ਰਾਖੇ ਸੰਵਿਧਾਨ ਦੇ?

ਅਸੀਂ ‘ਆਹ’ ਨਹੀਂ ਕਰਾਂਗੇ ‘ਅਹੁ’ ਕਰਨਾ, ਮਘੇ ਚੋਣ ਪ੍ਰਚਾਰ ਵਿਚ ਕਹੀ ਜਾਂਦੇ।
ਸਬਜ਼ਬਾਗ ਦਿਖਾਉਂਦੇ ਨੇ ਸਾਰਿਆਂ ਨੂੰ, ਨੀਵੇਂ ਹੋ ਹੋ ਕੇ ਭੁੰਜੇ ਹੀ ਲਹੀ ਜਾਂਦੇ।
ਭੁੱਲ ਜਾਣ ਨਤੀਜੇ ਦੇ ਆਉਂਦਿਆਂ ਹੀ, ਚੋਣਾਂ ਜਿੱਤ ਕੇ ਪਾਣੀ ‘ਚ ਬਹੀ ਜਾਂਦੇ।
ਨੱਥ ਪਾਉਣ ਲਈ ਜਿਨ੍ਹਾਂ ਦੇ ਕਰੇ ਵਾਅਦੇ, ਫੇਰ ਉਨ੍ਹਾਂ ਦੇ ਸਾਹਮਣੇ ਢਹੀ ਜਾਂਦੇ।
ਪਾ ਕੇ ਲਿਸ਼ਕਦੀਆਂ ਜੈਕਟਾਂ ਪਹੁੰਚ ਜਾਂਦੇ, ਰਾਜਧਾਨੀ ‘ਚ ‘ਮਹਿਫਿਲਾਂ’ ਜੁੜਦੀਆਂ ਨੇ।
ਗੱਦੀ ਬਹਿਣ ਸੰਵਿਧਾਨ ਦੀ ਸਹੁੰ ਖਾ ਕੇ, ਮਗਰੋਂ ਇਸ ਦੀਆਂ ਧੱਜੀਆਂ ਉੜਦੀਆਂ ਨੇ!