ਨੌਂ ਸਾਲ ਪਹਿਲਾਂ ‘ਦਿਲ ਮਾਂਗੇ ਮੋਰ’ ਰਾਹੀਂ ਫ਼ਿਲਮਾਂ ਵਿਚ ਸੋਹਾ ਅਲੀ ਖਾਨ ਦਾ ਪੂਰਾ ਪਰਿਵਾਰ ਹੀ ਫ਼ਿਲਮਾਂ ਤੇ ਖੇਡਾਂ ਨਾਲ ਜੁੜਿਆ ਹੈ। ਇਸ ਫ਼ਿਲਮ ਦੇ ਬਾਅਦ ਉਸ ਨੇ ਬੰਗਾਲੀ ਫ਼ਿਲਮ ‘ਅੰਤਰ ਮਹਲ’ ਕੀਤੀ ਜਿਸ ਲਈ ਉਸ ਨੂੰ ਕਈ ਐਵਾਰਡ ਵੀ ਮਿਲੇ। ਸੋਹਾ ਚਾਹੁੰਦੀ ਹੈ ਕਿ ਉਹ ਅਮਰ ਭੂਮਿਕਾਵਾਂ ਕਰੇ ਜਿਸ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾ ਸਕੇ। ਸੋਹਾ ਅਲੀ ਨੇ ਸੱਤ ਐਵਾਰਡ ਜਿੱਤੇ ਹਨ। ‘ਇਤਨੀ ਸੀ ਕਾਂਤਾ’, ‘ਪਿਆਰ ਮੇਂ ਟਵਿਸਟ’, ‘ਸ਼ਾਦੀ ਨੰਬਰ ਵੰਨ’, ‘ਰੰਗ ਦੇ ਬਸੰਤੀ’, ‘ਅਹਿਸਤਾ ਅਹਿਸਤਾ’, ‘ਖੋਆ ਖੋਆ ਚਾਂਦ’, ‘ਦਿਲ ਕਬੱਡੀ’, ‘ਢੂੰਡਤੇ ਰਹਿ ਜਾਓਗੇ’, ’99’, ‘ਤੁਮ ਮਿਲੇ’, ‘ਮਰੀਡੀਅਨ ਲਾਇਨਜ਼’ (ਹਿੰਦੀ ਤੇ ਅੰਗਰੇਜ਼ੀ), ‘ਲਾਇਫ਼ ਗੋਜ਼ ਆਨ’, ‘ਮੁੰਬਈ ਕਟਿੰਗ’, ‘ਸਾਊਂਡ ਟਰੈਕ’ ਦੇ ਇਲਾਵਾ ਦੀਪਾ ਮਹਿਤਾ ਦੀ ਚਰਚਿਤ ਫ਼ਿਲਮ ‘ਮਿਡਨਾਈਟਸ ਚਿਲਡਰਨ’ ਕੀਤੀ ਜੋ ਪ੍ਰਸਿੱਧ ਲੇਖਕ ਸਲਮਾਨ ਰਸ਼ਦੀ ਦੀ ਕਹਾਣੀ ‘ਤੇ ਆਧਾਰਤ ਹੈ। ਸੋਹਾ ਦੀਆਂ ਕਈ ਫ਼ਿਲਮਾਂ ਸੈੱਟ ‘ਤੇ ਹਨ ਜਿਨ੍ਹਾਂ ਵਿਚ ‘ਏਅਰਪੋਰਟ’, ‘ਚਾਰ ਫੁਟੀਆ ਛੋਕਰੇ’ ਤੇ ‘ਸਾਹਿਬ ਬੀਵੀ ਔਰ ਗੈਂਗਸਟਰ ਰਿਟਰਨਜ਼’ ਹਨ । ਸੋਹਾ ਦੇ ਪਾਪਾ ਮਨਸੂਰ ਅਲੀ ਖਾਨ ਪਟੌਦੀ ਤੇ ਦਾਦਾ ਇਫਤਕਾਰ ਅਲੀ ਖਾਨ ਪਟੌਦੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸਨ। ਸੌਹਾ ਦੀ ਮਾਂ ਸ਼ਰਮੀਲਾ ਟੈਗੋਰ, ਭਰਾ ਸੈਫ਼ ਅਲੀ ਖਾਨ, ਭਾਬੀ ਕਰੀਨਾ ਕਪੂਰ ਸਾਰੇ ਅਦਾਕਾਰ ਹਨ ਤੇ ਭੈਣ ਸਬਾ ਅਲੀ ਖਾਨ ਜਿਊਲਰੀ ਡਿਜ਼ਾਈਨਰ ਹਨ।
____________________________________
ਅਨੋਖਾ ਅਭੈ ਦਿਓਲ
ਅਭੈ ਦੇ ਨਾਂ ਪਿੱਛੇ ਭਾਵੇਂ ਗੋਤ ‘ਦਿਓਲ’ ਜੁੜਿਆ ਹੋਵੇ ਤੇ ਉਹ ਦਿਓਲ ਪਰਿਵਾਰ ਨਾਲ ਸੰਬੰਧ ਰੱਖਦਾ ਹੋਵੇ ਪਰ ਅੱਜ ਉਸ ਦੀ ਪਛਾਣ ਅਦਾਕਾਰ ਚਾਚੇ ਧਰਮਿੰਦਰ ਤੇ ਉਨ੍ਹਾਂ ਦੇ ਸਟਾਰ ਪੁੱਤਰਾਂ ਸੰਨੀ ਤੇ ਬੌਬੀ ਤੋਂ ਬਿਲਕੁਲ ਵੱਖਰੀ ਹੈ। ਅਭੈ ਦਿਓਲ ਦਾ ਜਨਮ ਨਿਰਮਾਤਾ-ਨਿਰਦੇਸ਼ਕ ਅਜੀਤ ਸਿੰਘ ਦਿਓਲ ਦੇ ਘਰ 15 ਮਾਰਚ, 1976 ਨੂੰ ਹੋਇਆ। ਅਭੈ ਨੇ ਇਮਤਿਆਜ਼ ਅਲੀ ਦੇ ਨਿਰਦੇਸ਼ਨ ਵਾਲੀ ਸਾਲ 2005 ਵਿਚ ਆਈ ਫ਼ਿਲਮ ‘ਸੋਚਾ ਨ ਥਾ’ ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਉਸ ਦੀ ਪਹਿਲੀ ਫ਼ਿਲਮ ਤਾਂ ਬਹੁਤੀ ਨਹੀਂ ਚੱਲੀ ਪਰ ਬਿਹਤਰੀਨ ਅਦਾਕਾਰੀ ਕਾਰਨ ਉਸ ਨੂੰ ਫ਼ਿਲਮਫੇਅਰ ਲਈ ਨਾਮਜ਼ਦਗੀ ਜ਼ਰੂਰ ਮਿਲੀ।
ਇਥੋਂ ਤੱਕ ਕਿ ‘ਸੋਚਾ ਨ ਥਾ’ ਤੋਂ ਬਾਅਦ ਦੀਆਂ ਦੋ-ਚਾਰ ਫ਼ਿਲਮਾਂ ‘ਆਹਿਸਤਾ-ਆਹਿਸਤਾ’, ‘ਹਨੀਮੂਨ ਟ੍ਰੈਵਲਸ ਪ੍ਰਾæ ਲਿਮæ’, ‘ਏਕ ਚਾਲੀਸ ਕੀ ਲਾਸਟ ਲੋਕਲ’, ‘ਮਨੋਰਮਾ ਸਿਕਸ ਫੀਟ ਅੰਡਰ’ ਵਿਚ ਵੀ ਉਸ ਨੂੰ ਸਫਲਤਾ ਨਹੀਂ ਮਿਲੀ ਪਰ ਤਿੰਨ ਸਾਲ ਬਾਅਦ ਸਾਲ 2008 ਵਿਚ ਆਈ ਫ਼ਿਲਮ ‘ਓਏ ਲੱਕੀ ਲੱਕੀ ਓਏ’ ਨੇ ਉਸ ਦੀ ਕਿਸਮਤ ਹੀ ਬਦਲ ਦਿੱਤੀ। ਇਹ ਫ਼ਿਲਮ ਜ਼ਬਰਦਸਤ ਹਿੱਟ ਰਹੀ ਤੇ ਇਸ ਦੇ ਨਾਲ ਅਭੈ ਵੀ ਸਫਲ ਅਦਾਕਾਰਾਂ ਦੀ ਸੂਚੀ ਵਿਚ ਸ਼ਾਮਲ ਹੋ ਗਿਆ। ਅਭੈ ਨੂੰ ਅਜਿਹਾ ਅਦਾਕਾਰ ਮੰਨਿਆ ਜਾਂਦਾ ਹੈ ਜੋ ਘੱਟ ਬਜਟ ਦੀਆਂ ਫ਼ਿਲਮਾਂ ਨੂੰ ਵੀ ਹਿੱਟ ਬਣਾ ਦਿੰਦਾ ਹੈ। ਅਭੈ ਦਿਓਲ ਦੀ ਇਕ ਹੋਰ ਖਾਸੀਅਤ ਹੈ ਕਿ ਉਹ ਲੀਕ ਤੋਂ ਹੱਟ ਕੇ ਰੋਲ ਕਰਨ ਵਿਚ ਕਦੇ ਨਹੀਂ ਝਿਜਕਦਾ। ਇਸ ਦਾ ਸਬੂਤ ਫ਼ਿਲਮਾਂ ‘ਆਇਸ਼ਾ’, ‘ਜ਼ਿੰਦਗੀ ਨ ਮਿਲੇਗੀ ਦੋਬਾਰਾ’, ‘ਸ਼ੰਘਾਈ’, ‘ਚਕਰਵਿਊਹ’ ਹਨ।
Leave a Reply