ਵਿਆਹ ਲਈ ਨਸਲ ਜਾਂ ਧਰਮ ਨੂੰ ਰੋੜਾ ਨਹੀਂ ਬਣਨ ਦਿੰਦੇ ਅਮਰੀਕੀ

ਨਿਊ ਯਾਰਕ: ਅਮਰੀਕਾ ਵਿਚ ਪੁਰਸ਼ ਤੇ ਮਹਿਲਾਵਾਂ ਆਪਣਾ ਜੀਵਨ ਸਾਥੀ ਚੁਣਨ ਲਈ ਨਸਲ ਜਾਂ ਧਰਮ ਨਹੀਂ ਵੇਖਦੇ। ਹਰ 6 ਵਿਚੋਂ ਇਕ ਵਿਆਹ ਦੂਜੇ ਧਰਮ/ਜਾਤੀ ਵਿਚ ਹੁੰਦਾ ਹੈ। 2015 ਵਿਚ 50 ਸਾਲ ਵਿਚ ਸਭ ਤੋਂ ਜ਼ਿਆਦਾ 17 ਫੀਸਦੀ ਲੋਕਾਂ ਨੇ ਹੋਰ ਜਾਤ ਵਿਚ ਵਿਆਹ ਕਰਵਾਇਆ। 1980 ਵਿਚ ਸ਼ਵੇਤਾਂ ਵਿਚ ਵਿਆਹ ਕਰਨ ਦੀ ਫੀਸਦੀ 5 ਸੀ, ਇਹ ਹੁਣ ਵਧ ਕੇ 18 ਹੋ ਗਈ ਹੈ। ਉਥੇ ਸ਼ਵੇਤਾਂ ਦੀ ਗਿਣਤੀ 4 ਤੋਂ 18 ਫੀਸਦੀ ਹੋ ਗਈ ਹੈ। ਇਹ ਰਿਪੋਰਟ ਪਿਊ ਰਿਸਰਚ ਏਜੰਸੀ ਨੇ ਜਾਰੀ ਕੀਤੀ ਹੈ।

ਦੱਸਣਯੋਗ ਹੈ ਕਿ ਅਮਰੀਕਾ ਸੁਪਰੀਮ ਕੋਰਟ ਨੇ 1967 ‘ਚ ਲੋਕਾਂ ਨੂੰ ਇੰਟਰ ਕਾਸਟ ਮੈਰਿਜ ਦੀ ਇਜਾਜ਼ਤ ਦੇ ਦਿੱਤੀ ਸੀ। ਅੰਤਰਜਾਤੀ ਵਿਆਹ ਸਭ ਤੋਂ ਜ਼ਿਆਦਾ ਏਸ਼ੀਅਨ ਤੇ ਸਪੈਨਿਸ਼ ਮੂਲ ਦੇ ਲੋਕ ਪਸੰਦ ਕਰ ਰਹੇ ਹਨ।
2015 ਵਿਚ 30 ਫੀਸਦੀ ਏਸ਼ੀਅਨ ਤੇ 27 ਫੀਸਦੀ ਸਪੈਨਿਸ਼ ਨੇ ਹੋਰ ਜਾਤਾਂ ਵਿਚ ਵਿਆਹ ਕਰਵਾਏ। ਪਿਊ ਏਜੰਸੀ ਦੇ ਸੀਨੀਅਰ ਖੋਜਕਾਰ ਗ੍ਰੇਟਚੈਨ ਲਿਵਿੰਗਸਟਨ ਮੁਤਾਬਕ ਸ਼ਵੇਤ ਜ਼ਿਆਦਾ ਅੰਤਰਜਾਤੀ ਵਿਆਹ ਕਰ ਰਹੇ ਹਨ। ਕਿਉਂ ਕਿ ਉਨ੍ਹਾਂ ਦੀ ਸੰਖਿਆ ਕਾਫੀ ਜ਼ਿਆਦਾ ਹੈ। ਇਸ ਲਈ ਉਹ ਆਪਸ ਵਿਚ ਸਾਥੀ ਅਸਾਨੀ ਨਾਲ ਲੱਭ ਲੈਂਦੇ ਹਨ।
ਲਿਵਿੰਗਸਟਨ ਕਹਿੰਦੀ ਹੈ ਜੇ ਤੁਸੀਂ ਉਸ ਜਗ੍ਹਾ ਰਹਿੰਦੇ ਹੋ ਜਿਥੇ 85 ਫੀਸਦੀ ਵਿਆਹ ਮਾਰਕਿਟ ਸ਼ਵੇਤ ਹੈ, ਤੇ ਤੁਸੀਂ ਵੀ ਸ਼ਵੇਤ ਹੋ ਤਾਂ ਉਸ ਦੀ ਸੰਭਾਵਨਾ ਕਾਫੀ ਘੱਟ ਹੋ ਜਾਂਦੀ ਹੈ ਕਿ ਤੁਹਾਨੂੰ ਸ਼ਵੇਤ ਪਾਟਨਰ ਨਾ ਮਿਲੇ। ਅਮਰੀਕਾ ਵਿਚ ਅੰਤਰ ਵਿਆਹ ਉਨ੍ਹਾਂ ਰਾਜਾਂ ਵਿਚ ਜ਼ਿਆਦਾ ਹੋ ਰਹੇ ਹਨ, ਜਿਥੇ ਘੱਟ ਗਿਣਤੀ ਘੱਟ ਹਨ। ਮਰਦ ਔਰਤ ਤੇ ਹਿਸਾਬ ਨਾਲ ਵੇਖਿਆ ਜਾਵੇ ਤਾਂ 24 ਫੀਸਦੀ ਨੌਜਵਾਨਾਂ ਨੇ ਦੂਜੇ ਧਰਮ ਜਾਂ ਨਸਲ ਦੀਆਂ ਮੁਟਿਆਰਾਂ ਨੂੰ ਸਾਥੀ ਬਣਾਉਣਾ ਪਸੰਦ ਕੀਤਾ ਜਦ ਕਿ ਸਿਰਫ 12 ਫੀਸਦੀ ਮੁਟਿਆਰਾਂ ਨੇ ਦੂਜੇ ਧਰਮ ਤੇ ਨਸਲ ਦੇ ਪੁਰਸ਼ਾਂ ਨੂੰ ਸਾਥੀ ਬਣਾਉਣਾ ਪਸੰਦ ਕੀਤਾ। ਉਥੇ ਹੀ 3 ਫੀਸਦੀ ਏਸ਼ੀਅਨ ਮੁਟਿਆਰਾਂ ਨੇ ਹੋਰ ਧਰਮ ਤੇ ਨਸਲ ਦੇ ਨੌਜਵਾਨਾਂ ਨੂੰ ਸਾਥੀ ਬਣਾਉਣਾ ਪਸੰਦ ਕੀਤਾ। ਜਦ ਕਿ ਨੌਜਵਾਨਾਂ ਦੀ ਔਸਤ 21 ਫੀਸਦੀ ਰਿਹਾ। ਇਸ ਦਾ ਕਾਰਨ ਲੋਕਾਂ ਦੇ ਨਜ਼ਰੀਏ ਵਿਚ ਬਦਲਾਅ ਨੂੰ ਦੱਸਿਆ ਗਿਆ ਹੈ।
__________________________________
ਭਾਰਤ ਵਿਚ 5 ਫੀਸਦੀ ਅੰਤਰਜਾਤੀ ਵਿਆਹ
ਨਵੀਂ ਦਿੱਲੀ: ਨੈਸ਼ਨਲ ਕਾਊਂਸਲਿੰਗ ਆਫ ਅਪਲਾਈਡ ਇਕਨਾਮਿਕਸ ਰਿਸਰਚ ਦੀ ਰਿਪੋਰਟ ਮੁਤਾਬਕ ਭਾਰਤ ਵਿਚ ਤਕਰੀਬਨ 95% ਲੋਕ ਆਪਣੀ ਜਾਤੀ/ਧਰਮ ਵਿਚ ਵਿਆਹ ਕਰ ਰਹੇ ਹਨ। ਸਭ ਤੋਂ ਜ਼ਿਆਦਾ 55 ਫੀਸਦੀ ਮਿਜ਼ੋਰਮ ਵਿਚ ਵਿਚੋਂ ਅੰਤਰਜਾਤੀ ਵਿਆਹ ਕਰ ਰਹੇ ਹਨ। ਦੂਜੇ ਨੰਬਰ ‘ਤੇ ਮੇਘਾਲਿਆ 46 ਫੀਸਦੀ ਤੇ ਤੀਜੇ ਨੰਬਰ ਉਤੇ ਸਿੱਕਮ 38 ਫੀਸਦੀ ਹੈ। ਕਸ਼ਮੀਰ ਵਿਚ 35 ਫੀਸਦੀ ਤੇ ਗੁਜਰਾਤ ਵਿਚ 13 ਫੀਸਦੀ ਅੰਤਰਜਾਤੀ ਵਿਆਹ ਹੁੰਦੇ ਹਨ। ਮੱਧ ਪ੍ਰਦੇਸ਼ ਵਿਚ 99 ਫੀਸਦੀ ਵਿਆਹ ਆਪਣੇ ਹੀ ਧਰਮ ਵਿਚ ਹੋ ਰਹੇ ਹਨ।