ਚੰਡੀਗੜ੍ਹ: ਪੰਜਾਬ ਦੇ ਸਿੰਜਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਦੀਆਂ ਕੰਪਨੀਆਂ ਦੇ ਮੁਲਾਜ਼ਮਾਂ ਵੱਲੋਂ ਰੇਤੇ ਦੀਆਂ ਖੱਡਾਂ ਦੀ ਕਰੋੜਾਂ ਰੁਪਏ ਦੀ ਬੋਲੀ ਲਾਉਣ ਦਾ ਮੁੱਦਾ ਆਮਦਨ ਕਰ ਵਿਭਾਗ ਕੋਲ ਪੁੱਜ ਗਿਆ ਹੈ।
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਸੁਖਪਾਲ ਸਿੰਘ ਖਹਿਰਾ ਨੇ ਆਮਦਨ ਕਰ ਵਿਭਾਗ (ਪੜਤਾਲ) ਦੀ ਡਾਇਰੈਕਟਰ ਜਨਰਲ ਮਧੂ ਮਹਾਜਨ ਨੂੰ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਰਾਣਾ ਗੁਰਜੀਤ ਦੇ ਬੇਨਾਮੀ ਖਾਤਿਆਂ ਅਤੇ ਕੀਤੀਆਂ ਗੜਬੜੀਆਂ ਦੀ ਉਚ ਪੱਧਰੀ ਜਾਂਚ ਕੀਤੀ ਜਾਵੇ। ਸ੍ਰੀ ਖਹਿਰਾ ਨੇ ਸ਼ਿਕਾਇਤ ਵਿਚ ਦੋਸ਼ ਲਾਏ ਹਨ ਕਿ ਰੇਤੇ ਦੀਆਂ ਖੱਡਾਂ ਦੀ ਬੋਲੀ ਦੌਰਾਨ ਰਾਣਾ ਗੁਰਜੀਤ ਤੇ ਉਨ੍ਹਾਂ ਦੇ ਪਰਿਵਾਰ ਦੀਆਂ ਕੰਪਨੀਆਂ ਦੇ ਮੁਲਾਜ਼ਮਾਂ ਵੱਲੋਂ ਬੇਨਾਮੀ ਖਾਤਿਆਂ ਦੀ ਵਰਤੋਂ ਕੀਤੀ ਗਈ ਹੈ ਤੇ ਇਸ ਮਾਮਲੇ ਦੀ ਪੜਤਾਲ ਹੋਣੀ ਚਾਹੀਦੀ ਹੈ।
ਉਧਰ ਅਕਾਲੀ ਦਲ ਨੇ ਵੀ ਕਾਂਗਰਸ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਲਈ ਹੈ। ਦੱਸਣਯੋਗ ਹੈ ਕਿ ਰਾਣਾ ਗੁਰਜੀਤ ਸਿੰਘ ਅਜਿਹੇ ਦੋਸ਼ਾਂ ਨੂੰ ਰੱਦ ਕਰਦਿਆਂ ਸਪੱਸ਼ਟ ਕਰ ਚੁੱਕੇ ਹਨ ਕਿ ਖੱਡਾਂ ਦੀ ਬੋਲੀ ਲਾਉਣ ਵਾਲੇ ਮੁਲਾਜ਼ਮ ਪਹਿਲਾਂ ਹੀ ਉਨ੍ਹਾਂ ਦੀਆਂ ਕੰਪਨੀਆਂ ਵਿਚੋਂ ਨੌਕਰੀਆਂ ਛੱਡ ਚੁੱਕੇ ਹਨ। ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਹੈ ਕਿ ਰਾਣਾ ਗੁਰਜੀਤ ਦੇ ਖਾਨਸਾਮੇ ਰਹੇ ਅਮਿਤ ਬਹਾਦੁਰ ਅਤੇ 3 ਹੋਰ ਮੁਲਾਜ਼ਮਾਂ ਨੇ 26æ51 ਕਰੋੜ ਰੁਪਏ, 9æ31 ਕਰੋੜ ਰੁਪਏ, 4æ11 ਕਰੋੜ ਰੁਪਏ ਅਤੇ 10æ58 ਕਰੋੜ ਰੁਪਏ ਦੀਆਂ 4 ਖੱਡਾਂ ਖਰੀਦੀਆਂ ਹਨ। ਅਮਿਤ ਬਹਾਦੁਰ ਨੇ 13æ5 ਕਰੋੜ ਰੁਪਏ 23 ਮਈ ਨੂੰ ਆਰæਟੀæਜੀæਐਸ਼ ਰਾਹੀਂ ਪੰਜਾਬ ਸਰਕਾਰ ਦੇ ਖਾਤੇ ਵਿਚ ਜਮ੍ਹਾਂ ਕਰਵਾਏ ਹਨ। ਹੋਰਨਾਂ ਬੋਲੀਕਾਰਾਂ ਨੇ ਵੀ ਰਾਸ਼ੀ ਜਮ੍ਹਾਂ ਕਰਵਾਈ ਹੈ। ਸ੍ਰੀ ਖਹਿਰਾ ਨੇ ਡਾਇਰੈਕਟਰ ਜਨਰਲ ਦੇ ਧਿਆਨ ਵਿਚ ਲਿਆਂਦਾ ਕਿ ਅਮਿਤ ਬਹਾਦੁਰ ਦੀ ਸਾਲ 2015-16 ਦੀ ਆਮਦਨ ਕਰ ਰਿਟਰਨ ਵਿਚ ਤਨਖਾਹ 11 ਹਜ਼ਾਰ ਰੁਪਏ ਪ੍ਰਤੀ ਮਹੀਨਾ ਅਤੇ ਕੁੱਲ ਸਾਲਾਨਾ ਆਮਦਨ 92,680 ਰੁਪਏ ਦਰਸਾਈ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਸਬੰਧਤ ਮੰਤਰੀ ਨੂੰ ਬਚਾਉਣ ਵਿਚ ਲੱਗੀ ਹੈ ਅਤੇ ਹਾਲੇ ਤੀਕ ਸਰਕਾਰ ਨੇ ਅਮਿਤ ਬਹਾਦੁਰ ਵੱਲੋਂ ਜਮ੍ਹਾਂ ਕਰਵਾਏ 13æ50 ਕਰੋੜ ਰੁਪਏ ਦੇ ਸਰੋਤ ਖਾਤਿਆਂ ਨੂੰ ਜਨਤਕ ਨਹੀਂ ਕੀਤਾ। ਆਪ ਪੰਜਾਬ ਦੇ ਮੀਤ ਪ੍ਰਧਾਨ ਤੇ ਵਿਧਾਇਕ ਅਮਨ ਅਰੋੜਾ ਨੇ ਚਿਤਾਵਨੀ ਦਿੱਤੀ ਕਿ ਜੇ ਰਾਣਾ ਗੁਰਜੀਤ ਸਿੰਘ ਨੂੰ ਫੌਰੀ ਮੰਤਰੀ ਮੰਡਲ ਵਿਚੋਂ ਬਾਹਰ ਨਾ ਕੱਢਿਆ ਤਾਂ ਪੰਜਾਬ ਭਰ ਵਿਚ ਪ੍ਰਦਰਸ਼ਨ ਕੀਤੇ ਜਾਣਗੇ।
_______________________
ਰਾਣੇ ਨੂੰ ਕਲੀਨ ਚਿੱਟ ਦੇਣ ਦੀ ਤਿਆਰੀ: ਖਹਿਰਾ
ਚੰਡੀਗੜ੍ਹ: ਆਪ ਦੇ ਸੀਨੀਅਰ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਹੁ-ਕਰੋੜੀ ਮਾਈਨਿੰਗ ਸਕੈਂਡਲ ਵਿਚ ਫਸੇ ਸਿੰਜਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਬਰਖਾਸਤ ਕਰਨ ਦੀ ਥਾਂ ਜਸਟਿਸ ਨਾਰੰਗ ਕਮਿਸ਼ਨ ਰਾਹੀਂ ਕਲੀਨ ਚਿੱਟ ਦੇਣ ਦੇ ਰਾਹ ਤੁਰ ਪਏ ਹਨ। ਸ੍ਰੀ ਖਹਿਰਾ ਨੇ ਕਿਹਾ ਕਿ ਆਪਣੇ ਰਸੋਈਏ ਅਤੇ ਨੌਕਰਾਂ ਦੇ ਨਾਮ ਉਤੇ ਕਰੋੜਾਂ ਰੁਪਏ ਦੀਆਂ ਬੇਨਾਮੀ ਰੇਤ ਬਜਰੀ ਖੱਡਾਂ ਲੈਣ ਦੇ ਮਾਮਲੇ ਵਿਚ ਕੈਪਟਨ ਸਰਕਾਰ ਜਾਂਚ ਦੇ ਨਾਂ ਉਤੇ ਕੋਝਾ ਮਜ਼ਾਕ ਕਰ ਰਹੀ ਹੈ। ਉਨ੍ਹਾਂ ਰਾਣਾ ਗੁਰਜੀਤ ਸਿੰਘ ਦਾ ਪਾਸਪੋਰਟ ਜ਼ਬਤ ਕਰਨ ਅਤੇ ਰੇਤਾ ਬਜਰੀ ਦੀਆਂ ਖੱਡਾਂ ਦੀ ਹੋਈ ਬੋਲੀ ਨੂੰ ਰੱਦ ਕਰਕੇ ਨਵੇਂ ਸਿਰਿਓਂ ਮਾਫੀਆ ਮੁਕਤ ਬੋਲੀ ਕਰਵਾਉਣ ਦੀ ਮੰਗ ਕੀਤੀ।
_______________________
ਰਾਣੇ ਦੇ ਦਾਅਵੇ ਹਕੀਕਤ ਤੋਂ ਕੋਹਾਂ ਦੂਰ
ਚੰਡੀਗੜ੍ਹ: ਪੰਜਾਬ ਦੇ ਸਿੰਜਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਭਾਵੇਂ ਰੇਤ ਦੀ ਖੱਡ ਦੀ 26 ਕਰੋੜ ਰੁਪਏ ਦੀ ਸਫਲ ਬੋਲੀ ਦੇਣ ਵਾਲੇ ਆਪਣੇ ਖਾਨਸਾਮੇ ਅਮਿਤ ਬਹਾਦੁਰ ਨਾਲ ਕੋਈ ਸਬੰਧ ਹੋਣ ਤੋਂ ਨਾਂਹ ਕੀਤੀ ਹੈ, ਪਰ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਰਾਣਾ ਗੁਰਜੀਤ ਅਤੇ ਉਨ੍ਹਾਂ ਦੇ ਪਰਿਵਾਰ ਦੀ ਮਾਲਕੀ ਵਾਲੀ ਕੰਪਨੀ ਅਤੇ ਉਨ੍ਹਾਂ ਦੇ ਭਰਾ ਨੇ ਉਸ ਕੰਪਨੀ ਤੋਂ 2015-16 ਵਿੱਚ 5æ79 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਦੇ ਡਾਇਰੈਕਟਰਾਂ ਵਿੱਚ ਬਹਾਦੁਰ ਵੀ ਸ਼ਾਮਲ ਸੀ।
ਇਸ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਦੀ ਕੰਪਨੀ ਰਾਣਾ ਪੌਲੀਕੌਟ ਲਿਮਟਿਡ ਨੇ ਅਮਿਤ ਬਹਾਦੁਰ ਦੀ ਮਾਲਕੀ ਵਾਲੀ ਫਲਾਅਲੈੱਸ ਟਰੇਡਰਜ਼ (ਪ੍ਰਾæ) ਲਿਮਟਿਡ ਤੋਂ 3æ84 ਕਰੋੜ ਰੁਪਏ ਤੇ ਉਨ੍ਹਾਂ ਦੇ ਭਰਾ ਰਾਣਾ ਰਣਜੀਤ ਸਿੰਘ (ਰਾਣਾ ਗਰੁੱਪ ਦਾ ਸਹਿ-ਬਾਨੀ) ਨੇ 1æ45 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਇਹ ਕਰਜ਼ਾ Ḕਕਾਰੋਬਾਰੀ ਮਕਸਦḔ ਲਈ 2015-16 ਵਿੱਚ ਦਿੱਤਾ ਗਿਆ ਸੀ। ਬਹਾਦੁਰ 21 ਮਾਰਚ, 2017 ਤੱਕ ਕੰਪਨੀ ਦਾ ਡਾਇਰੈਕਟਰ ਸੀ। ਕੰਪਨੀ ਵੱਲੋਂ ਰਜਿਸਟਰਾਰ ਆਫ਼ ਕੰਪਨੀਜ਼ ਕੋਲ ਦਾਖ਼ਲ 2016-17 ਦੀ ਬੈਲੈਂਸ ਸ਼ੀਟ ਮੁਤਾਬਕ ਕੰਪਨੀ ਦੀਆਂ ਨਕਦ ਜਮ੍ਹਾਂ ਰਕਮਾਂ ਵਿੱਚ ਵਾਧਾ Ḕਅੰਤਰ-ਕਾਰਪੋਰੇਟ ਵਿਆਜ-ਰਹਿਤ ਕਰਜ਼ਿਆਂḔ ਰਾਹੀਂ ਹੋਇਆ। ਕੰਪਨੀ ਨੇ ਰਾਣਾ ਪਰਿਵਾਰ ਦੀ ਮਾਲਕੀ ਵਾਲੀਆਂ ਕੰਪਨੀਆਂ ਵਿੱਚ ਵੀ ਸ਼ੇਅਰਾਂ ਦੀ ਖ਼ਰੀਦ ਰਾਹੀਂ 22æ48 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ।