ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਸੰਘ ਨਾਲ ਜੁੜੀ ਸ਼ਰਨਾਰਥੀ ਮਾਮਲਿਆਂ ਦੀ ਸੰਸਥਾ ਵੱਲੋਂ ਕੀਤੇ ਸਰਵੇ ਮੁਤਾਬਕ ਇਸ ਸਮੇਂ ਦੁਨੀਆਂ ਭਰ ਵਿਚ 6æ5 ਕਰੋੜ ਬੇਘਰ ਲੋਕ ਸ਼ਰਨ ਮੰਗਣ ਲਈ ਮਜਬੂਰ ਹਨ। ਸੰਯੁਕਤ ਰਾਸ਼ਟਰ ਦੀ ਸਾਲਾਨਾ ਰਿਪੋਰਟ ਵਿਚ ਸਾਲ 2016 ਵਿਚ ਸ਼ਰਨਾਰਥੀਆਂ ਦੀ ਅਨੁਮਾਨਿਤ ਗਿਣਤੀ ਸਾਲ 2015 ਦੇ ਮੁਕਾਬਲੇ 3 ਲੱਖ ਵੱਧ ਹੈ। ਹਾਲਾਂਕਿ ਸਾਲ 2014-15 ਦੇ ਅੰਕੜਿਆਂ ਮੁਕਾਬਲੇ ਇਹ ਅੰਕੜਾ ਘੱਟ ਹੈ।
2014 ਤੋਂ 2015 ਵਿਚ ਇਸ ਗਿਣਤੀ ਵਿਚ 5 ਲੱਖ ਦਾ ਵਾਧਾ ਸੀ।
ਸੰਸਥਾ ਦੇ ਹਾਈ ਕਮਿਸ਼ਨਰ ਫਿਲਿਪੋ ਗ੍ਰਾਂਡੀ ਨੇ ਕਿਹਾ ਕਿ ਅੰਤਰਰਾਸ਼ਟਰੀ ਕੂਟਨੀਤੀ ਦੇ ਲਿਹਾਜ਼ ਨਾਲ ਇਹ ਹਾਲੇ ਵੀ ਵੱਡੀ ਅਸਫਲਤਾ ਹੈ। ਗ੍ਰਾਂਡੀ ਕਹਿੰਦੇ ਹਨ ਕਿ ਦੁਨੀਆਂ ਸ਼ਾਂਤੀ ਕਾਇਮ ਕਰਨ ਵਿਚ ਅਸਫਲ ਹੈ, ਤੁਸੀਂ ਪਰਾਣੇ ਸੰਘਰਸ਼ਾਂ ਵਿਚੋਂ ਨਵਿਆਂ ਨੂੰ ਉਪਜਦਾ ਦੇਖੋਗੇ ਤੇ ਲੋਕਾਂ ਨੂੰ ਜਬਰਨ ਘਰ ਛੱਡਣ ਲਈ ਮਜਬੂਰ ਕਰਨਾ ਉਨ੍ਹਾਂ ਯੁੱਧਾਂ ਦਾ ਪ੍ਰਤੀਕ ਹੈ ਜੋ ਕਦੇ ਖਤਮ ਨਹੀਂ ਹੁੰਦੇ।
ਸਾਲ 2016 ਵਿਚ ਦੱਖਣੀ ਸੂਡਾਨ ਵਿਚ ਹਿੰਸਾ ਭੜਕਾਉਣ ਤੋਂ ਬਾਅਦ ਕੋਈ 3 ਲੱਖ 40 ਹਜ਼ਾਰ ਲੋਕ ਗੁਆਂਢੀ ਮੁਲਕ ਯੁਗਾਂਡਾ ਚਲੇ ਗਏ ਸਨ। ਇਹ ਕਿਸੇ ਵੀ ਦੇਸ਼ ਤੋਂ ਬੇਘਰ ਹੋਣ ਵਾਲੇ ਲੋਕਾਂ ਦੀ ਗਿਣਤੀ ਤੋਂ ਕਿਤੇ ਵੱਧ ਸੀ। ਸੀਰੀਆ ਤੋਂ ਭੱਜਣ ਵਾਲਿਆਂ ਦੀ ਗਿਣਤੀ ਵੀ ਦੋ ਲੱਖ ਸੀ। ਯੁਗਾਂਡਾ ਪਹੁੰਚਣ ਦੇ 36 ਘੰਟਿਆਂ ਦੇ ਅੰਦਰ ਸ਼ਰਨਾਰਥੀਆਂ ਨੂੰ ਜ਼ਮੀਨ ਦਾ ਛੋਟਾ ਜਿਹਾ ਟੁਕੜਾ ‘ਤੇ ਖੇਤੀ ਕਰਨ ਲਈ ਜ਼ਰੂਰੀ ਸਾਮਾਨ ਮਿਲਦਾ ਹੈ। ਇਕ ਸਾਲ ਪਹਿਲਾਂ ਬੀੜੀ-ਬੀੜੀ ਪਿੰਡ ਇਕ ਆਮ ਥਾਂ ਸੀ ਪਰ ਹੁਣ ਇਹ ਦੁਨੀਆਂ ਦੇ ਸਭ ਤੋਂ ਵੱਡੇ ਸ਼ਰਨਾਰਥੀ ਕੈਂਪਾਂ ਵਿਚੋਂ ਇਕ ਹੈ ਜੋ 250 ਵਰਗ ਕਿਮੀ ਖੇਤਰ ਵਿਚ ਫੈਲਿਆ ਹੈ।
ਇਥੇ 25 ਲੱਖ ਲੋਕ ਸ਼ਰਨਾਰਥੀਆਂ ਵਾਂਗ ਰਹਿੰਦੇ ਹਨ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਉਮੀਦ ਹੈ ਕਿ ਰਿਕਾਰਡ ਤੋੜ ਬੇਘਰਾਂ ਦੀ ਗਿਣਤੀ ਵਿਕਸਿਤ ਦੇਸ਼ਾਂ ਨੂੰ ਇਕ ਵਾਰ ਫਿਰ ਸ਼ਰਨਾਰਥੀਆਂ ਨੂੰ ਸਵੀਕਾਰ ਕਰਨ ਤੇ ਸ਼ਾਂਤੀ ਕਾਇਮ ਕਰਨ ਦੇ ਉਪਾਅ ਸੋਚਣ ਲਈ ਪ੍ਰੇਰਿਤ ਕਰੇਗੀ। ਦੁਨੀਆਂ ਭਰ ਵਿਚ 6æ6 ਕਰੋੜ ਲੋਕਾਂ ਵਿਚੋਂ 2 ਕਰੋੜ ਲੋਕ ਸ਼ਰਨਾਰਥੀ ਤੇ 4 ਕਰੋੜ ਲੋਕ ਆਪਣੇ ਹੀ ਦੇਸ਼ ਵਿਚ ਬੇਘਰ ਹਨ। 25 ਲੱਖ ਲੋਕ ਸ਼ਰਨ ਮੰਗ ਰਹੇ ਹਨ।