ਕੀ ਇਹ ਸੱਚ ਨਹੀਂ?

ਉਹੀ ਮਰਦ ਇਤਿਹਾਸ ਵਿਚ ਦਰਜ ਹੁੰਦਾ, ਜਿਹੜਾ ਕੁਫਰ ਦੇ ਸਾਹਵੇਂ ਨਾ ਝੁਕਿਆ ਐ।
ਰਾਜ-ਮੱਦ ਦੇ ਨਸ਼ੇ ਵਿਚ ਅੱਤ ਚੁੱਕੇ, ਸਮਝੋ ਅੰਤ ਨੇੜੇ ਉਸ ਦਾ ਢੁੱਕਿਆ ਐ।
ਬੇਈਮਾਨ ਕਈ ਛਾਂਗਦੇ ਗਏ ਏਥੋਂ, ਇਮਾਨਦਾਰੀ ਦਾ ਬੂਟਾ ਨਾ ਸੁੱਕਿਆ ਐ।
ਖੁੱਸੇ ਅਹੁਦੇ ਦੀ ਤੜਪ ਹੀ ਬੋਲਦੀ ਏ, ਜਦ ਵੀ ਕੁਰਸੀ ਤੋਂ ਲਿਹਾ ਕੋਈ ਬੁੱਕਿਆ ਐ।
ਸਭ ਕੁਝ ਵੇਖਦੇ ਹੁੰਦੇ ਨੇ ਲੋਕ ਸਾਰੇ, ਸੱਚ ਚੋਰਾਂ ਬੇਈਮਾਨਾਂ ਤੋਂ ਠੁੱਕਿਆ ਐ।
ਮੂੰਹ ਉਸੇ ਦਾ ਲਿਬੜਿਆ ਆਪਣਾ ਹੀ, ਅੱਜ ਤੱਕ ਜਿਨ੍ਹੇ ਵੀ ਚੰਦ ‘ਤੇ ਥੁੱਕਿਆ ਐ।