ਆਵੇ ਸੱਚ ਦਾ ਜੋਸ਼ ਉਹ ਯਾਦ ਕਰਕੇ, ਤੁਰਿਆ ਹੋਇਆ ਪੰਜਾਬ ਸੀ ਨਾਲ ਯਾਰੋ।
ਭਾਣਾ ਵਰਤਿਆ ਕਿਹੜਾ ਸੀ ਨੁਕਸ ਕਿਥੇ, ਕਰ ਰਿਹਾ ਨਾ ਇਹਦੀ ਕੋਈ ਭਾਲ ਯਾਰੋ।
ਮੌਕਾ ਭੰਡੀ ਦਾ ਦਿੱਤਾ ਵਿਰੋਧੀਆਂ ਨੂੰ, ਬਣ ਕੇ ਰਹੇ ਨਾ ḔਆਪḔ ਦੀ ਢਾਲ ਯਾਰੋ।
ਚੁੱਪ ਰਹਿਣ ਦਾ ਕੋਈ ਪਾਬੰਦ ਹੈ ਨਹੀਂ, ਦਿਸੇ ਜ਼ਬਤ ਦਾ ਪੈ ਗਿਆ ‘ਕਾਲ ਯਾਰੋ।
ਸਵੈ-ਮੰਥਨ ਦਾ ਛੱਡ ਕੇ ਕੰਮ ਪਹਿਲਾ, ਮਾਰੀ ਜਾਂਦੇ ਨੇ ਰੋਜ਼ ਹੀ ਝੱਖ ਜਿਹੀ।
ਵੋਟਾਂ ਤੱਕ ਸੀ ਲੱਖ ਦੀ ਬੰਦ ਮੁੱਠੀ, ਕਰ’ਤੀ ਖੋਲ੍ਹ ਕੇ ਆਪ ਹੀ ਕੱਖ ਜਿਹੀ!