ਖੇਤੀ ਖਰਚਿਆਂ ਦਾ ਵਧਿਆ ਭਾਰ ਹੀ ਹੈ ਕਿਸਾਨੀ ਦੀ ਸਮੱਸਿਆ

ਚੰਡੀਗੜ੍ਹ: ਕਰਜ਼ੇ ਦੇ ਬੋਝ ਹੇਠ ਖੁਦਕੁਸ਼ੀਆਂ ਕਰ ਰਹੇ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਦੀ ਮੁੱਖ ਸਮੱਸਿਆ ਇਹ ਹੈ ਕਿ ਉਨ੍ਹਾਂ ਦੀ ਜਿੰਨੀ ਆਮਦਨ ਹੈ, ਉਸ ਤੋਂ ਕਿਤੇ ਵੱਧ ਅਹਿਮ ਲੋੜਾਂ ‘ਤੇ ਖਰਚਾ ਹੋ ਰਿਹਾ ਹੈ। ਇਨ੍ਹਾਂ ਦੀ ਆਮਦਨ ਵਧਾਉਣ ਦੇ ਤਰੀਕੇ ਖੋਜੇ ਬਿਨਾਂ ਹਾਲਾਤ ਠੀਕ ਹੋਣ ਦੀ ਸੰਭਾਵਨਾ ਨਹੀਂ ਹੈ। ਇਹ ਖੁਲਾਸਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅਰਥਸ਼ਾਸਤਰ ਵਿਭਾਗ ਦੇ ਪ੍ਰੋæ ਗਿਆਨ ਸਿੰਘ ਅਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਲਿਖੀ ‘ਕਿਸਾਨਾਂ ਅਤੇ ਖੇਤ ਮਜ਼ਦੂਰਾਂ ਸਿਰ ਚੜ੍ਹਿਆ ਕਰਜ਼ਾ- ਇਕ ਸਰਵੇਖਣ’ ਨਾਮ ਦੀ ਕਿਤਾਬ ਵਿਚ ਕੀਤਾ ਗਿਆ ਹੈ।

ਇਹ ਪੁਸਤਕ ਜਰਮਨੀ ਦੇ ਲੈਪ ਲੰਬਰਟ ਅਕਾਦਮਿਕ ਪ੍ਰਕਾਸ਼ਨ ਨੇ ਛਾਪੀ ਹੈ।
ਸੂਬੇ ਦੇ 1007 ਕਿਸਾਨ ਅਤੇ 301 ਮਜ਼ਦੂਰ ਪਰਿਵਾਰਾਂ ਦੇ ਆਧਾਰ ‘ਤੇ ਕੀਤੇ ਸਰਵੇਖਣ ਮੁਤਾਬਕ ਸੀਮਾਂਤ ਭਾਵ 2æ5 ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨ ਨੂੰ ਸਾਲ ਵਿਚ ਜੇ ਇਕ ਰੁਪਏ ਆਮਦਨ ਹੁੰਦੀ ਹੈ ਤਾਂ ਉਸ ਦਾ ਖਰਚ 1æ35 ਰੁਪਏ ਹੋ ਜਾਂਦਾ ਹੈ। ਛੋਟੇ ਭਾਵ ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨ ਦੀ ਇਕ ਰੁਪਏ ਆਮਦਨ ਪਿੱਛੇ 1æ29 ਰੁਪਏ ਖਰਚ ਹੋ ਰਹੇ ਹਨ। ਅਰਧ ਦਰਮਿਆਨੇ ਕਿਸਾਨਾਂ ਨੂੰ ਆਮਦਨ ਤੋਂ 10 ਪੈਸੇ ਅਤੇ ਦਰਮਿਆਨਿਆਂ ਨੂੰ 6 ਪੈਸੇ ਵੱਧ ਖਰਚਾ ਕਰਨਾ ਪੈ ਰਿਹਾ ਹੈ।
ਸਿਰਫ ਵੱਡੇ ਕਿਸਾਨਾਂ ਨੂੰ ਹੀ ਆਮਦਨ ਦੇ ਸੌ ਪਿੱਛੇ ਛੇ ਪੈਸੇ ਬੱਚਤ ਹੁੰਦੀ ਹੈ। ਸਰਵੇਖਣ ਮੁਤਾਬਕ ਕਿਸਾਨਾਂ ਦੀ ਔਸਤਨ ਆਮਦਨ ਇਕ ਰੁਪਏ ਤੇ ਖਰਚਾ 1æ15 ਰੁਪਏ ਹੋ ਜਾਂਦਾ ਹੈ। ਖੇਤ ਮਜ਼ਦੂਰ ਇਕ ਰੁਪਏ ਆਮਦਨ ਪਿੱਛੇ 1æ12 ਰੁਪਏ ਖਰਚ ਕਰਨ ਲਈ ਮਜਬੂਰ ਹਨ।
ਕਰੀਬ ਪੰਜ ਮੈਂਬਰਾਂ ਵਾਲੇ ਸੀਮਾਂਤ ਕਿਸਾਨ ਪਰਿਵਾਰ ਦੀ ਸਾਲਾਨਾ ਔਸਤਨ ਆਮਦਨ 1,39,365æ27 ਰੁਪਏ, ਛੋਟੇ ਦੀ 2,22,992æ32 ਰੁਪਏ, ਅਰਧ ਦਰਮਿਆਨੇ ਕਿਸਾਨ ਦੀ 3,69,432æ68 ਰੁਪਏ, ਦਰਮਿਆਨੇ ਦੀ 5,66,407æ60 ਰੁਪਏ, ਵੱਡੇ ਕਿਸਾਨ ਦੀ 12,02,780æ38 ਰੁਪਏ ਅਤੇ ਖੇਤ ਮਜ਼ਦੂਰ ਦੀ ਔਸਤਨ ਸਾਲਾਨਾ ਆਮਦਨ 81,452æ17 ਰੁਪਏ ਹੈ। ਇਸ ਦਾ ਅਰਥ ਹੈ ਕਿ ਔਸਤਨ ਹਰ ਕਿਸਾਨ ਪਰਿਵਾਰ ਨੂੰ 43,940æ95 ਰੁਪਏ ਸਾਲਾਨਾ ਘਾਟਾ ਪੈ ਰਿਹਾ ਹੈ। ਸੀਮਾਂਤ ਕਿਸਾਨ ਨੂੰ ਸਭ ਤੋਂ ਵੱਧ ਸਾਲਾਨਾ 64,459æ08 ਰੁਪਏ ਘਾਟਾ ਸਹਿਣਾ ਪੈਂਦਾ ਹੈ। ਵੱਡੇ ਕਿਸਾਨ ਨੂੰ 66,553æ35 ਰੁਪਏ ਬੱਚਤ ਹੁੰਦੀ ਹੈ। ਖੇਤ ਮਜ਼ਦੂਰ ਹਰ ਸਾਲ 9,427æ17 ਰੁਪਏ ਦਾ ਘਾਟਾ ਸਹਿ ਰਿਹਾ ਹੈ। ਪੁਸਤਕ ਮੁਤਾਬਕ ਸੀਮਾਂਤ ਕਿਸਾਨ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਖਾਣ ਪੀਣ ਦੀਆਂ ਵਸਤਾਂ, ਕੱਪੜਾ, ਬਿਜਲੀ, ਐਲ਼ਪੀæਜੀæ ਗੈਸ ਆਦਿ ‘ਤੇ ਸਾਲਾਨਾ 19,983æ88 ਰੁਪਏ ਖਰਚ ਕਰਦਾ ਹੈ। ਭਾਵ ਸੀਮਾਂਤ ਕਿਸਾਨ ਦੇ ਹਰ ਮੈਂਬਰ ਦਾ ਖਰਚ ਲਗਭਗ 55æ51 ਰੁਪਏ ਪ੍ਰਤੀ ਦਿਨ ਹੈ। ਛੋਟਾ ਕਿਸਾਨ ਪਰਿਵਾਰ 24,336æ06 ਰੁਪਏ, ਵੱਡਾ ਕਿਸਾਨ ਪਰਿਵਾਰ ਪ੍ਰਤੀ ਵਿਅਕਤੀ ਸਾਲਾਨਾ 36,623 ਰੁਪਏ ਖਰਚ ਕਰਦਾ ਹੈ। ਖੇਤ ਮਜ਼ਦੂਰ ਪਰਿਵਾਰ ਦਾ ਖਰਚਾ ਸੀਮਾਂਤ ਕਿਸਾਨ ਨਾਲੋਂ ਲਗਭਗ ਅੱਧਾ ਹੈ। ਉਸ ਦਾ ਪ੍ਰਤੀ ਵਿਅਕਤੀ ਸਾਲਾਨਾ ਖਰਚ 10,576æ40 ਰੁਪਏ ਭਾਵ ਰੋਜ਼ਾਨਾ ਇੱਕ ਵਿਅਕਤੀ ਦਾ ਖਰਚ 29æ37 ਰੁਪਏ ਹੈ।
ਸਰਵੇਖਣ ਵਾਲੇ ਘਰਾਂ ਵਿਚੋਂ 85æ90 ਫੀਸਦੀ ਕਿਸਾਨ ਪਰਿਵਾਰ ਕਰਜ਼ੇ ਦੇ ਜਾਲ ਵਿਚ ਫਸੇ ਹੋਏ ਹਨ। ਖੇਤ ਮਜ਼ਦੂਰਾਂ ਦੇ 80 ਫੀਸਦੀ ਪਰਿਵਾਰ ਕਰਜ਼ੇ ਹੇਠ ਹਨ। ਪੰਜਾਬ ਦੇ ਕਿਸਾਨਾਂ ‘ਤੇ ਔਸਤਨ ਪ੍ਰਤੀ ਏਕੜ ਕਰਜ਼ਾ 71,203 ਰੁਪਏ ਹੈ। ਖੇਤ ਮਜ਼ਦੂਰਾਂ ਦਾ ਪ੍ਰਤੀ ਪਰਿਵਾਰ ਕਰਜ਼ਾ 68,329 ਰੁਪਏ ਹੈ। ਇਨ੍ਹਾਂ ਨੂੰ ਸੰਸਥਾਗਤ ਕਰਜ਼ਾ ਮਿਲ ਹੀ ਨਹੀਂ ਰਿਹਾ ਕਿਉਂਕਿ ਇਨ੍ਹਾਂ ਕੋਲ ਗਹਿਣੇ ਰੱਖਣ ਲਈ ਕੁਝ ਨਹੀਂ ਹੈ। 92 ਫੀਸਦੀ ਕਰਜ਼ਾ ਉਚ ਵਿਆਜ ਦਰਾਂ ‘ਤੇ ਮਿਲ ਰਿਹਾ ਹੈ।
____________________________________________
ਡਾæ ਹੱਕ ਵੱਲੋਂ ਵੱਡੇ ਕਿਸਾਨੀ ਸੰਘਰਸ਼ ਦੀ ਚਿਤਾਵਨੀ
ਚੰਡੀਗੜ੍ਹ: ਖੇਤੀ ਲਾਗਤ ਅਤੇ ਮੁੱਲ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਕਰਜ਼ਾ ਮੁਆਫੀ ਲਈ ਸੁਝਾਅ ਦੇਣ ਲਈ ਬਣਾਈ ਮਾਹਿਰਾਂ ਦੀ ਕਮੇਟੀ ਦੇ ਮੁਖੀ ਡਾæ ਟੀæ ਹੱਕ ਮਹਿਸੂਸ ਕਰਦੇ ਹਨ ਕਿ ਕਰਜ਼ੇ ਦੇ ਬੋਝ ਹੇਠ ਦੱਬੇ ਦੇਸ਼ ਭਰ ਦੇ ਕਿਸਾਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜੇ ਸਰਕਾਰਾਂ ਨੇ ਬੇਧਿਆਨੀ ਜਾਰੀ ਰੱਖੀ ਤਾਂ ਵੱਡੇ ਕਿਸਾਨ ਅੰਦੋਲਨ ਦੇ ਖਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਡਾæ ਹੱਕ ਕਰਜ਼ਾ ਮੁਆਫੀ ਸਬੰਧੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵਿਚਾਰ ਜਾਣਨ ਆਏ ਸਨ। ਮੀਟਿੰਗ ਤੋਂ ਬਾਅਦ ਡਾæ ਹੱਕ ਨੇ ਕਿਹਾ ਕਿ ਕਿਸਾਨੀ ਨਿਢਾਲ ਹੋਈ ਪਈ ਹੈ। ਇਕ ਵਾਰ ਕਰਜ਼ਾ ਮੁਕਤ ਕਰ ਕੇ ਕਿਸਾਨੀ ਨੂੰ ਖੜ੍ਹਾ ਕਰਨਾ ਅਤੇ ਇਸ ਦੇ ਨਾਲ ਹੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਦੀ ਆਮਦਨ ਵਧਾਉਣ ਦੇ ਵਸੀਲੇ ਪੈਦਾ ਕਰਨ ਲਈ ਵਿਸ਼ੇਸ਼ ਨੀਤੀਗਤ ਫੈਸਲੇ ਲੈਣ ਦੀ ਲੋੜ ਹੈ ਤਾਂ ਜੋ ਉਹ ਮੁੜ ਕਰਜ਼ਾਈ ਨਾ ਹੋਣ।
__________________________________
ਕੇਂਦਰ ਵੱਲੋਂ ਕਿਸਾਨਾਂ ਨੂੰ ਵੱਡੀ ਰਾਹਤ
ਨਵੀਂ ਦਿੱਲੀ: ਕਿਸਾਨਾਂ ਵੱਲੋਂ ਕਰਜ਼ਾ ਮੁਆਫੀ ਅਤੇ ਆਮਦਨ ‘ਚ ਵਾਧੇ ਦੀ ਮੰਗ ਲਈ ਕੀਤੇ ਅੰਦੋਲਨਾਂ ਤੋਂ ਬਾਅਦ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਆਰਜ਼ੀ ਰਾਹਤ ਦਿੰਦਿਆਂ ਕਰਜ਼ਿਆਂ ਦੇ ਵਿਆਜ ਦਰ ‘ਤੇ 2 ਤੋਂ 5 ਫੀਸਦੀ ਦੀ ਛੋਟ ਦੇਣ ਦਾ ਫੈਸਲਾ ਲਿਆ ਹੈ। ਇਸ ਮੁਤਾਬਕ ਸਾਲ 2006-07 ਤੋਂ ਚਲਾਈ ਜਾ ਰਹੀ ਰਿਆਇਤੀ ਦਰਾਂ ‘ਤੇ ਕਰਜ਼ੇ ਮੁਹੱਈਆ ਕਰਨ ਦੀ ਸਕੀਮ ਨੂੰ ਇਸ ਸਾਲ ਵੀ ਚਾਲੂ ਰੱਖਣ ਦੀ ਪ੍ਰਵਾਨਗੀ ਦਿੱਤੀ ਗਈ। ਫੈਸਲੇ ਮੁਤਾਬਕ ਕਿਸਾਨਾਂ ਨੂੰ ਇਕ ਸਾਲ ਦੀ ਸਮਾਂ ਹੱਦ ਲਈ ਫਸਲਾਂ ਲਈ ਲਏ ਗਏ 3 ਲੱਖ ਦੇ ਕਰਜ਼ੇ ‘ਤੇ ਇਹ ਸਕੀਮ ਲਾਗੂ ਹੋਏਗੀ। 9 ਫੀਸਦੀ ਦੀ ਵਿਆਜ ਦਰ ‘ਤੇ ਮਿਲਣ ਵਾਲੇ ਕਰਜ਼ੇ ਨੂੰ ਇਕ ਸਾਲ ਦੇ ਅੰਦਰ ਅਦਾ ਕਰਨ ਉਤੇ ਉਸ ਨੂੰ ਵਿਆਜ ਦਰ ‘ਚ 5 ਫੀਸਦੀ ਦੀ ਛੋਟ ਮਿਲੇਗੀ। ਭਾਵ ਸਮੇਂ ਸਿਰ ਕਰਜ਼ਾ ਅਦਾ ਕਰਨ ਨਾਲ ਉਸ ਨੂੰ ਮੂਲ ਰਕਮ ‘ਤੇ 4 ਫੀਸਦੀ ਵਿਆਜ ਦਰ ਦੇਣੀ ਪਵੇਗੀ। ਜੇਕਰ ਕਿਸਾਨ ਕਰਜ਼ਾ ਸਮੇਂ ‘ਤੇ ਅਦਾ ਕਰਨ ‘ਚ ਸਮਰੱਥ ਨਾ ਹੋ ਪਾਇਆ ਤਾਂ ਉਸ ਨੂੰ ਵਿਆਜ ਦਰ ‘ਚ 2 ਫੀਸਦੀ ਦੀ ਛੋਟ ਮਿਲੇਗੀ। ਸਾਲ 2017-18 ਲਈ ਖੇਤੀਬਾੜੀ ਲਈ ਕਰਜ਼ੇ ਦਾ ਟੀਚਾ ਵਧਾ ਕੇ 10 ਲੱਖ ਕਰੋੜ ਕਰ ਦਿੱਤਾ ਹੈ, ਜਦ ਕਿ 2016-17 ‘ਚ ਇਹ ਹੱਦ 9 ਲੱਖ ਕਰੋੜ ਸੀ।