ਦਮੋਹ: ‘ਮਾਂ’ ਉਹ ਸ਼ਬਦ ਹੈ ਜਿਹੜਾ ਕਿਸੇ ਵੀ ਵਿਅਕਤੀ ਦੇ ਜੀਵਨ ਵਿਚ ਸਭ ਤੋਂ ਵੱਧ ਅਹਿਮੀਅਤ ਰੱਖਦਾ ਹੈ। ਮਾਂ, ਹਰ ਪਰੇਸ਼ਾਨੀ ਅਤੇ ਹਰ ਮੁਸ਼ਕਲ ਘੜੀ ਵਿਚ ਆਪਣੇ ਬੱਚੇ ਦਾ ਸਾਥ ਦਿੰਦੀ ਹੈ। ਉਸ ਨੂੰ ਦੁਨੀਆਂ ਦੇ ਹਰ ਦੁੱਖ ਤੋਂ ਬਚਾਉਂਦੀ ਹੈ। ਮੱਧ ਪ੍ਰਦੇਸ਼ ਦੇ ਦਮੋਹ ਵਿਚ ਇਕ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ, ਜਿਸ ਦੀ ਵਾਇਰਲ ਵੀਡੀਓ ਨੇ ਪੂਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਵੀਡੀਓ ਵਿਚ ਦਿੱਸ ਰਿਹਾ ਹੈ ਕਿ ਰੇਲ ਦੀ ਪਟੜੀ ਦੇ ਇਕ ਪਾਸੇ ਔਰਤ ਮਰੀ ਪਈ ਹੈ ਤੇ ਉਸ ਦਾ ਇਕ ਸਾਲਾ ਬੱਚਾ ਮਾਂ ਦੀ ਮੌਤ ਤੋਂ ਅਨਜਾਣ ਉਸ ਦਾ ਦੁੱਧ ਚੁੰਗ ਰਿਹਾ ਹੈ। ਬੱਚੇ ਨੇ ਇਕ ਹੱਥ ਵਿਚ ਬਿਸਕੁਟ ਫੜਿਆ ਹੋਇਆ ਹੈ ਤੇ ਉਹ ਕਦੇ ਦੁੱਧ ਚੁੱਘ ਲੈਂਦਾ ਹੈ ਤੇ ਕਦੇ ਬਿਸਕੁਟ ਨੂੰ ਚੱਕੀ ਵੱਢ ਲੈਂਦਾ ਹੈ। ਇਹ ਵੇਖ ਉਥੋਂ ਲੰਘ ਰਹੇ ਹਰ ਸ਼ਖਸ ਦੀਆਂ ਅੱਖਾਂ ਵਿਚ ਅੱਥਰੂ ਆ ਗਏ। ਦਮੋਹ ਸ਼ਹਿਰ ਵਿਚ ਰੇਲਵੇ ਫਾਟਕ ਨੇੜੇ ਰਾਹਗੀਰਾਂ ਨੇ ਵੇਖਿਆ ਕਿ ਇਕ ਬੱਚਾ ਰੋ ਰਿਹਾ ਹੈ ਅਤੇ ਆਪਣੀ ਮਾਂ ਦੇ ਸੀਨੇ ਨਾਲ ਲਿਪਟ ਕੇ ਦੁੱਧ ਪੀ ਰਿਹਾ ਹੈ। ਜਦੋਂ ਲੋਕਾਂ ਨੇ ਔਰਤ ਨੂੰ ਹਿਲਾਇਆ ਤਾਂ ਉਹ ਲੋਕ ਹੈਰਾਨ ਰਹੇ ਗਏ, ਮਾਂ ਮਰ ਚੁੱਕੀ ਸੀ। ਅਜੇ ਇਹ ਪਤਾ ਨਹੀਂ ਲੱਗਾ ਕਿ ਔਰਤ ਰੇਲ ਵਿਚੋਂ ਡਿੱਗੀ ਸੀ ਜਾਂ ਪਟੜੀ ‘ਤੇ ਰੇਲ ਦੀ ਲਪੇਟ ਵਿਚ ਆ ਗਈ ਸੀ। ਉਸ ਦੇ ਨੱਕ ਅਤੇ ਕੰਨ ‘ਚੋਂ ਖੂਨ ਨਿਕਲ ਰਿਹਾ ਸੀ ਤੇ ਉਸ ਦੇ ਸਿਰ ਵਿਚ ਅੰਦਰੂਨੀ ਸੱਟ ਲੱਗੀ। ਬੱਚਾ ਉਸ ਦੀ ਗੋਦ ਵਿਚ ਹੋਣ ਕਾਰਨ ਬਚ ਗਿਆ। ਉਸ ਨੇ ਆਪਣੀ ਭੁੱਖੇ ਬੱਚੇ ਨੂੰ ਜ਼ਖ਼ਮੀ ਹਾਲਤ ਵਿਚ ਹੀ ਬਿਸਕੁਟ ਦਾ ਪੈਕਟ ਦਿੱਤਾ ਅਤੇ ਦੁੱਧ ਪਿਆਇਆ। ਦੁੱਧ ਪਿਲਾਉਂਦੇ ਪਿਲਾਉਂਦੇ ਉਸ ਔਰਤ ਨੇ ਦਮ ਤੋੜ ਦਿੱਤਾ। ਬੱਚੇ ਦੀ ਰੋਣ ਦੀ ਆਵਾਜ਼ ਸੁਣ ਉਥੇ ਭੀੜ ਇਕੱਠੀ ਹੋ ਗਈ।