ਕਬਿੱਤ ਫੇਸ-ਬੁੱਕ ਦਾ!

ਪਾਈ ਜਾਣ ਫੋਟੋ ਬਹੁਤੇ ਟੌਹਰਾਂ ਕੱਢ ਕੇ, ਪੁੱਛੀ ਜਾਣ ਦੱਸੋ ਜੀ ਕਿੱਦਾਂ ਦੀ ‘ਲੁੱਕ’ ਜੀ।
ਟੋਟਕੇ ਪਾਉਂਦੇ ਨੇ ਬਹੁਤੇ ਵਿਦਵਾਨਾਂ ਦੇ, ਦੋਸਤਾਂ ‘ਚ ਆਪਣੀ ਬਣਾਉਂਦੇ ਠੁੱਕ ਜੀ।
ਕੇਕ ਵਾਲੀ ਫੋਟੋ ਪਾ ਅਸੀਸਾਂ ਮੰਗਦੇ, ਕੋਈ ਦੱਸੇ, ਗਿਆ ਹੈ ਫਲਾਣਾ ਮੁੱਕ ਜੀ।
ਕਈਆਂ ਦੀਆਂ ਪੋਸਟਾਂ ਹਲੂਣਾ ਦਿੰਦੀਆਂ, ਕੁਝ ਤਾਂ ਪਰੋਸੀ ਜਾਂਦੇ ਨਿੱਕ-ਸੁੱਕ ਜੀ।
ਘੜੀ ਘੜੀ ਕਈ ਤਾਂ ਲਿਖੀ ਜਾਣ ‘ਵਾਲ’ ‘ਤੇ, ਭੁੱਲ ਜਾਂਦੇ ਹੋਣੇ ਉਹ ਰੋਟੀ ਟੁੱਕ ਜੀ।
ਤਾਅਨੇ ਮਿਹਣੇ ਮਾਰਦੇ ਗੁਸੈਲੀ ਭਾਸ਼ਾ ‘ਚ, ਕਈਆਂ ਨੇ ਬਣਾ’ਤੀ ਐ ਕਲੇਸ਼-ਬੁੱਕ ਜੀ!