ਚੰਡੀਗੜ੍ਹ: ਏæਡੀæਆਰæ ਜਥੇਬੰਦੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਬੜੇ ਦਿਲਚਸਪ ਅੰਕੜੇ ਜਾਰੀ ਕੀਤੇ ਹਨ। ਰਿਪੋਰਟ ਮੁਤਾਬਕ ਚੋਣਾਂ ਵਿਚ ਕਾਂਗਰਸ ਨੂੰ ਸਭ ਤੋਂ ਵੱਧ 3982 ਕਰੋੜ ਆਮਦਨ ਹੋਈ, ਜਦਕਿ ਭਾਜਪਾ ਨੂੰ 3272 ਕਰੋੜ, ਆਮ ਆਦਮੀ ਪਾਰਟੀ ਦੀ ਪਿਛਲੇ ਤਿੰਨ ਸਾਲਾਂ ਵਿਚ 110 ਕਰੋੜ ਜਦਕਿ ਅਕਾਲੀ ਦਲ ਨੇ 101æ81 ਕਰੋੜ ਦੀ ਰਕਮ ਇਕੱਠੀ ਕੀਤੀ। ਇਸ ਦੇ ਨਾਲ ਹੀ ਬਹੁਜਨ ਸਮਾਜ ਪਾਰਟੀ ਨੇ 703æ95 ਕਰੋੜ, ਐਨæਸੀæਪੀæ ਨੇ 351æ28 ਕਰੋੜ, ਸੀæਪੀæਆਈæ ਨੇ 15æ36 ਕਰੋੜ ਜਦਕਿ ਸੀæਪੀæਐਮæ ਨੇ 893 ਕਰੋੜ ਇਕੱਠੇ ਕੀਤੇ।
ਰਿਪੋਰਟ ਵਿਚ ਦੱਸਿਆ ਗਿਆ ਹੈ ਕਿ 6 ਰਾਸ਼ਟਰੀ ਪਾਰਟੀਆਂ ਕਾਂਗਰਸ, ਭਾਜਪਾ ਸਮੇਤ ‘ਆਪ’ ਅਤੇ ਖੇਤਰੀ ਪਾਰਟੀ ਅਕਾਲੀ ਦਲ ਨੇ ਕਿਵੇਂ ਪਿਛਲੇ 10-11 ਸਾਲਾਂ ਵਿਚ ਕਰੋੜਾਂ ਰੁਪਏ ਇਕੱਠੇ ਕੀਤੇ। ਜਥੇਬੰਦੀ ਨੇ ਕਿਹਾ ਕਿ ਪੰਜਾਬ ਸਮੇਤ ਬਾਕੀ ਥਾਵਾਂ ‘ਤੇ ਵੀ ਚੋਣਾਂ ਸਿਰਫ ਪੈਸੇ ਦੀ ਖੇਡ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਸਿਆਸੀ ਪਾਰਟੀਆਂ ਨਾ ਤਾਂ ਆਮਦਨੀ ਦਾ ਸਹੀ ਵੇਰਵਾ ਜਾਂ ਸਰੋਤ ਦੱਸਦੀਆਂ ਹਨ ਅਤੇ ਨਾ ਹੀ ਟੈਕਸ ਭਰਦੀਆਂ ਹਨ। ਰਿਪੋਰਟ ਵਿਚ ਕਿਹਾ ਗਿਆ ਕਿ ਨੋਟਬੰਦੀ ਨਾਲ ਕੋਈ ਫਰਕ ਨਹੀਂ ਪਿਆ। ਕਾਲਾ ਜਾਂ ਚਿੱਟਾ ਧੰਨ ਉਸੇ ਤਰ੍ਹਾਂ ਖਰਚਿਆ ਗਿਆ, ਪਰ ਹਿਸਾਬ-ਕਿਤਾਬ ਦੇਣ ਵਿਚ ਕੋਈ ਪਾਰਦਰਸ਼ਤਾ ਨਹੀਂ ਵਰਤੀ ਗਈ। ਰਿਪੋਰਟ ਮੁਤਾਬਕ ਕੁੱਲ ਜਿੱਤੇ ਹੋਏ 117 ਵਿਧਾਇਕਾਂ ਵਿਚੋਂ 46 ਨੇ 28 ਲੱਖ ਦੇ ਖਰਚੇ ਵਿਚੋਂ 14 ਲੱਖ ਦੇ ਕਰੀਬ ਖਰਚ ਕੀਤਾ। ਪਾਰਟੀ ਵਾਈਜ਼ ਖਰਚਾ ਜੇ ਵੇਖੀਏ ਤਾਂ ਕਾਂਗਰਸ ਦੇ ਜਿੱਤੇ ਹੋਏ 77 ਵਿਧਾਇਕਾਂ ਦਾ ਔਸਤ ਖਰਚਾ 15æ25 ਲੱਖ ਆਇਆ।
ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਦਾ ਔਸਤ ਖਰਚਾ 14æ86 ਲੱਖ ਦਰਜ ਕੀਤਾ ਗਿਆ, ਅਕਾਲੀ ਦਲ ਦੇ 15 ਵਿਧਾਇਕਾਂ ਦਾ ਔਸਤ ਚੋਣ ਖਰਚਾ 15æ76 ਲੱਖ ਜਦਕਿ ਭਾਜਪਾ ਦੇ ਤਿੰਨ ਵਿਧਾਇਕਾਂ ਨੇ 15æ49 ਲੱਖ ਖਰਚਾ ਵਿਖਾਇਆ ਹੈ।
ਕਾਂਗਰਸ ਦੇ ਹਰ ਪ੍ਰਤਾਪ ਅਜਨਾਲ ਵਿਧਾਇਕ ਨੇ ਸਭ ਤੋਂ ਘੱਟ 4æ13 ਲੱਖ ਵਿਖਾਇਆ ਹੈ। ਹੋਰ ਦਿਲਚਸਪ ਗੱਲ ਇਹ ਹੈ ਕਿ 45 ਜਿੱਤੇ ਹੋਏ ਵਿਧਾਇਕਾਂ ਨੇ ਚੋਣ ਕਮਿਸ਼ਨ ਨੂੰ ਲਿਖਿਆ ਕਿ ਉਨ੍ਹਾਂ ਨੇ ਸਟਾਰ ਚੋਣ ਮੁਹਿੰਮ ਵਿਅਕਤੀਆਂ, ਪਬਲਿਕ ਮੀਟਿੰਗ ਜਾਂ ਜਲਸੇ ਜਲੂਸ ‘ਤੇ ਕੋਈ ਧੇਲਾ ਨਹੀਂ ਖਰਚਿਆ। 50 ਵਿਧਾਇਕਾਂ ਨੇ ਲਿਖ ਕੇ ਦਿੱਤਾ ਕਿ ਇਲੈਕਟ੍ਰਨਿਕ ਜਾਂ ਪ੍ਰਿੰਟ ਮੀਡੀਆ ‘ਤੇ ਕੋਈ ਖਰਚਾ ਨਹੀਂ ਕੀਤਾ। 35 ਵਿਧਾਇਕਾਂ ਨੇ ਚੋਣ ਕਮਿਸ਼ਨ ਨੂੰ ਲਿਖਿਆ ਕਿ ਚੋਣ ਵਰਕਰਾਂ ‘ਤੇ ਕੋਈ ਪੈਸਾ ਨਹੀਂ ਲਾਇਆ। ਬਸੀ ਪਠਾਣਾਂ ਤੋਂ ਕਾਂਗਰਸੀ ਦੇ ਗੁਰਪ੍ਰੀਤ ਸਿੰਘ ਨੇ ਸਭ ਤੋਂ ਵੱਧ 26æ89 ਲੱਖ, ਚਮਕੌਰ ਸਾਹਿਬ ਤੋਂ ਚਰਨਜੀਤ ਚੰਨੀ ਨੇ 26æ83 ਲੱਖ ਅਤੇ ਆਤਮ ਨਗਰ ਤੋਂ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਬੈਂਸ ਨੇ 25æ18 ਲੱਖ ਦਾ ਖਰਚਾ ਕੀਤਾ।