ਮਤੇ, ਬਿਲ, ਬਹਿਸ ਤਾਂ ਅਲੋਪ ਹੋਈ ਜਾਂਦੇ ਹੁਣ, ‘ਮੱਛੀ ਮੰਡੀ’ ਹੁੰਦੀ ਐ ਵਿਧਾਨ ਸਭਾ ਅੱਜ ਕੱਲ।
‘ਟੋਪੀ ਵਾਲਿਆਂ’ ਦੀ ਪੱਗ ਲੱਥ ਗਈ ਜਿੱਦਣ ਦੀ, ਫਿਰਦੇ ਜਤਾਉਂਦੇ ‘ਦੁੱਖ’ ਨੀਲੇ ਭਾਈ ਅੱਜ ਕੱਲ।
ਧਾਰਮਿਕ ਰੰਗ ਦੇ ਕੇ ਮੁੱਦੇ ਨੂੰ ਉਛਾਲ ਰਹੇ ਨੇ, ‘ਚਿੱਟਿਆਂ’ ਨੂੰ ਫਾਹੁਣ ਲਈ ਵਿਛਾਉਂਦੇ ਜਾਲ ਅੱਜ ਕੱਲ।
ਲਾਹੀਆਂ ਦਸਤਾਰਾਂ, ਆਪ ਬੀਬੀਆਂ ਵੀ ਕੁੱਟੀਆਂ ਸੀ, ਕਿਹੜੇ ਮੂੰਹ ਨਾਲ ਰੌਲਾ ਪਾਉਂਦੇ ਨੇ ਉਹ ਅੱਜ ਕੱਲ।
ਸੱਤਾਧਾਰੀ ਹੋਣਾ ਹੀ ਨਿਸ਼ਾਨਾ ਇੱਕੋ ਮਿੱਥ ਲੈਂਦੇ, ਖੁੱਸੀ ਹੋਈ ਗੱਦੀ ਹੀ ਸਤਾਉਂਦੀ ਰਹਿੰਦੀ ਅੱਜ ਕੱਲ।
ਲੋਕ ਹਿੱਤਾਂ ਵਾਲਾ ਤਾਂ ਬਹਾਨਾ ਜਿਹਾ ਲਾ ਲੈਂਦੇ ਨੇ, ਮੀਡੀਏ ‘ਚ ਰਹਿਣ ਦੇ ਡਰਾਮੇ ਹੋ ਰਹੇ ਅੱਜ ਕੱਲ!