ਡੁੱਬਦੀ ਕਿਸਾਨੀ ਆਸਰੇ ਤਰ ਰਹੇ ਕਾਰੋਬਾਰ

ਚੰਡੀਗੜ੍ਹ: ਕਿਸਾਨਾਂ ਦੀ ਸਖਤ ਮਿਹਨਤ ਦੇ ਬਾਵਜੂਦ ਖੇਤੀ ਦਾ ਧੰਦਾ ਜਿਥੇ ਘਾਟੇ ਦਾ ਸੌਦਾ ਬਣਿਆ ਹੋਇਆ ਹੈ, ਉਥੇ ਇਸ ਨਾਲ ਜੁੜੇ ਕਾਰੋਬਾਰ ਤੇਜ਼ੀ ਨਾਲ ਵਧ ਰਹੇ ਹਨ। ਕਿਸਾਨ ਨੂੰ ਚਾਹੇ ਕੋਈ ਫਾਇਦਾ ਨਾ ਹੋ ਰਿਹਾ ਹੋਵੇ, ਪਰ ਇਸ ਨਾਲ ਜੁੜੇ ਕਾਰੋਬਾਰੀ ਦਿਨ-ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਹੇ ਹਨ। ਭਾਰਤ ਵਿਚ ਪੰਪਸੈੱਟ, ਪਾਈਪ ਤੇ ਕੇਬਲ ਦਾ ਸਾਲਾਨਾ ਕਾਰੋਬਾਰ ਤਕਰੀਬਨ ਇਕ ਲੱਖ ਕਰੋੜ ਦਾ ਹੈ।

ਹਾਲਾਤ ਇੰਨੇ ਖਰਾਬ ਹਨ ਕਿ 10 ਸਾਲਾਂ (2001-2011) ਵਿਚ ਦੇਸ਼ ਵਿਚ 90 ਲੱਖ ਕਿਸਾਨ ਖੇਤੀ ਛੱਡ ਗਏ ਹਨ ਤੇ 3æ8 ਕਰੋੜ ਖੇਤੀ ਮਜ਼ਦੂਰ ਵਧੇ ਹਨ। ਉਥੇ ਖੇਤੀ ਨਾਲ ਜੁੜੇ ਧੰਦੇ ਤੇਜ਼ੀ ਨਾਲ ਵਧ ਫੁੱਲ ਰਹੇ ਹਨ। ਕਿਸਾਨਾਂ ਨੂੰ ਕਮਾਈ ਹੋਵੇ ਜਾਂ ਨਾ ਹੋਵੇ ਪਰ ਕਿਸਾਨੀ ਆਸਰੇ ਚੱਲ ਰਹੇ ਧੰਦੇ ਮੋਟੀ ਕਮਾਈ ਦੇ ਰਹੇ ਹਨ।
ਹਰ ਸਾਲ ਕਿਸਾਨ ਦੀ ਖੇਤੀ ਲਾਗਤ 7-8 ਫੀਸਦੀ ਵਧ ਰਹੀ ਹੈ। ਜਦ ਕਿ ਲੰਘੇ ਚਾਰ ਸਾਲਾਂ ਦੇ ਮੁਕਾਬਲੇ ਇਸ ਵਰ੍ਹੇ ਦਾਲਾਂ ਦੀਆਂ ਕੀਮਤਾਂ ਸਭ ਤੋਂ ਥੱਲੇ ਚਲੀਆਂ ਗਈਆਂ ਹਨ। ਉਥੇ ਖੇਤੀ ਸਬੰਧੀ ਸਾਰੇ ਕੰਮਾਂ ਨਾਲ ਜੁੜੀਆਂ ਕੰਪਨੀਆਂ ਦਾ ਲਾਭ ਹਰ ਸਾਲ ਕਰੋੜਾਂ ਰੁਪਏ ਵਿਚ ਆ ਰਿਹਾ ਹੈ।
ਕੇਂਦਰ ਸਰਕਾਰ ਵੱਲੋਂ ਇਸੇ ਸਾਲ ਮਈ ਵਿਚ ਸੁਪਰੀਮ ਕੋਰਟ ਨੂੰ ਦਿੱਤੀ ਜਾਣਕਾਰੀ ਮੁਤਾਬਕ 2013 ਤੋਂ ਹਰ ਸਾਲ ਔਸਤਨ 12 ਹਜ਼ਾਰ ਕਿਸਾਨ ਆਤਮ ਹੱਤਿਆ ਕਰ ਰਹੇ ਹਨ। ਮਤਲਬ, ਹਰ ਦਿਨ 33 ਕਿਸਾਨ ਮੌਤ ਗਲੇ ਲਾ ਰਹੇ ਹਨ। ਕਿਸਾਨਾਂ ਦੀ ਮਾੜੀ ਹਾਲਤ ਬਾਰੇ ਗੱਲ ਕਰਦੇ ਹੋਏ ਖੇਤੀ ਮਾਹਰ ਦਵੇਂਦਰ ਸ਼ਰਮਾ ਦਾ ਕਹਿਣਾ ਹੈ ਕਿ ਜੇ ਜੇਕਰ ਵਧੀ ਹੋਈ ਮਹਿੰਗਾਈ ਦਰ ਨੂੰ ਹਟਾ ਦਿੱਤਾ ਜਾਵੇ ਤਾਂ ਦੇਸ਼ ਵਿਚ ਲੰਘੇ 25 ਸਾਲਾਂ ਵਿਚ ਕਿਸਾਨਾਂ ਨੇ ਉਪਜ ਵਿਚ ਘਾਟਾ ਹੀ ਖਾਧਾ ਹੈ। ਲਾਗਤ ਲਗਾਤਾਰ ਵਧ ਰਹੀ ਹੈ।
________________________________________________
æææਤੇ ਇਹ ਹੈ ਕਿਸਾਨਾਂ ਦੀ ਹਾਲਤ
3æ18 ਲੱਖ ਕਿਸਾਨਾਂ ਨੇ ਸਾਲ 1995 ਤੋਂ 2015 ਵਿਚ ਖੁਦਕੁਸ਼ੀ ਕੀਤੀ। ਇਸ ਦਾ ਅਰਥ ਹੈ ਕਿ ਹਰ ਸਾਲ 15æ926 ਕਿਸਾਨ। ਇਹ ਅੰਕੜੇ ਰਾਸ਼ਟਰੀ ਅਪਰਾਧ ਬਿਊਰੋ ਦੇ ਹਨ
27æ3 ਕਰੋੜ ਟਨ ਅਨਾਜ ਦੀ ਪੈਦਾਵਾਰ ਸਾਲ 2016-17 ਵਿਚ ਹੋਣ ਦਾ ਅਨੁਮਾਨ ਹੈ। ਇਹ ਹੁਣ ਤੱਕ ਸਭ ਤੋਂ ਵੱਧ ਹੈ। ਪਰ ਇਸ ਸਾਲ ਕੀਮਤਾਂ ਪਿਛਲੇ ਚਾਰ ਸਾਲਾਂ ਦੇ ਮੁਕਾਬਲੇ ਸਭ ਤੋਂ ਹੇਠਲੇ ਪੱਧਰ ‘ਤੇ ਹਨ।
ਤਿੰਨ ਲੱਖ ਕਰੋੜ ਦਾ ਕਰਜ਼ ਮੁਆਫ ਹੋਵੇਗਾ, ਜੇਕਰ ਸਾਰੀਆਂ ਸੂਬਾ ਸਰਕਾਰਾਂ ਕਿਸਾਨਾਂ ਦਾ ਕਰਜ਼ ਮੁਆਫ ਕਰ ਦੇਣ। ਮੈਰਿਲ ਲਿੰਕ ਮੁਤਾਬਕ ਇਹ ਜੀਡੀਪੀ ਦੇ 2 ਫੀਸਦੀ ਦੇ ਬਰਾਬਰ ਹੈ।
6426 ਰੁਪਏ ਕਿਸਾਨਾਂ ਪਰਿਵਾਰਾਂ ਦੀ ਔਸਤ ਕਮਾਈ ਹੈ। ਐਨਐਸਐਸਓ ਮੁਤਾਬਕ ਮਾਸਕ ਖਰਚ 6223 ਰੁਪਏ ਹੈ। ਇਸ ਲਈ ਖੇਤੀ ਦੀਆਂ ਲੋੜਾਂ ਲਈ ਉਹ ਕਰਜ ‘ਤੇ ਹੀ ਨਿਰਭਰ ਹਨ।
__________________________________________
ਹਰ ਸਾਲ 12000 ਕਿਸਾਨ ਲਾਉਂਦੇ ਨੇ ਮੌਤ ਨੂੰ ਗਲੇ
ਨਵੀਂ ਦਿੱਲੀ: ਦੇਸ਼ ਵਿਚ ਹਰ ਸਾਲ 12,000 ਤੋਂ ਵੱਧ ਕਿਸਾਨ ਖੁਦਕੁਸ਼ੀ ਕਰ ਰਹੇ ਹਨ। ਇਸ ਦਾ ਮਤਲਬ ਹੈ ਰੋਜ਼ਾਨਾ 33 ਕਿਸਾਨ ਮੌਤ ਨੂੰ ਗਲੇ ਲਾ ਰਹੇ ਹਨ। ਇਹ ਅੰਕੜਾ ਸਰਕਾਰੀ ਹੈ ਤੇ ਗਿਣਤੀ ਇਸ ਤੋਂ ਕਿਤੇ ਵੱਧ ਹੈ ਕਿਉਂਕਿ ਬਹੁਤੇ ਕੇਸ ਤਾਂ ਸਰਕਾਰੀ ਫਾਈਲਾਂ ਤੱਕ ਪਹੁੰਚਦੇ ਹੀ ਨਹੀਂ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ 2013 ਤੋਂ ਲਗਾਤਾਰ ਹਰ ਸਾਲ 12,000 ਤੋਂ ਵੱਧ ਕਿਸਾਨ ਖੁਦਕੁਸ਼ੀ ਕਰ ਰਹੇ ਹਨ। ਸਰਕਾਰੀ ਦਾਅਵਿਆਂ ਮੁਤਾਬਕ ਦੇਸ਼ ਅੱਗੇ ਵਧ ਰਿਹਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਭਾਰਤ ਵਿਚ ਕਿਸਾਨ ਪਿੱਛੇ ਜਾ ਰਿਹਾ ਹੈ। 2001 ਤੋਂ 2011 ਤੱਕ 10 ਸਾਲਾਂ ਵਿਚ 90 ਲੱਖ ਕਿਸਾਨ ਘੱਟ ਹੋ ਗਏ ਹਨ। ਇਸ ਤੋਂ ਉਲਟ ਇਸ ਵਕਫੇ ਦੌਰਾਨ ਖੇਤੀ ਮਜ਼ਦੂਰਾਂ ਦੀ ਗਿਣਤੀ 3æ8 ਕਰੋੜ ਵਧ ਗਈ ਹੈ।
_____________________________________________
ਕਿਸਾਨੀ ਆਸਰੇ ਚੱਲ ਰਹੇ ਇਨ੍ਹਾਂ ਵਪਾਰਾਂ ਵਿਚ ਹੈ ਖੂਬ ਮੁਨਾਫਾæææ
ਨਦੀਨ ਨਾਸ਼ਕ: ਤਿੰਨ ਵੱਡੀਆਂ ਕੰਪਨੀਆਂ ਦੀ ਕਮਾਈ 1200 ਕਰੋੜ ਰੁਪਏ
ਦੇਸ਼ ਵਿਚ ਕਿਸਾਨਾਂ ਦੀ ਹਾਲਤ ਭਾਵੇਂ ਖਰਾਬ ਹੋਵੇ ਪਰ ਖੇਤੀ ਲਈ ਦਵਾਈਆਂ ਬਣਾਉਣ ਵਾਲੀਆਂ ਤਿੰਨ ਕੰਪਨੀ ਨੂੰ 2016-17 ਵਿਚ 1255æ23 ਕਰੋੜ ਦਾ ਮੁਨਾਫਾ ਹੋਇਆ ਹੈ। ਇਹ ਇਸ ਤੋਂ ਪਿਛਲੇ ਸਾਲ ਦੀ ਤੁਲਨਾ ਵਿਚ 37æ45 ਫੀਸਦੀ ਜ਼ਿਆਦਾ ਹੈ। ਇਸ ਦਾ ਅਰਥ ਹੈ ਕਿ ਕੰਪਨੀਆਂ ਦੀ ਆਮਦਨੀ ਸਾਲ ਦਰ ਸਾਲ ਵਧ ਰਹੀ ਹੈ। ਸਰਕਾਰ ਇਨ੍ਹਾਂ ਨੂੰ ਸਬਸਿਡੀ ਵੀ ਦਿੰਦੀ ਹੈ। ਇਸ ਬਜਟ ਵਿਚ 70 ਹਜ਼ਾਰ ਕਰੋੜ ਰੁਪਏ ਦਾ ਪ੍ਰਬੰਧ ਰੱਖਿਆ ਗਿਆ ਹੈ।
ਪੰਪਸੈਟ: ਕੰਪਨੀਆਂ 125 ਕਰੋੜ ਦੇ ਲਾਭ ਵਿਚ, ਕਿਸਾਨਾਂ ਨੂੰ ਮਹਿੰਗਾ ਲੋਨ
ਦੇਸ਼ ਦੀਆਂ ਪੰਪਸੈਟ ਬਣਾਉਣ ਵਾਲੀਆਂ ਤਿੰਨ ਮੁੱਖ ਕੰਪਨੀਆਂ ਦਾ ਲਾਭ 2016-17 ‘ਚ 125æ29 ਕਰੋੜ ਰੁਪਏ ਹੋਇਆ। ਪੰਪਸੈਟ ਤੇ ਪਾਇਪ ਤੇ ਕੇਬਲ ਦਾ ਸੰਗਠਿਤ ਬਾਜ਼ਾਰ ਤਕਰੀਬਨ ਸਾਲਾਨਾ ਇਕ ਲੱਖ ਕਰੋੜ ਰੁਪਏ ਦਾ ਹੈ। ਖੇਤੀ ਸੰਦ ਤੇ ਟਰੈਕਟਰ ਵਰਗੀਆਂ ਚੀਜ਼ਾਂ ਲਈ ਲੋਨ 12 ਫੀਸਦੀ ਦੀ ਦਰ ਉਤੇ ਮਿਲਦਾ ਹੈ। ਜਦ ਕਿ ਕਾਰ 10 ਫੀਸਦੀ ਤੋਂ ਘੱਟ ਵਿਆਜ ਦਰ ਉਤੇ ਮਿਲ ਜਾਂਦੀ ਹੈ।
ਟਰੈਕਟਰ ਵੇਚ ਕੇ ਕਿਸਾਨਾਂ ਤੋਂ ਕਮਾਏ 5300 ਕਰੋੜ ਰੁਪਏ
ਦੇਸ਼ ਵਿਚ ਟਰੈਕਟਰ ਬਣਾਉਣ ਵਾਲੀਆਂ ਤਿੰਨ ਮੁੱਖ ਕੰਪਨੀਆਂ ਦੀ ਸਾਲ 2016-17 ਦੀ ਕੁੱਲ ਕਮਾਈ 5300 ਕਰੋੜ ਰੁਪਏ ਸੀ। ਇਸ ਤੋਂ ਪਹਿਲੇ ਸਾਲ ਇਹ ਕਮਾਈ 4500 ਕਰੋੜ ਰੁਪਏ ਰਹੀ। ਕੰਪਨੀਆਂ ਦੀ ਆਮਦਨ ਤਕਰੀਬਨ 17 ਫੀਸਦੀ ਵਧੀ। ਦੇਸ਼ ਵਿਚ ਹਰ ਸਾਲ ਤਕਰੀਬਨ 50 ਲੱਖ ਟਰੈਕਟਰ ਵਿਕ ਰਹੇ ਹਨ। ਜੀਐਸਟੀ ਲਾਗੂ ਹੋਣ ਨਾਲ ਕਿਸਾਨਾਂ ਨੂੰ ਪ੍ਰਤੀ ਟਰੈਕਟਰ ਤਕਰੀਬਨ 30 ਹਜ਼ਾਰ ਰੁਪਏ ਹੋਰ ਚੁਕਾਉਣੇ ਪੈਣਗੇ।
ਕੀਟਨਾਸ਼ਕ: 900 ਕਰੋੜ ਰੁਪਏ ਦਾ ਮੁਨਾਫਾ, 23 ਫੀਸਦੀ ਜ਼ਿਆਦਾ
ਇਸ ਖੇਤਰ ਵਿਚ ਚੋਟੀ ਦੀਆਂ ਤਿੰਨ ਕੰਪਨੀਆਂ ਨੇ ਸਾਲ 2016-17 ‘ਚ 895æ89 ਦਾ ਮੁਨਾਫਾ ਕਮਾਇਆ। ਬੀਤੇ ਸਾਲ ਦੇ ਮੁਕਾਬਲੇ ਇਹ ਮੁਨਾਫਾ 22æ8 ਰਿਹਾ। ਬੀਤੇ ਵਿੱਤੀ ਸਾਲ ਵਿਚ ਇਨ੍ਹਾਂ ਕੰਪਨੀਆਂ ਨੇ 729æ46 ਦਾ ਮੁਨਾਫਾ ਕਮਾਇਆ ਸੀ। ਸਾਲ 2014-15 ਵਿਚ ਹੀ ਦੇਸ਼ ਵਿਚ ਇਸ ਦਾ ਕਾਰੋਬਾਰ 28æ600 ਕਰੋੜ ਰੁਪਏ ਪਹੁੰਚ ਗਿਆ। ਜੋ 7æ5 ਫੀਸਦੀ ਤੋਂ ਪ੍ਰਤੀ ਸਾਲ ਵਧ ਰਿਹਾ ਹੈ।
ਬੀਜ: ਕੰਪਨੀਆਂ ਨੂੰ 85 ਕਰੋੜ ਰੁਪਏ ਦਾ ਲਾਭ, ਟੈਕਸ ਵਿਚ ਵੀ ਛੋਟ
ਦੇਸ਼ ਦੀਆਂ ਤਿੰਨ ਪ੍ਰਮੁੱਖ ਕੰਪਨੀਆਂ ਨੂੰ 2015-16 ‘ਚ 85æ47 ਕਰੋੜ ਰੁਪਏ ਦਾ ਮੁਨਾਫਾ ਹੋਇਆ। ਬੀਜ ਦੇ ਕਾਰੋਬਾਰ ਦੀ ਫੀਸਦੀ ਤਕਰੀਬਨ 10 ਪ੍ਰਤੀਸ਼ਤ ਦੇ ਹਿਸਾਬ ਨਾਲ ਵਧ ਰਹੀ ਹੈ। ਬੀਜ ਦਾ ਕਾਰੋਬਾਰ 35 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਕਿਸਾਨਾਂ ਦੀ ਫਸਲ ਸਸਤੀ ਵਿਕਦੀ ਹੈ। ਪਰ ਬੀਜ ਮਹਿੰਗਾ ਹੁੰਦਾ ਜਾ ਰਿਹਾ ਹੈ। ਸਰਕਾਰ ਬੀਜ ਕੰਪਨੀਆਂ ਨੂੰ ਟੈਕਸ ਵਿਚ ਵੀ ਭਾਰੀ ਛੋਟ ਦਿੰਦੀ ਹੈ।
ਕੋਲਡ ਸਟੋਰ: ਦੇਸ਼ ਵਿਚ 7200, ਸਰਕਾਰ ਵਲੋਂ ਵੀ ਭਾਰੀ ਸਬਸਿਡੀ
ਸਾਲ 2016-17 ਵਿਚ ਤਕਰੀਬਨ 3æ5 ਕਰੋੜ ਮੀਟ੍ਰਿਕ ਟਨ ਸਮਰੱਥਾ ਵਾਲੇ ਕੋਲਡ ਸਟੋਰ ਖੁੱਲ ਚੁੱਕੇ ਹਨ। ਇਸ ਦੀ ਗਿਣਤੀ 7200 ਸੀ। ਐਨਸੀਸੀਡੀ ਦੇ ਸਾਲ 2015 ਦੇ ਅਧਿਐਨ ਮੁਤਾਬਕ ਸਿਰਫ 75 ਫੀਸਦੀ ਕੋਲਡ ਸਟੋਰਾਂ ਦੀ ਹੀ ਵਰਤੋਂ ਹੋ ਰਹੀ ਹੈ। ਸਰਕਾਰ ਇਸ ਉਦਯੋਗ ਵਿਚ 15 ਅਰਬ ਡਾਲਰ ਨਿਵੇਸ਼ ਕਰ ਰਹੀ ਹੈ।