ਮੋਦੀ ਸਰਕਾਰ ਦੀ ਨੋਟਬੰਦੀ ਨੇ ਭਾਰਤੀ ਅਰਥਚਾਰੇ ਨੂੰ ਲੀਹੋਂ ਲਾਹਿਆ

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਬੀਤੇ ਸਾਲ ਕੀਤੀ ਨੋਟਬੰਦੀ ਦਾ ਭਾਰਤੀ ਅਰਥਚਾਰੇ ਉਤੇ ਬਹੁਤ ਮਾਰੂ ਅਸਰ ਪਿਆ ਤੇ ਬੀਤੇ ਮਾਲੀ ਸਾਲ ਦੀ ਆਖਰੀ ਤਿਮਾਹੀ ਦੌਰਾਨ ਦੇਸ਼ ਦੀ ਕੁੱਲ ਘਰੇਲੂ ਪੈਦਾਵਾਰ (ਜੀæਡੀæਪੀæ) ਵਿਕਾਸ ਦਰ ਤੇਜ਼ੀ ਨਾਲ ਘਟ ਕੇ 7 ਤੋਂ 6æ1 ਫੀਸਦੀ ਉਤੇ ਆ ਗਈ। ਇਸ ਕਾਰਨ ਦੇਸ਼ ਦੀ ਸਾਲ ਭਰ ਦੀ ਸਮੁੱਚੀ ਵਿਕਾਸ ਦਰ ਵਿਚ ਵੀ ਕਮੀ ਆਈ।

ਕੇਂਦਰੀ ਅੰਕੜਾ ਦਫਤਰ (ਸੀæਐਸ਼ਓæ) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਮਾਲੀ ਸਾਲ 2016-17 ਦੌਰਾਨ ਦੇਸ਼ ਦੀ ਵਿਕਾਸ ਦਰ 7æ1 ਫੀਸਦੀ ਰਹੀ, ਜਦੋਂਕਿ ਸਾਲ 2015-16 ਦੌਰਾਨ ਵਿਕਾਸ ਦਰਜ 8 ਫੀਸਦੀ ਰਹੀ ਸੀ। ਰਿਪੋਰਟ ਵਿਚ ਕਿਹਾ ਗਿਆ ਹੈ: ਸਥਿਰ ਕੀਮਤਾਂ (2011-12) ਉਤੇ ਮਾਲੀ ਸਾਲ 2016-17 ਦੀ ਚੌਥੀ ਤਿਮਾਹੀ (ਜਨਵਰੀ ਤੋਂ ਮਾਰਚ, 2017) ਦੌਰਾਨ ਅਸਲ ਜੀæਡੀæਪੀæ ਅੰਦਾਜ਼ਨ 32æ28 ਲੱਖ ਕਰੋੜ ਰੁਪਏ ਰਹੀ, ਜੋ 2015-16 ਦੇ ਇਸੇ ਸਮੇਂ ਦੌਰਾਨ 30æ42 ਲੱਖ ਕਰੋੜ ਰੁਪਏ ਸੀ। ਇਸ ਤਰ੍ਹਾਂ ਵਿਕਾਸ ਦਰ 6æ1 ਫੀਸਦੀ ਬਣਦੀ ਹੈ। ਕੁੱਲ ਕੀਮਤ ਜੋੜ (ਜੀæਵੀæਏæ) ਮੁਤਾਬਕ ਤਾਂ ਵਿਕਾਸ ਦਰ ਹੋਰ ਵੀ ਘੱਟ 5æ6 ਫੀਸਦੀ ਬਣਦੀ ਹੈ।
ਇਸ ਮੁਤਾਬਕ ਬੀਤੇ ਪੂਰੇ ਮਾਲੀ ਸਾਲ ਦੀ ਜੀæਡੀæਪੀæ 121æ90 ਲੱਖ ਕਰੋੜ ਰੁਪਏ ਰਹੀ, ਜੋ ਇਸ ਤੋਂ ਪਿਛਲੇ ਸਾਲ 113æ81 ਲੱਖ ਕਰੋੜ ਰੁਪਏ ਸੀ ਤੇ ਸਾਲ ਦੀ ਵਿਕਾਸ ਦਰ 7æ1 ਫੀਸਦੀ ਬਣਦੀ ਹੈ। ਸੀæਐਸ਼ਓæ ਨੇ ਸਾਲ 2015-16 ਦੀ ਵਿਕਾਸ ਦਰ ਦੇ ਸੋਧੇ ਹੋਏ ਅੰਕੜੇ ਜਾਰੀ ਕਰਦਿਆਂ ਸਾਲ ਭਰ ਦੀ ਵਿਕਾਸ ਦਰ ਅੱਠ ਫੀਸਦੀ ਦੱਸੀ ਹੈ। ਬਹੁਤੇ ਅਰਥ ਸ਼ਾਸਤਰੀ ਇਸ ਬਾਰੇ ਇਕਮਤ ਹਨ ਕਿ ਇਹ ਸੁਸਤੀ, ਨੋਟਬੰਦੀ ਦਾ ਨਤੀਜਾ ਸੀ। ਭਾਵੇਂ ਪੂਰੇ ਵਿੱਤੀ ਵਰ੍ਹੇ (2016-17) ਦੀ ਵਿਕਾਸ ਦਰ 7æ1 ਰਹੀ, ਜੋ ਕਿ ਤਸੱਲੀਬਖ਼ਸ਼ ਹੈ, ਫਿਰ ਵੀ ਜੇਕਰ ਆਖਰੀ ਤਿਮਾਹੀ ਦੀ ਦਰ ਪੂਰਾ ਇਕ ਅੰਕ ਨਾ ਥਿੜਕਦੀ ਤਾਂ ਸਾਲਾਨਾ ਕੌਮੀ ਵਿਕਾਸ ਦਰ 7æ5 ਦੇ ਆਸ-ਪਾਸ ਰਹਿਣੀ ਸੀ। ਆਰਥਿਕ ਮਾਹਿਰਾਂ ਦਾ ਮੰਨਣਾ ਹੈ ਕਿ 7æ1 ਫੀਸਦੀ ਦਾ ਅੰਕੜਾ ਵੀ ਪਹਿਲੀਆਂ ਤਿੰਨ ਤਿਮਾਹੀਆਂ ਦੇ ਅੰਕੜਿਆਂ ਦੀ ਸੁਧਾਈ ਦੀ ਬਦੌਲਤ ਸੰਭਵ ਹੋਇਆ। ਜ਼ਿਕਰਯੋਗ ਹੈ ਕਿ ਕੇਂਦਰੀ ਅੰਕੜਾ ਸੰਗਠਨ (ਸੀæਐਸ਼ਓæ) ਪਹਿਲਾਂ ਆਪਣੇ ਕੋਲ ਪਹੁੰਚੀ ਮੁਢਲੀ ਜਾਣਕਾਰੀ ਦੇ ਆਧਾਰ ‘ਤੇ ਆਰਜ਼ੀ ਅੰਕੜੇ ਜਾਰੀ ਕਰਦਾ ਹੈ। ਉਸ ਤੋਂ ਬਾਅਦ ਹਰ ਪਾਸਿਉਂ ਪੱਕਾ ਡੇਟਾ ਪ੍ਰਾਪਤ ਹੋਣ ਅਤੇ ਉਸ ਦੀ ਪੁਣ-ਛਾਣ ਤੋਂ ਬਾਅਦ ਸੋਧੇ ਹੋਏ ਅੰਕੜੇ ਜਾਰੀ ਕੀਤੇ ਜਾਂਦੇ ਹਨ। ਇਹ ਨੋਟਬੰਦੀ ਦਾ ਹੀ ਅਸਰ ਸੀ ਜੋ ਕਿ ਆਖਰੀ ਤਿਮਾਹੀ (ਜਨਵਰੀ ਮਾਰਚ 2017) ਦੌਰਾਨ ਖੇਤੀ ਤੇ ਸਰਕਾਰੀ ਖਰਚਿਆਂ ਨੂੰ ਛੱਡ ਕੇ ਬਾਕੀ ਸਾਰੇ ਖੇਤਰਾਂ, ਖਾਸ ਕਰ ਕੇ ਨਿਰਮਾਣ, ਉਸਾਰੀ ਤੇ ਵਿੱਤੀ ਸੇਵਾਵਾਂ ਦੇ ਵਿਕਾਸ ਵਿਚ ਤੇਜ਼ੀ ਨਾਲ ਕਮੀ ਆਈ। ਜੇਕਰ ਨੋਟਬੰਦੀ ਨਾ ਹੁੰਦੀ ਤਾਂ ਸਮੁੱਚੇ ਹਾਲਾਤ ਬਿਹਤਰ ਆਰਥਿਕ ਕਾਰਗੁਜ਼ਾਰੀ ਲਈ ਸਾਜ਼ਗਾਰ ਸਨ।
______________________________________
ਮੋਦੀ ਦੇ ਸੈਲਫ ਗੋਲ ਕਾਰਨ ਘਟੀ ਵਿਕਾਸ ਦਰ
ਪੇਈਚਿੰਗ: ਚੀਨ ਦੇ ਇਕ ਸਰਕਾਰੀ ਅਖਬਾਰ ਨੇ ਕਿਹਾ ਹੈ ਕਿ ਭਾਰਤ ਨੂੰ ਜੀæਡੀæਪੀæ (ਕੁੱਲ ਘਰੇਲੂ ਪੈਦਾਵਾਰ) ਵਿਕਾਸ ਦਰ ਵਿਚ ਝਟਕਾ ਲੱਗਾ ਹੈ ਤੇ ਇਹ ਵਿਕਾਸ ਦਰ ਪੱਖੋਂ ਚੀਨ ਤੋਂ ਪੱਛੜ ਗਿਆ ਹੈ। ਅਖਬਾਰ ਨੇ ਕਿਹਾ ਹੈ ਕਿ ਵਿਕਾਸ ਦੀ ‘ਹਾਥੀ (ਭਾਰਤ) ਬਨਾਮ ਡਰੈਗਨ (ਚੀਨ) ਦੀ ਦੌੜ’ ਵਿਚ ਭਾਰਤ ਦੇ ਪਿਛਲੇ ਮਾਲੀ ਸਾਲ ਦੀ ਆਖਰੀ ਤਿਮਾਹੀ (ਜਨਵਰੀ ਤੋਂ ਮਾਰਚ, 2017) ਦੌਰਾਨ ਪਿੱਛੇ ਰਹਿਣ ਕਾਰਨ ਚੀਨ ਨੂੰ ਮੁੜ ਦੁਨੀਆਂ ਦੇ ਸਭ ਤੋਂ ਵੱਧ ਤੇਜ਼ੀ ਨਾਲ ਵਿਕਾਸ ਕਰ ਰਹੇ ਅਰਚਥਾਚੇ ਦਾ ਰੁਤਬਾ ਹਾਸਲ ਕਰਨ ਵਿਚ ਮੱਦਦ ਮਿਲੀ ਹੈ।
ਰੋਜ਼ਨਾਮਾ ‘ਗਲੋਬਲ ਟਾਈਮਜ਼’ ਨੇ ਇਸ ਨੂੰ ਭਾਰਤ ਦੀ ਮੋਦੀ ਸਰਕਾਰ ਵੱਲੋਂ ਆਪਣੇ ਸਿਰ ਕੀਤਾ ਗਿਆ ‘ਸੈਲਫ ਗੋਲ’ ਭਾਵ ‘ਆਪਣੇ ਪੈਰ ਆਪ ਕੁਹਾੜਾ ਮਾਰਨ’ ਦੇ ਤੁੱਲ ਦੱਸਿਆ ਹੈ। ਅਖਬਾਰ ਨੇ ਉਮੀਦ ਜ਼ਾਹਰ ਕੀਤੀ ਕਿ ਮੋਦੀ ਸਰਕਾਰ ਦੇਸ਼ ਵਿਚ ਆਰਥਿਕ ਸੁਧਾਰ ਜਾਰੀ ਰੱਖਦਿਆਂ ਭਵਿੱਖ ਵਿਚ ਹੋਰ ‘ਸੈਲਫ ਗੋਲ’ ਨਹੀਂ ਕਰੇਗੀ।
______________________________________
ਹਾਲਾਤ ਅਨੁਕੂਲ ਹੋਣ ਦੇ ਬਾਵਜੂਦ ਨਾ ਲਿਆ ਲਾਹਾ
ਨਵੀਂ ਦਿੱਲੀ: ਦੇਸ਼ ਦੇ ਬਹੁਤੇ ਹਿੱਸਿਆਂ ਵਿਚ ਮੌਨਸੂਨ ਆਮ ਵਰਗੀ ਹੋਈ ਸੀ। ਉਪਰੋਂ, ਆਲਮੀ ਮੰਡੀ ਵਿਚ ਕੱਚੇ ਤੇਲ ਦੀਆਂ ਕੀਮਤਾਂ ਵੀ ਸੁਖਾਵੀਂਆਂ ਚੱਲ ਰਹੀਆਂ ਸਨ, ਪਰ ਅਰਥਚਾਰੇ ਨੂੰ ਮਿਲ ਰਹੇ ਹੁਲਾਰੇ ਨੂੰ ਅਚਾਨਕ 8 ਨਵੰਬਰ ਵਾਲੇ ਐਲਾਨ ਨੇ ਬਰੇਕਾਂ ਲਾ ਦਿੱਤੀਆਂ। ਸ੍ਰੀ ਜੇਤਲੀ ਨੇ ਮੰਨਿਆ ਹੈ ਕਿ ਸਾਜ਼ਗਾਰ ਹਾਲਾਤ ਦੇ ਬਾਵਜੂਦ ਅਰਥਚਾਰਾ ਆਸਾਂ ਮੁਤਾਬਕ ਫਲਿਆ-ਫੁਲਿਆ ਨਹੀਂ। ਉਨ੍ਹਾਂ ਨੇ ਇਸ ਸਥਿਤੀ ਲਈ ਆਲਮੀ ਵਪਾਰ ਦੇ ਸੁੰਗੜੇਵੇਂ, ਵੱਡੀਆਂ ਆਰਥਿਕ ਸ਼ਕਤੀਆਂ ਵੱਲੋਂ ਵਿਸ਼ਵੀਕਰਨ ਤਿਆਗ ਕੇ ਬਚਾਅਵਾਦੀ ਰੁਖ ਅਪਣਾਏ ਜਾਣ ਅਤੇ ਮੱਧ ਪੂਰਬ ਤੇ ਯੂਰਪ ਵਿਚ ਭੂਗੋਲਿਕ-ਸਿਆਸੀ ਅਸਥਿਰਤਾ ਵਰਗੇ ਕਾਰਨਾਂ ਨੂੰ ਜ਼ਿੰਮੇਵਾਰ ਦੱਸਿਆ।
_______________________________________
ਮੋਦੀ ਦੀ ਰਣਨੀਤੀ ‘ਤੇ ਮਨਪ੍ਰੀਤ ਬਾਦਲ ਵੱਲੋਂ ਸਵਾਲ
ਨਵੀਂ ਦਿੱਲੀ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਦੇਸ਼ ਦੀ ਰੱਖਿਆ ਲਈ ਮੋਦੀ ਸਰਕਾਰ ਨੇ ਕੁਝ ਨਹੀਂ ਕੀਤਾ। ਮਨਪ੍ਰੀਤ ਬਾਦਲ ਨੇ ਮੋਦੀ ਦੇ 56 ਇੰਚ ਦੇ ਸੀਨੇ ‘ਤੇ ਸਵਾਲ ਉਠਾਏ ਹਨ। ਮਨਪ੍ਰੀਤ ਬਾਦਲ ਨੇ ਦਾਅਵਾ ਕੀਤਾ ਕਿ ਬੀਤੇ ਤਿੰਨ ਸਾਲਾਂ ਵਿਚ 172 ਅਤਿਵਾਦੀ ਹਮਲੇ ਹੋਏ। ਪਿਛਲੇ ਤਿੰਨ ਸਾਲਾਂ ਦੌਰਾਨ 578 ਜਵਾਨ ਸ਼ਹੀਦ ਹੋਏ ਹਨ ਤੇ 877 ਆਮ ਨਾਗਰਿਕ ਮਾਰੇ ਗਏ। ਇਨ੍ਹਾਂ ਜਵਾਨਾਂ ਵਿਚੋਂ ਸਿਰਫ 203 ਜੰਮੂ ਤੇ ਕਸ਼ਮੀਰ ਵਿਚ ਸ਼ਹੀਦ ਹੋਏ। ਮਨਪ੍ਰੀਤ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿਚ ਜੰਮੂ-ਕਸ਼ਮੀਰ ਵਿਚ 1,343 ਵਾਰ ਗੋਲੀਬੰਦੀ ਦੀ ਉਲੰਘਣਾ ਹੋਈ ਤੇ ਪਿਛਲੇ ਛੇ ਮਹੀਨਿਆਂ ਦੌਰਾਨ ਪਾਕਿਸਤਾਨ ਨੇ ਤਿੰਨ ਵਾਰੀ ਭਾਰਤੀ ਜਵਾਨਾਂ ਦੇ ਸਿਰ ਵੱਢ ਦਿੱਤੇ।