ਰੀਹ ਦਾ ਦਰਦ

ਬਲਜੀਤ ਬਾਸੀ
ਵਰਤਮਾਨ ਚਰਚਾ ਦੌਰਾਨ ਅਸੀਂ ਦੇਖਾਂਗੇ ਕਿ ਸ਼ਬਦਾਂ ਦੇ ਸਬੰਧ ਵਿਚ ਵਿਭਿੰਨ ਭਾਸ਼ਾਵਾਂ, ਸਭਿਆਚਾਰ ਤੇ ਸੋਚ ਪ੍ਰਣਾਲੀਆਂ ਦੇ ਰਲਗੱਡ ਹੋਣ ਕਾਰਨ ਸ਼ਬਦਾਂ ਤੇ ਇਨ੍ਹਾਂ ਦੇ ਅਰਥਾਂ ਨਾਲ ਕੀ ਭੰਬਲਭੂਸਾ ਪੈਦਾ ਹੁੰਦਾ ਹੈ। ਇਸ ਵਿਚਾਰ ਦੀ ਵਿਆਖਿਆ ਲਈ ਅੱਜ ‘ਰੀਹ’ ਸ਼ਬਦ ਚੁਣਿਆ ਗਿਆ ਹੈ। ਇਹ ਇਕ ਅਜਿਹਾ ਰੋਗੀ ਸ਼ਬਦ ਹੈ ਜਿਸ ਦੀ ਵਿਆਖਿਆ ਆਮ ਆਦਮੀ ਦੇ ਵਸ ਦਾ ਰੋਗ ਨਹੀਂ ਹੈ। ਇਸ ਨੂੰ ਅਸੀਂ ਆਮ ਤੌਰ ‘ਤੇ ਜੋੜਾਂ ਦੇ ਦਰਦ ਵਜੋਂ ਸਮਝਦੇ ਹਾਂ। ਇਸ ਬੀਮਾਰੀ ਵਿਚ ਕਹਾਵਤ ਅਨੁਸਾਰ ਹੱਡ-ਗੋਡੇ ਰਹਿ ਜਾਂਦੇ ਹਨ ਪਰ ਵਾਸਤਵ ਵਿਚ ਕੋਈ ਵੀ ਜੋੜ ਹੋ ਸਕਦੇ ਹਨ। ਜੇ ਪੰਜਾਬੀ ਜਾਂ ਹੋਰ ਭਾਰਤੀ ਭਾਸ਼ਾਵਾਂ ਤੋਂ ਇਸ ਦਾ ਅੰਗਰੇਜ਼ੀ ਵਿਚ ਸਮਾਨਾਰਥਕ ਸ਼ਬਦ ਲੱਭਣ ਦੀ ਕੋਸ਼ਿਸ਼ ਕਰੀਏ ਤਾਂ ਆਮ ਤੌਰ ‘ਤੇ ਰਹeੁਮਅਟਸਿਮ (ਰੁਮਾਟਿਜ਼ਮ) ਸ਼ਬਦ ਸਾਹਮਣੇ ਆਉਂਦਾ ਹੈ। ਮਿਸਾਲ ਵਜੋਂ ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਪੰਜਾਬੀ ਕੋਸ਼ ਵਿਚ ਰੀਹ ਲਈ ਇਹੀ ਅੰਗਰੇਜ਼ੀ ਸ਼ਬਦ ਦਿਤਾ ਗਿਆ ਹੈ। ਹਮਾਤੜ ਧੁਨੀ ਤੇ ਅਰਥ ਦੀ ਸਮਾਨਤਾ ਦੇਖ ਕੇ ਸੋਚਣ ‘ਤੇ ਮਜਬੂਰ ਹੋ ਜਾਂਦਾ ਹੈ ਕਿ ਸ਼ਾਇਦ ਦੋਨਾਂ ਸ਼ਬਦਾਂ ਦਾ ਕੋਈ ਜਮਾਂਦਰੂ ਸਬੰਧ ਹੈ। ‘ਰੀਹ’ ਸ਼ਬਦ ਮੁਢਲੇ ਤੌਰ ‘ਤੇ ਅਰਬੀ ਦਾ ਹੈ ਤੇ ਸਾਡੀ ਭਾਸ਼ਾ ਵਿਚ ਯੁਨਾਨੀ-ਅਰਬੀ ਚਿਕਿਤਸਾ ਪ੍ਰਣਾਲੀ ‘ਇਲਮ ਤਿੱਬੀ’ ਦੇ ਪ੍ਰਚਲਤ ਹੋਣ ਨਾਲ ਫਾਰਸੀ-ਉਰਦੂ ਰਾਹੀਂ ਦਾਖਿਲ ਹੋਇਆ। ਰੀਹ ਸ਼ਬਦ ਦੇ ਅਸਲੀ ਅਰਥ ‘ਜੋੜਾਂ ਦਾ ਦਰਦ’ ਵਾਲੇ ਨਹੀਂ ਹਨ ਪਰ ਜੋੜਾਂ ਦੇ ਰੋਗਾਂ ਦੇ ਪ੍ਰਸੰਗ ਵਿਚ ਆਉਣ ਕਾਰਨ ਇਹ ਅਰਥ ਪ੍ਰਚਲਤ ਹੋ ਗਏ।
‘ਰੀਹ’ ਦੇ ਅਰਬੀ ਵਿਚ ਮਾਅਨੇ ਹਨ-ਹਵਾ, ਪੌਣ, ਵਾਤ। ਇਥੇ ਮੁਰਾਦ ਜੋੜਾਂ ਦੇ ਦਰਦ ਵਿਚ ਹਵਾ ਦੇ ਭਰ ਜਾਣ ਤੋਂ ਹੈ। ‘ਮਹਾਨ ਕੋਸ਼’ ਅਨੁਸਾਰ ‘ਮੇਦੇ ਅਤੇ ਸ਼ਰੀਰ ਦੇ ਜੋੜਾਂ ਵਿਚ ਠਹਿਰੀ ਹੋਈ ਪੌਣ।’ ਅਸੀਂ ਪਹਿਲਾਂ ਦੇਖ ਚੁਕੇ ਹਾਂ ਕਿ ਯੁਨਾਨੀ ਅਖਲਾਸ ਜਾਂ ਆਯੁਰਵੇਦ ਤ੍ਰਿਦੋਸ਼ ਦੇ ਅਸੂਲਾਂ ‘ਤੇ ਟਿਕੀਆਂ ਕ੍ਰਮਵਾਰ ਯੁਨਾਨੀ ਅਤੇ ਅਯੁਰਵੇਦ ਚਿਕਿਤਸਾਵਾਂ (ਆਮ ਭਾਸ਼ਾ ਵਿਚ ਦੇਸੀ ਇਲਾਜ) ਅਨੁਸਾਰ ਹਵਾ ਦੇ ਅਸੰਤੁਲਨ ਕਾਰਨ ਰੋਗ ਹੋ ਜਾਂਦੇ ਹਨ। ਰੋਗਾਂ ਬਾਰੇ ਆਯੁਰਵੇਦ ਦੀ ਸਮਝ ਅਨੁਸਾਰ ਢਲੀ ਸੋਚ ਕਾਰਨ ਅਸੀਂ ਬੀਮਾਰ ਸਰੀਰ ਦੇ ਪ੍ਰਸੰਗ ਵਿਚ ਵਾਇ, ਵਾਦੀ ਜਿਹੇ ਸ਼ਬਦਾਂ ਦੀ ਆਮ ਹੀ ਵਰਤੋਂ ਕਰਦੇ ਹਾਂ। ਵਾਇ (ਦੁਆਬੇ ਵਿਚ ਬਾਇ) ਦਾ ਮੁਢਲਾ ਅਰਥ ਹਵਾ ਹੀ ਹੈ ਤੇ ਇਹ ਸੰਸਕ੍ਰਿਤ ‘ਵਾਤ’ ਤੋਂ ਬਣਿਆ ਹੈ। ਇਸ ਦਾ ਅੰਗਰੇਜ਼ੀ ਸ਼ਬਦ ੱਨਿਦ ਨਾਲ ਮੂਲਕ ਰਿਸ਼ਤਾ ਹੈ। ਵਾਇ, ਵਾਦੀ ਜਾਂ ਵਾਤ ਨਾਲ ਹੋਰ ਰੋਗਾਂ ਤੋਂ ਇਲਾਵਾ ਜੋੜਾਂ ਦਾ ਦਰਦ ਵੀ ਹੁੰਦਾ ਹੈ। ‘ਬਾਦ’ ਦਾ ਵੀ ਇਕ ਅਰਥ ਜੋੜਾਂ ਦਾ ਦਰਦ ਹੈ। ਇਕ ਹੋਰ ਕੁਢਬਾ ਰੋਗ ਹੈ, ਅਫਾਰਾ, ਜਿਸ ਨਾਲ ਮਿਹਦੇ ਵਿਚ ਹਵਾ ਭਰ ਜਾਂਦੀ ਹੈ। ਰੀਹ ਦੀਆਂ ਬੀਮਾਰੀਆਂ ਲਈ ਮਰੀਜ਼ ਅਨੇਕਾਂ ਓਹੜ-ਪੋਹੜ ਕਰਦੇ ਹਨ, ਇਥੋਂ ਤੱਕ ਕਿ ਕੰਨ ਪੜਵਾਉਂਦੇ ਵੀ ਦੇਖੇ ਗਏ ਹਨ। ਹੈ ਨਾ ਚੁਬਾਰੇ ਦੀ ਇਟ ਮੋਰੀ ਨੂੰ! ਅਸਲ ਵਿਚ ਕੰਨ ਰਾਹੀਂ ਰੋਗਾਂ ਦੀ ਤਸਖੀਸ ਅਤੇ ਇਲਾਜ ਕਰਨ ਵਾਲੀ ਐਕੂਪੰਕਚਰ ਦੀ ਇਕ ਸ਼ਾਖਾ ਅਨੁਸਾਰ ਕੰਨ ਦੀ ਸਰੀਰ ਦੇ ਸਭ ਅੰਗਾਂ ਨਾਲ ਤਾਰ ਜੁੜਦੀ ਹੈ। ਇਸੇ ਤੰਦ ਨੂੰ ਵਰਤ ਕੇ ਉਹ ਕੰਨ ਰਾਹੀਂ ਰੀਹ (ਹਵਾ) ਬਾਹਰ ਕਢਣ ਦਾ ਦਾਅਵਾ ਕਰਦੇ ਹਨ। ਇਨ੍ਹਾਂ ਰੋਗਾਂ ਤੋਂ ਛੁਟਕਾਰੇ ਲਈ ‘ਬਾਬੜਿੰਗ’ ਨਾਂ ਦੀ ਦੇਸੀ ਦਵਾ ਵੀ ਦਿੱਤੀ ਜਾਂਦੀ ਹੈ। ਬਾਬੜਿੰਗ=(ਸੰਸਕ੍ਰਿਤ) ਵਾਯੂ+ਵਡਿੰਗ। ‘ਵਡਿੰਗ’ ਇਕ ਬੂਟਾ ਹੈ ਜਿਸ ਦਾ ਬੀਜ ਕਾਲੀ ਮਿਰਚ ਵਰਗਾ ਹੁੰਦਾ ਹੈ। ਇਸ ਬੀਜ ਤੋਂ ਤਿਆਰ ਹੋਈ ਔਸ਼ਧੀ ‘ਬਾਬੜਿੰਗ’ ਦਾ ਅਰਥ ਹੋਇਆ, ਹਵਾ ਭਜਾਉਣ ਵਾਲੀ ਦਵਾਈ। ਇਮਲੀ ਦੇ ਪੀਸੇ ਹੋਏ ਬੀਜ ਆਯੁਰਵੇਦ ਅਨੁਸਾਰ ਜੋੜਾਂ ਦੇ ਦਰਦ ਅਤੇ ਯੁਨਾਨੀ ਅਨੁਸਾਰ ਜਨੇਊ ਰੋਗ ਨਿਵਾਰਣ ਲਈ ਮੁਫੀਦ ਹਨ। ਅਫਾਰੇ ਜਾਂ ਜੋੜਾਂ ਵਿਚ ਹਵਾ ਭਰਨ ਕਾਰਨ ਰੋਗੀ ‘ਵਾ ਦੇ ਗੋਲੇ’ (ਸੰਸਕ੍ਰਿਤ ਵਾਤ ਗੁਲਮ) ਦੀ ਹਿਲਜੁਲ ਮਹਿਸੂਸ ਕਰਦੇ ਹਨ ਪਰ ਇਹ ਅਨੁਭੂਤੀ ਬਹੁਤੀ ਮਨੋਵਿਗਿਆਨਕ ਹੀ ਹੈ।
ਅਰਬੀ ਤੋਂ ਆਏ ‘ਰੀਹ’ ਸ਼ਬਦ ਦਾ ਅਸਲੀ ਅਰਥ ਵੀ ਹਵਾ ਹੀ ਹੈ ਤੇ ਵਿਕਸਿਤ ਅਰਥ ਗੰਦੀ ਹਵਾ, ਪੱਦ, ਗੰਧ। ਇਸ ਦਾ ਅਰਥ ਹਵਾ ਦਾ ਝੁਮਕਾ, ਰੁਮਕਾ ਆਦਿ ਵੀ ਹੈ। ਯੁਨਾਨੀ ਹਿਕਮਤ ਅਨੁਸਾਰ ਵੀ ਰੀਹ, ਅਰਥਾਤ ਹਵਾ ਕਾਰਨ ਬੀਮਾਰੀਆਂ ਹੁੰਦੀਆਂ ਹਨ। ਗ਼ਲਤ ਗਿਜ਼ਾ ਖਾਣ ਕਾਰਨ ‘ਗ਼ਲੀਜ਼ ਮਾਦਾ’ ਪੈਦਾ ਹੁੰਦਾ ਹੈ ਜੋ ਸਰੀਰ ਦੇ ਅੰਗਾਂ ਵਿਚ ‘ਰੀਹ’ ਛੱਡਦਾ ਹੈ। ਇਸ ਹਿਸਾਬ ‘ਰੀਹ ਦੇ ਦਰਦ’ ਦਾ ਅਸਲੀ ਅਰਥ ਤਾਂ ਹਵਾ ਕਾਰਨ ਦਰਦ ਹੈ ਪਰ ਅਸੀਂ ਇਸ ਨੂੰ ਮੋਢੇ-ਗੋਡਿਆਂ ਦਾ ਦਰਦ ਸਮਝਦੇ ਹਾਂ। ਇਸ ਸ਼ਬਦ ਦਾ ਅਰਬੀ ਧਾਤੂ ਹੈ ‘ਰ-ਵ-ਹ’ ਜਿਸ ਦਾ ਅਰਥ ਹੈ, ਹਵਾ ਲੈਣਾ, ਹਵਾਹਾਰੇ ਜਾਣਾ, ਜਿਵੇਂ ਗਰਮੀ ਕਾਰਨ ਪੱਖੇ ਆਦਿ ਤੋਂ। ‘ਰ-ਵ-ਹ’ ਧਾਤੂ ਤੋਂ ਇਕ ਅਹਿਮ ਸ਼ਬਦ ਬਣਿਆ ਹੈ ‘ਰੂਹ’ ਜੋ ਪੰਜਾਬੀ ਦੀ ਵੀ ਜਿੰਦ ਜਾਨ ਬਣ ਚੁੱਕਾ ਹੈ। ਇਸ ਦੇ ਅਨੇਕਾਂ ਮਾਅਨਿਆਂ ਲਈ ਪੰਜਾਬੀ ਵਿਚ ਸਮਾਨੰਤਰ ਸ਼ਬਦ ਹਨ, ਆਤਮਾ, ਜੀਅ, ਮਨ, ਚਿਤ, ਦਿਲ ਆਦਿ। ਅਰਬੀ ਵਿਚ ‘ਰੂਹ’ ਦੇ ਆਤਮਾ ਵਾਲੇ ਅਰਥ ਇਸ ਤਰ੍ਹਾਂ ਵਿਕਸਿਤ ਹੋਏ ਹਨ, ਮਾਨੋ ਇਹ ਜ਼ਿੰਦਗੀ ਦਾ ਸਾਹ, ਦਮ, ਹਵਾ, ਪ੍ਰਾਣ, ਜਿੰਦ, ਜਾਨ ਆਦਿ ਹੈ। ਰੂਹ ਤੋਂ ਬਿਨਾ ਮਨੁਖ ਨਿਰਜੀਵ ਸਮਝਿਆ ਜਾਂਦਾ ਹੈ। ਇਸਲਾਮ ਅਨੁਸਾਰ ਜਬਰਾਈਲ ਫਰਿਸ਼ਤੇ ਨੇ ਮੁਹੰਮਦ ਨੂੰ ਕੁਰਾਨ ਦਾ ਇਲਹਾਮ ਕੀਤਾ। ਇਸ ਲਈ ਅਰਬੀ ਵਿਚ ਰੂਹ ਦਾ ਅਰਥ ਇਲਹਾਮ, ਕੁਰਾਨ ਅਤੇ ਜਬਰਾਈਲ ਫਰਿਸ਼ਤਾ ਵੀ ਹੈ। ਮੁਖ ਭਾਵ ਰੱਬ ਦੀ ਰੂਹ ਹੈ। ਗੁਰੂ ਗ੍ਰੰਥ ਸਾਹਿਬ ਵਿਚ ਰੂਹ ਸ਼ਬਦ ਮਿਲਦਾ ਹੈ, ਸ਼ੇਖ ਫਰੀਦ ਦਾ ਫੁਰਮਾਨ ਹੈ,
ਗੋਰਾਂ ਸੋ ਨਿਮਾਣੀਆ ਬਹਸਨਿ ਰੂਹਾਂ ਮਲਿ॥
ਆਖੀਂ ਸੇਖਾ ਬੰਦਗੀ ਚਲਣੁ ਅਜੁ ਕਿ ਕਲਿ॥
ਭਾਵ ਕਬਰਾਂ ਨੂੰ ਮਨੁਖ ਪਸੰਦ ਨਹੀਂ ਕਰਦਾ ਪਰ ਰੂਹਾਂ ਉਥੇ ਹੀ ਬਹਿ ਰਹਿੰਦੀਆਂ ਹਨ, ਬੰਦਿਆ ਭਗਤੀ ਕਰ ਅਜ ਭਲਕ ਚਲੇ ਹੀ ਜਾਣਾ ਹੈ।
ਰੂਹ ਦਾ ਅਰਥ ਸਾਰ ਜਾਂ ਇਤਰ ਵੀ ਹੁੰਦਾ ਹੈ ਜਿਵੇਂ ਰੂਹ ਕਿਉੜਾ, ਰੂਹ ਗੁਲਾਬ ਆਦਿ। ਰੂਹ ਤੋਂ ਹੀ ਪ੍ਰੇਤ ਆਤਮਾ ਦੇ ਅਰਥਾਂ ਵਾਲਾ ‘ਬਦਰੂਹ’ ਸ਼ਬਦ ਬਣਿਆ। ‘ਰੂਹ-ਅਫ਼ਜ਼ਾ’ ਦਾ ਅਰਥ ਜੀਵਨ ਨੂੰ ਵਧਾਉਣ ਵਾਲਾ (ਅਫ਼ਜ਼ਾ=ਵਧਾਉਣਾ), ਰੂਹ ਨੂੰ ਖੇੜਨ ਵਾਲਾ ਹੈ। ਪੰਜਾਬੀ ਵਿਚ ‘ਰੂਹ ਕਰਨਾ’ ਦਾ ਮਤਲਬ ਦਿਲ ਕਰਨਾ, ਜੀਅ ਕਰਨਾ ਹੈ। ਇਸ ਤੋਂ ਪੰਜਾਬੀ ਵਿਚ ਵੀ ਪ੍ਰਵੇਸ਼ ਕਰ ਗਿਆ ਇਕ ਹੋਰ ਸ਼ਬਦ ਬਣਿਆ ਹੈ, ਰਾਹਤ। ਧਿਆਨ ਦਿਉ ਪੰਜਾਬੀ ਵਿਚ ਸਾਹ (ਲੈਣਾ) ਜਾਂ ਦਮ (ਮਾਰਨਾ) ਦਾ ਅਰਥ ‘ਬਿੰਦ ਕੁ ਅਰਾਮ’ ਹੋ ਜਾਂਦਾ ਹੈ। ਹਵਾਖੋਰੀ ਦਾ ਮਤਲਬ ਵੀ ਅਰਾਮ ਕਰਨਾ, ਤਾਜ਼ਾ ਦਮ ਹੋਣਾ ਹੀ ਹੈ। ‘ਰਾਹਤ’ ਦਾ ਅਰਥ ਹੈ ਕਿਸੇ ਤਕਲੀਫ਼ ਆਦਿ ਤੋਂ ਛੁਟਕਾਰਾ ਮਹਿਸੂਸ ਕਰਨਾ। ਫਾਰਸੀ-ਉਰਦੂ ਰਾਹੀਂ ਆਏ ‘ਰੂਹੇ-ਰਵਾਂ’ ਸ਼ਬਦ ਯੁਗਮ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦਾ ਅਰਥ ਹੈ ‘ਜਿੰਦ ਜਾਨ’, ਜਿਵੇਂ ਕਿਸੇ ਮਹਿਫਿਲ ਨੂੰ ਮਘਾਉਣ ਵਾਲਾ। ਇਥੇ ਰਵਾਂ ਸ਼ਬਦ ਫਾਰਸੀ ਦਾ ਹੈ ਜਿਸ ਦਾ ਅਰਥ ਵੀ ਰੂਹ ਹੀ ਹੈ। ਤੁਲਸੀ ਦੇ ਅਰਥਾਂ ਵਾਲਾ ‘ਰੇਹਾਨ’ ਸ਼ਬਦ ਵੀ ‘ਰ-ਵ-ਹ’ ਤੋਂ ਬਣਿਆ। ਇਸ ਨਾਂ ਪਿਛੇ ਖੁਸ਼ਬੂ ਦਾ ਭਾਵ ਕੰਮ ਕਰ ਰਿਹਾ ਹੈ। ਰੇਹਾਨ ਜਾਂ ਰੇਹਾਨਾ ਮੁਸਲਮਾਨਾਂ ਦੇ ਨਾਂ ਵੀ ਹੁੰਦੇ ਹਨ।
ਹੁਣ ਆਈਏ ਅੰਗਰੇਜ਼ੀ ਰਹeੁਮਅਟਸਿਮ ‘ਤੇ। ਅੱਜ ਕਲ੍ਹ ਇਹ ਸ਼ਬਦ ਆਮ ਬੋਲਚਾਲ ਵਿਚ ਹੀ ਵਰਤਿਆ ਜਾਂਦਾ ਹੈ। ਆਧੁਨਿਕ ਡਾਕਟਰ ਕਿਸੇ ਬੀਮਾਰੀ ਨੂੰ ਰਹeੁਮਅਟਸਿਮ ਨਹੀਂ ਆਖਦੇ ਕਿਉਂਕਿ ਉਹ ਜੋੜਾਂ ਆਦਿ ਦੇ ਦਰਦਾਂ ਪਿਛੇ ਹਵਾ ਪਾਣੀ ਦੇ ਦਖਲ ਨੂੰ ਸਹੀ ਨਹੀਂ ਮੰਨਦੇ। ਜੋੜਾਂ ਦੇ ਦਰਦ ਪਿਛੇ ਮੌਸਮ ਦੇ ਦਖਲ ਨੂੰ ਵੀ ਡਾਕਟਰ ਨਕਾਰਦੇ ਹਨ। ਰਵਾਇਤੀ ਸਮਝ ਅਨੁਸਾਰ ਠੰਡ ਤੇ ਸਿਲ੍ਹ ਕਾਰਨ ਵਾਤਾਵਰਣ ਦਾ ਦਬਾਅ ਘਟ ਜਾਂਦਾ ਹੈ ਜਿਸ ਕਾਰਨ ਇਹ ਦਰਦ ਵਧਦੇ ਹਨ ਤੇ ਗਰਮੀ ਨਾਲ ਘਟਦੇ ਹਨ। ਪਰ ਵਿਗਿਆਨਕ ਨਿਯਮ ਅਨੁਸਾਰ ਗਰਮੀ ਨਾਲ ਦਬਾਅ ਵਧਦਾ ਹੈ ਇਸ ਲਈ ਦਰਦ ਵਧਣੇ ਚਾਹੀਦੇ ਹਨ। ਅਜੋਕੀ ਡਾਕਟਰੀ ਵਿਚ ਕਈ ਕਿਸਮ ਦੇ ਰੋਗਾਂ ਦੇ ਨਾਂਵਾਂ ਨਾਲ ਇਸ ਤੋਂ ਬਣੇ ਵਿਸ਼ੇਸ਼ਣ ਰਹeੁਮਅਟਚਿ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਰਹeੁਮਅਟਚਿ ਾeਵeਰ। ਇਹ ਸ਼ਬਦ ਰਹeੁਮ ਤੋਂ ਬਣਿਆ ਹੈ ਜੋ ਪੁਰਾਣੀ ਫਰਾਂਸੀਸੀ ਤੋਂ ਲਿਆ ਗਿਆ ਹੈ। ਇਹ ਅੰਤਮ ਤੌਰ ‘ਤੇ ਗਰੀਕ ਦੇ ਲਗਭਗ ਇਸੇ ਪ੍ਰਕਾਰ ਦੇ ਸ਼ਬਦ ਤੋਂ ਬਣਿਆ ਜਿਸ ਵਿਚ ਇਸ ਦਾ ਅਰਥ ਸੀ, ਵਹਾਅ, ਵਹਿਣ, ਪ੍ਰਵਾਹ, ਧਾਰਾ। ਉਸ ਵੇਲੇ ਦੀ ਯੁਨਾਨੀ ਚਿਕਿਤਸਾ ਅਨੁਸਾਰ ‘ਰੀਮ’ ਦਾ ਅਰਥ ‘ਪਾਣੀ’ ਲਿਆ ਗਿਆ ਜੋ ਸਰੀਰ ਵਿਚ ਵਾਧੂ ਬਣ ਕੇ ਜੋੜਾਂ ਵਿਚ ਜਮਾਂ ਹੋ ਜਾਂਦਾ ਸੀ, ਇਸ ਕਰਕੇ ਇਹ ਬੀਮਾਰੀ ਹੁੰਦੀ ਸੀ। ਅੱਖਾਂ ਜਾਂ ਨੱਕ ‘ਚੋਂ ਵਗਣ ਵਾਲੇ ਪਾਣੀ ਨੂੰ ਰੀਮ ਕਿਹਾ ਜਾਂਦਾ ਹੈ। ਪੁਰਾਣੀ ਅੰਗਰੇਜ਼ੀ ਵਿਚ ਇਸ ਦਾ ਅਰਥ ਅਥਰੂ ਤੇ ਨਜ਼ਲਾ ਵੀ ਹੁੰਦਾ ਸੀ। ਜੋੜਾਂ ਦੀ ਬੀਮਾਰੀ ਗੁਟ ਦਾ ਮੁਢਲਾ ਅਰਥ ਬੂੰਦ ਹੈ। ਸੋ ਗੁਟ ਉਹ ਬੀਮਾਰੀ ਹੈ ਜਿਸ ਵਿਚ ਮਾਨਤਾ ਅਨੁਸਾਰ ਪਾਣੀ ਬੂੰਦ ਬੂੰਦ ਕਰਕੇ ਜੋੜਾਂ ਵਿਚ ਜਮਾਂ ਹੁੰਦਾ ਜਾਂਦਾ ਸੀ। ਪੁਰਾਣੀ ਯੁਨਾਨੀ ਮੁਤਾਬਿਕ ਇਹ ਬੀਮਾਰੀ ਪਾਣੀ ਕਾਰਨ ਹੁੰਦੀ ਸੀ ਪਰ ਅਰਬ ਰਾਹੀਂ ਭਾਰਤ ਵਿਚ ਰੀਹ ਦੇ ਨਾਂ ਨਾਲ ਜਾਣੀ ਜਾਂਦੀ ਬੀਮਾਰੀ ‘ਹਵਾ’ ਦੇ ਫਸਣ ਨਾਲ ਹੁੰਦੀ ਹੈ ਜਦ ਕਿ ਅਜੋਕੀ ਡਾਕਟਰੀ ਵਿਚ ਇਹ ਸ਼ਬਦ ਭੁਲੇਖਾਪਾਊ ਹੋਣ ਕਾਰਨ ਵਰਤਿਆ ਹੀ ਨਹੀਂ ਜਾਂਦਾ।
ਚਲੋਂ ਉਪਰੋਕਤ ਵਹਿਣ ਦੇ ਅਰਥਾਂ ਵਾਲੇ ਗਰੀਕ ਸ਼ਬਦ ‘ਰੀਮ’ ਦੇ ਸਕੇ ਸਬੰਧੀ ਲਭੀਏ। ਇਹ ਇਕ ਭਾਰੋਪੀ ਅਸਲੇ ਦਾ ਸ਼ਬਦ ਹੈ ਜਿਸ ਦਾ ਮੂਲ ਸਰeੁ ਲਭਿਆ ਗਿਆ ਹੈ। ਇਸ ਦਾ ਅਰਥ ਵਹਿਣਾ ਹੈ। ਸੰਸਕ੍ਰਿਤ ਸ਼ਬਦ ‘ਸ੍ਰਵਤੀ’ ਦਾ ਅਰਥ ਵਹਿਣਾ ਹੈ ਜਿਸ ਤੋਂ ਨਦੀ, ਪ੍ਰਵਾਹ ਦੇ ਅਰਥਾਂ ਵਾਲਾ ‘ਸ੍ਰੋਤ’ ਸ਼ਬਦ ਬਣਿਆ। ਅਵੇਸਤਾ ਵਿਚ ‘ਥਰੋਤਾ’ ਸ਼ਬਦ ਮਿਲਦਾ ਹੈ ਜਿਸ ਦਾ ਅਰਥ ਦਰਿਆ, ਨਦੀ ਹੈ। ਇਸ ਤੋਂ ਪੁਰਾਣੀ ਫਾਰਸੀ ਦਾ ਦਰਿਆ ਦੇ ਅਰਥਾਂ ਵਾਲਾ ‘ਰੌਤਾ’ ਸ਼ਬਦ ਬਣਿਆ। ਨਦੀ ਜਾਂ ਧਾਰਾ ਦੇ ਅਰਥਾਂ ਵਾਲਾ ਅੰਗਰੇਜ਼ੀ ਦਾ ਸਟਰeਅਮ ਸ਼ਬਦ ਇਸੇ ਮੂਲ ਦਾ ਪਾਣੀਹਾਰ ਹੈ। ੍ਰਹੇਟਹਮ ਸ਼ਬਦ ਵੀ ਗਰੀਕ ਤੋਂ ਅੰਗਰੇਜ਼ੀ ਵਿਚ ਆਇਆ ਜਿਸ ਵਿਚ ਪ੍ਰਵਾਹ ਦਾ ਭਾਵ ਕੰਮ ਕਰਦਾ ਹੈ। ਇਸੇ ਤਰ੍ਹਾਂ ਤੁਕਾਂਤ ਦੇ ਅਰਥਾਂ ਵਾਲਾ ਰਹੇਮe। ਜਰਮਨੀ ਦੇ ਦਰਿਆ ਰਹਨਿe ਦਾ ਵੀ ਇਸੇ ਮੂਲ ਨਾਲ ਰਿਸ਼ਤਾ ਹੈ। ਦਸਤ ਦੇ ਅਰਥਾਂ ਵਾਲਾ ਅੰਗਰੇਜ਼ੀ ਸ਼ਬਦ ਦਅਿਰਰਹeਅ (ਦਅਿ+ਰਹeੁਮ) ਵੀ ਇਸੇ ਤੋਂ ਬਣਿਆ। ਇਸ ਦਾ ਸ਼ਾਬਦਿਕ ਅਰਥ ਹੈ, ਰਾਹੀਂ ਵਗਣਾ।

Be the first to comment

Leave a Reply

Your email address will not be published.