ਪਤੀ, ਪਤਨੀ ਤੇ ਦੰਪਤੀ

ਬਲਜੀਤ ਬਾਸੀ
ਵਿਦਵਾਨ ਆਲੋਚਕ ਜਲੌਰ ਸਿੰਘ ਖੀਵਾ ਨੇ ਅਖਬਾਰ ‘ਪੰਜਾਬੀ ਟ੍ਰਿਬਿਊਨ’ ਵਿਚ ਛਪੇ “ਪੰਜਾਬੀ ਵਿਚ ‘ਪਤੀ’ ਸ਼ਬਦ ਦੇ ਵਿਕਲਪੀ ਰੂਪ” ਸਿਰਲੇਖ ਅਧੀਨ ਐਲਾਨ ਕੀਤਾ ਹੈ ਕਿ ਪਤੀ ਤੇ ਪਤਨੀ ਸ਼ਬਦ ‘ਪਤ’ (ਇੱਜਤ) ਧਾਤੂ ਨਾਲ ‘ਈ’ ਅਤੇ ‘ਨੀ’ ਪਿਛੇਤਰ ਲਾ ਕੇ ਸਿਰਜੇ ਗਏ ਹਨ, ਜਿਸ ਵਿਚ ‘ਪਤੀ’ ਤੋਂ ਭਾਵ ਇੱਜਤ ਵਾਲਾ ਜਾਂ ਇੱਜਤ ਦਾ ਮਾਲਕ ਹੈ ਜਦੋਂ ਕਿ ‘ਪਤਨੀ’ ਨੂੰ ਇੱਜਤ ਵਾਲੀ ਵਸਤੂ ਦੇ ਤੌਰ ‘ਤੇ ਸਥਾਪਿਤ ਕੀਤਾ ਗਿਆ ਹੈ।

ਇਸ ਪ੍ਰਕਾਰ ਉਸ ਅਨੁਸਾਰ ਇਸ ਇੱਜਤ ਵਾਲੀ ਵਸਤੂ ਦਾ ਮਾਲਕ ‘ਪਤੀ’ ਹੈ। ਕਾਰਨ ਇਹ ਦੱਸਿਆ ਹੈ ਕਿ ਸਾਡੇ ਮਰਦ ਪ੍ਰਧਾਨ ਸਮਾਜ ਵਿਚ ਇਸਤਰੀ ਦਾ ਸਥਾਨ ਦੁਜੈਲਾ ਹੋਣ ਕਰਕੇ ਇਸਤਰੀ ਮਰਦ ਦੀ ਪਤ ਹੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਡੇ ਮਰਦ ਪ੍ਰਧਾਨ ਸਮਾਜ ਵਿਚ ਰਵਾਇਤੀ ਤੌਰ ‘ਤੇ ਇਸਤਰੀ ਆਪਣੇ ਪਤੀ ਦੀ ਕਾਮ ਪੂਰਤੀ ਦਾ ਵਸੀਲਾ ਸਮਝੀ ਜਾਂਦੀ ਹੈ। ਪਤਨੀ ਵਲੋਂ ਪਤੀ ਤੋਂ ਸਿਵਾਏ ਕਿਸੇ ਹੋਰ ਮਰਦ ਨਾਲ ਲਿੰਗਕ ਸਬੰਧ ਬਣਾ ਲੈਣ ਪਿਛੋਂ ਮਰਦ ਦੀ ਪਤ ਜਾਂਦੀ ਰਹਿੰਦੀ ਹੈ। ਹੋਰ ਤਾਂ ਹੋਰ ਧੀ ਭੈਣ ਨੂੰ ਵੀ ਘਰ ਦੀ ਪਤ ਸਮਝਿਆ ਜਾਂਦਾ ਹੈ ਤੇ ਉਨ੍ਹਾਂ ਵਲੋਂ ਸੁਤੰਤਰ ਤੌਰ ‘ਤੇ ਕਿਸੇ ਹੋਰ ਮਰਦ ਨਾਲ ਸਬੰਧ ਬਣਾ ਲੈਣ ਪਿਛੋਂ ਗੈਰਤ ਕਤਲ ਦੀ ਨੌਬਤ ਵੀ ਆ ਜਾਂਦੀ ਹੈ। ਇਸਤਰੀ ਲਈ ਮਰਦ ਨੂੰ ਅਧਿਆਤਮਕ ਪਦ ਵੀ ਪ੍ਰਦਾਨ ਕੀਤਾ ਗਿਆ ਹੈ, ਇਸੇ ਲਈ ਪਤੀ-ਪਰਮੇਸ਼ਰ, ਪਤੀਦੇਵ ਆਦਿ ਕਿਹਾ ਜਾਂਦਾ ਹੈ। ਪਤੀਵਰਤਾ ਅਤੇ ਪਤੀਧਨ ਸ਼ਬਦ ਵੀ ਪ੍ਰਚਲਿਤ ਹਨ।
ਸਾਡੀ ਦਲੀਲ ਹੈ ਕਿ ਪਤੀ/ਪਤਨੀ ਸ਼ਬਦ ਇੱਜਤ ਦੇ ਅਰਥਾਂ ਵਾਲੇ ‘ਪਤ’ ਸ਼ਬਦ ਤੋਂ ਨਹੀਂ ਬਣੇ ਤੇ ਇੱਜਤ ਦੇ ਅਰਥਾਂ ਵਾਲਾ ‘ਪਤ’ ਕੋਈ ਧਾਤੂ ਵੀ ਨਹੀਂ ਹੈ। ਪਰ ਮੁਢਲੇ ਤੌਰ ‘ਤੇ ਇਹ ਵੀ ਕਹਿਣਾ ਬਣਦਾ ਹੈ ਕਿ ਜੇ ਪਤੀ ‘ਪਤ (ਇੱਜਤ) ਵਾਲਾ ਜਾਂ ਇਸ ਦਾ ਮਾਲਿਕ ਹੈ’ ਤਾਂ ਇਸ ਤਰਕ ਅਨੁਸਾਰ ਪਤਨੀ ਕਿਉਂ ਨਹੀਂ ਪਤ ਵਾਲੀ ਜਾਂ ਇਸ ਦੀ ਮਾਲਿਕ? ਜੇ ਮਰਦ ਪ੍ਰਧਾਨ ਸਮਾਜ ਵਿਚ ਇਸਤਰੀ ਦਾ ਦਰਜਾ ਦੁਜੈਲਾ ਹੈ ਤਾਂ ਪਤਨੀ ਦਾ ਅਰਥ ਪਤ ਵਾਲੇ ਦੀ ਘਰ ਵਾਲੀ ਹੋਣਾ ਚਾਹੀਦਾ ਹੈ। ਇਸ ਨੂੰ ਕਿਉਂ ਇੱਜਤ ਵਾਲੀ ਵਸਤੂ ਦੇ ਤੌਰ ‘ਤੇ ਸਥਾਪਿਤ ਕੀਤਾ ਗਿਆ ਹੈ?
ਅਸਲੀ ਮੁੱਦੇ ‘ਤੇ ਆਈਏ। ਪਤੀ ਸ਼ਬਦ ਦਾ ਮੂਲ ਅਰਥ ‘ਪੱਤ (ਇੱਜਤ) ਦਾ ਮਾਲਿਕ’ ਨਹੀਂ ਬਲਕਿ ਨਿਪਟ ਮਾਲਕ, ਸਵਾਮੀ ਹੈ। ਸੰਸਕ੍ਰਿਤ ਵਿਚ ਇਹ ਸ਼ਬਦ ‘ਪਤਿ’ ਹੈ ਪਰ ਪੰਜਾਬੀ ਤੇ ਕੁਝ ਹੋਰ ਭਾਸ਼ਾਵਾਂ ਵਿਚ ਕਿਸੇ ਸ਼ਬਦ ਦੇ ਅੱਖਰ ਵਿਚ ਲੱਗੀ ਸਿਹਾਰੀ (ਇ ਧੁਨੀ) ਜਾਂ ਤਾਂ ḔਈḔ ਵਿਚ ਪਲਟ ਜਾਂਦੀ ਹੈ ਜਾਂ ਅਲੋਪ ਹੀ ਹੋ ਜਾਂਦੀ ਹੈ। ਮਿਸਾਲ ਵਜੋਂ ਹਰਿ ਸ਼ਬਦ ਪੰਜਾਬੀ ਵਿਚ ਹਰ ਵੀ ਹੈ ਤੇ ਹਰੀ ਵੀ। ਇਸੇ ਤਰ੍ਹਾਂ ਨਿਰੁਕਤਿ ਸ਼ਬਦ ਪੰਜਾਬੀ ਵਿਚ ਨਿਰੁਕਤ ਵੀ ਹੈ ਤੇ ਨਿਰੁਕਤੀ ਵੀ। ਸੋ ਪਤਿ ਦਾ ਪੰਜਾਬੀ ਰੂਪ ਪਤ ਵੀ ਹੈ ਤੇ ਪਤੀ ਵੀ। ਇਹ ਤੱਥ ਮਾਲਿਕ, ਸਵਾਮੀ ਅਰਥ ਵਾਲੇ ਸਮਾਸ ਰੂਪ ਵਿਚ ਬਣਾਏ ਅਨੇਕਾਂ ਸ਼ਬਦਾਂ ਤੋਂ ਵੀ ਭਲੀਭਾਂਤ ਸਪੱਸ਼ਟ ਹੋ ਜਾਂਦਾ ਹੈ। ਮਿਸਾਲ ਵਜੋਂ ਗਣਪਤੀ ਵੀ ਤੇ ਗਣਪਤ ਵੀ, ਧਨਪਤੀ ਵੀ ਤੇ ਧਨਪਤ ਵੀ, ਲੱਖਪਤੀ ਵੀ ਤੇ ਲੱਖਪਤ ਵੀ।
ਦਰਅਸਲ ਸੰਸਕ੍ਰਿਤ ਵਿਚ ਪਤਿ ਸ਼ਬਦ ਦਾ ਅਰਥ ਘਰ ਦਾ ਮਾਲਿਕ ਹੀ ਹੈ ਜਿਸ ਨੂੰ ਕਈ ਇਸਤਰੀ ਦਾ ਮਾਲਿਕ ਸਮਝੀ ਬੈਠੇ ਹਨ। ਸੰਸਕ੍ਰਿਤ ਜਾਂ ਸਾਡੀਆਂ ਹੋਰ ਭਾਸ਼ਾਵਾਂ ਵਿਚ ਪਤਿ/ਪਤੀ ਸ਼ਬਦ ਸੁਤੰਤਰ ਤੌਰ ‘ਤੇ ਸਿਰਫ ਘਰ ਦੇ ਮਾਲਿਕ ਦੇ ਅਰਥਾਂ ਵਿਚ ਹੀ ਆਉਂਦਾ ਹੈ। ਕਿਸੇ ਹੋਰ ਚੀਜ਼ ਜਿਵੇਂ ਦੇਸ਼, ਜਾਇਦਾਦ ਅਦਿ ਦੇ ਮਾਲਿਕ ਦੇ ਅਰਥਾਂ ਲਈ ਇਹ ਸ਼ਬਦ ਸਮਾਸੀ ਰੂਪ ਵਿਚ ਹੀ ਪ੍ਰਗਟ ਹੁੰਦਾ ਹੈ ਜਿਵੇਂ ਰਾਸ਼ਟਰਪਤੀ, ਭੋਂਪਤੀ (ਭੋਂ ਦਾ ਮਾਲਕ), ਲੱਖਪਤੀ, ਧਨਪਤੀ, ਸੈਨਾਪਤੀ, ਰਘੂਪਤੀ, ਬਨਸਪਤੀ, ਗਣਪਤੀ, ਛੱਤਰਪਤੀ, ਕੁਲਪਤੀ ਆਦਿ। ਭੈਣ ਦੇ ਪਤੀ ਲਈ ਵਰਤੇ ਜਾਂਦੇ ਸ਼ਬਦ ‘ਭਣੋਈਆ’ ਵਿਚ ਵੀ ਪਤੀ ਦਾ ਦਖਲ ਹੈ। ਇਸ ਦਾ ਸ਼ਾਬਦਿਕ ਅਰਥ ਹੈ, ‘ਭੈਣ ਦਾ ਪਤੀ।’ ਇਹ ਸ਼ਬਦ ‘ਭਾਗਿਨੀਪਤਿ’ ਤੋਂ ਵਿਕਸਿਆ ਹੈ। ਭਾਗਿਨੀ ਦਾ ਅਰਥ ਭੈਣ ਹੁੰਦਾ ਹੈ, ਭੈਣ ਖੁਦ ਭਾਗਿਨੀ ਦੀ ਧੀ ਹੈ! ਇਸੇ ਤਰ੍ਹਾਂ ਨਣਦੋਈਆ ਵਿਚ ਵੀ ਪਤੀ ਸ਼ਬਦ ਬੋਲਦਾ ਹੈ।
ਹੋਰ ਤਾਂ ਹੋਰ ਸੰਸਕ੍ਰਿਤ ਵਿਚ ਪਤਿ ਦਾ ਅਰਥ ਮਾਲਕਣ ਵੀ ਹੈ ਤੇ ਪਤਨੀ ਵੀ। ਇਥੇ ਪਤਨੀ ਵੀ ਘਰ ਦੀ ਮਾਲਕਣ ਜਾਂ ਘਰਵਾਲੀ ਵਜੋਂ ਹੀ ਸਮਝੀ ਜਾਣੀ ਚਾਹੀਦੀ ਹੈ। 2007 ਵਿਚ ਜਦ ਪਹਿਲੀ ਵਾਰੀ ਪ੍ਰਤਿਭਾ ਪਾਟਿਲ ਨਾਂ ਦੀ ਇਸਤਰੀ ਭਾਰਤ ਦੀ ਰਾਸ਼ਟਰਪਤੀ ਬਣੀ ਸੀ ਤਾਂ ਕੁਝ ਹਲਕਿਆਂ ਵਲੋਂ ਇਹ ਬਹਿਸ ਛੇੜੀ ਗਈ ਸੀ ਕਿ ਇਸਤਰੀ ਹੋਣ ਦੇ ਨਾਤੇ ਕੀ ਪ੍ਰਤਿਭਾ ਪਾਟਿਲ ਨੂੰ ‘ਰਾਸ਼ਟਰਪਤਨੀ’ ਨਹੀਂ ਕਿਹਾ ਜਾਣਾ ਚਾਹੀਦਾ? ਦਿਲਚਸਪ ਗੱਲ ਹੈ ਕਿ ਸੰਸਕ੍ਰਿਤ ਵਿਚ ਪਤਿ ਦਾ ਅਰਥ ਮਾਲਕਣ ਵੀ ਹੈ। ਮੇਰੀ ਜਾਚੇ ਪਤਨੀ ਸ਼ਬਦ ਨੂੰ ਸਮਾਸੀ ਤੌਰ ‘ਤੇ ਨਹੀਂ ਵਰਤਿਆ ਜਾਂਦਾ। ਸੰਸਕ੍ਰਿਤ ਵਿਚ ਕੁਪਤੀ (ਕੁਪਤਿ) ਸ਼ਬਦ ਵੀ ਮਿਲਦਾ ਹੈ ਜਿਸ ਦਾ ਅਰਥ ਭੈੜਾ ਪਤੀ ਵੀ ਹੈ ਤੇ ਭੈੜਾ ਰਾਜਾ ਵੀ। ਧਿਆਨਯੋਗ ਹੈ ਕਿ ਇਕੱਲੇ ਤੌਰ ‘ਤੇ ਪਤਿ (ਪਤੀ) ਸ਼ਬਦ ਦਾ ਅਰਥ ਖਾਵੰਦ ਹੈ ਜਦ ਕਿ ਸਵਾਮੀ ਦੇ ਅਰਥਾਂ ਵਿਚ ਇਹ ਸਮਾਸੀ ਤੌਰ ‘ਤੇ ਪ੍ਰਗਟ ਹੁੰਦਾ ਹੈ। ਧਿਆਨਯੋਗ ਹੈ ਕਿ ਪਤੀ-ਪਤਨੀ ਸ਼ਬਦ ਬੋਲਚਾਲ ਦੀ ਪੰਜਾਬੀ ਵਿਚ ਘਟ ਹੀ ਵਰਤੇ ਜਾਂਦੇ ਹਨ। ਪਤੀ ਲਈ ਘਰਵਾਲਾ, ਪ੍ਰਾਹੁਣਾ, ਆਦਮੀ, ਮਰਦ, ਖਸਮ, ਖਾਵੰਦ, ਧਗੜਾ ਆਦਿ ਅਤੇ ਇਸੇ ਤਰ੍ਹਾਂ ਪਤਨੀ ਲਈ ਘਰਵਾਲੀ, ਘਰੋਂ, ਤੀਵੀਂ, ਜਨਾਨੀ, ਵਹੁਟੀ, ਜੋਰੂ, ਰੰਨ ਆਦਿ ਸ਼ਬਦ ਵਰਤੇ ਜਾਂਦੇ ਹਨ।
ਪ੍ਰਸੰਗਵਸ ਦੱਸ ਦੇਈਏ ਕਿ ਅੰਗਰੇਜ਼ੀ ਸ਼ਬਦ ੍ਹੁਸਬਅਨਦ ਦਾ ਪੁਰਾਣਾ ਅਰਥ ਘਰ ਦਾ ਮਾਲਕ ਜਾਂ ਮੋਟੇ ਤੌਰ ‘ਤੇ ਘਰ ਵਾਲਾ ਹੁੰਦਾ ਸੀ। ਇਸ ਵਿਚਲਾ ੍ਹੁਸ ਤਾਂ ੍ਹੁਸe ਦਾ ਹੀ ਪੂਰਵਵਰਤੀ ਰੂਪ ਹੈ ਅਤੇ ਭਅਨਦ (ਭੋਨਦ ਿਦਾ ਬਦਲਿਆ ਰੂਪ) ਦਾ ਅਰਥ ‘ਰਹਿਣ ਵਾਲਾ’ ਹੈ। ਇਥੇ ਸੰਕੇਤ ਬੇਘਰੇ ਤੋਂ ਉਲਟ ਉਸ ਵਿਅਕਤੀ ਵੱਲ ਹੈ ਜਿਸ ਕੋਲ ਆਪਣਾ ਘਰ ਹੈ। ਇਸ ਲਈ ਇਸ ਦਾ ਅਰਥ ਕਿਸਾਨ ਵੀ ਹੈ। ਪਤੀ-ਪਤਨੀ ਦੀ ਜੋੜੀ ਲਈ ਅਸੀਂ ਦੰਪਤੀ ਸ਼ਬਦ ਵਰਤਦੇ ਹਾਂ। ਇਸ ਦਾ ਸ਼ਾਬਦਿਕ ਅਰਥ ਵੀ ਘਰ ਦਾ ਮਾਲਕ ਹੀ ਹੈ ਪਰ ਇਸ ਨੂੰ ਦੋ ਮਾਲਕਾਂ (ਪਤੀ ਤੇ ਪਤਨੀ) ਵਜੋਂ ਸਮਝਿਆ ਜਾਂਦਾ ਹੈ। ਕੁਝ ਸ੍ਰੋਤਾਂ ਅਨੁਸਾਰ ਇਸ ਵਿਚਲੇ ‘ਦਮ’ ਦਾ ਅਰਥ ਇਸਤਰੀ ਹੈ ਤੇ ਇਸ ਤਰ੍ਹਾਂ ਦੰਪਤੀ ਦਾ ਅਰਥ ਇਸਤਰੀ ਤੇ ਪਤੀ (ਦਮ+ਪਤੀ) ਅਰਥਾਤ ਵਿਆਹਿਆ ਜੋੜਾ ਹੋਇਆ। ਇਹ ਸਹੀ ਹੈ ਕਿ ਦਮ ਵਿਚ ਇਸਤਰੀ ਦੇ ਭਾਵ ਹਨ, ਦਮਯੰਤੀ (ਰਾਜਾ ਨਲ ਦੀ ਪਤਨੀ) ਵਿਚ ਇਹੋ ‘ਦਮ’ ਹੈ। ਮੋਨੀਅਰ ਵਿਲੀਅਮਜ਼ ਅਨੁਸਾਰ ਇਸ ਸ਼ਬਦ ਦਾ ਮੂਲ ਅਰਥ ਹੈ, ‘ਦਮਨ ਕਰਨ ਵਾਲੀ।’ ਇਸ ਵਿਚਲੇ ‘ਦਮ’ ਧਾਤੂ ਵਿਚ ਦਬਾਉਣ ਦੇ ਭਾਵ ਹਨ ਜਿਸ ਤੋਂ ਦਮਨ ਸ਼ਬਦ ਵੀ ਬਣਿਆ ਹੈ। ਇਸ ਬਾਰੇ ਵਿਸਥਾਰ ਵਿਚ ਚਰਚਾ ਕਦੀ ਫਿਰ ਕਰਾਂਗੇ।
ਸਾਡਾ ਵਿਚਾਰ ਹੈ ਕਿ ਇਥੇ ‘ਦਮ’ ਧਾਤੂ ਦਾ ਇਕ ਹੋਰ ਅਰਥ ਨਿਵਾਸ, ਮਕਾਨ, ਘਰ ਆਦਿ ਲਾਗੂ ਹੁੰਦਾ ਹੈ। ਸੋ ਦੰਪਤੀ ਦਾ ਅਰਥ ਬਣਿਆ ‘ਇਕ ਮਕਾਨ ਦੇ ਦੋ ਮਾਲਕ’ ਅਰਥਾਤ ਤੀਵੀਂ-ਆਦਮੀ। ਸਮੇਂ ਦੇ ਬੀਤਣ ਨਾਲ ਇਸ ਸ਼ਬਦ ਤੋਂ ਵਿਆਹੇ ਜੋੜੇ ਦੇ ਭਾਵ ਲਏ ਜਾਣ ਲੱਗੇ। ਦਮ ਸ਼ਬਦ ਨੂੰ ਦਵੰਦ ਨਾਲ ਜੋੜ ਕੇ ਇਸ ਵਿਚ ਦੋ ਅੰਕ ਦੇ ਅਰਥ ਵੀ ਲਏ ਜਾਂਦੇ ਹਨ ਜਿਸ ਤੋਂ ਦੰਪਤੀ ਦਾ ਅਰਥ ਨਿਕਲਦਾ ਹੈ, ‘ਦੋ ਪਤੀ।’ ਪਰ ਸਾਡਾ ਮੁਖ ਸਰੋਕਾਰ ਹੈ, ਪਤੀ ਸ਼ਬਦ ਵਿਚਲੇ ‘ਪਤ’ ਧਾਤੂ ਨਾਲ। ਇਸ ਧਾਤੂ ਵਿਚ ਮਾਲਕ ਜਾਂ ਸਵਾਮੀ ਹੋਣ, ਕਾਬੂ ਕਰਨ, ਹਕੂਮਤ ਕਰਨ, ਅਧੀਨ ਕਰਨ ਦੇ ਭਾਵ ਹਨ। ਇਸ ਤਰ੍ਹਾਂ ਪਤੀ (ਸੰਸਕ੍ਰਿਤ ਪਤਿ) ਦਾ ਅਰਥ ਬਣਦਾ ਹੈ ਜੋ ਮਾਲਕ, ਸਵਾਮੀ ਹੈ, ਇਥੇ ਘਰ ਵੱਲ ਸੰਕੇਤ ਹੈ।
ਪਤੀ ਦੇ ਸੁਜਾਤੀ ਸ਼ਬਦ ਅਨੇਕਾਂ ਹਿੰਦ-ਯੂਰਪੀ ਭਾਸ਼ਾਵਾਂ ਵਿਚ ਮਿਲਦੇ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਸ਼ਬਦਾਂ ਤੋਂ ਪੰਜਾਬੀ ਜਾਣੂੰ ਹਨ। ਇਸ ਦਾ ਭਾਰੋਪੀ ਮੂਲ ‘ਫੋਟ’ਿ ਸਥਾਪਤ ਕੀਤਾ ਗਿਆ ਹੈ ਜਿਸ ਵਿਚ ਸ਼ਕਤੀਸ਼ਾਲੀ, ਮਾਲਕ, ਸਵਾਮੀ ਆਦਿ ਦੇ ਭਾਵ ਹਨ। ਲਿਥੁਏਨੀਅਨ ਭਾਸ਼ਾ ਦੇ ਸ਼ਬਦ ਫਤਿਸ ਅਤੇ ਗਰੀਕ ਦੇ ਫੋਸਸਿ ਦਾ ਅਰਥ ਵੀ ਪਤੀ ਅਰਥਾਤ ਖਸਮ, ਪਿਰ ਹੀ ਹੈ। ਬਲਵਾਨ, ਸਮਰੱਥ ਦੇ ਅਰਥਾਂ ਵਾਲਾ ਅੰਗਰੇਜ਼ੀ ਸ਼ਬਦ ਫੋਟeਨਟ ਵੀ ਇਥੇ ਢੁਕਵਾਂ ਹੈ। ਇਹ ਲਾਤੀਨੀ ਫੋਟeਨਟeਮ ਤੋਂ ਬਣਿਆ ਜਿਸ ਵਿਚ ਸ਼ਕਤੀਸ਼ਾਲੀ ਹੋਣ ਦੇ ਭਾਵ ਹਨ। ਇਸ ਤੋਂ ਹੀ ਬਣੇ ਹੋਰ ਸ਼ਬਦ ਹਨ, ਫੋਟeਨਟ (ਸਮਰਥਾ, ਸ਼ਕਤੀ, ਮਰਦਾਵੀਂ ਸ਼ਕਤੀ), ਫੋਟeਨਟਅਿਲ (ਸਮਰਥਾਵਾਨ, ਸ਼ਕਤੀਸ਼ਾਲੀ)। ਸੰਭਵ ਦੇ ਅਰਥਾਂ ਵਾਲਾ ਅੰਗਰੇਜ਼ੀ ਸ਼ਬਦ ਫੋਸਸਬਿਲe, ਫੋੱeਰ, ਫੋਸਸeਸਸ, ੀਮਪੋਟeਨਟ, ੌਮਨਪੋਟeਨਟ, ਧeਸਪੋਟ (ਤਾਨਾਸ਼ਾਹ) ਆਦਿ ਸ਼ਬਦ ਵੀ ਲਾਤੀਨੀ ਰਾਹੀਂ ਅੰਗਰੇਜ਼ੀ ਵਿਚ ਗਏ ਹਨ।