ਸਰੀਰ ਦੇ ਵਾਲ ਮਨੁੱਖ ਸਮੇਤ ਸਭ ਜੀਆਂ ਲਈ ਬੜੀ ਵੱਡੀ ਨਿਆਮਤ ਹਨ ਪਰੰਤੂ ਮਨੁੱਖ ਨੇ ਪਤਾ ਨਹੀਂ ਕਿਸ ਸੋਚ ਅਧੀਨ ਸਰੀਰ ਦੇ ਵਾਲਾਂ ਤੋਂ ਖਹਿੜਾ ਛੁਡਾਉਣਾ ਸ਼ੁਰੂ ਕਰ ਦਿੱਤਾ। ਵਿਗਿਆਨੀਆਂ ਦਾ ਖਿਆਲ ਹੈ ਕਿ ਵਾਲ ਸਰੀਰ ਨੂੰ ਬਹੁਤ ਸਾਰੇ ਰੋਗਾਂ ਤੋਂ ਬਚਾਉਂਦੇ ਹਨ। ਸ਼ਾਇਦ ਇਸੇ ਕਰਕੇ ਰਿਸ਼ੀ ਮੁਨੀ ਵਾਲ ਰੱਖਿਆ ਕਰਦੇ ਸਨ। ਸਿੱਖਾਂ ਲਈ ਇਹ ਦਸਮ ਪਾਤਿਸ਼ਾਹ ਦੀ ਬਹੁਤ ਵੱਡੀ ਬਖਸ਼ੀਸ਼ ਹੈ ਕਿ ਉਨ੍ਹਾਂ ਪੰਜ ਕੱਕਾਰਾਂ ਵਿਚ ਕੇਸਾਂ ਨੂੰ ਵੀ ਸ਼ਾਮਲ ਕੀਤਾ ਹੈ।
ਇਸ ਲੇਖ ਵਿਚ ਲੇਖਕ ਨੇ ਵਾਲਾਂ ਦੀਆਂ ਨਿਆਮਤਾਂ ਦੀ ਗੱਲ ਕੀਤੀ ਹੈ। -ਸੰਪਾਦਕ
ਅੰਗਰੇਜ਼ ਸਿੰਘ ਹੁੰਦਲ
ਫੋਨ: 91-98767-85672
ਇਨਸਾਨ ਦੀ ਹੋਂਦ ਕੋਈ ਚਾਰ ਲੱਖ ਸਾਲਾਂ ਤੋਂ ਮੰਨੀ ਜਾਂਦੀ ਹੈ ਪਰ ਸਿਰਫ 2500 ਸਾਲ ਪਹਿਲਾਂ ਇਨਸਾਨ ਵਾਲਾਂ ਨੂੰ ਕੁਝ ਕਾਰਨਾਂ ਕਰਕੇ ਕਤਲ ਕਰਨ ਲਗ ਪਿਆ। ਪੁਰਾਤਨ ਮਿਸਰ, ਗਰੀਕ, ਯਹੂਦੀ ਵੀ ਵਾਲ ਰੱਖਣ ਨੂੰ ਤਰਜੀਹ ਦਿੰਦੇ ਸਨ। ਸਿਰਫ ਦੇਵਤਿਆਂ ਨੂੰ ਅਰਪਣ ਕਰਨ ਲਈ ਜਾਂ ਕਿਸੇ ਦੀ ਮੌਤ ‘ਤੇ ਸੋਗ ਵਜੋਂ ਵਾਲ ਕੱਟਦੇ ਸਨ।
ਰੂਸੀ ਵਿਗਿਆਨੀ ਵਾਲਾਂ ਨੂੰ ਸੰਵੇਦਨਸ਼ੀਲ ਤੰਤੂ ਮੰਨਦੇ ਹਨ। ਵਾਲਾਂ ਤੋਂ ਕਿਸੇ ਦੀ ਸਿਹਤ ਅਤੇ ਪੁਰਾਣੀ ਬਿਮਾਰੀ ਦਾ ਪਤਾ ਲਾਇਆ ਜਾ ਸਕਦਾ ਹੈ। ਵਾਲ ਸੂਰਜ ਦੀਆਂ ਕਿਰਨਾਂ ਨਾਲ ਮਿਲ ਕੇ ਵਿਟਾਮਿਨ ਡੀ ਸੋਖ ਲੈਂਦੇ ਹਨ। ਜਿਵੇਂ ਸੂਰਜ ਦੀਆਂ ਕਿਰਨਾਂ ਤੋਂ ਬਿਨਾ ਜੀਵਨ ਸੰਭਵ ਨਹੀਂ, ਤਿਵੇਂ ਹੀ ਵਾਲਾਂ ਤੋਂ ਬਿਨਾ ਇਨਸਾਨੀ ਜੀਵਨ ਸੰਭਵ ਨਹੀਂ। ਐਲਨ-ਏ-ਹੋਰਸ (AæAਂ-ਓ-੍ਹੌA੍ਰੰਓ) ਆਪਣੀ ਕਿਤਾਬ ਵਿਚ ਲਿਖਦੇ ਹਨ ਕਿ ਜੇ ਵਾਲਾਂ ਦੀ ਇਵੇਂ ਹੀ ਬੇਅਦਬੀ ਕਰਦੇ ਰਹੇ ਤਾਂ ਅੱਗੇ ਚਲ ਕੇ ਸਰੀਰ ਵਿਚ ਕੁਝ ਤੱਤਾਂ ਦੀ ਕਮੀ ਇਸ ਕਦਰ ਹੋਵੇਗੀ ਕਿ ਇਨਸਾਨ ਦੀ ਹੋਂਦ ਹੀ ਬਦਲ ਜਾਵੇਗੀ। ਉਸ ਦਾ ਸਿਰ ਇਕ ਗੁੰਬਦ ਵਾਂਗ ਵੱਡਾ ਹੋ ਜਾਵੇਗਾ, ਲੱਤਾਂ ਤੀਲੀਆਂ ਵਾਂਗ ਸੁੱਕ ਜਾਣਗੀਆਂ, ਜਬਾੜਾ ਛੋਟਾ, ਦੰਦ ਛੋਟੇ, ਹੱਡੀਆਂ ਨਾਜ਼ੁਕ ਹੋ ਜਾਣਗੀਆਂ ਅਤੇ ਪੈਰਾਂ ਦੀਆਂ ਉਂਗਲਾਂ ਸ਼ਾਇਦ ਗਾਇਬ ਹੋ ਜਾਣ, ਜੇ ਵਾਲਾਂ ਦੀ ਕੁਦਰਤੀ ਰੂਪ ਵਿਚ ਦੇਖਭਾਲ ਨਾ ਕੀਤੀ ਗਈ ਤਾਂ!
ਸਿੱਖ ḔਵਾਹਿਗੁਰੂḔ ਦੇ ਹੁਕਮ ਨੂੰ ਮੰਨਦੇ ਹਨ। ਉਹ ਮੰਨਦੇ ਹਨ ਕਿ ਪਰਮਾਤਮਾ ਦੀ ਬਖਸ਼ਿਸ਼ Ḕਵਾਲਾਂ ਸਣੇ ਸਰੀਰḔ ਇੱਕ ਤੋਹਫਾ ਹੈ, ਨਾ ਕਿ ਬੋਝ। ਇਸ ਕਰਕੇ ਸਿੱਖ ਵਾਲਾਂ ਨੂੰ ਪਵਿੱਤਰ ਮੰਨਦਿਆਂ ਉਨ੍ਹਾਂ ਨੂੰ ਕਤਲ ਨਹੀਂ ਕਰਦੇ। ਪਰ ਕਈ ਸਿੱਖ ਆਪਣੀ ਹੋਂਦ ਬਚਾਉਣ ਲਈ, ਦੂਜੀਆਂ ਹੋਂਦਾਂ ਵਿਚ ਰਲ-ਮਿਲ ਜਾਣ ਲਈ ਆਪਣੇ ਵਾਲ ਕਤਲ ਕਰ ਰਹੇ ਹਨ, ਜੋ ਕਿ ਬਹੁਤ ਗਲਤ ਹੈ। ਕੇਸ ਤਾਂ ਸੂਰਜ ਤੋਂ ਕਿਰਨਾਂ ਲੈ ਕੇ ਵਿਟਾਮਿਨ ਡੀ ਬਣਾਉਣ ਵਿਚ ਮਦਦ ਕਰਦੇ ਹਨ ਅਤੇ ਬਹੁਤ ਜ਼ਿਆਦਾ ਤਪਦੀਆਂ ਕਿਰਨਾਂ ਤੋਂ ਖੋਪੜੀ ਨੂੰ ਬਚਾਉਂਦੇ ਹਨ। ਸਰਦੀਆਂ ਵਿਚ ਤਾਂ ਚਮੜੀ ਦੀ ਸਤਹ ‘ਤੇ ਬਚਾਓ ਤਹਿ (ੀਂੂੰæAਠੀਂਘ) ਨੂੰ ਬਰਕਰਾਰ ਰੱਖਦੇ ਹਨ ਜਿਸ ਨਾਲ ਸਰੀਰ ਦਾ ਤਾਪਮਾਨ ਘੱਟਦਾ ਨਹੀਂ ਅਤੇ ਠੰਡ ਘੱਟ ਲੱਗਦੀ ਹੈ। ਵਾਲ ਤਾਂ ਹਾਨੀਕਾਰਕ ਰੇਡੀਏਸ਼ਨ ਨੂੰ ਰੋਕਦੇ ਹਨ। ਵਾਲ ਕੁਝ ਖੁਰਾ ਤੱਤਾਂ, ਜਿਵੇਂ ਜਿੰਕ ਅਤੇ ਕਰੋਮੀਅਮ ਦਾ ਗੁਦਾਮ ਹਨ ਅਤੇ ਬੁਰੇ ਤੱਤਾਂ ਨੂੰ ਦੂਰ ਰੱਖਦੇ ਹਨ। ਦਾੜ੍ਹੀ ਅਤੇ ਮੁੱਛਾਂ ਦੇ ਵਾਲ ਛਾਨਣੀ ਦਾ ਕੰਮ ਕਰਦੇ ਹਨ। ਝਿੰਮਣੀਆਂ ਦੇ ਵਾਲ ਅੱਖਾਂ ਨੂੰ ਪਾਣੀ ਅਤੇ ਘੱਟੇ ਤੋਂ ਬਚਾਉਂਦੇ ਹਨ। ਕੁਝ ਵਾਲ ਲੱਤਾਂ ਅਤੇ ਬਾਹਾਂ ਦੇ ਲਾਗਾ ਲੱਗਣ ਤੋਂ ਬਚਾਉਂਦੇ ਹਨ। ਕਈ ਲੋਕ ਇਹ ਬਹਿਸ ਕਰਦੇ ਹਨ ਕਿ ਵਾਲਾਂ ਨੂੰ ਅਹਿਸਾਸ ਨਹੀਂ ਹੁੰਦਾ। ਇਹ ਗੱਲ ਇੰਜ ਨਹੀਂ ਹੈ। ਅਹਿਸਾਸ ਤਾਂ ਅੰਡੇ ਦੇ ਖੋਲ ਨੂੰ ਵੀ ਨਹੀਂ ਹੁੰਦਾ ਪਰ ਕੀ ਉਹ ਅਹਿਮ ਨਹੀਂ? ਦੰਦਾਂ ਦੀ ਉਪਰਲੀ ਪਰਤ (ਓਂAੰਓæ) ਵੀ ਅਹਿਸਾਸ ਰਹਿਤ ਹੁੰਦੇ ਹਨ ਪਰ ਕੀ ਬਿਨਾ ਇਨੇਮਲ ਦੇ ਦੰਦ ਠੀਕ ਰਹਿ ਸਕਦੇ ਹਨ? ਪੰਛੀਆਂ ਦੇ ਖੰਭ, ਜੋ ਅਹਿਸਾਸ ਨਹੀਂ ਕਰ ਸਕਦੇ, ਨਾ ਹੋਣ ਤੇ ਪੰਛੀ ਕਿਵੇਂ ਦੇ ਲੱਗਣਗੇ? ਇਸੇ ਤਰ੍ਹਾਂ ਹਨ ਸਾਡੇ ਵਾਲ। ਉਹ ਚਮੜੀ ਦੇ ਅੰਦਰੋਂ ਉਤਪਨ ਹੁੰਦੇ ਹਨ ਜਿਸ ਵਿਚ ਖੂਨ ਦੀਆਂ ਨਾੜਾਂ, ਤੇਲ ਦੇ ਗਲੈਂਡ, ਨਾੜਾਂ ਅਤੇ ਤੰਤੂ (ਮੱਸਲ) ਹੁੰਦੇ ਹਨ ਜਿਹੜੇ ਨਹੁੰਆਂ ਵਿਚ ਨਹੀਂ ਹੁੰਦੇ। ਵਾਲਾਂ ਨੂੰ ਜੇ ਸਟੀਲ ਉਤੇ ਰੱਖ ਕੇ ਕੁਝ ਜ਼ੋਰ ਦਿੱਤਾ ਜਾਵੇ ਤਾਂ ਉਹ ਸਟੀਲ ਉਤੇ ਵੀ ਆਪਣਾ ਨਿਸ਼ਾਨ ਛੱਡ ਜਾਣਗੇ। ਨਹੁੰ ਇੰਜ ਨਹੀਂ ਕਰ ਸਕਦੇ। ਉਹ ਤਾਂ ਸਿਰਫ ਉਂਗਲਾਂ ਦੇ ਪੋਟਿਆਂ ਦੀ ਰਾਖੀ ਕਰ ਸਕਦੇ ਹਨ।
ਵਾਲ ਤਾਂ ਪੂਰੇ ਸਰੀਰ ਨੂੰ ਸਾਂਭਦੇ ਹਨ; ਬਾਹਰੋਂ ਵੀ ਤੇ ਅੰਦਰੋਂ ਵੀ। ਜਿੱਥੇ ਨਹੁੰਆਂ ਦੀ ਗਿਣਤੀ ਸਿਰਫ 20 ਹੈ, ਉਥੇ ਵਾਲ ਇੱਕ ਤੋਂ ਡੇਢ ਲੱਖ ਹੁੰਦੇ ਹਨ। ਨਹੁੰ ਤਾਂ ਸਿਕਰੀ ਵਰਗੇ ਹੁੰਦੇ ਨੇ, ਨਾ ਲੋੜੀਂਦੇ ਅਤੇ ਬੇਜਾਨ, ਪਰ ਵਾਲ ਅਤੁਲ ਹੁੰਦੇ ਨੇ।
ਇੱਕ ਤਜਰਬੇ ਵਿਚ ਪਾਇਆ ਗਿਆ ਹੈ ਕਿ ਕਲੀਨ ਸ਼ੇਵ ਮਰਦਾਂ ਦੇ ਫੇਫੜਿਆਂ ਵਿਚ ਦਾੜ੍ਹੀ ਵਾਲੇ ਮਰਦਾਂ ਦੇ ਮੁਕਾਬਲੇ ਕਿਟਾਣੂ ਬਹੁਤ ਜ਼ਿਆਦਾ ਹੁੰਦੇ ਹਨ। ਇਸ ਤੋਂ ਪਤਾ ਚਲਦਾ ਹੈ, ਦਾੜ੍ਹੀ ਹਵਾ ਅਤੇ ਹੋਰ ਕਿਟਾਣੂਆਂ ਨੂੰ ਅੰਦਰ ਜਾਣ ਤੋਂ ਰੋਕਦੀ ਹੈ। ਵਾਲ ਕੱਟਣ ਨਾਲ ਮਰਦਾਨਾ ਹਾਰਮੋਨਜ਼ Ḕਤੇ ਬਹੁਤ ਬੁਰਾ ਅਸਰ ਪੈਂਦਾ ਹੈ। ਕੁਝ ਮਾਹਿਰ ਵਾਲਾਂ ਦੀ ਤੁਲਨਾ ਧਰਤੀ Ḕਤੇ ਬਨਸਪਤੀ ਨਾਲ ਕਰਦੇ ਹਨ। ਉਹ ਕਹਿੰਦੇ ਹਨ ਕਿ ਜੇ ਬਨਸਪਤੀ ਦੇ ਕੱਟਿਆਂ ਗਲੋਬਲ ਵਾਰਮਿੰਗ ਜਿਹੀ ਸਥਿਤੀ ਪੈਦਾ ਹੋ ਸਕਦੀ ਹੈ ਤੇ ਵਾਲਾਂ ਦੇ ਕੱਟਿਆਂ ਵੀ ਸਾਡੇ ਸਰੀਰ ਦੀ ਧਰਤੀ Ḕਤੇ ਬਿਮਾਰੀਆਂ ਹਾਵੀ ਹੋ ਜਾਂਦੀਆਂ ਹਨ। ਵਾਲ ਕੁਦਰਤੀ ਨੇ ਤੇ ਜੇ ਕੁਦਰਤ ਤੋਂ ਬੇਮੁੱਖ ਹੋਵਾਂਗੇ ਤਾਂ ਆਪਣੇ ਅੰਤ ਨੂੰ ਆਪ ਸੱਦਾ ਦਿਆਂਗੇ।
ਵਾਲਾਂ ਦਾ ਕਤਲ ਆਰਥਿਕ ਤੌਰ ‘ਤੇ ਵੀ ਮਹਿੰਗਾ ਪੈਂਦਾ ਹੈ। ਸ਼ੇਵ ਕਰਨ ਲਈ ਸਾਬਣ, ਗਰਮ ਪਾਣੀ, ਸ਼ੇਵਿੰਗ ਜੈਲ, ਤੇਜ਼ ਬਲੇਡ ਵਾਲਾ ਰੇਜ਼ਰ ਜਾਂ ਸ਼ੇਵਿੰਗ ਮਸ਼ੀਨ, ਸ਼ੇਵਿੰਗ ਲੋਸ਼ਨ ਆਦਿ ਦਾ ਬੜਾ ਖਰਚ ਹੁੰਦਾ ਹੈ, ਕੱਟੇ ਹੋਏ ਵਾਲਾਂ ਦਾ ਵੀ ਢੇਰ ਲੱਗ ਜਾਂਦਾ ਹੈ। ਜੇ ਸ਼ੇਵ ਕਰਨਾ ਬੰਦ ਹੋ ਜਾਏ ਤਾਂ ਦਿੱਲੀ ਵਰਗੇ ਵੱਡੇ ਸ਼ਹਿਰਾਂ ਵਿਚ ਪਾਣੀ ਦੀ ਕਿੱਲਤ ਘਟਾਈ ਜਾ ਸਕਦੀ ਹੈ। ਉਹ ਦਿਨ ਦੂਰ ਨਹੀਂ ਜਦੋਂ Ḕਨੋ ਸ਼ੇਵਿੰਗ ਡੇਅḔ ਵੀ ਮਨਾਇਆ ਜਾਵੇਗਾ।
ਧਰਤੀ ਉਤੋਂ ਗਰੀਨ ਹਾਊਸ ਗੈਸਾਂ ਦਾ ਅਸਰ ਘਟਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਜਿਵੇਂ ਕਈ ਬੋਇੰਗ 747 ਜੈਟ ਹਵਾਈ ਜਹਾਜ਼ਾਂ ਨੂੰ ਹਵਾ ਵਿਚ ਕ੍ਰਿਸਕਰੌਸ ਉਡਾਇਆ ਜਾਵੇਗਾ ਤਾਂ ਕਿ ਉਸ ਦੇ ਘੱਟੇ ਨਾਲ ਸੂਰਜੀ ਕਿਰਨਾਂ ਨੂੰ ਢੱਕਿਆ ਜਾ ਸਕੇ, ਹੇਲੀਅਮ ਭਰੇ ਗੁਬਾਰੇ ਛੱਡੇ ਜਾਣਗੇ, ਕਈ ਇਨਫਰਾ ਰੈਡ ਲੇਜ਼ਰ ਲਾਏ ਜਾਣਗੇ, ਪਰ ਇਹ ਕੰਮ ਬਣਾਉਣ ਤੋਂ ਵੱਧ ਕੰਮ ਵਿਗਾੜ ਦੇਣਗੇ। ਮਾਹਿਰ ਤਾਂ ਇਹ ਵੀ ਕਹਿੰਦੇ ਹਨ ਕਿ ਕੰਧਾਂ ਦਾ ਰੰਗ ਰੋਗਨ, ਸਜਣ-ਸੰਵਰਨ ਦੇ ਸਾਜੋ-ਸਾਮਾਨ, ਸੰਧੂਰ, ਬਿੰਦੀ, ਸੁਗੰਧੀਆਂ, ਵਾਲਾਂ ਦੀਆਂ ਕਰੀਮਾਂ, ਵਾਲ ਰੰਗਣ ਵਾਲੀ ਡਾਈ ਆਦਿ ਨੁਕਸਾਨ ਜ਼ਿਆਦਾ ਅਤੇ ਫਾਇਦਾ ਥੋੜਾ ਚਿਰ ਹੀ ਦਿੰਦੇ ਨੇ। ਇਨ੍ਹਾਂ ਦੀ ਪਰਖ ਲਈ ਚੂਹੇ, ਖਰਗੋਸ਼ ਆਦਿ ਨੂੰ ਵੀ ਵਰਤਿਆ ਜਾਂਦਾ ਹੈ ਜਿਨ੍ਹਾਂ ਨੂੰ ਕਾਫੀ ਤਕਲੀਫ ਝੱਲਣੀ ਪੈਂਦੀ ਹੈ। ਇਹ ਚੀਜ਼ਾਂ ਤੋਂ ਅੱਗੇ ਚੱਲ ਕੇ ਛਾਤੀ ਦੇ ਕੈਂਸਰ, ਸਾਹ ਦੀਆਂ ਬਿਮਾਰੀਆਂ, ਚਮੜੀ ਦੇ ਰੋਗ, ਲਿਉਕੀਮੀਆ ਆਦਿ ਲੱਗ ਜਾਂਦੇ ਹਨ। ਇਨ੍ਹਾਂ ਨਾਲੋਂ ਚੰਗਾ ਹੈ ਕਿ ਅਸੀਂ ਆਪਣੇ ਕੁਦਰਤੀ ਸਰੂਪ ਨੂੰ ਬਰਕਰਾਰ ਰੱਖੀਏ।
ਸਰੀਰ ਦੇ ਕੁਦਰਤੀਪੁਣੇ ਨਾਲ ਛੇੜਖਾਨੀ ਦਾ ਸਾਡੀ ਸਿਹਤ Ḕਤੇ ਮਾੜਾ ਅਸਰ ਹੀ ਪਵੇਗਾ, ਜਿਵੇਂ ਬਨਸਪਤੀ ਨਾਲ ਛੇੜਖਾਨੀ ਨੇ ਧਰਤੀ Ḕਤੇ ਪਾਇਆ ਹੈ। ਸਾਡੇ ਆਪਣੇ ਗੁਰੂ ਸਾਹਿਬ ਤੋਂ ਇਲਾਵਾ ਰਾਬਿੰਦਰਾ ਨਾਥ ਟੈਗੋਰ, ਮਾਰਕਸ ਅਤੇ ਲੀਓ ਟਾਲਸਟਾਏ ਨੂੰ ਇਸ ਗੱਲ ਦੀ ਪੂਰੀ ਸਮਝ ਸੀ। ਇਸ ਕਰਕੇ ਉਨ੍ਹਾਂ ਸਭਨਾਂ ਨੇ ਵਾਲਾਂ ਦਾ ਕਤਲ ਨਹੀਂ ਸੀ ਕੀਤਾ, ਸਗੋਂ ਬਰਕਰਾਰ ਰੱਖੇ। ਮਹਾਂਸਾਗਰ ਵਿਚ ਇੱਕ ਬੂੰਦ ਵੀ ਪਾਣੀ ਦੀ ਘਟੇ, ਘਾਟਾ ਤਾਂ ਪੈਂਦਾ ਹੀ ਹੈ, ਹੈ ਨਾ?
ਪਰਮਾਤਮਾ ਨੇ ਇਨਸਾਨ ਨੂੰ ਗੁਣਾਂ ਨਾਲ ਨਿਵਾਜਿਆ ਹੈ। ਯਹੂਦੀ ਅਤੇ ਇਸਾਈ ਵੀ ਇਹੀ ਮੰਨਦੇ ਹਨ ਕਿ ਪਰਮਾਤਮਾ ਨੇ ਬੰਦੇ ਨੂੰ ਆਪਣੀ ਮੁਹਾਰਤ ਵਿਚ ਘੜਿਆ ਹੈ ਤੇ ਆਪਣਾ ਕਣ ਪਾ ਕੇ ḔਆਤਮਾḔ ਨੂੰ ਸਿਰਜਿਆ ਹੈ, ਪਰ ਬੰਦਾ ਹੈ ਕਿ ਉਹ ਪਰਮਾਤਮਾ ਦੇ ਕਾਰਜ ਵਿਚ ਵੀ ਕੋਈ ਨਾ ਕੋਈ ਕਮੀ ਲੱਭਦਾ ਹੈ ਤੇ ਆਪਣੇ ਆਪ ਨੂੰ ਉਚ ਸਾਬਿਤ ਕਰਨ ‘ਤੇ ਤੁਲਿਆ ਹੋਇਆ ਹੈ। ਵਾਲਾਂ ਦਾ ਕਤਲ ਕੁਝ ਇਸੇ ਤਰ੍ਹਾਂ ਹੈ। ਪ੍ਰੰਤੂ ਸ਼ੁਰੂ ਤੋਂ ਇੰਜ ਨਹੀਂ ਸੀ। ਪਹਿਲੇ ਸਮਿਆਂ ਵਿਚ ਜੇ ਕੋਈ ਬ੍ਰਾਹਮਣ ਕੋਈ ਅਨੈਤਿਕ ਕੰਮ ਕਰ ਬੈਠਦਾ ਸੀ ਤਾਂ ਸਜ਼ਾ ਦੇ ਤੌਰ ‘ਤੇ ਉਸ ਦੇ ਵਾਲ ਕੱਟ ਦਿੱਤੇ ਜਾਂਦੇ ਸਨ। ਜੇ ਕੋਈ ਆਪਸ ਵਿਚ ਭਿੜ ਪਵੇ ਤਾਂ ਇੱਕ ਦੂਜੇ ਦੇ ਵਾਲਾਂ ਨੂੰ ਛੂਹ ਨਹੀਂ ਸੀ ਸਕਦੇ। ਨਿਯਮ ਨਾ ਮੰਨਣ ‘ਤੇ ਵਾਲਾਂ ਨੂੰ ਹੱਥ ਪਾਉਣ ਵਾਲੇ ਦੇ ਦੋਵੇਂ ਹੱਥ ਕੱਟ ਦਿੱਤੇ ਜਾਂਦੇ ਸਨ, ਪਰ ਅੱਜ ਤਾਂ ਮਨੁੱਖ ਖੁਦ ਆਪਣੇ ਵਾਲਾਂ ਨੂੰ ਹੱਥ ਪਾ ਰਿਹਾ ਹੈ।
ਮਨੁੱਖ ਨੂੰ ਇਹ ਪਤਾ ਨਹੀਂ ਕਿ ਵਾਲ ਤਾਂ ਸੂਰਜ ਤੋਂ, ਹਵਾ ਤੋਂ ਅਤੇ ਆਲੇ-ਦੁਆਲੇ ਦੇ ਵਾਤਾਵਰਨ ਤੋਂ ਸਾਡੀ ਸਿਹਤ ਲਈ ਕਿੰਨੇ ਤੱਤ ਇੱਕਠੇ ਕਰਦੇ ਹਨ ਅਤੇ ਕਿੰਨੇ ਮਾੜੇ ਤੱਤਾਂ ਤੋਂ ਬਚਾਉਂਦੇ ਹਨ। ਖਾਦਾਂ ਅਤੇ ਕੀੜੇ ਮਾਰ ਦਵਾਈਆਂ ਦੇ ਅਸਰ ਨਾਲ ਧਰਤੀ ਤੋਂ ਵਿਟਾਮਿਨ ਡੀ ਜਿਹੇ ਤੱਤ ਬਹੁਤ ਘੱਟ ਗਏ ਹਨ ਪਰ ਸਾਡੇ ਵਾਲ ਸੂਰਜ ਦੀਆਂ ਕਿਰਨਾਂ ਨਾਲ ਮਿਲ ਕੇ ਉਸ ਦੀ ਅਤੇ ਨਾਲ ਹੀ ਸਾਡੇ ਦਿਮਾਗ ਨੂੰ ਲੋੜੀਂਦੇ ਤੱਤਾਂ ਦੀ ਪੂਰਤੀ ਕਰਦੇ ਹਨ। ਕੱਟੇ ਹੋਏ ਵਾਲ ਵਧ ਤਾਂ ਜਾਂਦੇ ਹਨ ਪਰ ਸਾਡੇ ਸਰੀਰ ਤੋਂ ਬਹੁਤੇ ਤੱਤ ਵਰਤ ਕੇ ਉਨ੍ਹਾਂ ਦੀ ਕਮੀ ਕਰ ਜਾਂਦੇ ਹਨ। ਪਰਮਾਤਮਾ ਸਾਰੀ ਉਮਰ ਵਿਛੜੇ (ਕੱਟੇ) ਹੋਏ ਵਾਲਾਂ ਦੀ ਪੂਰਤੀ ਕਰਦਾ ਰਹਿੰਦਾ ਹੈ, ਸਿਰਫ ਵੱਡੀ ਉਮਰ ਅਤੇ ਭਿਆਨਕ ਬਿਮਾਰੀ ਨੂੰ ਛੱਡ ਕੇ। ਗੁਰਮਤਿ ਇਨਸਾਨ ਅਤੇ ਕੁਦਰਤ ਵਿਚ ਕੋਈ ਫਰਕ ਨਹੀਂ ਕਰਦਾ। ਇੱਕ ਸਿੱਖ ਹੀ ਹੈ ਜੋ ਜਿਵੇਂ ਰਚਿਆ ਆਇਆ ਤਿਵੇਂ ਹੀ ਰਚਿਆ ਰੁਖਸਤ ਕਰਦਾ ਹੈ।
ਵਾਲ ਸਰਦੀ ਅਤੇ ਗਰਮੀ ਦੋਹਾਂ ਰੁੱਤਾਂ ਵਿਚ ਸਰੀਰ ਦੇ ਤਾਪਮਾਨ ਅਤੇ ਦਿਮਾਗ ਦੀ ਰੱਖਿਆ ਕਰਦੇ ਹਨ। ਸੰਘਣੇ ਵਾਲਾਂ ਵਾਲਾ ਇਨਸਾਨ ਮੌਸਮ ਦੀ ਮਾਰ ਝੱਲ ਸਕਦਾ ਹੈ। ਵਾਲਾਂ ਵਿਚ ਹੋਰ ਰਸਾਇਣਕ ਤੱਤ ਹੁੰਦੇ ਹਨ ਜਿਵੇਂ ਆਕਸੀਜ਼ਨ 28%, ਕਾਰਬਨ 50%, ਹਾਈਡਰੋਜ਼ਨ 6%, ਨਾਈਟਰੋਜ਼ਨ 11% ਅਤੇ ਸਲਫਰ 5%। ਇਸ ਤੋਂ ਇਲਾਵਾ ਚਿੱਟੇ ਵਾਲਾਂ ਵਿਚ ਤਾਂ ਚੂਨਾ ਵੀ ਹੁੰਦਾ ਹੈ। ਵਾਲ ਕੱਟਣ ਦਾ ਮਤਲਬ ਇਨ੍ਹਾਂ ਤੱਤਾਂ ਤੋਂ ਹੱਥ ਧੋਣਾ ਹੈ। 50 ਗ੍ਰਾਮ ਵਾਲਾਂ ਦੇ ਨਾਲ ਇਕ ਗ੍ਰਾਮ ਖੁਰਾਕੀ ਤੱਤ ਗੁਆਚ ਜਾਂਦੇ ਹਨ। ਇਸ ਤੋਂ ਇਲਾਵਾ ਬੱਚਿਆਂ ਵਿਚ ਭੁੱਖ ਨਾ ਲੱਗਣਾ, ਸੁਆਦ ਗੁਆਉਣਾ ਅਤੇ ਸਰੀਰ ਵਿਚ ਜਲਨ ਮਹਿਸੂਸ ਕਰਨਾ ਆਮ ਹੁੰਦਾ ਹੈ। ਸਿਆਣੇ ਕਹਿੰਦੇ ਹਨ ਕਿ ਵਾਲ ਕੱਟਣ ਦਾ ਬੱਚਿਆਂ ਦੀ ਲੰਬਾਈ ‘ਤੇ ਬਹੁਤ ਬੁਰਾ ਅਸਰ ਪੈਂਦਾ ਹੈ।
ਸਿਰ ਦੇ ਵਾਲ ਸੂਰਜ ਤੋਂ, ਦਾੜ੍ਹੀ ਦੇ ਵਾਲ ਧਰਤੀ ਤੋਂ ਅਤੇ ਮੁੱਛਾਂ ਦੇ ਵਾਲ ਆਲੇ-ਦੁਆਲੇ ਦੇ ਵਾਤਾਵਰਣ ਤੋਂ ਊਰਜਾ ਦੀਆਂ ਤਰੰਗਾਂ ਲੈਂਦੇ ਹਨ। ਸਿਆਣੇ ਕਹਿੰਦੇ ਹਨ ਕਿ ਧਿਆਨ ਲਾਉਣ ਲੱਗਿਆਂ ਸਾਨੂੰ ਆਪਣਾ ਸਿਰ ਢੱਕਣਾ ਚਾਹੀਦਾ ਹੈ ਕਿਉਂਕਿ ਸਿਰ ਢਕਿਆਂ ਊਰਜਾ ਦਿਮਾਗ ਵਿਚ ਹੀ ਰਹਿੰਦੀ ਹੈ ਅਤੇ ਪੜਿਆ-ਸੁਣਿਆ ਯਾਦ ਰਹਿੰਦਾ ਹੈ। ਢਕਿਆ ਸਿਰ ਸੂਰਜ ਤੋਂ 100% ਸਾਕਾਰਾਤਮਕ ਊਰਜਾ ਲੈਂਦਾ ਹੈ, ਪਰ ਢੱਕਣਾ ਸਿਰਫ ਸੂਤੀ ਕੱਪੜੇ ਨਾਲ। ਵਾਲਾਂ ਨੂੰ ਗੰਦਗੀ ਅਤੇ ਹੁੰਮਸ ਭਰਿਆ ਵਾਤਾਵਰਣ ਨੁਕਸਾਨ ਪਹੁੰਚਾਉਂਦਾ ਹੈ। ਇਸੇ ਕਰਕੇ ਸਾਡੇ ਪਿਛਲੇ ਸਿਆਣੇ ਆਪਣੀਆਂ ਨੂੰਹਾਂ, ਭੈਣਾਂ ਨੂੰ ਨੰਗੇ ਸਿਰ ਝਾੜੂ ਫੇਰਨ ਤੋਂ ਅਤੇ ਗੋਹਾ ਕੂੜਾ ਨੰਗੇ ਸਿਰ ਚੁੱਕਣ ਤੋਂ ਮਨ੍ਹਾਂ ਕਰਦੇ ਸਨ। ਸਿਰ ਦੀ ਸਫਾਈ ਲਈ ਕੰਘਾ ਫੇਰਨਾ ਜ਼ਰੂਰੀ ਹੈ। ਕੰਘਾ ਵੀ ਲੱਕੜ ਦਾ ਹੋਣਾ ਚਾਹੀਦਾ ਹੈ। ਪਲਾਸਟਿਕ ਦਾ ਕੰਘਾ ਫੇਰਿਆਂ ਇੱਕ ਸੰਭਾਵੀ ਚੰਗਿਆੜੀ ਉਤਪਨ ਹੁੰਦੀ ਹੈ ਜੋ ਵਾਲਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਵਾਲਾਂ ਲਈ ਵੰਨ-ਸੁਵੰਨੇ ਸ਼ੈਂਪੂ ਅਤੇ ਸਾਬਣ ਵੀ ਨੁਕਸਾਨਦੇਹ ਹੁੰਦੇ ਹਨ। ਸਗੋਂ ਅੰਡੇ ਦੇ ਚਿੱਟੇ ਹਿੱਸੇ ਜਾਂ ਦਹੀਂ ਨਾਲ ਵਾਲ ਧੋਣਾ ਫਾਇਦੇਮੰਦ ਹੁੰਦਾ ਹੈ। ਆਰੰਡੀ ਦੇ ਤੇਲ ਨਾਲ ਹਲਕੀ ਜਿਹੀ ਮਾਲਿਸ਼ ਕਰਕੇ, ਗਰਮ ਪਾਣੀ ਵਿਚ ਨਿਚੋੜ ਕੇ, ਤੌਲੀਏ ਵਿਚ ਲਪੇਟ ਕੇ ਸੇਕ ਦੇਣਾ ਵੀ ਲਾਹੇਵੰਦ ਹੈ।
ਸ਼ਰਾਬ ਦੀ ਵਰਤੋਂ ਨਾ ਕੀਤੀ ਜਾਵੇ, ਖੁਦ ਨੂੰ ਅਤਿ ਜ਼ੁਕਾਮ ਤੋਂ ਬਚਾਇਆ ਜਾਵੇ ਤਾਂ ਵਾਲਾਂ ਦੀ ਸਿਹਤ ਲਈ ਲਾਹੇਵੰਦ ਹੈ। ਚਾਹ ਪੱਤੀ ਦੇ ਪਾਣੀ ਨਾਲ ਵਾਲ ਧੋਣਾ ਜਾਂ ਫਿਰ ਪੁਰਾਣੇ ਲੋਕਾਂ ਵਾਂਗ ਜੰਡ ਦੇ ਰੁੱਖ ਦੀਆਂ ਛੱਲਾਂ ਨਾਲ ਧੋਣਾ ਵਾਲਾਂ ਨੂੰ ਸਵਾਰੇਗਾ। ਗਿੱਲੇ ਵਾਲ ਕਦੇ ਨਹੀਂ ਵਾਹੁਣੇ ਚਾਹੀਦੇ; ਉਹ ਟੁੱਟ ਜਾਣਗੇ ਜਾਂ ਇਨ੍ਹਾਂ ਦੀਆਂ ਜੜ੍ਹਾਂ ਕਮਜ਼ੋਰ ਹੋ ਜਾਣਗੀਆਂ। ਸਿਰ ਢਕਿਆ ਰਹਿਣਾ ਚਾਹੀਦਾ ਹੈ!
ਦੇਖੋ ਕਮਾਲ 10ਵੀਂ ਪਾਤਸ਼ਾਹੀ ਦਾ, ਇਹ ਸਭ ਗੱਲਾਂ ਉਨ੍ਹਾਂ ਨੇ ਸਾਨੂੰ 300 ਸਾਲ ਪਹਿਲਾਂ ਦੱਸੀਆਂ। ਹੁਕਮ ਹੈ ਕਿ ਸਿਰ ‘ਤੇ ਪਗੜੀ ਬੰਨਣਾ, ਵਾਲ ਕਤਲ ਨਾ ਕਰਨਾ ਅਤੇ ਸਿਰਫ ਲੱਕੜ ਦਾ ਕੰਘਾ ਵਰਤਣਾ। ਹੈ ਕਿ ਨਹੀਂ ਕਮਾਲ ਦੀ ਗੱਲ!
ਲੰਬੇ ਵਾਲ ਹੱਡੀਆਂ ਦੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ। ਸਿਰ ‘ਤੇ ਜੂੜਾ ਤਾਂ ਇੱਕ ਸੁਰੱਖਿਆ ਘੇਰਾ ਹੁੰਦਾ ਹੈ। ਹਵਾਈ ਅੱਡਿਆਂ ਦੇ ਨੇੜੇ ਬਣੇ ਅਨੇਕਾਂ ਬੁਰਜ ਆਉਣ ਜਾਣ ਵਾਲੇ ਜਹਾਜ਼ਾਂ ਨੂੰ ਸੰਕੇਤ ਦਿੰਦੇ ਅਤੇ ਲੈਂਦੇ ਹਨ। ਜੇ ਬੁਰਜ ਨਾ ਹੋਣ ਤਾਂ ਹਾਦਸੇ ਹੋ ਜਾਣਗੇ, ਇਵੇਂ ਹੀ ਜੇ ਸਾਡੇ ਸਿਰ ‘ਤੇ ਵਾਲ ਨਾ ਹੋਣਗੇ ਤਾਂ ਸਾਡਾ ਸਰੀਰ ਰੋਗੀ ਹੋ ਜਾਵੇਗਾ। ਦਿਲ ਦੇ ਦੌਰੇ, ਜਾਨ ਲੇਵਾ ਬਿਮਾਰੀਆਂ, ਸਰੀਰਕ ਖਲਬਲੀ ਨਾਲ ਸਰੀਰ ਭਰ ਜਾਵੇਗਾ। ਵਾਲ ਹਰ ਤਰ੍ਹਾਂ ਦੀਆਂ ਚੁੰਬਕੀ ਅਤੇ ਬਿਜਲਈ ਊਰਜਾ ਭਾਵੇਂ ਛੋਟੀਆਂ, ਦਰਮਿਆਨੀਆਂ ਜਾਂ ਲੰਬੀਆਂ ਤਰੰਗਾਂ ਹੋਣ, ਵਾਲ ਸਭ ਸੋਖ ਲੈਂਦੇ ਹਨ। ਤਾਂ ਹੀ ਸਾਨੂੰ ਕਦੇ-ਕਦੇ ਅਜੀਬੋ ਗਰੀਬ ਰੂਹਾਨੀ ਸਨੇਹੇ ਮਿਲ ਜਾਂਦੇ ਹਨ ਜੋ ਆਮ ਸਮਝ ਤੋਂ ਪਰ੍ਹੇ ਹੁੰਦੇ ਨੇ। ਵਾਲ ਰੂਹਾਨੀ, ਸਰੀਰਕ ਗਿਆਨੀ ਜਾਂ ਜੰਗਜੂ, ਹਰ ਤਰ੍ਹਾਂ ਦੀਆਂ ਤਰੰਗਾਂ ਸੋਖ ਲੈਂਦੇ ਹਨ। ਵਾਲਾਂ ‘ਤੇ ਇਕ ਝਾਤ ਇਨਸਾਨ ਦੇ ਅੰਦਰੂਨੀ ਗੁਣਾਂ ਨੂੰ ਦਰਸਾ ਦਿੰਦੀ ਹੈ। ਵਿਗਿਆਨੀ ਡਾਰਵਿਨ ਦੇ ਸਿਧਾਂਤ ਅਨੁਸਾਰ ਬੰਦੇ ਦੇ ਕੰਮ ਸਮੇਂ ਨਾਲ ਗਾਇਬ ਹੋ ਗਏ ਪਰ ਵਾਲ ਨਹੀਂ। ਇਸੇ ਤੋਂ ਵਾਲਾਂ ਦੀ ਮਹੱਤਤਾ ਦਾ ਪਤਾ ਲੱਗ ਸਕਦਾ ਹੈ।
ਮੰਨਿਆ ਜਾਂਦਾ ਹੈ ਕਿ ਜਿਨ੍ਹਾਂ ਜੋੜਿਆਂ ਦੇ ਵਾਲ ਲੰਬੇ ਹੁੰਦੇ ਹਨ, ਉਨ੍ਹਾਂ ਵਿਚ ਤਾਲਮੇਲ ਦੀ ਕੋਈ ਸਮੱਸਿਆ ਨਹੀਂ ਹੁੰਦੀ। ਜਿਨ੍ਹਾਂ ਮਾਪਿਆਂ ਦੇ ਵਾਲ ਲੰਬੇ ਹੁੰਦੇ ਹਨ, ਉਨ੍ਹਾਂ ਦੇ ਬੱਚੇ ਦਲੇਰ, ਨਿਡਰ ਅਤੇ ਬਿਮਾਰੀਆਂ ਤੋਂ ਬਚੇ ਰਹਿੰਦੇ ਹਨ। ਮਾਨਸਿਕ ਅਤੇ ਸੰਵੇਦਨਾਤਮਕ ਸਮਾਨਤਾ ਬੰਦੇ ਦੇ ਵਾਲ ਬਣਾਈ ਰੱਖਦੇ ਹਨ। ਸੂਰਜ ਦੀਆਂ ਤਪਦੀਆਂ ਕਿਰਨਾਂ (ੀਨਾਰਅਰeਦ ਵਿਲeਟ) ਤੋਂ ਬਚਾਉਣਾ, ਹਾਜਮਾ ਠੀਕ ਕਰਨਾ, ਸੁਗੰਧੀ ਦਾ ਅਹਿਸਾਸ ਕਰਾਉਣਾ, ਦਿਲ ਦੀ ਤੇਜ਼ ਧੜਕਣ ਤੋਂ ਬਚਾਉਣਾ-ਇਹ ਵਾਲਾਂ ਦੇ ਕਾਰਜ ਹਨ। ਕਿਹਾ ਜਾਂਦਾ ਹੈ ਕਿ ਨਾਈ ਦਾ ਉਸਤਰਾ ਹੈਪਟਾਈਟਸ ਦੀ ਬਿਮਾਰੀ ਨੂੰ ਸੱਦਾ ਦਿੰਦਾ ਹੈ, ਜੋ ਅੱਗੇ ਚੱਲ ਕੇ ਏਡਜ਼ ਬਣ ਸਕਦਾ ਹੈ। ਨਾ ਨਾਈ ਕੋਲ ਜਾਈਏ, ਨਾ ਬਿਮਾਰੀਆਂ ਸਾਡੇ ਕੋਲ ਆਉਣ। ਵਾਲ ਤਾਂ ਔਰਤ-ਮਰਦ ਨੂੰ ਆਪਸ ਵਿਚ ਆਕਰਸ਼ਿਤ ਵੀ ਕਰਦੇ ਹਨ।
ਕੁਝ ਮਰਦ ਵਾਲ ਕਟਾ ਕੇ, ਕੰਨਾਂ ਵਿਚ ਮੁੰਦਰਾਂ ਪਾ ਕੇ ਆਪਣੇ ਆਪ ਨੂੰ ਔਰਤ ਦਾ ਅਹਿਸਾਸ ਕਰਾਉਂਦੇ ਹਨ ਅਤੇ ਔਰਤਾਂ ਵੀ ਗੁੱਤਾਂ ਕਟਾ ਕੇ ਬੰਦਿਆਂ ਵਾਲੇ ਕੱਪੜੇ ਪਾ ਕੇ ਮਰਦ ਬਣਦੀਆਂ ਹਨ। ਸਿੱਖੀ ਵਿਚ ਇਹ ਸ਼ਰਮਨਾਕ ਕਰਤੂਤ ਵਰਜਿਤ ਹੈ ਜਿਸ ਕਾਰਨ ਲੋਕ ਸਕੂਨ ਦੀ ਜ਼ਿੰਦਗੀ ਜਿਊਂਦੇ ਹਨ। ਆਉਣ ਵਾਲੇ ਸਮੇਂ ਵਿਚ ਖੂਨ ਦੀ ਥਾਂ ਵਾਲਾਂ ਦੇ ਨਮੂਨੇ ਵਿਗਿਆਨਕ ਪਰਖ ਲਈ ਭੇਜੇ ਜਾਇਆ ਕਰਨਗੇ ਕਿਉਂਕਿ ਮੰਨਿਆ ਜਾਂਦਾ ਹੈ ਕਿ ਵਾਲਾਂ ਵਿਚ ਡੀæਐਨæਏæ ਹੈ। ਜਿਵੇਂ ਪਿੰਡ ਦਾ ਹਕੀਮ ḔਨਿੰਮḔ ਹੁੰਦੀ ਹੈ, ਉਵੇਂ ਹੀ Ḕਸਰੀਰ ਦਾ ਹਕੀਮḔ ਵਾਲ ਹੁੰਦੇ ਹਨ। ਆਉਣ ਵਾਲੇ ਸਮੇਂ ਵਿਚ ਡਾਕਟਰ ਦਵਾਈ ਦੀ ਪਰਚੀ ‘ਤੇ ਵਾਲ ਰੱਖਣ ਲਈ ਲਿਖਿਆ ਕਰਨਗੇ; ਆਉਣ ਵਾਲੇ ਸਮੇਂ ਵਿਚ ਲੋਗ ਸਿੱਖੀ ਦਿੱਖ ਵਾਲੇ ਹੋਇਆ ਕਰਨਗੇ।
ਚਾਰਲਸ ਬਰਗ ਅਨੁਸਾਰ ਇਨਸਾਨੀ ਵਾਲਾਂ ਦੀ ਸਾਡੇ ਰਵੱਈਏ ਅਤੇ ਇਖਲਾਕ ਲਈ ਬਹੁਤ ਅਹਿਮੀਅਤ ਹੈ। ਟਰੋਬਿੰਡ ਟਾਪੂ ਦੇ ਵਾਸੀ ਕਿਸੇ ਆਪਣੇ ਦੀ ਮੌਤ ‘ਤੇ ਆਪਣੇ ਸਿਰ ਦੇ ਸਾਰੇ ਵਾਲ ਕੱਟ ਲੈਂਦੇ ਹਨ। ਇਹ ਪ੍ਰਤੀਕ ਹੈ, ਕਮੀ ਮਹਿਸੂਸ ਕਰਨ ਅਤੇ ਕਰਾਉਣ ਦਾ। ਕਿਸੇ ਆਪਣੇ ਨੂੰ ਗੁਆਉਣਾ ਜਾਂ ਆਪਣੇ ਪਿਆਰੇ ਵਾਲਾਂ ਨੂੰ ਗੁਆਉਣਾ ਇਨ੍ਹਾਂ ਟਾਪੂ ਵਾਸੀਆਂ ਲਈ ਇੱਕ ਬਰਾਬਰ ਹੈ। ਇਹ ਵੀ ਅਣਚੇਤਨ ਮਨ ਨਾਲ ਜੁੜਿਆ ਹੈ। ਵਾਲਾਂ ਦੀ ਦਿੱਖ ਉਤੇ ਮਾਣ ਕਰਨਾ, ਸਮਾਜਿਕ ਸਵੀਕਾਰਤਾ ਹੋਣਾ ਇਨਸਾਨ ਦੀ ਇੱਕ ਨੁਮਾਇਸ਼ੀ ਸੰਤੁਸ਼ਟੀ ਹੈ। ਕਈ ਕਬੀਲਿਆਂ ਵਿਚ ਵੰਨ-ਸੁਵੰਨੇ ਰਿਵਾਜ਼ ਹੁੰਦੇ ਹਨ, ਜੋ ਵਾਲਾਂ ਨਾਲ, ਰਿਸ਼ਤਿਆਂ ਨਾਲ, ਸਮਾਜਿਕ ਪ੍ਰਵਾਨਗੀ ਆਦਿ ਨਾਲ ਜੁੜੇ ਹੁੰਦੇ ਹਨ। ਇਹ ਰਿਵਾਜ਼ ਬਾਹਰਲੇ ਲੋਕਾਂ ਨੂੰ ਬੇਲੋੜੇ ਲੱਗਦੇ ਹਨ ਪਰ ਇਲਾਕਾ ਨਿਵਾਸੀਆਂ ਨੂੰ ਬਹੁਤ ਪਿਆਰੇ ਹੁੰਦੇ ਨੇ। ਵਾਲਾਂ ਨਾਲ ਸਬੰਧਿਤ ਕਈ ਰਿਵਾਜ਼ ਹੁੰਦੇ ਹਨ। ਕਿਉਂਕਿ ਉਨ੍ਹਾਂ ਲੋਕਾਂ ਲਈ ਵਾਲ Ḕਤਾਕਤ ਦੀ ਸਿਖਰḔ ਹੁੰਦੇ ਹਨ। ਵਾਲਾਂ ਵਿਚ ਉਪਜਤਾ ਦੀ ਤਾਕਤ ਹੁੰਦੀ ਹੈ। ਕੁਝ ਕਬੀਲੇ ਮਰੇ ਲੋਕਾਂ ਨਾਲ ਆਪਣੇ ਵਾਲ ਵੀ ਦਫਨ ਕਰਦੇ ਨੇ। ਉਹ ਮੰਨਦੇ ਹਨ ਕਿ ਵਾਲ ਸਰਵਉਚ ਤਾਕਤਵਰ ਪਰਮਾਤਮਾ ਕੋਲ ਭੇਜਣੇ ਹਨ। ਜਵਾਨੀ ਵਿਚ ਕਦਮ ਰੱਖਣ ਵਾਲੇ ਕੁਝ ਕਬਾਇਲੀ ਲੋਕ ਆਪਣੇ ਵਾਲ ਦੇਵੀ ਦੇਵਤਿਆਂ ਨੂੰ ਅਰਪਣ ਕਰਦੇ ਹਨ, ਪ੍ਰਜਨਨ ਦੀ ਅਸੀਸ ਲੈਣ ਲਈ। ਕੀ ਇੰਜ ਕਰਨਾ ਸਹੀ ਹੈ? ਦੇਵਤਿਆਂ ਨੇ ਲੈਣਾ ਹੈ ਕਿ ਦੇਣਾ? ਜੇ ਭਗਤਾਂ ਨੂੰ ਦੇਵਤਿਆਂ ਦੀ ਲੋੜ ਹੈ, ਦੇਵਤਿਆਂ ਨੂੰ ਵੀ ਭਗਤਾਂ ਦੀ ਓਨੀ ਹੀ ਲੋੜ ਹੈ। ਇਸ ਕਰਕੇ ਉਨ੍ਹਾਂ ਨੂੰ ਜੋ ਭੇਟਾ ਦਿੱਤੀ ਜਾਂਦੀ ਹੈ, ਉਹ ਕਈ ਗੁਣਾ ਵਧਾ ਕੇ ਭਗਤਾਂ ਨੂੰ ਮੋੜੀ ਜਾਂਦੀ ਹੈ, ਮਰਦਾਨਾ ਤੇ ਜਨਾਨਾ ਤਾਕਤ ਦੇ ਕੇ।
ਵਾਲ ਸ਼ਹਿਨਸ਼ਾਹੀ ਦਾ ਵੀ ਪ੍ਰਤੀਕ ਹੁੰਦੇ ਹਨ। ਜਿਨਾ ਸ਼ਾਹੀ ਘਰਾਣਾ, ਉਨੇ ਹੀ ਸੰਘਣੇ ਅਤੇ ਵਧੀਆ ਲੰਬੇ ਵਾਲ। ਹੈਵਲਕ ਐਲਿਸ ਮੰਨਦੇ ਨੇ ਕਿ ਵਾਲ ਸਰੀਰਕ ਉਤਪਤੀ ਅਤੇ ਆਕਰਸ਼ਣ ਵਿਚ ਗੂੜ੍ਹਾ ਸਬੰਧ ਰੱਖਦੇ ਹਨ। ਕਾਮਵਾਸ਼ਨਾ ਦੇ ਜੋਸ਼ ਵਿਚ ਹੋਰਨਾਂ ਅੰਗਾਂ ਤੋਂ ਇਲਾਵਾ ਵਾਲ ਕੁਝ ਜ਼ਿਆਦਾ ਹੀ ਮਹੱਤਵ ਰੱਖਦੇ ਹਨ। ਜਵਾਨੀ ਦੀ ਦਹਿਲੀਜ਼ ‘ਤੇ ਪੈਰ ਰੱਖਣ ਵਾਲੇ ਗੱਭਰੂ-ਮੁਟਿਆਰਾਂ ਦੇ ਜਿੰਨਾ ਚਿਰ ਅੰਦਰੂਨੀ ਵਾਲ ਪਰਪੱਕ ਨਹੀਂ ਹੋਣਗੇ, ਉਨ੍ਹਾਂ ਦੇ ਕਾਮਵਾਸ਼ਨਾ ਨਾਲ ਸਬੰਧਿਤ ਅੰਗ ਵਿਕਸਿਤ ਨਹੀਂ ਹੋਣਗੇ ਭਾਵੇਂ ਸਿਰ ਦੇ ਵਾਲ ਕਿੰਨੇ ਵੀ ਲੰਬੇ, ਸੰਘਣੇ ਅਤੇ ਸੁੰਦਰ ਕਿਉਂ ਨਾ ਹੋਣ। ਪੌਲੈਂਡ ਕਬੀਲੇ ਦੇ ਲੋਕ ਵਾਲਾਂ ਨੂੰ ਜਣਨ ਅੰਗਾਂ ਨਾਲ ਜੋੜਦੇ ਹਨ। ਉਹ ਕਹਿੰਦੇ ਹਨ ਕਿ ਕੁਦਰਤ ਨੇ ਸਰੀਰਕ ਤੌਰ ‘ਤੇ ਵਾਲਾਂ ਅਤੇ ਕਾਮਵਾਸ਼ਨਾ ਨੂੰ ਆਪਸ ਵਿਚ ਜੋੜਿਆ ਹੈ।
ਕਿਹਾ ਜਾ ਸਕਦਾ ਹੈ ਕਿ ਲੰਮੇ ਵਾਲ ਹੀ ਹੱਡੀਆਂ ਦੀਆਂ ਬੀਮਾਰੀਆਂ ਤੋਂ ਬਚਾਉਂਦੇ ਹਨ। ਵਾਲ ਹੀ ਪੈਦਾਇਸ਼ ਦੀ ਤਾਕਤ ਹਨ। ਵਾਲਾਂ ਦੀ ਦਿੱਖ ਵਿਚ ਹੀ ਗਰਵ ਕਰਨਾ, ਸਮਾਜਿਕ ਪ੍ਰਵਾਨਗੀ ਹੋਣਾ ਇਨਸਾਨ ਦੀ ਇੱਕ ਨੁਮਾਇਸ਼ੀ ਸੰਤੁਸ਼ਟੀ ਹੈ। ਪਰਮਾਤਮਾ ਨੇ ਇਨਸਾਨ ਨੂੰ ਗੁਣਾਂ ਨਾਲ ਨਿਵਾਜਿਆ ਹੈ। Ḕਵਾਲਾਂ ਸਣੇ ਸਰੀਰḔ ਪਰਮਾਤਮਾ ਦੀ ਬਖਸ਼ਿਸ਼ ਹੈ, ਇੱਕ ਤੋਹਫਾ ਹੈ ਨਾ ਕਿ ਬੋਝ। ਇਸ ਲਈ ਵਾਲਾਂ ਨੂੰ ਪਵਿੱਤਰ ਮੰਨਦਿਆਂ ਉਨ੍ਹਾਂ ਦਾ ਕਤਲ ਨਹੀਂ ਕਰਨਾ ਚਾਹੀਦਾ।