ਰੇਤਾ ਬਨਾਮ ਖੰਡ!

ਵੋਟਾਂ ਵੇਲੇ ਜੋ ਬੰਨੀ ਸੀ ਵਾਅਦਿਆਂ ਦੀ, ਲਾਹ ਕੇ ਸੁੱਟ’ਤੀ ਹਾਕਮਾਂ ਪੰਡ ਵਾਂਗੂੰ।
ਕਰਿਆ ਨਵੀਂ ਸਰਕਾਰ ਨੇ ਫੈਸਲਾ ਜੋ, ਲੋੜਵੰਦਾਂ ਦੇ ਵੱਜੂਗਾ ਚੰਡ ਵਾਂਗੂੰ।
ਕੋਠੇ ਪਾਉਣ ਲਈ ਕਰੂ ਜੋ ਕਮਰਕੱਸੇ, ਖਰਚਾ ਭਰਨਗੇ ਵਾਧੂ ਦੇ ਦੰਡ ਵਾਂਗੂੰ।
ਸੁੰਨ ਹੋਣਗੇ ਰੇਤ ਦਾ ਰੇਟ ਸੁਣ ਕੇ, ਹਾੜ੍ਹ-ਜੇਠ ਵਿਚ ਪੋਹ ਦੀ ਠੰਢ ਵਾਂਗੂੰ।
ਧਰਨੇ ਰੋਸ ਹੜਤਾਲਾਂ ਨੂੰ ਦੇਖ ਕੇ ਤੇ, ‘ਵਿਹਲੇ ਲੋਕਾਂ’ ਦੀ ਸਮਝਣਗੇ ਡੰਡ ਵਾਂਗੂੰ।
ਮਿੱਲਾਂ ਵਾਲੇ ਵਜ਼ੀਰਾਂ ਨੇ ਵੇਚਣਾ ਏ, ਰੇਤਾ ਖੱਡਾਂ ਦਾ ਦੇਖਿਓ ਖੰਡ ਵਾਂਗੂੰ!