ਕਾਰ ਤੇ ਵਿਧਾਨਕਾਰ!

ਚੋਣ-ਪ੍ਰਚਾਰ ਵੇਲੇ ਥੱਕਦੇ ਨਾ ਦਿਨ ਰਾਤ, ‘ਡੋਰ-ਟੂ-ਡੋਰ’ ਪਹੁੰਚ ਘਾਲਦੇ ਨੇ ਘਾਲਣਾ।
ਵੰਡਦੇ ਨੇ ‘ਪੁੱਤ’ ਹੀ ਨਿਸੰਗ ਹੋ ਕੇ ਸਾਰਿਆਂ ਨੂੰ, ਬਣਦੇ ਹੀ ਐਮæਐਲ਼ਏæ ਸਿੱਖ ਜਾਂਦੇ ਟਾਲਣਾ।
ਸੱੱਤਾਧਾਰੀ ਖੂੰਜੇ ਲਾਈ ਰੱਖਦੇ ‘ਵਿਰੋਧੀਆਂ’ ਨੂੰ, ਲੱਗਦੈ ਇਨ੍ਹਾਂ ਨੇ ਹੁਣ ਲੋਕ ਰਾਜ ਗਾਲਣਾ।
ਰਹਿੰਦੇ ਨੇ ਚਲਾਉਂਦੇ ਪੰਜ ਸਾਲ ਪੂਰੇ ਚੰਮ ਦੀਆਂ, ਪਤਾ ਹੁੰਦਾ ਕਿਸੇ ਨਹੀਂਓਂ ਗੱਦੀਓਂ ਉਠਾਲਣਾ।
‘ਤੀਸਰੇ’ ਨੂੰ ਦੂਰ ਰੱਖਣੇ ਦੀ ਕਰੀ ਗਿਟਮਿਟ, ਵਾਰੋ ਵਾਰੀ ਰਾਜ ਕਹਿੰਦੇ ‘ਦੋਹਾਂ’ ਨੇ ਸੰਭਾਲਣਾ।
‘ਕਾਰ’ ਭਾਵੇਂ ਰੱਖਦਾ ਹਰੇਕ ਹੀ ਵਿਧਾਨਕਾਰ, ਪਰ ਹੁੰਦੀ ਉਹਦੇ ਤੋਂ ‘ਵਿਧਾਨ’ ਦੀ ਨਾ ਪਾਲਣਾ!