ਸਮਾਂ ਬਦਲਿਆ ਤੇਜੀ ਨਾਲ ਯਾਰੋ, ਲਗਦਾ ਭੇਤ ਨਾ ਕੁਦਰਤ ਦੇ ਭਾਣਿਆਂ ਦਾ।
ਨਵੇਂ ਪੋਚ ਨੇ ਦੇਸੀ ਖੁਰਾਕ ਛੱਡੀ, ਚਸਕਾ ਪੈ ਗਿਆ ਚਟਪਟੇ ਖਾਣਿਆਂ ਦਾ।
ਕੰਨ ਧਰੇ ਨਾ ਵੱਡਿਆਂ ਵੱਲ ਕੋਈ, ਜੀਣਾ ਦੁੱਭਰ ਹੋ ਗਿਐ ਸਿਆਣਿਆਂ ਦਾ।
ਰਾਹ ਪਏ ਨੇ ਐਸ਼ਪ੍ਰਸਤੀਆਂ ਦੇ, ਭਾਅ ਪਤਾ ਨਾ ਆਟੇ-ਦਾਣਿਆਂ ਦਾ।
ਵਿਰਸੇ ਤੇ ਭਵਿੱਖ ਦਾ ਫਿਕਰ ਕੋਈ ਨਾ, ਭੁੱਸ ਪਿਆ ਮੋਬਾਇਲ ਤੇ ਗਾਣਿਆਂ ਦਾ।
ਭੱਠ ਝੋਕਦੇ ਰਹਿਣ ਬੇਸ਼ੱਕ ਮਾਪੇ, ‘ਨੈਟ’ ਚੱਲਣਾ ਚਾਹੀਦਾ ਨਿਆਣਿਆਂ ਦਾ!