਾਵਰ, ਦਿਲਫਰੇਬ, ਕਮਜ਼ੋਰ ਦਿਲ, ਤੰਗਦਿਲ, ਦਿਲਦਾਰ, ਦਿਲਕਸ਼ ਆਦਿ। ਅਧਿਆਤਮਕ ਕਾਵਿ ਵਿਚ ਇਹ ਸਾਈਂ ਨਾਲ ਜਾ ਜੁੜਦਾ ਹੈ, “ਦਿਲ ਮਹਿ ਸਾਈਂ ਪਰਗਟੇ” (ਭਗਤ ਕਬੀਰ)।
ਜੇ ਇਕ ਪਾਸੇ ਦਿਲ ਨੂੰ ਦਿਮਾਗ ਹੀ ਸਮਝਿਆ ਗਿਆ ਹੈ ਤਾਂ ਦੂਜੇ ਪਾਸੇ ਦਿਲ ਨੂੰ ਦਿਮਾਗ ਦੇ ਟਕਰਾਵੇਂ ਰੂਪ ਵਿਚ ਵੀ ਰੱਖਿਆ ਜਾਂਦਾ ਹੈ। ਦਿਲ ਭਾਵਨਾਵਾਂ ਦਾ ਸ੍ਰੋਤ ਹੈ ਤਾਂ ਦਿਮਾਗ ਸੋਚਾਂ ਦਾ। ਤਾਂ ਹੀ ਕਿਹਾ ਜਾਂਦਾ ਹੈ ਕਿ ਦਿਲ ਉਤੇ ਦਿਮਾਗ ਦਾ ਕਾਬੂ ਰੱਖਿਆ ਜਾਣਾ ਚਾਹੀਦਾ ਹੈ।
ਦਿਲ ਦਾ ਸਮਾਨਾਰਥਕ ਸ਼ਬਦ ਹਿਰਦਾ ਹੈ ਜੋ ਦਿਲ ਤੋਂ ਪੁਰਾਣਾ ਹੈ। ਦਿਲ ਫਾਰਸੀ ਵਲੋਂ ਪੰਜਾਬੀ ਵਿਚ ਆਇਆ ਤੇ ਇਸ ਨੇ ਹਿਰਦੇ ਨੂੰ ਕਾਫੀ ਹੱਦ ਤੱਕ ਖਦੇੜ ਕੇ ਪੰਜਾਬੀਆਂ ਤੇ ਹੋਰ ਭਾਰਤੀਆਂ ਦੇ ਦਿਲ ਜਿੱਤ ਲਏ। ਹੁਣ ਆਮ ਤੌਰ ‘ਤੇ ਹਿਰਦਾ ਸ਼ਬਦ ਵਧੇਰੇ ਕਾਵਿਕ ਸੰਦਰਭਾਂ ਵਿਚ ਹੀ ਵਰਤਿਆ ਜਾਂਦਾ ਹੈ। ਗੁਰੂ ਅਰਜਨ ਦੇਵ ਵਲੋਂ ਹਿਰਦਾ ਸ਼ਬਦ ਦੀ ਵਰਤੋਂ ਦੇਖੋ, ‘ਹਿਰਦਾ ਸੁਧ ਬ੍ਰਹਮ ਬੀਚਾਰੈ॥’ ਹਿਰਦੇ ਦਾ ਹੀ ਇਕ ਰੁਪਾਂਤਰ ਹੈ ਰਿਦਾ, ‘ਹਿਰਦੈ ਰਿਦੈ ਨਿਹਾਲ’, ‘ਕੀਮਤਿ ਕਿਨੈ ਨ ਪਾਈਐ ਰਿਦ ਮਾਣਕ ਮੋਲਿ ਅਮੋਲਿ॥’ (ਗੁਰੂ ਨਾਨਕ ਦੇਵ)।
ਹਿਰਦਾ ਸ਼ਬਦ ਦਾ ਸੰਸਕ੍ਰਿਤ ਰੂਪ ਹੈ, ‘ਹ੍ਰਿਦ।’ ਇਸ ਤੋਂ ਹਿੰਦੀ ਆਦਿ ਵਿਚ ਹ੍ਰਿਦਯ ਸ਼ਬਦ ਸਾਹਮਣੇ ਆਉਂਦਾ ਹੈ। ਪੰਜਾਬੀ ਵਿਚ ਇਹ ‘ਹਿਰਦਾ’ ਰੂਪ ਧਾਰਦਾ ਹੈ ਤਾਂ ਨਾਲ ਦੀ ਨਾਲ ‘ਹ’ ਧੁਨੀ ਦੇ ਅਲੋਪਣ ਨਾਲ ‘ਰਿਦਾ’ ਤੇ ਫਿਰ ‘ਰਿਦ’ ਜਿਹੇ ਸ਼ਬਦ ਬਣਦੇ ਹਨ। ਇਸ ਦਾ ਇਕ ਰੂਪ ਹਿਆਉ ਬਣਿਆ, ‘ਹਿਆਉ ਮਹਿਜਾ ਠੰਢੜਾ ਮੁਖਹੁ ਸਚੁ ਅਲਾਇ॥’, ‘ਅੰਮ੍ਰਿਤ ਬਚਨ ਰਿਦੈ ਉਰਿ ਧਾਰੀ ਤਉ ਕਿਰਪਾ ਤੇ ਸੰਗੁ ਪਾਈ॥’ (ਗੁਰੂ ਅਰਜਨ ਦੇਵ)।
ਫਿਰ ਚੰਗੇ ਹਿਰਦੇ ਵਾਲੇ ਲਈ ਸੁਹਿਰਦ ਸ਼ਬਦ ਬਣ ਗਿਆ। ਦਿਲੋਂ ਕੀਤੇ ਸਵਾਗਤ ਲਈ ‘ਹਾਰਦਿਕ ਸਵਾਗਤ’ ਸ਼ਬਦ ਪ੍ਰਚਲਿਤ ਹੈ। ਹਾਰਦਿਕ ਤਾਂ ਖਾਸ ਨਾਂਵ ਵੀ ਹੁੰਦਾ ਹੈ। ਦਿਲੀ ਖਾਹਿਸ਼ ਦੇ ਅਰਥਾਂ ਵਾਲਾ ‘ਸੱਧਰ’ ਸ਼ਬਦ ਵੀ ਇਥੇ ਢੁਕਦਾ ਹੈ। ਪੰਜਾਬੀ ਵਿਚ ਇਕ ਸ਼ਬਦ ਚਲਦਾ ਹੈ, ‘ਹੁਦਰਾ’, ਖਾਸ ਤੌਰ ‘ਤੇ ‘ਆਪ-ਹੁਦਰਾ’ ਜਿਹੇ ਸੰਯੁਕਤ ਸ਼ਬਦ ਵਿਚ। ਇਸ ਦਾ ਅਰਥ ਹੈ, ਦਿਲ ਦੀਆਂ ਚਲਾਉਣ ਵਾਲਾ, ਮਨਮਰਜ਼ੀ ਕਰਨ ਵਾਲਾ। ਇਥੇ ‘ਰ’ ਅਤੇ ‘ਦ’ ਧੁਨੀਆਂ ਦਾ ਵਰਣ-ਵਿਪਰੈ ਹੋਇਆ ਹੈ। ਧੁਨੀਆਂ ਦਾ ਉਲਟ-ਪੁਲਟ ਜਾਣਾ ਵੀ ਸ਼ਬਦਾਂ ਦੀ ਆਪ-ਹੁਦਰਾਸ਼ਾਹੀ ਹੀ ਹੈ। ਸ਼ਰਧਾ ਸ਼ਬਦ ਵਿਚ ਵੀ ਹਿਰਦਾ ਹੀ ਵੜਿਆ ਹੋਇਆ ਹੈ। ਇਸ ਤੋਂ ਹੀ ਸ਼ਰਾਧ ਤੇ ਸਰਾਧ ਸਾਹਮਣੇ ਆਏ।
ਹਿਰਦਾ ਸ਼ਬਦ ਦੇ ਹੋਰ ਸਕੇ ਸੋਹਦਰੇ ਭਾਰੋਪੀ ਭਾਸ਼ਾਵਾਂ ਵਿਚ ਵੀ ਮਿਲਦੇ ਹਨ। ਇਸ ਦਾ ਭਾਰੋਪੀ ਮੂਲ ਹੈ, ‘ਖeਰਦ’। ਇਸ ਤੋਂ ਹੀ ਗਰੀਕ ਸ਼ਬਦ ਕਾਰਡੀਆ ਬਣਿਆ। ਪ੍ਰਾਕ-ਜਰਮਨ ਵਿਚ ‘ਕ’ ਧੁਨੀ ‘ਹ’ ਵਿਚ ਬਦਲ ਜਾਂਦੀ ਹੈ, ਇਸ ਲਈ ਕੁਝ ਪਰਿਵਰਤਨਾਂ ਨਾਲ ਇਸ ਨੇ ਅੰਗਰੇਜ਼ੀ ਵਿਚ ਆ ਕੇ ੍ਹeਅਰਟ ਦਾ ਰੂਪ ਧਾਰ ਲਿਆ। ਅਸੀਂ ਪੰਜਾਬੀ ਵਿਚ ਇਹ ਸ਼ਬਦ ਆਮ ਹੀ ਵਰਤਣ ਲੱਗ ਪਏ ਹਾਂ, ਖਾਸ ਤੌਰ ‘ਤੇ ‘ਹਾਰਟ ਅਟੈਕ’ ਜਾਂ ‘ਹਾਰਟ ਫੇਲ੍ਹ ਹੋਣਾ’ ਜਿਹੀਆਂ ਉਕਤੀਆਂ ਵਿਚ। ਕਰਡ ਤੋਂ ਗਰੀਕ ਵਿਚ ਬਣਿਆ ਕਾਰਡੀਆ ਲਾਤੀਨੀ, ਫਰਾਂਸੀਸੀ ਸਫਰ ਤੈਅ ਕਰਕੇ ਅੰਗਰੇਜ਼ੀ ਵਿਚ ਛਅਰਦਅਿਚ ਦੇ ਤੌਰ ‘ਤੇ ਪ੍ਰਗਟ ਹੋਇਆ। ਇਸ ਤੋ ਅੱਗੇ ਛਅਰਦਿਲੋਗੇ (ਹਿਰਦਾ-ਵਿਗਿਆਨ) ਆਦਿ ਜਿਹੇ ਸ਼ਬਦ ਸਾਹਮਣੇ ਆਏ। ਅੰਗਰੇਜ਼ੀ ਰਿਕਾਰਡ (ਪੰਜਾਬੀ ਰਕਾਟ) ਵਿਚ ਵੀ ਇਹੀ ਕਰਡ ਧਾਤੂ ਬੋਲਦਾ ਹੈ। ਇਹ ਸ਼ਬਦ ਵੀ ਲਾਤੀਨੀ, ਫਰਾਂਸੀਸੀ ਰਾਹੀਂ ਅੰਗਰੇਜ਼ੀ ਵਿਚ ਪੁੱਜਾ। ਇਸ ਵਿਚ ਮੁਢਲਾ ਭਾਵ ਸੀ, ਮਨ ਜਾਂ ਚੇਤੇ ਵਿਚ ਲਿਆਉਣਾ। ਧਿਆਨਯੋਗ ਹੈ ਕਿ ਯੂਰਪੀ ਅਤੇ ਹੋਰ ਭਾਸ਼ਾਵਾਂ ਵਿਚ ਵੀ ਹਰਟ/ਦਿਲ ਨੂੰ ਭਾਵਨਾਵਾਂ ਅਤੇ ਸੋਚਾਂ ਦਾ ਅੱਡਾ ਸਮਝਿਆ ਜਾਂਦਾ ਹੈ।
ਹਥਲੇ ਪ੍ਰਸੰਗ ਵਿਚ ਹਰਟ ਯਾਦਾਸ਼ਤ ਦਾ ਸੋਮਾ ਹੈ। ਅੰਗਰੇਜ਼ੀ ਉਕਤੀ æeਅਰਨ ਭੇ ੍ਹeਅਰਟ ਤੋਂ ਇਹ ਗੱਲ ਭਲੀ ਭਾਂਤ ਸਮਝ ਪੈਂਦੀ ਹੈ। ਚੇਤੇ ਵਿਚ ਲਿਆਉਣ ਤੋਂ ਫਿਰ ਰਿਕਾਰਡ ਦੀ ਵਰਤੋਂ ਚੇਤੇ ਵਿਚਲੀ ਗੱਲ ਨੂੰ ਬਿਆਨ ਕਰਨ, ਦੱਸਣ, ਦਰਜ ਕਰਾਉਣ, ਤਵੇ ਵਿਚ ਭਰਨ ਆਦਿ ਦੇ ਅਰਥਾਂ ਵਿਚ ਹੋਣ ਲੱਗੀ। ਅੰਗਰੇਜ਼ੀ ਦਾ ਛੋਰਦਅਿਲ (=ਹਾਰਦਿਕ) ਵੀ ਇਸੇ ਦੀ ਦੇਣ ਹੈ। ਹੋਰ ਜਾਣੇ ਪਛਾਣੇ ਸ਼ਬਦ ਹਨ, Aਚੋਰਦ (ਸਮਾਨ ਮਨੋਭਾਵ), ਛੁਰਅਗe (ਦਿਲ ਦੀਆਂ ਭਾਵਨਾਵਾਂ, ਹਿਆਂ), ਛਰeਦਟਿ (ਕਿਸੇ ਵਿਚ ਆਪਣਾ ਦਿਲ ਰੱਖਣ, ਯਕੀਨ ਕਰਨ ਦੇ ਭਾਵ ਤੋਂ, ਦਿਲ ਨੂੰ ਦਿਲ ਨਾਲ ਰਾਹ ਹੁੰਦਾ ਹੈ), ਛਰeਦeਨਚe, ਛਰeeਦ (ਮਨ ਦਾ ਯਕੀਨ, ਸ਼ਰਧਾ), ਛੋਰe (ਕੇਂਦਰ, ਦਿਲ ਨੂੰ ਕੇਂਦਰ ਸਮਝਿਆ ਜਾਂਦਾ ਹੈ) ਆਦਿ।
ਅਸੀਂ ਦਿਲ ਤੋਂ ਗੱਲ ਸ਼ੁਰੂ ਕੀਤੀ ਸੀ ਅਤੇ ਦਿਲ ‘ਤੇ ਹੀ ਮੁਕਾਉਂਦੇ ਹਾਂ। ਕੁਝ ਭਾਸ਼ਾ-ਵਿਗਿਆਨੀਆਂ ਦਾ ਮਤ ਹੈ ਕਿ ਦਿਲ ਸ਼ਬਦ ਵੀ ਅੰਤਿਮ ਤੌਰ ‘ਤੇ ਖeਰਦ ਧਾਤੂ ਨਾਲ ਹੀ ਜਾ ਜੁੜਦਾ ਹੈ। ਅਜਿਤ ਵਡਨੇਰਕਰ ਨੇ ਰਾਮ ਵਿਲਾਸ ਸ਼ਰਮਾ ਦੀ ਸਹਾਇਤਾ ਨਾਲ ਇਸ ਦੀ ਕੁਝ ਵਿਆਖਿਆ ਕੀਤੀ ਹੈ। ਹਿਰਦਾ ਵਿਚਲੇ ‘ਹਰ’ ਦੀ ਧੁਨੀ ਅਵੇਸਤਾ ਵਿਚ ਜਾ ਕੇ ‘ਜ਼’ ਜਿਹੀ ਹੋ ਜਾਂਦੀ ਹੈ। ਅਵੇਸਤਾ ਵਿਚ ਹਿਰਦੇ ਲਈ ਜ਼ਰੇਦਾ ਸ਼ਬਦ ਮਿਲਦਾ ਹੈ। ਕੁਰਦਿਸ਼ ਵਿਚ ਜ਼ਾਰ ਹੈ ਅਤੇ ਬਲੋਚੀ ਵਿਚ ਜ਼ੇਦੇਂ। ਆਰਮੀਨਿਆਈ ਵਿਚ ‘ਜ਼’ ਧੁਨੀ ‘ਸ’ ਵਿਚ ਬਦਲ ਜਾਂਦੀ ਹੈ ਤੇ ਸ਼ਬਦ ਸਾਹਮਣੇ ਆਉਂਦਾ ਹੈ, ਸਿਰਤ। ਖੈਰ! ਅਵੇਸਤਾ ਦਾ ਜ਼ਰੇਦਾ ਪਹਿਲਵੀ ਵਿਚ ਦੀਲ ਅਤੇ ਫਿਰ ਫਾਰਸੀ ਵਿਚ ਦਿਲ, ਦੇਲ ਬਣ ਜਾਂਦਾ ਹੈ। ਤਾਜਿਕਿਸਤਾਨ ਦੀ ਇਕ ਕਬੀਲਾਈ ਭਾਸ਼ਾ ਵਿਚ ਇਸ ਦਾ ਰੂਪ ਜ਼ੀਲ ਹੈ ਅਤੇ ਤੁਰਕ ਭਾਸ਼ਾ ਵਿਚ ਜ਼ੇਰਰੀ ਹੈ। ਰਾਮ ਵਿਲਾਸ ਸ਼ਰਮਾ ਨੇ ਸੂਤ੍ਰਕ ਰੂਪ ਵਿਚ ਇਸ ਦਾ ਰੂਪ ਵਿਕਾਸ ਕੁਝ ਇਸ ਤਰ੍ਹਾਂ ਉਲੀਕਿਆ ਹੈ: ਜ਼ਿਰ> ਜਿਰ> ਦਿਰ> ਦਿਲ। ਗੱਲ ਦਿਲ ਨਾਲ ਸੋਚਣ ਵਾਲੀ ਹੈ।