ਧੰਨ ਗੁਰੂ ਕੇ ਸਿੱਖ!

ਸਾਡਾ ਧਰਮ ਨਿਆਰਾ ਸੀ ਸਾਰਿਆਂ ਤੋਂ, ਚੌਧਰ ਵਾਸਤੇ ਖੋਟ ਰਲਾਈ ਜਾਂਦੇ।
ਸੰਗਤ ਭਰੀ ਜਾਂਦੀ ਹਰ ਥਾਂ ਗੋਲਕਾਂ ਨੂੰ, ਬਣਕੇ ਚੌਧਰੀ ਛਕੀ-ਛਕਾਈ ਜਾਂਦੇ।
ਸਿੱਖੀ ਹਾਰਦੀ ਜਿੱਤਦਾ ਮਲਕ ਭਾਗੋ, ਗੁੱਝੀ ਜਿਹੀ ਛੁਰੀ ਚਲਾਈ ਜਾਂਦੇ।
ਲਾ ਕੇ ਜਿੰਦਰੇ ਸੋਚ ਤੇ ਸਿਆਣਪਾਂ ਨੂੰ, ਝੁੱਗਾ ਕੌਮ ਦਾ ਚੌੜ ਕਰਵਾਈ ਜਾਂਦੇ।
ਬਣਕੇ ਬਿਪਰ ਦੇ ਦਾਸ ਦੇ ਦਾਸ ਪੱਕੇ, ਖੁਦ ਨੂੰ ‘ਖਾਲਸੇ’ ਉਂਜ ਅਖਵਾਈ ਜਾਂਦੇ।
ਖਾ ਗਈ ਸਿੱਖੀ ਨੂੰ ਸਿਉਂਕ ਸਿਆਸਤਾਂ ਦੀ, ਏਸੇ ਖੁਸ਼ੀ ਵਿਚ ਚਾਂਭੜਾਂ ਪਾਈ ਜਾਂਦੇ!

Be the first to comment

Leave a Reply

Your email address will not be published.